Amritsar News: ਪੁਲਿਸ ਵੱਲੋਂ ਵੱਖ-ਵੱਖ 2 ਮਾਮਲਿਆਂ 'ਚ 10 ਕਿਲੋ ਹੈਰੋਇਨ ਤੇ ਡਰੋਨ ਸਮੇਤ ਇੱਕ ਵਿਅਕਤੀ ਨੂੰ ਕੀਤਾ ਕਾਬੂ
Advertisement
Article Detail0/zeephh/zeephh2436052

Amritsar News: ਪੁਲਿਸ ਵੱਲੋਂ ਵੱਖ-ਵੱਖ 2 ਮਾਮਲਿਆਂ 'ਚ 10 ਕਿਲੋ ਹੈਰੋਇਨ ਤੇ ਡਰੋਨ ਸਮੇਤ ਇੱਕ ਵਿਅਕਤੀ ਨੂੰ ਕੀਤਾ ਕਾਬੂ

Amritsar News: ਅੰਮ੍ਰਿਤਸਰ ਦਿਹਾਤੀ ਪੁਲਿਸ ਵੱਲੋਂ ਪੰਜ ਨਸ਼ਾ ਤਸਕਰਾਂ ਦੀਆਂ ਦੋ ਕਰੋੜ 7 ਲੱਖ 20 ਹਜ਼ਾਰ ਦੀ ਕੀਮਤ ਦੀਆਂ ਪ੍ਰਾਪਰਟੀਆਂ ਵੀ ਫਰੀਜ ਕੀਤੀਆਂ ਗਈਆਂ ਹਨ।

Amritsar News: ਪੁਲਿਸ ਵੱਲੋਂ ਵੱਖ-ਵੱਖ 2 ਮਾਮਲਿਆਂ 'ਚ 10 ਕਿਲੋ ਹੈਰੋਇਨ ਤੇ ਡਰੋਨ ਸਮੇਤ ਇੱਕ ਵਿਅਕਤੀ ਨੂੰ ਕੀਤਾ ਕਾਬੂ

Amritsar News:  ਅੰਮ੍ਰਿਤਸਰ ਦਿਹਾਤੀ ਪੁਲਿਸ ਵੱਲੋਂ ਅੱਜ ਵੱਖ-ਵੱਖ ਮਾਮਲਿਆਂ ਦੇ ਵਿੱਚ ਪ੍ਰੈਸ ਕਾਨਫਰੰਸ ਕਰਦਿਆਂ ਕਈ ਅਹਿਮ ਖੁਲਾਸੇ ਕੀਤੇ ਗਏ ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਅੰਮ੍ਰਿਤਸਰ ਦਿਹਾਤੀ ਐਸਐਸਪੀ ਚਰਨਜੀਤ ਸਿੰਘ ਨੇ ਦੱਸਿਆ ਕਿ ਉਹਨਾਂ ਵੱਲੋਂ ਥਾਣਾ ਲੋਪੋਕੇ ਅਧੀਨ ਇਲਾਕੇ ਵਿੱਚ ਗੁਪਤ ਸੂਚਨਾ ਦੇ ਅਧਾਰ ਤੇ ਜਗਰੂਪ ਸਿੰਘ ਉਰਫ ਜੁਗਨੂੰ ਨੂੰ ਕਾਬੂ ਕੀਤਾ ਹੈ।

ਉਹਨਾਂ ਦੱਸਿਆ ਕਿ ਜਗਰੂਪ ਸਿੰਘ ਉਰਫ ਜੁਗਨੂੰ ਵੱਡੇ ਪੱਧਰ ਦੇ ਉੱਪਰ ਹੈਰੋਇਨ ਵੇਚਣ ਦਾ ਕੰਮ ਕਰਦਾ ਹੈ। ਜਿਸ ਤੇ ਕਾਰਵਾਈ ਕਰਦੇ ਥਾਣਾ ਲੋਪੋਕੇ ਦੀ ਪੁਲਿਸ ਨੇ ਜਗਰੂਪ ਸਿੰਘ ਉਰਫ ਜੁਗਨੂੰ ਦੇ ਕੋਲੋਂ 05 ਕਿਲੋ ਹੈਰੋਇਨ ਦੋ ਮੋਬਾਇਲ ਫੋਨ ਅਤੇ ਇੱਕ ਮੋਟਰਸਾਈਕਲ ਬਰਾਮਦ ਕੀਤਾ ਹੈ ਪੁਲਿਸ ਨੇ ਅੱਗੇ ਬੋਲਦੇ ਹੋਏ ਕਿਹਾ ਕਿ ਇਸੇ ਤਰੀਕੇ ਪੁਲਿਸ ਨੇ ਇੱਕ ਹੋਰ ਮਾਮਲਾ ਦਰਜ ਕੀਤਾ ਹੈ ਜਿਸ ਦੇ ਵਿੱਚ ਥਾਣਾ ਲੋਪੋਕੇ ਅਧੀਨ ਆਉਂਦੇ ਇਲਾਕੇ ਦੇ ਵਿੱਚ ਇੱਕ ਖੇਤਾਂ ਦੇ ਵਿੱਚੋਂ ਡਰੋਨ ਬਰਾਮਦ ਕੀਤਾ ਤੇ ਡਰੋਨ ਦੇ ਨਾਲ 05 ਕਿਲੋ ਹੈਰੋਇਨ ਦਾ ਪੈਕਟ ਵੀ ਬਰਾਮਦ ਕੀਤਾ ਹੈ। ਜਿਸ ਦੇ ਚਲਦੇ ਪੁਲਿਸ ਨੇ ਡਰੋਨ ਤੇ ਹੈਰੋਇਨ ਆਪਣੇ ਕਬਜ਼ੇ ਤੇ ਲੈ ਕੇ ਕਾਰਵਾਈ ਸ਼ੁਰੂ ਕਰ ਦਿੱਤੀ।

