Amritsar News: ਐਸੋਸੀਏਸ਼ਨ ਆਫ ਵੀਜ਼ਾ ਐਂਡ ਆਇਲਸ ਸੈਂਟਰ ਦੇ ਪ੍ਰਧਾਨ ਬਿਕਰਮ ਝਬਾਲ ਨੇ ਕਿਹਾ ਕਿ ਅੰਮ੍ਰਿਤਸਰ ਚ ਸਟੂਡੈਂਟ ਵੀਜ਼ਾ ਦੀ ਐਪਲੀਕੇਸ਼ਨ 50% ਤੱਕ ਘੱਟ ਗਈ ਹੈ।
Trending Photos
Amritsar News(ਭਰਤ ਸ਼ਰਮਾ): ਕੈਨੇਡਾ ਦੇ ਵਿੱਚ ਵੱਧਦੀ ਬੇਰੋਜ਼ਗਾਰੀ ਅਤੇ ਆਸਟਰੇਲੀਆ ਦੇ ਸਖ਼ਤ ਸਟੂਡੈਂਟ ਵੀਜ਼ਾ ਨਿਯਮਾਂ ਦੇ ਕਾਰਨ ਪੰਜਾਬ ਦੇ ਨੌਜਵਾਨਾਂ 'ਚ ਵਿਦੇਸ਼ ਜਾ ਕੇ ਪੜਨ ਅਤੇ ਕਮਾਨ ਦਾ ਰੁਝਾਨ ਘਟਿਆ ਹੈ। ਪਿਛਲੇ ਸਾਲ ਦੀ ਗੱਲ ਕਰੀਏ ਤਾਂ ਨੌਜਵਾਨ ਬਾਰਵੀਂ ਪਾਸ ਕਰਨ ਤੋਂ ਪਹਿਲਾਂ ਹੀ ਵੀਜ਼ੇ ਲਗਵਾਉਣ ਦੀ ਤਿਆਰੀ ਸ਼ੁਰੂ ਕਰ ਲੈਂਦੇ ਸੀ। ਪਰ ਹੁਣ ਉਹ ਆਪਣੇ ਸੂਬੇ ਦੇ ਵਿੱਚ ਹੀ ਗ੍ਰੈਜੂਏਸ਼ਨ ਦੇ ਵਿੱਚ ਦਾਖਲਾ ਲੈ ਰਹੇ ਹਨ। ਜਿਸ ਦੇ ਚਲਦੇ ਪੰਜਾਬ ਦੀ ਯੂਨੀਵਰਸਿਟੀ ਅਤੇ ਕਾਲਜਾਂ ਦੇ ਵਿੱਚ ਪਿਛਲੇ ਸਾਲਾਂ ਦੇ ਮੁਕਾਬਲੇ ਇਸ ਸਾਲ ਡੇਢ ਤੋਂ ਦੋ ਗੁਣਾ ਵੱਧ ਬੱਚੇ ਐਡਮਿਸ਼ਨ ਲੈਣ ਲਈ ਪਹੁੰਚ ਰਹੇ ਹਨ।
ਐਸੋਸੀਏਸ਼ਨ ਆਫ ਵੀਜ਼ਾ ਐਂਡ ਆਇਲਸ ਸੈਂਟਰ ਦੇ ਪ੍ਰਧਾਨ ਬਿਕਰਮ ਝਬਾਲ ਨੇ ਕਿਹਾ ਕਿ ਅੰਮ੍ਰਿਤਸਰ ਚ ਸਟੂਡੈਂਟ ਵੀਜ਼ਾ ਦੀ ਐਪਲੀਕੇਸ਼ਨ 50% ਤੱਕ ਘੱਟ ਗਈ ਹੈ। ਪੰਜਾਬ ਦੇ ਸਭ ਤੋਂ ਜਿਆਦਾ ਨੌਜਵਾਨ ਕੈਨੇਡਾ ਜਾਂਦੇ ਸੀ ਪਰ ਹੁਣ ਉੱਥੇ ਬੇਰੁਜ਼ਗਾਰੀ ਮਹਿੰਗਾਈ ਦਾ ਦੌਰ ਹੈ। ਜਿਸ ਕਰਕੇ ਹੁਣ ਵਿਦਿਆਰਥੀਆਂ ਦਾ ਰੁਝਾਨ ਬਾਹਰ ਜਾਣ ਦਾ ਕੱਢ ਗਿਆ ਹੈ।
ਬਿਕਰਮ ਝਬਾਲ ਨੇ ਕਿਹਾ ਕਿ ਵਿਦਿਆਰਥੀਆਂ ਦਾ ਦੋ ਸਾਲਾਂ ਦਾ ਬਾਹਰ ਜਾਣ ਦਾ ਖਰਚਾ ਤਕਰੀਬਨ 20 ਤੋਂ 25 ਲੱਖ ਹੁੰਦਾ ਹੈ ਅਤੇ ਹੁਣ ਕੈਨੇਡਾ ਦੇ ਵਿੱਚ ਬੇਰੁਜ਼ਗਾਰੀ ਹੈ ਅਤੇ ਮਹਿੰਗਾਈ ਦਿਨ-ਬ-ਦਿਨ ਵਧਦੀ ਜਾ ਰਹੀ ਹੈ। ਅਤੇ ਆਸਟਰੇਲੀਆ ਦੀ ਗੱਲ ਕਰੀਏ ਤਾਂ ਆਸਟਰੇਲੀਆ ਦੀ ਸਰਕਾਰ ਦੇ ਵੱਲੋਂ ਵੀ ਇਮੀਗ੍ਰੇਸ਼ਨ ਦੇ ਸਖ਼ਤ ਨਿਯਮ ਲਾਗੂ ਕਰ ਦਿੱਤੇ ਗਏ ਹਨ।
