Barnala News: ਨਗਰ ਪੰਚਾਇਤ ਹੰਡਿਆਇਆ ਦੇ ਵਾਰਡ ਨੰਬਰ-6 ਵੋਟਿੰਗ ਦੇ ਬਿਲਕੁਲ ਆਖਰੀ ਸਮੇਂ ਵਿੱਚ ਬੂਥ ਉਥੇ ਕਬਜ਼ਾ ਕਰਨ ਦੀ ਕੋਸ਼ਿਸ਼ ਨੂੰ ਲੈ ਕੇ ਹੰਗਾਮਾ ਹੋਇਆ।
Trending Photos
Barnala News: ਨਗਰ ਪੰਚਾਇਤ ਹੰਡਿਆਇਆ ਦੇ ਵਾਰਡ ਨੰਬਰ-6 ਵੋਟਿੰਗ ਦੇ ਬਿਲਕੁਲ ਆਖਰੀ ਸਮੇਂ ਵਿੱਚ ਬੂਥ ਉਥੇ ਕਬਜ਼ਾ ਕਰਨ ਦੀ ਕੋਸ਼ਿਸ਼ ਨੂੰ ਲੈ ਕੇ ਹੰਗਾਮਾ ਹੋਇਆ। ਇਸ ਨੂੰ ਲੈ ਕੇ ਪਾਰਟੀ ਵਰਕਰ ਤੇ ਉਮੀਦਵਾਰ ਆਹਮੋ-ਸਾਹਮਣੇ ਹੋਇਆ। ਉਮੀਦਵਾਰਾਂ ਤੇ ਪਾਰਟੀ ਵਿੱਚ ਹੱਥੋਪਾਈ ਹੋਈ।
ਭੀੜ ਵਿੱਚ ਮਚੀ ਹਫੜਾ-ਦਫੜੀ ਦੌਰਾਨ ਪੁਲਿਸ ਨੇ ਲਾਠੀਚਾਰਜ ਕਰ ਦਿੱਤਾ। ਤਣਾਅਪੂਰਨ ਮਾਹੌਲ ਨੂੰ ਦੇਖਦੇ ਹੋਏ ਪੁਲਿਸ ਨੇ ਸੁਰੱਖਿਆ ਪ੍ਰਬੰਧ ਸਖ਼ਤ ਕਰ ਦਿੱਤਾ। ਕਾਫੀ ਦੇਰ ਤਕ ਪਾਰਟੀ ਵਰਕਰਾਂ ਵਿੱਚ ਝਗੜਾ ਅਤੇ ਪੁਲਿਸ ਪ੍ਰਸ਼ਾਸਨ ਵੱਲੋਂ ਲਾਠੀਚਾਰਜ ਚੱਲਦਾ ਰਿਹਾ ਹੈ।
ਨਗਰ ਪੰਚਾਇਤ ਹੰਡਿਆਇਆ ਦੇ ਚੋਣਾਂ ਦੌਰਾਨ ਬਰਨਾਲਾ ਦੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਵਿੱਚ ਸਮੇਂ ਹਫੜਾ ਦਫਰੀ ਮਚ ਗਈ, ਜਿਸ ਸਮੇਂ ਅਲੱਗ-ਅਲੱਗ ਸਿਆਸੀ ਪਾਰਟੀਆਂ ਦੇ ਉਮੀਦਵਾਰ ਵੋਟਿੰਗ ਨੂੰ ਲੈ ਕੇ ਆਪਸ ਵਿੱਚ ਟਕਰਾ ਗਏ।
ਇਹ ਵੀ ਪੜ੍ਹੋ : Punjab News: ਟਿਕਾਊ ਭਵਿੱਖ ਲਈ ਰਿਵਾਇਤੀ ਈਂਧਨ 'ਤੇ ਨਿਰਭਰਤਾ ਘਟਾਉਣ ਦੀ ਦਿਸ਼ਾ ਵਿੱਚ ਉਪਰਾਲੇ ਕਰ ਰਿਹੈ ਪੰਜਾਬ- ਅਮਨ ਅਰੋੜਾ
