Trending Photos
Amritsar News(Amritsar News): ਲੋਕ ਸਭਾ ਚੋਣਾਂ ਨੂੰ ਲੈ ਕੇ ਜਿੱਥੇ ਸਾਰੀਆਂ ਪਾਰਟੀਆਂ ਵੱਲੋਂ ਕਮਰ ਕੱਸ ਲਈ ਹੈ। ਉੱਥੇ ਹੀ ਆਮ ਆਦਮੀ ਪਾਰਟੀ ਵੱਲੋਂ ਆਪਣੇ ਅੱਠ ਉਮੀਦਵਾਰਾਂ ਦਾ ਐਲਾਨ ਕਰ ਦਿੱਤਾ ਗਿਆ ਹੈ। ਕੈਬਨਿਟ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਨੂੰ ਅੰਮ੍ਰਿਤਸਰ ਤੋਂ ਲੋਕ ਸਭਾ ਹਲਕਾ ਦੀ ਟਿਕਟ ਮਿਲੀ ਹੈ। ਉਹ ਸੱਚਖੰਡ ਸ਼੍ਰੀ ਹਰਿਮੰਦਰ ਸਾਹਿਬ ਨਤਮਸਤਕ ਹੋਣ ਦੇ ਲਈ ਪਹੁੰਚੇ। ਇਸ ਮੌਕੇ ਉਨ੍ਹਾਂ ਗੁਰੂ ਘਰ ਵਿੱਚ ਮੱਥਾ ਟੇਕਿਆ ਅਤੇ ਸਰਬੱਤ ਦੇ ਭਲੇ ਦੀ ਅਰਦਾਸ ਕੀਤੀ। ਇਸ ਮੌਕੇ ਉਨ੍ਹਾਂ ਦੇ ਨਾਲ ਆਮ ਆਦਮੀ ਪਾਰਟੀ ਦੇ ਵਿਧਾਇਕ ਤੇ ਵਰਕਰ ਵੀ ਮੌਜੂਦ ਸਨ।
ਆਸ਼ੀਵਾਦ ਲੈਣ ਲਈ ਪਹੁੰਚੇ ਧਾਲੀਵਾਲ
ਕੁਲਦੀਪ ਸਿੰਘ ਧਾਲੀਵਾਲ ਨੇ ਕਿਹਾ ਕਿ ਮੈਂ ਗੁਰੂ ਰਾਮਦਾਸ ਜੀ ਦੇ ਘਰ ਮੱਥਾ ਟੇਕਣ ਲਈ ਆਇਆ ਹਾਂ, ਇਸ ਤੋਂ ਅਸੀਂ ਬਾਅਦ ਦੁਰਗਿਆਣਾ ਮੰਦਰ ਅਤੇ ਰਾਮ ਤੀਰਥ ਮੱਥਾ ਟੇਕਣ ਵੀ ਜਾਵਾਂਗੇ। ਸਾਡੇ ਮੁੱਖ ਮੰਤਰੀ ਭਗਵੰਤ ਮਾਨ ਅਤੇ ਸਾਡੇ ਆਮ ਆਦਮੀ ਪਾਰਟੀ ਦੇ ਕਨਵੀਨਰ ਅਰਵਿੰਦ ਕੇਜਰੀਵਾਲ ਨੇ ਜਿਹੜੀ ਮੇਰੀ ਡਿਊਟੀ ਲਗਾਈ ਹੈ। ਉਸ ਡਿਊਟੀ ਨੂੰ ਮੈਂ ਤਨਦੇਹੀ ਨਾਲ ਨਿਭਾਵਾਂਗਾ ਅਤੇ ਇਹ ਸੀਟ ਜਿੱਤ ਕੇ ਪਾਰਟੀ ਦੀ ਝੋਲੀ ਵਿੱਚ ਪਾਵਾਂਗਾ।ਉਨ੍ਹਾਂ ਕਿਹਾ ਕਿ ਮੈਂ ਕੰਪੇਨ ਸ਼ੁਰੂ ਕਰਨ ਤੋਂ ਪਹਿਲਾਂ ਗੁਰੂ ਰਾਮਦਾਸ ਜੀ ਕੋਲੋਂ ਅਸ਼ੀਰਵਾਦ ਲੈਣ ਲਈ ਆਇਆ ਹਾਂ।
ਸਰਕਾਰ ਦੇ ਕੰਮ ਨੂੰ ਲੋਕ ਪਾਉਣਗੇ ਵੋਟ
ਮੰਤਰੀ ਨੇ ਕਿਹਾ ਸ਼ਹਿਰ ਵਿੱਚ ਜਿਹੜਾ ਮਰਜ਼ੀ ਪੋਸਟਰ ਲਗਵਾਏ ਜਾਵੇ ਪਰ ਲੋਕ ਕੰਮ ਵੇਖਦੇ ਹਨ। ਦੋ ਸਾਲਾਂ ਵਿੱਚ ਜੋ ਭਗਵੰਤ ਮਾਨ ਸਰਕਾਰ ਨੇ ਜੋ ਕੰਮ ਕੀਤੇ ਹਨ। ਲੋਕ ਉਸ ਦੇ ਆਧਾਰ ਉੱਤੇ ਆਮ ਆਦਮੀ ਪਾਰਟੀ ਨੂੰ ਵੋਟ ਪਾਉਣਗੇ। ਅਤੇ ਪੰਜਾਬ ਵਿੱਚ 13 ਦੀਆਂ 13 ਸੀਟਾਂ ਜਿੱਤ ਕੇ ਅਸੀਂ ਆਪਣੇ ਆਮ ਆਦਮੀ ਪਾਰਟੀ ਦੇ ਕਨਵੀਨਰ ਅਰਵਿੰਦ ਕੇਜਰੀਵਾਲ ਤੇ ਭਗਵੰਤ ਮਾਨ ਦੀ ਝੋਲੀ ਵਿੱਚ ਪਾਵਾਂਗੇ।
