Punjab News: ਬਿਕਰਮ ਮਜੀਠੀਆ ਨੇ ਮੰਤਰੀ ਬਲਕਾਰ ਸਿੰਘ ਨੂੰ ਕੈਬਨਿਟ ਚੋਂ ਬਾਹਰ ਦਾ ਰਸਤਾ ਦਿਖਾਉਣ ਦੀ ਕੀਤੀ ਮੰਗ
Advertisement
Article Detail0/zeephh/zeephh2267257

Punjab News: ਬਿਕਰਮ ਮਜੀਠੀਆ ਨੇ ਮੰਤਰੀ ਬਲਕਾਰ ਸਿੰਘ ਨੂੰ ਕੈਬਨਿਟ ਚੋਂ ਬਾਹਰ ਦਾ ਰਸਤਾ ਦਿਖਾਉਣ ਦੀ ਕੀਤੀ ਮੰਗ

Punjab News:  ਬਿਕਰਮ ਮਜੀਠੀਆ ਨੇ ਆਪਣੇ ਐਕਸ ਅਕਾਉਂਟ ਤੇ ਇੱਕ ਵੀਡੀਓ ਸ਼ੇਅਰ ਕੀਤੀ ਹੈ। ਜਿਸ ਵਿੱਚ ਅਰਵਿੰਦ ਕੇਜਰੀਵਾਲ ਜਲੰਧਰ ਤੋਂ ਪਾਰਟੀ ਉਮੀਦਵਾਰ ਪਵਨ ਕੁਮਾਰ ਟੀਨੂੰ ਲਈ ਪ੍ਰਚਾਰ ਕਰ ਰਹੇ ਹਨ। 

Punjab News: ਬਿਕਰਮ ਮਜੀਠੀਆ ਨੇ ਮੰਤਰੀ ਬਲਕਾਰ ਸਿੰਘ ਨੂੰ ਕੈਬਨਿਟ ਚੋਂ ਬਾਹਰ ਦਾ ਰਸਤਾ ਦਿਖਾਉਣ ਦੀ ਕੀਤੀ ਮੰਗ

Punjab News: ਕੈਬਨਿਟ ਮੰਤਰੀ ਬਲਕਾਰ ਸਿੰਘ ਦੀ ਕਥਿਤ ਵੀਡੀਓ ਵਾਇਰਲ ਹੋਣ ਤੋਂ ਬਾਅਦ ਵਿਰੋਧੀਆਂ ਪਾਰਟੀਆਂ ਵੱਲੋਂ ਲਗਾਤਾਰ ਪੰਜਾਬ ਦੀ ਮਾਨ ਸਰਕਾਰ ਨੂੰ ਘੇਰਿਆ ਜਾ ਰਿਹਾ ਹੈ।ਉੱਥੇ ਵੀ ਵੱਖ-ਵੱਖ ਪਾਰਟੀਆਂ ਵੱਲੋਂ ਮੰਤਰੀ ਖ਼ਿਲਾਫ਼ ਕਾਰਵਾਈ ਦੀ ਮੰਗ ਕੀਤੀ ਜਾ ਰਹੀ ਹੈ। ਇਸ ਮਾਮਲੇ ਨੂੰ ਲੈਕੇ ਇੱਕ ਵਾਰ ਫਿਰ ਤੋਂ ਬਿਕਰਮ ਸਿੰਘ ਮਜੀਠੀਆ ਨੇ ਮੰਤਰੀ ਖਿਲਾਫ ਕਾਰਵਾਈ ਨਾ ਕਰਨ ਨੂੰ ਲੈ ਕੇ ਭਗਵੰਤ ਮਾਨ ਉੱਤੇ ਸਵਾਲ ਖੜ੍ਹੇ ਕੀਤੇ ਹਨ।

ਬਿਕਰਮ ਮਜੀਠੀਆ ਨੇ ਆਪਣੇ ਐਕਸ ਅਕਾਉਂਟ ਤੇ ਇੱਕ ਵੀਡੀਓ ਸ਼ੇਅਰ ਕੀਤੀ ਹੈ। ਜਿਸ ਵਿੱਚ ਅਰਵਿੰਦ ਕੇਜਰੀਵਾਲ ਜਲੰਧਰ ਤੋਂ ਪਾਰਟੀ ਉਮੀਦਵਾਰ ਪਵਨ ਕੁਮਾਰ ਟੀਨੂੰ ਲਈ ਪ੍ਰਚਾਰ ਕਰ ਰਹੇ ਹਨ। ਕੇਜਰੀਵਾਲ ਦੀ ਗੱਡੀ ਦੇ ਪਿੱਛੇ ਇੱਕ ਹੋਰ ਗੱਡੀ ਦਿਖਾਈ ਦੇ ਰਹੀ ਹੈ। ਜਿਸ ਵਿੱਚ ਪੰਜਾਬ ਸਰਕਾਰ ਦੇ ਕਈ ਮੰਤਰੀ ਅਤੇ ਵਿਧਾਇਕ ਮੌਜੂਦ ਹਨ। ਜਿਨ੍ਹਾਂ ਵਿੱਚ ਕੈਬਨਿਟ ਮੰਤਰੀ ਬਲਕਾਰ ਸਿੰਘ ਵੀ ਮੌਜੂਦ ਹਨ।