ਬਿਕਰਮ ਝਬਾਲ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਸਟੂਡੈਂਟ ਵੀਜ਼ਾ ਦੀ ਸੰਖਿਆ 3.60 ਲੱਖ ਤੱਕ ਸੀਮਤ ਸੀ, ਜੋ ਕਿ ਪਿਛਲੇ ਸਾਲ ਦੇ ਨਾਲੋਂ 35 ਤੋਂ 40% ਘੱਟ ਹੈ। ਜੀਆਈਸੀ ਗਰੰਟਿਡ ਇਨਵੈਸਟਮੈਂਟ ਸਰਟੀਫਿਕੇਟ ਦੇ ਤਹਿਤ ਪਹਿਲੇ ਕੈਨੇਡਾ ਤੇ ਵਿਦਿਆਰਥੀਆਂ ਨੂੰ ਬੈਂਕ ਖਾਤਾ ਖੁਲਵਾ ਕੇ ਸਵਾ 6 ਲੱਖ ਰੁਪਏ ਜਮਾਂ ਕਰਵਾਣੇ ਪੈਂਦੇ ਸੀ। ਪਰ ਹੁਣ ਇਕ ਜਨਵਰੀ 2024 ਤੋਂ 13 ਲੱਖ ਰੁਪਏ ਜਮਾਂ ਕਰਵਾਉਣਾ ਪੈਂਦੇ ਹਨ ਅਤੇ ਗੱਲ ਕਰੀਏ ਆਸਟਰੇਲੀਆ ਦੀ ਅੰਬੈਸੀ ਫੀਸ 35 ਹਜ਼ਾਰ ਰੁਪਏ 700 ਡਾਲਰ ਤੋਂ 85 ਹਜ਼ਾਰ ਰੁਪਏ 1600 ਡਾਲਰ ਕਰ ਦਿੱਤੀ ਹੈ।
ਲੀਵਿੰਗ ਐਕਸਪੈਂਸਸ ਵੀ 16.50 ਲੱਖ ਯਾਨੀ ਕਿ 30 ਹਜ਼ਾਰ ਡਾਲਰ ਦੇਣੇ ਪੈਂਦੇ ਹਨ ਅਤੇ ਫੀਸ ਅਲੱਗ ਤੋਂ ਕੁੱਲ ਖਰਚੇ ਦੀ ਗੱਲ ਕਰੀਏ ਤਾਂ 35 ਤੋਂ 40 ਲੱਖ ਰੁਪਏ ਖਰਚਾ ਆਉਂਦਾ ਹੈ ਅਤੇ ਮਾਤਾ ਪਿਤਾ ਦੀ ਵੀ ਸਲਾਨਾ ਇਨਕਮ 13 ਲੱਖ ਹੋਣਾ ਲਾਜ਼ਮੀ ਹੈ। ਉਨਾਂ ਨੇ ਕਿਹਾ ਕਿ ਇਸ ਸਾਲ 50 ਫੀਸਦੀ ਬੱਚਿਆਂ ਨੇ ਆਪਣੇ ਬਾਹਰ ਜਾਣ ਦੇ ਘੱਟ ਵੀਜ਼ਾ ਲਗਵਾਏ ਹਨ ਅਤੇ ਪੰਜਾਬ ਦਾ ਨੌਜਵਾਨ ਇਸ ਸਾਲ ਪੰਜਾਬ ਦੀ ਯੂਨੀਵਰਸਿਟੀ ਅਤੇ ਪ੍ਰਾਈਵੇਟ ਕਾਲਜਾਂ ਵਿੱਚ ਹੀ ਦਾਖਲਾ ਲੈ ਰਿਹਾ ਹੈ।
ਜੇਕਰ ਅਸੀਂ ਗੱਲ ਕਰੀਏ ਅੰਮ੍ਰਿਤਸਰ ਦੀ ਯੂਨੀਵਰਸਿਟੀਆਂ ਦੀ ਅਤੇ ਕਾਲਜਾਂ ਦੀ ਉੱਥੇ ਵੀ ਪਿਛਲੇ ਸਾਲਾਂ ਦੇ ਨਾਲੋਂ ਇਸ ਸਾਲ ਤਿੰਨ ਗੁਣਾ ਵੱਧ ਰਜਿਸਟਰੇਸ਼ਨ ਅਤੇ ਐਡਮਿਸ਼ਨਾਂ ਹੋਈਆਂ ਹਨ। ਇਮੀਗ੍ਰੇਸ਼ਨ ਮਾਹਿਰ ਬਿਕਰਮ ਝਬਾਲ ਨੇ ਕਿਹਾ ਕਿ ਇਹ ਪੰਜਾਬ ਦੇ ਲਈ ਚੰਗੀ ਗੱਲ ਹੈ ਕਿ ਹੁਣ ਪੰਜਾਬ ਦਾ ਨੌਜਵਾਨ ਬਾਹਰ ਜਾਣ ਤੇ ਦਿਲਚਸਪੀ ਨਹੀਂ ਵਿਖਾ ਰਿਹਾ। ਪਰ ਜਦੋਂ ਵਿਦਿਆਰਥੀਆਂ ਦੀ ਡਿਗਰੀ ਕੋਰਸਿਸ ਕੰਪਲੀਟ ਹੋਣਗੇ ਉਸ ਤੋਂ ਬਾਅਦ ਪੰਜਾਬ ਸਰਕਾਰ ਉਹਨਾਂ ਨੂੰ ਰੁਜ਼ਗਾਰ ਦੇਵੇਗੀ ਕਿ ਨਹੀਂ ਇਹ ਇੱਕ ਵੱਡਾ ਸਵਾਲ ਹੈ।