ਅੰਮ੍ਰਿਤਸਰ ਦੀ ਤਰੱਕੀ ਮੁੱਖ ਮੰਤਵ
ਇਸ ਮੌਕੇ ਕੁਲਦੀਪ ਧਾਲੀਵਾਲ ਨੇ ਕਿਹਾ ਕਿ ਸਭ ਤੋਂ ਪਹਿਲਾਂ ਮੇਰਾ ਕੰਮ ਇਹੀ ਹੋਵੇਗਾ ਕਿ ਗੁਰੂ ਦੀ ਨਗਰੀ ਦੀਆਂ ਸਮੱਸਿਆਵਾਂ ਪਹਿਲ ਦੇ ਆਧਾਰ 'ਤੇ ਹੱਲ ਕੀਤੀਆਂ ਜਾਣਗੀਆਂ। ਅਤੇ ਜਿਹੜਾ ਵੀ ਟੂਰਿਸਟ ਬਾਹਰੋਂ ਆ ਕੇ ਅੰਮ੍ਰਿਤਸਰ ਸ਼ਹਿਰ ਵਿੱਚ ਦਾਖਿਲ ਹੋਵੇ ਤਾਂ ਉਸ ਨੂੰ ਇੱਕ ਵਧੀਆ ਅੰਮ੍ਰਿਤਸਰ ਦੀ ਦਿਖਾਈ ਦੇਵੇ। ਉਨ੍ਹਾਂ ਨੇ ਕਿਹਾ ਜਿਹੜੇ ਸਾਡੇ ਵਪਾਰੀ ਯੂਥ ਜਾਂ ਉਦਯੋਗਪਤੀ ਹਨ, ਉਨ੍ਹਾਂ ਦੇ ਜਿਹੜੇ ਮਸਲੇ ਹਨ ਕੇਂਦਰ ਸਾਲ ਸਬੰਧਤ ਹਨ ਉਨ੍ਹਾਂ ਜਲਦ ਹੱਲ ਕੀਤੇ ਜਾਣਗੇ।
ਕਿਸਾਨੀਂ ਦੀ ਆਵਾਜ਼ ਕਰਾਂਗੇ ਬੁਲੰਦ
ਮੰਤਰੀ ਧਾਲੀਵਾਲ ਨੇ ਕਿਹਾ ਕਿ ਦਿੱਲੀ ਅਤੇ ਹਰਿਆਣਾ ਦੇ ਬਾਰਡਰਾਂ 'ਤੇ ਜਿਹੜੇ ਕਿਸਾਨ ਬੈਠੇ ਹਨ। ਲੋਕ ਸਭਾ ਵਿੱਚ ਜਾ ਕੇ ਉਨ੍ਹਾਂ ਦੀ ਆਵਾਜ਼ ਚੁੱਕੀ ਜਾਵੇ। ਪੰਜਾਬ ਖੇਤੀਬਾੜੀ ਪ੍ਰਧਾਨ ਸੂਬਾ ਹੈ, ਖੇਤੀਬਾੜੀ ਪ੍ਰਧਾਨ ਸੂਬੇ ਵਿੱਚ ਕਿਸਾਨੀ ਨੂੰ ਬਚਾਉਣਾ ਲਈ ਜ਼ਰੂਰੀ ਕਦਮ ਚੁੱਕਣਗੇ ਪੈਣਗੇ। ਅੰਮ੍ਰਿਤਸਰ ਵਿੱਚ ਵਪਾਰ ਨੂੰ ਲੈ ਕੇ ਅਤੇ ਟਰੇਡ ਦਾ ਕੰਮ ਕਰਨ ਵਾਲੇ ਭਾਈਚਾਰੇ ਨੂੰ ਮਜ਼ਬੂਤ ਕੀਤਾ ਜਾਵੇਗਾ।
13 ਦੀਆਂ 13 ਸੀਟਾਂ ਜਿੱਤੇਗੀ 'ਆਪ'
ਅਸੀਂ ਸਾਰੇ ਪਾਰਟੀ ਦੇ ਸਿਪਾਹੀ ਅਤੇ ਪਾਰਟੀ ਦੇ ਵਲੰਟੀਅਰ ਹਾਂ। ਪਾਰਟੀ ਨੇ ਸਾਡੀ ਜਿੱਥੇ ਡਿਊਟੀ ਲਗਾਈ ਹੈ ਉਸ ਨੂੰ ਤਨ ਮਨ ਦੇ ਨਿਭਾਉਣਾ ਸਾਡਾ ਫਰਜ਼ ਹੈ। ਇਹ ਮੇਰੀ ਪਹਿਲੀ ਡਿਊਟੀ ਹੋਵੇਗੀ ਕਿ ਇਹ ਜਿੱਤ ਮੈਂ ਜਿੱਤਕੇ ਆਪਣੀ ਪਾਰਟੀ ਦੀ ਝੋਲੀ ਵਿੱਚ ਪਾਵਾਂ। ਇਸ ਦੇ ਨਾਲ ਹੀ ਉਨ੍ਹਾਂ ਨੇ ਕਿਹਾ ਕਿ ਪੰਜਾਬ ਦੇ ਇਤਿਹਾਸ ਵਿੱਚ ਪਹਿਲੀ ਵਾਰ ਹੋਣ ਜਾਵੇਗਾ ਕਿ 13 ਦੀਆਂ 13 ਸੀਟਾਂ ਆਮ ਆਦਮੀ ਪਾਰਟੀ ਜਿੱਤ ਹਾਸਿਲ ਕਰੇਗੀ।