Barnala News: ਮੰਦਿਰ 'ਚ 15 ਲੱਖ ਰੁਪਏ ਦੀ ਚੋਰੀ ਦੇ ਮਾਮਲੇ ਵਿੱਚ ਚਾਰ ਵਿਅਕਤੀਆਂ ਕਾਬੂ
Advertisement
Article Detail0/zeephh/zeephh2064234

Barnala News: ਮੰਦਿਰ 'ਚ 15 ਲੱਖ ਰੁਪਏ ਦੀ ਚੋਰੀ ਦੇ ਮਾਮਲੇ ਵਿੱਚ ਚਾਰ ਵਿਅਕਤੀਆਂ ਕਾਬੂ

Barnala News: ਮੁਲਜ਼ਮਾਂ ਨੇ ਹਨੂੰਮਾਨ ਜੀ ਦੀ ਮੂਰਤੀ ਤੇ ਚੜ੍ਹੇ ਸੋਨੇ ਤੇ ਚਾਂਦੀ ਅਤੇ ਬਾਲਾ ਜੀ ਦੀ ਮੂਰਤੀ 'ਤੇ ਸੋਨੇ ਦੇ ਨੇਤਰਾਂ ਸਮੇਤ ਤਕਰੀਬਨ 15 ਲੱਖ ਦੀ ਚੋਰੀ ਕੀਤੀ ਸੀ। ਪੁਲਿਸ ਨੇ ਇਸ ਚੋਰੀ ਵਿੱਚ ਸ਼ਾਮਿਲ ਚਾਰੋਂ ਮੁਲਜ਼ਮ ਨੂੰ ਚੋਰੀ ਦੇ ਸਮਾਨ ਸਮੇਤ ਕਾਬੂ ਕਰ ਲਿਆ ਹੈ। ਮੁਲਜ਼ਮਾਂ ਦੀ ਪਛਾਣ ਬਲਕਾਰ, ਗੁਰਸ਼ਰਨ, ਰਾਮਫਲ ਉਰਫ ਰਾਜੂ, ਗੁਰਸੇਵਕ ਸਿੰਘ ਸਾਰੇ ਵਾਸੀ ਸੰਗਰੂਰ ਵਜੋਂ ਹੋਈ ਹੈ।

Barnala News: ਮੰਦਿਰ 'ਚ 15 ਲੱਖ ਰੁਪਏ ਦੀ ਚੋਰੀ ਦੇ ਮਾਮਲੇ ਵਿੱਚ ਚਾਰ ਵਿਅਕਤੀਆਂ ਕਾਬੂ

Barnala News (DEVINDER SHARMA): ਬਰਨਾਲਾ ਦੇ ਧਨੌਲਾ ਵਿੱਚ 350 ਸਾਲ ਪੁਰਾਣੇ ਹਨੂੰਮਾਨ ਮੰਦਿਰ ਵਿੱਚ ਚੋਰਾਂ ਨੇ ਚੋਰੀ ਦੀ ਵਾਰਦਾਤ ਨੂੰ ਅੰਜਾਮ ਦਿੱਤਾ ਸੀ। ਮੁਲਜ਼ਮਾਂ ਨੇ ਹਨੂੰਮਾਨ ਜੀ ਦੀ ਮੂਰਤੀ ਤੇ ਚੜ੍ਹੇ ਸੋਨੇ ਤੇ ਚਾਂਦੀ ਅਤੇ ਬਾਲਾ ਜੀ ਦੀ ਮੂਰਤੀ 'ਤੇ ਸੋਨੇ ਦੇ ਨੇਤਰਾਂ ਸਮੇਤ ਤਕਰੀਬਨ 15 ਲੱਖ ਦੀ ਚੋਰੀ ਕੀਤੀ ਸੀ। ਪੁਲਿਸ ਨੇ ਇਸ ਚੋਰੀ ਵਿੱਚ ਸ਼ਾਮਿਲ ਚਾਰੋਂ ਮੁਲਜ਼ਮ ਨੂੰ ਚੋਰੀ ਦੇ ਸਮਾਨ ਸਮੇਤ ਕਾਬੂ ਕਰ ਲਿਆ ਹੈ। ਮੁਲਜ਼ਮਾਂ ਦੀ ਪਛਾਣ ਬਲਕਾਰ, ਗੁਰਸ਼ਰਨ, ਰਾਮਫਲ ਉਰਫ ਰਾਜੂ, ਗੁਰਸੇਵਕ ਸਿੰਘ ਸਾਰੇ ਵਾਸੀ ਸੰਗਰੂਰ ਵਜੋਂ ਹੋਈ ਹੈ।