ਉਨ੍ਹਾਂ ਨੇ ਆਪਣੇ ਸੋਸ਼ਲ ਮੀਡੀਆ ਅਕਾਉਂਟ 'ਤੇ ਲਿਖਿਆ ਕਿ ਆਪ ਦਾ ਮੰਤਰੀ ਬਲਕਾਰ ਸਿੰਘ ਕਿਸ ਖੁਸ਼ੀ ਵਿੱਚ ਹੱਸ ਰਿਹਾ ਹੈ ਜਦਕਿ ਇਸਦੀ ਇੱਕ ਅਸ਼ਲੀਲ ਵੀਡੀਓ ਵਾਇਰਲ ਹੋਈ ਹੈ। ਹੈਰਾਨੀ ਦੀ ਗੱਲ ਇਹ ਹੈ ਕਿ ਅਸ਼ਲੀਲ ਵੀਡੀਓ ਜਨਤਕ ਹੋਣ ਤੋਂ ਬਾਅਦ ਵੀ ਪਾਰਟੀ ਸੁਪਰੀਮੋ ਅਰਵਿੰਦ ਕੇਜਰੀਵਾਲ ਨਾਲ ਚੋਣ ਜਲਸੇ ਵਿੱਚ ਸ਼ਾਮਿਲ ਹੈ। ਇਹ ਬੇਸ਼ਰਮ ਪਾਰਟੀ ਦੇ ਬੇਸ਼ਰਮ ਲੋਕ ਨੇ ਜਿਨਾਂ ਨੂੰ ਨਾ ਆਪਣੀ ਨਾ ਪੰਜਾਬ ਦੀਆਂ ਧੀਆਂ ਭੈਣਾਂ ਦੀ ਇੱਜਤਾਂ ਦੀ ਕੋਈ ਪਰਵਾਹ ਹੈ। ਇਹ ਕਿਹੜੀ ਜੰਗ ਜਿੱਤ ਕੇ ਆਇਆ ਜਿਸ ਦੀ ਖੁਸ਼ੀ ਨਾ ਮੁਸਕਰਾਇਆ ਜਾ ਰਿਹਾ।

ਮੁੱਖ ਮੰਤਰੀ ਇਸ ਤੇ ਕੋਈ ਕਾਰਵਾਈ ਕਰਨ ਦੀ ਬਜਾਏ ਇਹੋ ਜਿਹੇ ਲੋਕਾਂ ਨੂੰ ਚੋਣ ਪ੍ਰਚਾਰ ਕਰਵਾ ਰਹੇ ਹਨ। ਅਜਿਹੇ ਇਨਸਾਨ ਜਿਨਾਂ ਦੀਆਂ ਅਸ਼ਲੀਲ ਵੀਡੀਓਜ ਜਨਤਕ ਹੁੰਦੀਆਂ ਹੋਣ ਉਹ ਬੰਦੇ ਨਾ ਘਰ ਬੁਲਾਉਣ ਦੇ ਲਾਇਕ ਨੇ, ਨਾ ਹੱਥ ਮੂੰਹ ਲਾਉਣ ਦੇ ਲਾਇਕ ਨੇ ਤੇ ਨਾ ਹੀ ਅਜਿਹੇ ਇਨਸਾਨ ਨਾਲ ਹੱਥ ਮਿਲਾਇਆ ਜਾਵੇ। ਅਜਿਹੇ ਇਨਸਾਨ ਦਾ ਸਮਾਜਿਕ ਤੌਰ ਤੇ ਬਾਈਕਾਟ ਕਰਨਾ ਚਾਹੀਦਾ ਹੈ ਅਤੇ ਅਜਿਹੀ ਸਜ਼ਾ ਹੋਣੀ ਚਾਹੀਦੀ ਹੈ ਜੋ ਬਾਕੀ ਸਭ ਲਈ ਇੱਕ ਮੈਂ ਮਿਸਾਲ ਬਣ ਸਕੇ। ਮੁੱਖ ਮੰਤਰੀ ਜੀ ਤੁਰੰਤ ਇਸ ਦੇ ਕਾਰਵਾਈ ਕਰੋ ਤੇ ਅਜਿਹੇ ਗਿਰੇ ਹੋਏ ਕਿਰਦਾਰ ਦੇ ਲੋਕਾਂ ਨੂੰ ਕੈਬਨਟ ਚੋਂ ਬਾਹਰ ਦਾ ਰਸਤਾ ਦਿਖਾਓ। ਪੰਜਾਬੀ ਧੀਆਂ ਦੀਆਂ ਇੱਜਤਾਂ ਦੀ ਰਾਖੀ ਕਰਨ ਲਈ ਜਾਣੇ ਜਾਂਦੇ ਨੇ ਨਾ ਕਿ ਅਸ਼ਲੀਲ ਵੀਡੀਓ ਬਣਾਉਣ ਲਈ। ਪੰਜਾਬ ਨੂੰ ਦੁਨੀਆਂ ਵਿੱਚ ਬਦਨਾਮ ਨਾ ਕਰੋ।

 

Trending news