Jalandhar Bypoll News: ਬਹੁਜਨ ਸਮਾਜ ਪਾਰਟੀ ਨੇ ਜਲੰਧਰ ਪੱਛਮੀ ਵਿਧਾਨ ਸਭਾ ਜ਼ਿਮਨੀ ਚੋਣ ਲਈ ਉਮੀਦਵਾਰ ਦਾ ਐਲਾਨ ਕਰ ਦਿੱਤਾ ਹੈ।
Trending Photos
Jalandhar Bypoll News: ਬਹੁਜਨ ਸਮਾਜ ਪਾਰਟੀ ਪੰਜਾਬ ਦੇ ਸੂਬਾ ਪ੍ਰਧਾਨ ਜਸਵੀਰ ਸਿੰਘ ਗੜੀ ਨੇ ਪ੍ਰੈਸ ਨੋਟ ਰਾਹੀਂ ਜਾਣਕਾਰੀ ਦਿੰਦੇ ਹੋਏ ਕਿਹਾ ਕਿ ਜਲੰਧਰ ਪੱਛਮੀ ਵਿਧਾਨ ਸਭਾ ਦੀ ਉਹ ਚੋਣ ਲਈ ਬਸਪਾ ਦੇ ਉਮੀਦਵਾਰ ਬਿੰਦਰ ਲਾਖਾ ਹੋਣਗੇ।
ਉਨ੍ਹਾਂ ਨੇ ਅੱਗੇ ਕਿਹਾ ਕਿ ਬਿੰਦਰ ਲਾਖਾ ਪਾਰਟੀ ਦੇ ਬੂਥ ਲੈਵਲ ਦੇ ਕੰਮ ਕਰਨ ਵਾਲੇ ਵਰਕਰ ਹਨ ਜੋ ਪਿਛਲੇ 25 ਸਾਲਾਂ ਤੋਂ ਵੱਖ-ਵੱਖ ਅਹੁਦਿਆਂ ਉਤੇ ਰਹਿੰਦੇ ਹੋਏ ਪਾਰਟੀ ਸੰਗਠਨ ਲਈ ਕੰਮ ਕਰ ਰਹੇ ਹਨ। ਗੜੀ ਨੇ ਕਿਹਾ ਕਿ ਬਸਪਾ ਉਮੀਦਵਾਰ ਵੱਲੋਂ ਨਾਮਜ਼ਦਗੀ ਪੱਤਰ 20 ਜੂਨ (ਅੱਜ) ਨੂੰ ਦਾਖਲ ਕੀਤੇ ਜਾਣਗੇ।
ਪਾਰਟੀ ਦੇ ਸੂਬਾ ਜਨਰਲ ਸਕੱਤਰ ਬਲਵਿੰਦਰ ਕੁਮਾਰ ਨੇ ਇਸ ਮੌਕੇ ਕਿਹਾ ਕਿ ਬਹੁਜਨ ਸਮਾਜ ਪਾਰਟੀ ਵੱਲੋਂ ਇੱਕ ਵਰਕਰ ਨੂੰ ਟਿਕਟ ਦੇਣਾ ਉਨ੍ਹਾਂ ਹਜ਼ਾਰਾਂ ਵਰਕਰਾਂ ਦੇ ਮਾਣ ਸਨਮਾਨ ਦੀ ਗੱਲ ਕੀਤੀ ਹੈ ਜਿਹੜੇ ਹਮੇਸ਼ਾ ਅਨੁਸ਼ਾਸਨ ਵਿੱਚ ਰਹਿੰਦੇ ਹੋਏ ਪਿਛਲੀ ਕਤਾਰ ਵਿੱਚ ਵਿੱਚ ਰਹਿ ਕੇ ਅਣਥੱਕ ਕੰਮ ਕਰਦੇ ਹਨ। ਬਸਪਾ ਵੱਲੋਂ ਮਿਸ਼ਨਰੀ ਵਰਕਰ ਬਿੰਦਰ ਲਾਖਾ ਨੂੰ ਟਿਕਟ ਦੇਣ ਦਾ ਸਮੁੱਚੇ ਸੰਗਠਨ ਵੱਲੋਂ ਸਵਾਗਤ ਕੀਤਾ ਜਾਂਦਾ ਹੈ।