ਇਸ ਦੇ ਨਾਲ ਹੀ ਪੁਲਿਸ ਨੇ ਦੱਸਿਆ ਕਿ ਥਾਣਾ ਚਾਟੀਵਿੰਡ ਪੁਲਿਸ ਵੱਲੋਂ ਦੋ ਵੱਖ-ਵੱਖ ਮਾਮਲਿਆਂ ਦੇ ਵਿੱਚ 700 ਡੱਬੇ ਫੁੱਲ ਝੜੀਆਂ ਅਤੇ 26 ਤੋੜੇ ਪੈਕ ਫੁਲਝੜੀਆਂ ਬਰਾਮਦ ਕੀਤੀਆਂ ਹਨ ਅਤੇ ਇਸ ਮਾਮਲੇ ਦੇ ਵਿੱਚ ਪੁਲਿਸ ਨੇ ਗੁਰਪ੍ਰੀਤ ਸਿੰਘ ਅਤੇ ਬਲਵਿੰਦਰ ਸਿੰਘ ਦੇ ਉੱਪਰ ਮਾਮਲਾ ਦਰਜ ਕੀਤਾ ਹੈ। ਪੁਲਿਸ ਨੇ ਦੱਸਿਆ ਕਿ ਦਿਵਾਲੀ ਤੇ ਸੀਜਨ ਤੋਂ ਪਹਿਲਾਂ ਇਹਨਾਂ ਵੱਲੋਂ ਬਿਨਾਂ ਲਾਈਸਂਸ ਲਿੱਤੇ ਹੀ ਪਟਾਕੇ ਬਣਾਉਣ ਦਾ ਕੰਮ ਕੀਤਾ ਜਾ ਰਿਹਾ ਹੈ ਜਿਸ ਕਰਕੇ ਪੁਲਿਸ ਨੇ ਇਹਨਾਂ ਦੇ ਕੋਲੋਂ ਵੱਡੀ ਮਾਤਰਾ ਵਿੱਚ ਪਟਾਖੇ ਬਰਾਮਦ ਕੀਤੇ ਹਨ।

ਅੱਗੇ ਬੋਲਦੇ ਹੋਏ ਪੁਲਿਸ ਨੇ ਦੱਸਿਆ ਕਿ ਅੰਮ੍ਰਿਤਸਰ ਦਿਹਾਤੀ ਪੁਲਿਸ ਵੱਲੋਂ ਪੰਜ ਨਸ਼ਾ ਤਸਕਰਾਂ ਦੀਆਂ ਦੋ ਕਰੋੜ 7 ਲੱਖ 20 ਹਜ਼ਾਰ ਦੀ ਕੀਮਤ ਦੀਆਂ ਪ੍ਰਾਪਰਟੀਆਂ ਵੀ ਫਰੀਜ ਕੀਤੀਆਂ ਗਈਆਂ ਹਨ। ਜਿਨਾਂ ਦੇ ਵਿੱਚ ਰਵਿਤਿੰਦਰ ਸਿੰਘ ਉਰਫ ਰਵੀ, ਗੁਰਦੀਪ ਸਿੰਘ ਉਰਫ ਚੌਂਕੀਦਾਰ, ਰੋਸ਼ਨ ਸਿੰਘ ਉਰਫ ਰੋਸ਼ੀ ਅਤੇ ਮਨਜੀਤ ਸਿੰਘ ਉਰਫ ਕਾਲੂ ਤੇ ਧਰਮਿੰਦਰ ਸਿੰਘ ਉਰਫ ਬਲਦੇਵ ਸਿੰਘ ਨਾਮ ਤੇ ਨਸ਼ਾ ਤਸਕਰ ਸ਼ਾਮਿਲ ਹਨ।

Trending news