ਪੰਜਾਬ ਵੱਲੋਂ NBA championship ਜਿੱਤਣ ਵਾਲੇ Basketball ਖਿਡਾਰੀ ਪ੍ਰਿੰਸਪਾਲ ਨੂੰ ਸਰਕਾਰ ਤੋਂ ਹੈ ਇਹ ਨਰਾਜ਼ਗੀ

ਡੇਰਾ ਬਾਬਾ ਨਾਨਕ ਦਾ ਪ੍ਰਿੰਸਪਾਲ 6.10 ਫੁੱਟ ਕੱਦ ਨਾਲ ਪੂਰੇ ਭਾਰਤ ਦਾ ਇਕਲੌਤਾ ਅਜਿਹਾ ਖਿਡਾਰੀ ਹੈ ਜਿਸ ਨੇ NBA ਵਿੱਚ ਸਮਰ ਲੀਗ ਖੇਡ ਕੇ ਉਸ ਚ ਚੈਂਪੀਅਨਸ਼ਿਪ ਹਾਸਲ ਕੀਤੀ ਹੈ

ਪੰਜਾਬ ਵੱਲੋਂ NBA championship ਜਿੱਤਣ ਵਾਲੇ Basketball ਖਿਡਾਰੀ ਪ੍ਰਿੰਸਪਾਲ ਨੂੰ ਸਰਕਾਰ ਤੋਂ ਹੈ ਇਹ ਨਰਾਜ਼ਗੀ

 ਭਾਰਤ ਸ਼ਰਮਾ/ਲੁਧਿਆਣਾ : ਪੰਜਾਬ ਵਿੱਚ ਚਾਰ ਖਿਡਾਰੀ ਅਜਿਹੇ ਨੇ ਜੋ NBA ਵਿਚ ਖੇਡਣ ਦਾ ਮਾਣ ਹਾਸਿਲ ਕਰ ਚੁੱਕੇ ਨੇ. ਪਰ ਡੇਰਾ ਬਾਬਾ ਨਾਨਕ ਦਾ ਪ੍ਰਿੰਸਪਾਲ 6.10 ਫੁੱਟ ਕੱਦ ਨਾਲ ਪੂਰੇ ਭਾਰਤ ਦਾ ਇਕਲੌਤਾ ਅਜਿਹਾ ਖਿਡਾਰੀ ਹੈ ਜਿਸ ਨੇ NBA ਵਿੱਚ ਸਮਰ ਲੀਗ ਖੇਡ ਕੇ ਉਸ ਚ ਚੈਂਪੀਅਨਸ਼ਿਪ ਹਾਸਲ ਕੀਤੀ ਹੈ..ਪਰ ਹੁਣ ਲੁਧਿਆਣਾ ਆ ਕੇ ਉਹ ਮੁੜ ਤੋਂ ਪ੍ਰੈਕਟਿਸ ਕਰਨ ਲੱਗਾ ਪ੍ਰਿੰਸਪਾਲ ਨੇ ਜ਼ੀ ਪੰਜਾਬ ਹਰਿਆਣਾ ਹਿਮਾਚਲ  ਨਾਲ ਵਿਸ਼ੇਸ਼ ਗੱਲਬਾਤ ਕਰਦਿਆਂ ਆਪਣਾ ਨਾਂ ਸਿਰਫ਼ ਵਿਦੇਸ਼ਾਂ ਵਿਚ ਬਾਸਕਿਟਬਾਲ ਖੇਡਣ ਸਬੰਧੀ ਤਜਰਬਾ ਸਾਂਝਾ ਕੀਤਾ ਸਗੋਂ ਸਾਡੇ ਦੇਸ਼ ਦੀਆਂ ਖੇਡ ਨੀਤੀਆਂ ਦੀ ਵੀ ਪੋਲ ਖੋਲ੍ਹੀ ਹੈ ਅਤੇ ਦੱਸਿਆ ਕਿ ਟੈਲੇਂਟ ਹੋਣ ਦੇ ਬਾਵਜੂਦ ਕਿਵੇਂ ਨੌਜਵਾਨ ਖਿਡਾਰੀ ਸਰਕਾਰਾਂ ਦੀ ਬੇਰੁਖ਼ੀ ਦਾ ਸ਼ਿਕਾਰ ਹੁੰਦੇ ਨੇ...