ਬੂਥ ਕੈਪਚਰਿੰਗ ਤੇ ਜਾਅਲੀ ਵੋਟਿੰਗ ਨੂੰ ਲੈ ਕੇ ਉਮੀਦਵਾਰਾਂ ਵਿੱਚ ਜ਼ੋਰਦਾਰ ਹੱਥੋਪਾਈ ਵੀ ਹੋਈ। ਇਸ ਨੂੰ ਲੈ ਕੇ ਪੁਲਿਸ ਪ੍ਰਸ਼ਾਸਨ ਵੱਲੋਂ ਲੜਾਈ-ਝਗੜਾ ਕਰ ਰਹੇ ਉਮੀਦਵਾਰ ਪਾਰਟੀ ਵਰਕਰਾਂ ਉਤੇ ਪੁਲਿਸ ਪ੍ਰਸ਼ਾਸਨ ਵੱਲੋਂ ਜ਼ੋਰਦਾਰ ਲਾਠੀਚਰਜ ਵੀ ਕੀਤਾ ਗਿਆ। ਭੀੜ ਨੂੰ ਖਦੇੜਨ ਲਈ ਪੁਲਿਸ ਪ੍ਰਸ਼ਾਸਨ ਵੱਲੋਂ ਲਾਠੀਚਾਰਜ ਕੀਤਾ ਗਿਆ। ਮੌਕੇ ਉਤੇ ਆਜ਼ਾਦ ਉਮੀਦਵਾਰਾਂ, ਕਾਂਗਰਸ ਉਮੀਦਵਾਰਾਂ ਵੱਲੋਂ ਆਮ ਆਦਮੀ ਪਾਰਟੀ ਦੀ ਸਰਕਾਰ ਉਤੇ ਧੱਕੇਸ਼ਾਹੀ ਕਰਨ ਦੇ ਦੋਸ਼ ਲਗਾਏ ਗਏ।
ਅਬੋਹਰ ਨਗਰ ਨਿਗਮ ਦੇ ਬੂਥ ਦੇ ਬਾਹਰ ਪੁਲਿਸ ਨੇ ਕੁਝ ਸ਼ਰਾਰਤੀ ਅਨਸਰਾਂ 'ਤੇ ਲਾਠੀਚਾਰਜ ਕੀਤਾ ਹੈ। ਜਾਣਕਾਰੀ ਮੁਤਾਬਕ ਇਹ ਨੌਜਵਾਨ ਜ਼ਬਰਦਸਤੀ ਬੂਥ ਅੰਦਰ ਦਾਖਲ ਹੋਣ ਦੀ ਕੋਸ਼ਿਸ਼ ਕਰ ਰਹੇ ਸਨ। ਜਿਨ੍ਹਾਂ ਨੂੰ ਪੁਲਿਸ ਨੇ ਰੋਕਣ ਦੀ ਕੋਸ਼ਿਸ਼ ਕੀਤੀ ਪਰ ਉਹ ਨਹੀਂ ਮੰਨੇ। ਇਸ ਤੋਂ ਬਾਅਦ ਬਲ ਦੀ ਵਰਤੋਂ ਕੀਤੀ ਗਈ।
ਜਾਣਕਾਰੀ ਅਨੁਸਾਰ ਪੁਲਿਸ ਨੇ ਅਬੋਹਰ ਨਗਰ ਨਿਗਮ ਦੇ ਬੂਥ ਦੇ ਬਾਹਰ ਕੁਝ ਸ਼ਰਾਰਤੀ ਅਨਸਰਾਂ 'ਤੇ ਲਾਠੀਚਾਰਜ ਕੀਤਾ ਹੈ। ਜਦੋਂ ਪੁਲਿਸ ਨੇ ਉਨ੍ਹਾਂ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਤਾਂ ਉਹ ਨਹੀਂ ਮੰਨੇ ਅਤੇ ਜ਼ਬਰਦਸਤੀ ਬੂਥ ਦੇ ਅੰਦਰ ਦਾਖ਼ਲ ਹੋਣ ਲੱਗੇ। ਇਸ ਦੌਰਾਨ ਉੱਥੇ ਮੌਜੂਦ ਪੁਲਿਸ ਨੇ ਉਨ੍ਹਾਂ 'ਤੇ ਲਾਠੀਚਾਰਜ ਕੀਤਾ। ਇਸ ਕਾਰਨ ਇਕਦਮ ਭੱਜ ਦੌੜ ਦਾ ਮਾਹੌਲ ਬਣ ਗਿਆ।
ਇਹ ਵੀ ਪੜ੍ਹੋ : Ludhiana News: ਵਿਧਾਇਕ ਅਸ਼ੋਕ ਪਰਾਸ਼ਰ ਦੀ ਪਤਨੀ ਹਾਰੀ, ਸਾਬਕਾ ਮੰਤਰੀ ਦੀ ਪਤਨੀ ਨੂੰ ਵੀ ਵੇਖਣਾ ਪਿਆ ਹਾਰ ਦਾ ਮੂੰਹ