ਬਰਨਾਲਾ ਦੇ ਐਸਐਸਪੀ ਸੰਦੀਪ ਕੁਮਾਰ ਮਲਿਕ ਨੇ ਜਾਣਕਾਰੀ ਦਿੱਤੀ ਹੈ ਕਿ ਕੁਝ ਦਿਨ ਪਹਿਲਾਂ ਹਨੂੰਮਾਨ ਮੰਦਿਰ ਵਿੱਚ ਭਗਵਾਨ ਦੀ ਮੂਰਤੀ ਵਿੱਚੋਂ ਸੋਨਾ ਅਤੇ ਚਾਂਦੀ ਦਾ ਸਮਾਨ ਚੋਰੀ ਹੋ ਗਿਆ ਸੀ। ਜਿਸ ਮਾਮਲੇ ਵਿੱਚ ਪੁਲਿਸ ਦੀਆਂ ਵੱਖ-ਵੱਖ ਟੀਮਾਂ ਬਣਾਕੇ ਮੁਲਜ਼ਮਾਂ ਦੀ ਭਾਲ ਕੀਤੀ ਜਾ ਰਹੀ ਸੀ। ਤਫਤੀਸ਼ ਦੌਰਾਨ ਸਹਾਮਣੇ ਆਇਆ ਕਿ ਗੁਰੂਸ਼ਰਨ ਅਤੇ ਬਲਕਾਰ ਨੇ ਚੋਰੀ ਨੂੰ ਅੰਜਾਮ ਦਿੱਤਾ ਸੀ। ਜਦੋਂ ਕਿ ਚੋਰੀ ਕੀਤਾ ਹੋਇਆ ਸਮਾਨ ਦੋਵਾਂ ਨੇ ਅੱਗੇ ਰਾਮਫਲ ਅਤੇ ਗੁਰਸੇਵਕ ਨੂੰ ਵੇਚ ਦਿੱਤਾ। ਜਿਨ੍ਹਾਂ ਤੋਂ ਪੁਲਿਸ ਨੇ ਸੋਨੇ ਤੇ ਚਾਂਦੀ ਦਾ ਸਮਾਨ ਬਰਾਮਦ ਕਰ ਲਿਆ ਹੈ ਅਤੇ ਮੁਲਜ਼ਮਾਂ ਨੂੰ ਫੜ ਲਿਆ ਹੈ। ਪੁਲਿਸ ਵੱਲੋਂ ਚਾਰੋਂ ਮੁਲਜ਼ਮਾਂ ਦੇ ਖਿਲਾਫ ਅਗਲੇਰੀ ਕਾਨੂੰਨੀ ਕਾਰਵਾਈ ਕੀਤੀ ਜਾ ਰਹੀ ਹੈ।

ਇਹ ਵੀ ਪੜ੍ਹੋ: Ludhiana News: 4 ਸਾਲ ਦੀ ਬੱਚੀ ਨਾਲ ਜਬਰ-ਜ਼ਨਾਹ ਕਰ ਕਤਲ ਕਰਨ ਵਾਲਾ ਮੁਲਜ਼ਮ ਕਾਬੂ

 

ਦੱਸ ਦਈਏ ਕਿ ਬਰਨਾਲਾ ਦੇ ਇੱਕ ਪੁਰਾਤਨ ਮੰਦਿਰ ਵਿੱਚ ਸੋਨੇ,ਚਾਂਦੀ ਸਮੇਤ 15 ਲੱਖ ਰੁਪਏ ਦੀ ਚੋਰੀ ਹੋ ਗਈ ਸੀ। ਚੋਰਾਂ ਨੇ ਧੁੰਦ ਦਾ ਫਾਇਦਾ ਚੁੱਕਦੇ ਹੋਏ ਇਸ ਵਰਦਾਤ ਨੂੰ ਅੰਜ਼ਾਮ ਦਿੱਤਾ ਸੀ। ਇਸ ਵਾਰਦਾਤ ਦੀ ਸੀਸੀਟੀਵੀ ਫੁਟੇਜ ਵੀ ਸਹਾਮਣੇ ਆਈ ਸੀ, ਜਿਸ ਦੀ ਮਦਦ ਨੇ ਨਾਲ ਪੁਲਿਸ ਨੇ ਦੋ ਚੋਰਾਂ ਨੂੰ ਕਾਬੂ ਕਰ ਲਿਆ ਸੀ, ਬਾਅਦ ਵਿੱਚ ਪੁਲਿਸ ਨੇ ਦੋ ਹੋਰ ਚੋਰਾਂ ਨੂੰ ਕਾਬੂ ਕੀਤਾ ਸੀ ਜਿਨ੍ਹਾਂ ਨੇ ਇਨ੍ਹਾਂ ਦੋਵੇ ਮੁਲਜ਼ਮਾਂ ਤੋਂ ਚੋਰੀ ਦਾ ਸਮਾਨ ਖਰੀਦਿਆ ਸੀ। ਫਿਲਹਾਲ ਪੁਲਿਸ ਨੇ ਚਾਰੋਂ ਦੋਸ਼ੀਆ ਨੂੰ ਕਾਬੂ ਕਰਕੇ ਅਗਲੀ ਕਾਰਵਾਈ ਅਰੰਭ ਦਿੱਤੀ ਹੈ।

ਇਹ ਵੀ ਪੜ੍ਹੋ: Barnala News: ਮੰਦਿਰ 'ਚ 15 ਲੱਖ ਰੁਪਏ ਦੀ ਚੋਰੀ ਦੇ ਮਾਮਲੇ ਵਿੱਚ ਚਾਰ ਵਿਅਕਤੀਆਂ ਕਾਬੂ

Trending news