Bathinda Accident News: ਭਿਆਨਕ ਸੜਕ ਹਾਦਸੇ ਵਿੱਚ ਔਰਤ ਸਮੇਤ ਦੋ ਦੀ ਮੌਤ, ਬਜ਼ੁਰਗ ਗੰਭੀਰ ਜ਼ਖ਼ਮੀ
Advertisement
Article Detail0/zeephh/zeephh2446496

Bathinda Accident News: ਭਿਆਨਕ ਸੜਕ ਹਾਦਸੇ ਵਿੱਚ ਔਰਤ ਸਮੇਤ ਦੋ ਦੀ ਮੌਤ, ਬਜ਼ੁਰਗ ਗੰਭੀਰ ਜ਼ਖ਼ਮੀ

Bathinda Accident News: ਪਿੰਡ ਭਾਈਰੂਪਾ ਨੂੰ ਜਾਂਦੀ ਲਿੰਕ ਸੜਕ ਉਤੇ ਕਾਰ ਤੇ ਮੋਟਰਸਾਈਕਲ ਦੀ ਭਿਆਨਕ ਟੱਕਰ ਵਿੱਚ ਦੋ ਜਣਿਆਂ ਦੀ ਮੌਤ ਅਤੇ ਇੱਕ ਗੰਭੀਰ ਜ਼ਖ਼ਮੀ ਹੋਣ ਦੀ ਖਬਰ ਮਿਲੀ ਹੈ। 

Bathinda Accident News: ਭਿਆਨਕ ਸੜਕ ਹਾਦਸੇ ਵਿੱਚ ਔਰਤ ਸਮੇਤ ਦੋ ਦੀ ਮੌਤ, ਬਜ਼ੁਰਗ ਗੰਭੀਰ ਜ਼ਖ਼ਮੀ

Bathinda Accident News:  ਰਾਮਪੁਰਾ ਫੂਲ ਸਥਾਨਕ ਫੂਲ ਟਾਊਨ ਤੋਂ ਪਿੰਡ ਭਾਈਰੂਪਾ ਨੂੰ ਜਾਂਦੀ ਲਿੰਕ ਸੜਕ ਉਤੇ ਕਾਰ ਤੇ ਮੋਟਰਸਾਈਕਲ ਦੀ ਭਿਆਨਕ ਟੱਕਰ ਵਿੱਚ ਦੋ ਜਣਿਆਂ ਦੀ ਮੌਤ ਅਤੇ ਇੱਕ ਗੰਭੀਰ ਜ਼ਖ਼ਮੀ ਹੋਣ ਦੀ ਖਬਰ ਮਿਲੀ ਹੈ।

ਜਾਣਕਾਰੀ ਅਨੁਸਾਰ ਸਹਾਰਾ ਸਮਾਜ ਸੇਵਾ ਦੇ ਮੁਖੀ ਸੰਦੀਪ ਵਰਮਾ ਨੇ ਦੱਸਿਆ ਕਿ ਉਨ੍ਹਾਂ ਨੂੰ ਫੋਨ ਉਤੇ ਇਤਲਾਹ ਮਿਲੀ ਕਿ ਫੂਲ ਟਾਊਨ ਤੋਂ ਇੱਕ ਕਿਲੋਮੀਟਰ ਭਾਈਰੂਪਾ ਸਾਈਡ ਸੜਕ ਉਤੇ ਕਾਰ ਤੇ ਮੋਟਰਸਾਈਕਲ ਦੀ ਭਿਆਨਕ ਟੱਕਰ ਵਿੱਚ ਮੋਟਰਸਾਈਕਲ ਸਵਾਰ ਨੌਜਵਾਨ ਸਮੇਤ ਇੱਕ ਔਰਤ ਦੀ ਮੌਤ ਹੋ ਗਈ ਹੈ।

ਕਾਰ ਚਾਲਕ ਗੰਭੀਰ ਰੂਪ ਵਿੱਚ ਜ਼ਖ਼ਮੀ ਹੋ ਗਿਆ ਹੈ। ਬਿਨਾਂ ਕਿਸੇ ਦੇਰੀ ਤੋਂ ਮਾਨਵ ਸਹਾਰਾ ਫੂਲ ਟਾਊਨ ਸਮੇਤ, ਪੂਨਰਜੋਤੀ ਆਈ ਡੋਨੇਸਨ ਦੀ ਐਂਬੂਲੈਂਸ ਘਟਨਾ ਸਥਾਨ ਪਹੁੰਚੀ ਤੇ ਮ੍ਰਿਤਕਾ ਸਮੇਤ ਜ਼ਖ਼ਮੀ ਨੂੰ ਸਿਵਲ ਹਸਪਤਾਲ ਰਾਮਪੁਰਾ ਵਿਖੇ ਲਿਆਂਦਾ ਗਿਆ।

