ਇਸ ਦੌਰਾਨ ਸਥਾਨਕ ਪੁਲਿਸ ਮੁਖੀ ਸਟੀਵ ਡਰਿਊ ਨੇ ਕਿਹਾ ਕਿ ਗੋਲੀ ਚਲਾਉਣ ਵਾਲਾ ਬੱਚਾ ਸਿਰਫ਼ 6 ਸਾਲ ਦਾ ਸੀ।
Trending Photos
America school shooting news: ਅਮਰੀਕਾ ਦੇ ਵਰਜੀਨੀਆ ਤੋਂ ਇੱਕ ਹੈਰਾਨ ਕਰਨ ਵਾਲੀ ਖ਼ਬਰ ਸਾਹਮਣੇ ਆਈ ਹੈ। ਇੱਥੇ ਇੱਕ 6 ਸਾਲਾ ਵਿਦਿਆਰਥੀ ਨੇ ਆਪਣੀ ਜਮਾਤ ਵਿੱਚ ਗੋਲੀਬਾਰੀ ਕੀਤੀ।
ਮਿਲੀ ਜਾਣਕਾਰੀ ਮੁਤਾਬਕ 6 ਸਾਲਾ ਵਿਦਿਆਰਥੀ ਨੇ ਅਧਿਆਪਕ ਨੂੰ ਗੋਲੀ ਮਾਰ ਦਿੱਤੀ। ਦੱਸਿਆ ਜਾ ਰਿਹਾ ਹੈ ਕਿ ਬੱਚੇ ਨੇ ਆਪਣੀ ਜਮਾਤ ਵਿੱਚ ਗੋਲੀ ਚਲਾਈ ਜੋ ਕਿ ਕਲਾਸ ‘ਚ ਪੜ੍ਹਾ ਰਹੀ ਅਧਿਆਪਕਾ ਨੂੰ ਜਾ ਲੱਗੀ ਅਤੇ ਉਹ ਗੰਭੀਰ ਰੂਪ ‘ਚ ਜ਼ਖਮੀ ਹੋ ਗਈ।
ਮੀਡੀਆ ਰਿਪੋਰਟਾਂ ਦਾ ਕਹਿਣਾ ਹੈ ਇਹ ਮਾਮਲਾ ਵਰਜੀਨੀਆ ਦੇ ਰਿਚਨੇਕ ਐਲੀਮੈਂਟਰੀ ਸਕੂਲ ਦਾ ਹੈ। ਗਨੀਮਤ ਰਹੀ ਕਿ ਗੋਲੀਬਾਰੀ ‘ਚ ਕੋਈ ਹੋਰ ਵਿਦਿਆਰਥੀ ਜ਼ਖਮੀ ਨਹੀਂ ਹੋਇਆ।
ਇਸ ਦੌਰਾਨ ਸਥਾਨਕ ਪੁਲਿਸ ਮੁਖੀ ਸਟੀਵ ਡਰਿਊ ਨੇ ਕਿਹਾ ਕਿ ਗੋਲੀ ਚਲਾਉਣ ਵਾਲਾ ਬੱਚਾ ਸਿਰਫ਼ 6 ਸਾਲ ਦਾ ਸੀ ਅਤੇ ਪੁਲਿਸ ਵੱਲੋਂ ਮੁਲਜ਼ਮ ਨੂੰ ਹਿਰਾਸਤ ਵਿੱਚ ਲੈ ਲਿਆ ਗਿਆ ਹੈ।
ਪੁਲਿਸ ਦਾ ਕਹਿਣਾ ਹੈ ਕਿ ਪੀੜਤਾ ਅਧਿਆਪਕਾ ਦੀ ਉਮਰ 30 ਸਾਲ ਹੈ ਅਤੇ ਉਸਦੀ ਹਾਲਤ ਗੰਭੀਰ ਬਣੀ ਹੋਈ ਹੈ ਅਤੇ ਉਸਨੂੰ ਹਸਪਤਾਲ ‘ਚ ਭਰਤੀ ਕਰਵਾਇਆ ਗਿਆ ਹੈ। ਫ਼ਿਲਹਾਲ ਪੀੜਤਾ ਅਧਿਆਪਕਾ ਜੇਰੇ ਇਲਾਜ ਹਨ।
ਇਹ ਵੀ ਪੜ੍ਹੋ: Punjab Weather Update: ਪੰਜਾਬ ‘ਚ ਆਉਣ ਵਾਲੇ ਕੁਝ ਦਿਨਾਂ ਵਿੱਚ ਮੀਂਹ ਪੈਣ ਦੀ ਸੰਭਾਵਨਾ
ਦੱਸ ਦਈਏ ਕਿ ਪੁਲਿਸ ਨੇ ਕਿਹਾ ਕਿ ਇਹ ਕੋਈ ਹਾਦਸਾ ਨਹੀਂ ਸੀ ਅਤੇ ਪੁਲਿਸ ਇਸ ਮਾਮਲੇ ਦੇ ਪਿੱਛੇ ਦਾ ਕਾਰਨ ਜਾਣਨ ਦੀ ਕੋਸ਼ਿਸ਼ ਕਰ ਰਹੀ ਹੈ। ਸ਼ਹਿਰ ਦੇ ਸਕੂਲਾਂ ਦੇ ਸੁਪਰਡੈਂਟ ਦਾ ਕਹਿਣਾ ਹੈ ਕਿ ਉਹ ਹੈਰਾਨ ਅਤੇ ਨਿਰਾਸ਼ ਹੈ। ਉਨ੍ਹਾਂ ਕਿਹਾ ਕਿ ਸਾਨੂੰ ਇਹ ਯਕੀਨੀ ਬਣਾਉਣਾ ਚਾਹੀਦਾ ਹੈ ਕਿ ਬੱਚਿਆਂ ਅਤੇ ਨੌਜਵਾਨਾਂ ਲਈ ਬੰਦੂਕਾਂ ਉਪਲਬਧ ਨਾ ਹੋਣ।
ਦੱਸਣਯੋਗ ਹੈ ਕਿ ਇਸ ਤੋਂ ਪਹਿਲਾਂ ਪਿਛਲੇ ਸਾਲ ਮਈ ਦੇ ਮਹੀਨੇ ਵਿੱਚ ਇੱਕ 18 ਸਾਲਾ ਬੰਦੂਕਧਾਰੀ ਨੇ ਟੈਕਸਾਸ ਵਿੱਚ 19 ਬੱਚਿਆਂ ਅਤੇ ਦੋ ਅਧਿਆਪਕਾਂ ਦੀ ਹੱਤਿਆ ਕਰ ਦਿੱਤੀ ਸੀ। ਮਿਲੀ ਜਾਣਕਾਰੀ ਮੁਤਾਬਕ ਅਮਰੀਕਾ ‘ਚ 2022 ਵਿੱਚ ਗੋਲੀਬਾਰੀ ਕਰਕੇ ਤਕਰੀਬਨ 44 ਹਜ਼ਾਰ ਲੋਕਾਂ ਦੀ ਮੌਤਾਂ ਹੋ ਚੁੱਕੀਆਂ ਹਨ।
ਇਹ ਵੀ ਪੜ੍ਹੋ: Punjab news: ਪੰਜਾਬ 'ਚ ਵੀ ਹੁਣ 8 ਜਨਵਰੀ ਨੂੰ ਨਹੀਂ ਖੁੱਲਣਗੇ ਸਕੂਲ, ਸਰਦੀ ਦੀਆਂ ਛੁੱਟੀਆਂ 'ਚ ਹੋਇਆ ਵਾਧਾ