ਪ੍ਰਿੰਸਪਾਲ ਨੇ ਦੱਸਿਆ ਕਿ ਉਸਦੀ  ਉਮਰ 20 ਸਾਲ ਦੀ ਹੈ ਉਹ ਐੱਨਪੀ ਖੇਡ ਚੁੱਕਾ ਹੈ ਆਸਟਰੇਲੀਆ ਵਿੱਚ ਵੀ ਇਸ ਨੇ ਸਿਖਲਾਈ ਦਿੱਤੀ ਹੈ ਉਸ ਨੂੰ ਨਾ ਸਿਰਫ ਵਿਦੇਸ਼ਾਂ ਤੋਂ ਸਗੋਂ ਦੇਸ਼ ਦੇ ਵੀ ਕਈ ਅਦਾਰਿਆਂ ਵੱਲੋਂ ਆਫਰਾਂ ਦਿੱਤੀਆਂ ਜਾ ਰਹੀਆਂ ਨੇ. ਪਰ ਪ੍ਰਿੰਸਪਾਲ ਪੰਜਾਬ ਸੂਬੇ ਦੀ ਅਗਵਾਈ ਕਰਨਾ ਚਾਹੁੰਦਾ ਹੈ. ਬਾਸਕਿਟਬਾਲ  ਵਿੱਚ ਉਹ ਕਈ ਗੋਲਡ ਮੈਡਲ ਹਾਸਿਲ ਕਰ ਚੁੱਕਾ ਹੈ ਪਰ ਇਸ ਦੇ ਬਾਵਜੂਦ ਉਸ ਨੂੰ ਨੌਕਰੀ ਨਹੀਂ ਮਿਲ ਰਹੀ. ਪ੍ਰਿੰਸਪਾਲ ਚਾਹੁੰਦਾ ਹੈ ਕਿ ਪੰਜਾਬ ਪੁਲੀਸ ਵਿੱਚ ਉਸਨੂੰ ਨੌਕਰੀ ਮਿਲੇ ਅਤੇ ਪੰਜਾਬ ਪੁਲਸ ਚ ਸੇਵਾਵਾਂ ਨਿਭਾਉਂਦਿਆਂ ਉਹ ਬਾਸਕਟਬਾਲ ਚ ਪੰਜਾਬ ਦੀ ਅਗਵਾਈ ਕਰੇ. ਪਰ ਖੇਡ ਮੰਤਰੀ ਅਤੇ ਹੋਰਨਾਂ ਲੀਡਰਾਂ ਨੂੰ ਮਿਲਣ ਦੇ ਬਾਵਜੂਦ ਉਸ ਦੀ ਇਹ ਇੱਛਾ ਪੂਰੀ ਨਹੀਂ ਹੋ ਪਾ ਰਹੀ. ਪ੍ਰਿੰਸਪਾਲ ਨੇ ਕਿਹਾ ਕਿ ਇਹੀ ਕਾਰਨ ਹੈ ਕਿ ਸਾਡੇ ਦੇਸ਼ ਦੇ ਖਿਡਾਰੀਆਂ ਦਾ ਮਨੋਬਲ ਟੁੱਟ ਜਾਂਦਾ ਹੈ.

ਉਨ੍ਹਾਂ ਦੱਸਿਆ ਕਿ ਵਿਦੇਸ਼ਾਂ ਵਿੱਚ ਜੋ ਡਾਈਟ ਅਤੇ ਜੋ ਸਿਖਲਾਈ ਜੋ ਸਹੂਲਤਾਂ ਖਿਡਾਰੀਆਂ ਨੂੰ ਦਿੱਤੀਆਂ ਜਾਂਦੀਆਂ ਹਨ ਭਾਰਤ ਵਿਚ ਉਹ ਬਹੁਤ ਘੱਟ ਨੇ ਸੀਮਿਤ ਹਨ ਪਰ ਇਸ ਦੇ ਬਾਵਜੂਦ ਉਹ ਜੀਅ ਜਾਨ ਨਾਲ ਖੇਡਦੇ ਨੇ ਅਜਿਹੇ ਮੁਕਾਮ ਤੇ ਪਹੁੰਚ ਗਏ ਨੇ ਪਰ ਇੱਥੇ ਆ ਕੇ ਵੀ ਉਨ੍ਹਾਂ ਨੂੰ ਸਰਕਾਰਾਂ ਵੱਲ ਹੀ ਹੱਥ ਅੱਡਣੇ ਪੈਂਦੇ ਨੇ..ਪ੍ਰਿੰਸ ਪਾਲ ਨੇ ਕਿਹਾ ਕਿ ਜੋ ਉਸ ਦੇ ਜੂਨੀਅਰ ਖਿਡਾਰੀ ਨੇ ਜੋ ਬਾਸਕਟਬਾਲ ਵਿਚ ਨਵੇਂ ਨਵੇਂ ਆਏ ਨੇ ਉਨ੍ਹਾਂ ਨੂੰ ਡਾਈਟ ਤੱਕ ਨਹੀਂ ਮਿਲਦੀ ਸਰਕਾਰ ਕਰੋਨਾ ਦੇ ਬਹਾਨੇ ਲਗਾਉਂਦੀ ਹੈ ਜਦੋਂ ਕਿ ਚੋਣਾਂ ਨੂੰ ਲੈ ਕੇ ਹੁਣ ਉਹੀ ਵੱਡੀਆਂ ਵੱਡੀਆਂ ਰੈਲੀਆਂ ਸ਼ੁਰੂ ਹੋ ਗਈਆਂ ਨੇ...ਪ੍ਰਿੰਸ ਨੇ ਕਿਹਾ ਕਿ ਉਹ ਆਪਣੇ ਦੇਸ਼ ਲਈ ਖੇਡਦਾ ਰਹੇਗਾ ਪੰਜਾਬ ਦੀ ਟੀਮ ਚ ਉਹ ਖੇਡਦਾ ਹੈ ਉਸ ਦੀ ਅਗਵਾਈ ਵੀ ਕਰਦਾ ਰਹੇਗਾ ਪਰ ਨਾਲ ਹੀ ਉਸਨੇ ਸਰਕਾਰਾਂ ਦੀ ਬੇਰੁਖ਼ੀ ਵੱਲ ਵੀ ਇਸ਼ਾਰਾ ਕੀਤਾ ਹੈ..