ਮ੍ਰਿਤਕ ਦੇ ਪਰਿਵਾਰਿਕ ਮੈਂਬਰਾਂ ਨੇ ਦੱਸਿਆ ਕਿ ਮ੍ਰਿਤਕ ਭੋਲੀ ਕੌਰ (48 ਸਾਲ) ਪਤਨੀ ਗੁਰਚਰਨ ਸਿੰਘ ਇਸ ਦੇ ਨਾਲ ਮੋਟਰਸਾਈਕਲ ਚਾਲਕ ਮ੍ਰਿਤਕ ਸੁਰਜੀਤ ਰਾਮ  (28 ਸਾਲ) ਪੁੱਤਰ ਕਾਕੂ ਰਾਮ ਵਾਸੀ ਭਾਈਰੂਪਾ ਜੋ ਕਿ ਰਾਮਪੁਰਾ ਆ ਰਹੇ ਸੀ।

ਕਾਰ ਚਾਲਕ ਸੁਖਦੇਵ ਸਿੰਘ ਉਮਰ 62 ਸਾਲ ਪੁੱਤਰ ਗੁਰਦਿੱਤ ਸਿੰਘ ਵਾਸੀ ਕੰਡਾ ਬੰਨਾ ਰਾਮਪੁਰਾ ਤੋਂ ਭਾਈਰੂਪਾ ਜਾ ਰਿਹਾ ਸੀ। ਜਿਥੇ ਦੋਵਾਂ ਵਿਚਾਲੇ ਟੱਕਰ ਹੋ ਗਈ। ਸਹਾਰਾ ਮੁਖੀ ਇਹ ਵੀ ਦੱਸਿਆ ਕਿ ਮੌਕੇ ਉਤੇ ਹੀ ਥਾਣਾ ਫੂਲ ਟਾਊਨ ਦੇ ਮੁਲਾਜ਼ਮਾਂ ਨੇ ਪਹੁੰਚ ਕੇ ਘਟਨਾ ਸਥਾਨ ਦਾ ਜਾਇਜ਼ਾ ਲਿਆ ਤੇ ਕਾਰਵਾਈ ਸ਼ੂਰੂ ਕਰ ਦਿੱਤੀ।

ਇਹ ਵੀ ਪੜ੍ਹੋ : Punjab Panchayat Election 2024: ਪੰਚਾਇਤੀ ਚੋਣਾਂ ਨੂੰ ਲੈ ਕੇ ਵੱਡੀ ਖ਼ਬਰ, ਸੂਬੇ ਭਰ 'ਚ 15 ਅਕਤੂਬਰ ਨੂੰ ਪੈਣਗੀਆਂ ਵੋਟਾਂ

ਸਿਵਲ ਹਸਪਤਾਲ ਰਾਮਪੁਰਾ ਦੀ ਮੋਰਚਰੀ ਵਿੱਚ ਜਗ੍ਹਾ ਨਾ ਹੋਣ ਕਰਕੇ ਪੋਸਟਮਾਰਟਮ ਲਈ ਦੋਨੋਂ ਮ੍ਰਿਤਕ ਦੇਹਾਂ ਨੂੰ ਬਠਿੰਡਾ ਦੇ ਸਰਕਾਰੀ ਹਸਪਤਾਲ ਵਿਖੇ ਰੈਫਰ ਕੀਤਾ ਗਿਆ।  ਘਟਨਾ ਦਾ ਪਤਾ ਲੱਗਦਿਆਂ ਹੀ ਪੁਲਸ ਚੌਕੀ ਫੂਲ ਟਾਊਨ ਮੌਕੇ 'ਤੇ ਪਹੁੰਚ ਗਏ ਅਤੇ ਮ੍ਰਿਤਕਾਂ ਦੀਆਂ ਲਾਸ਼ਾਂ ਨੂੰ ਬਠਿੰਡਾ ਦੇ ਸਰਕਾਰੀ ਹਸਪਤਾਲ 'ਚ ਰਖਵਾਇਆ ਗਿਆ। ਜ਼ਖਮੀ ਕਾਰ ਚਾਲਕ ਦੀ ਗੰਭੀਰ ਹਾਲਤ ਨੂੰ ਦੇਖਦੇ ਹੋਏ ਡਾਕਟਰਾਂ ਨੇ ਉਸ ਨੂੰ ਲੁਧਿਆਣਾ ਰੈਫਰ ਕਰ ਦਿੱਤਾ।

ਇਹ ਵੀ ਪੜ੍ਹੋ : Manohar Lal on Farmer: ਕੇਂਦਰੀ ਮੰਤਰੀ ਮਨੋਹਰ ਲਾਲ ਨੇ ਸ਼ੰਭੂ ਬਾਰਡਰ ਧਰਨੇ 'ਤੇ ਬੈਠੇ ਕਿਸਾਨਾਂ ਨੂੰ ਦੱਸਿਆ ਨਕਲੀ ਕਿਸਾਨ

 

Trending news