ਇਸ ਮੌਕੇ ਬਸਪਾ ਸੂਬਾ ਪ੍ਰਧਾਨ ਵੱਲੋਂ ਉਮੀਦਵਾਰ ਨੂੰ ਪਾਰਟੀ ਟਿਕਟ ਦਿੱਤੀ ਗਈ। ਇਸ ਮੌਕੇ ਸੂਬਾ ਜਨਰਲ ਸਕੱਤਰ ਤੀਰਥ ਰਾਜਪੁਰਾ, ਸੂਬਾ ਕੈਸ਼ੀਅਰ ਪਰਮਜੀਤ ਮਲ, ਹਲਕਾ ਇੰਚਾਰਜ ਪੱਛਮੀ ਦਵਿੰਦਰ ਗੋਗਾ, ਐਸਡੀਓ ਜਰਨੈਲ ਢੰਡਾ, ਵਿਧਾਨ ਸਭਾ ਪੱਛਮੀ ਪ੍ਰਧਾਨ ਅਸ਼ੋਕ ਕੁਮਾਰ, ਐਡਵੋਕੇਟ ਦੀਪਕ ਕੁਮਾਰ, ਸੰਦੀਪ ਬਿੱਲਾ ਆਦਿ ਹਾਜ਼ਰ ਸਨ।
2022 ਦੀਆਂ ਵਿਧਾਨ ਸਭਾ ਚੋਣਾਂ ਵਿੱਚ ਆਮ ਆਦਮੀ ਪਾਰਟੀ (ਆਪ) ਦੀ ਉਮੀਦਵਾਰ ਸ਼ੀਤਲ ਅੰਗੁਰਾਲ ਨੇ ਜਲੰਧਰ ਪੱਛਮੀ ਸੀਟ ਤੋਂ ਜਿੱਤ ਹਾਸਲ ਕੀਤੀ ਸੀ। ਉਨ੍ਹਾਂ ਨੂੰ 39213 ਵੋਟਾਂ ਮਿਲੀਆਂ। ਜਦਕਿ ਦੂਜੇ ਨੰਬਰ 'ਤੇ ਕਾਂਗਰਸੀ ਉਮੀਦਵਾਰ ਸੁਸ਼ੀਲ ਕੁਮਾਰ ਰਿੰਕੂ ਰਿਹਾ। ਉਨ੍ਹਾਂ ਨੂੰ ਕਰੀਬ 35 ਹਜ਼ਾਰ ਵੋਟਾਂ ਮਿਲੀਆਂ।
ਭਾਜਪਾ ਉਮੀਦਵਾਰ ਮਹਿੰਦਰ ਭਗਤ ਤੀਜੇ ਨੰਬਰ 'ਤੇ ਰਹੇ। ਉਨ੍ਹਾਂ ਨੂੰ 33486 ਵੋਟਾਂ ਮਿਲੀਆਂ। ਜਦਕਿ ਹਾਲ ਹੀ 'ਚ ਹੋਈਆਂ ਲੋਕ ਸਭਾ ਚੋਣਾਂ ਤੋਂ ਪਹਿਲਾਂ ਸ਼ੀਤਲ ਅੰਗੁਰਾਲ 'ਆਪ' ਛੱਡ ਕੇ ਭਾਜਪਾ 'ਚ ਸ਼ਾਮਲ ਹੋ ਗਏ ਸਨ। ਉਨ੍ਹਾਂ ਨੇ ਵਿਧਾਨ ਸਭਾ ਤੋਂ ਅਸਤੀਫਾ ਦੇ ਦਿੱਤਾ ਸੀ। ਅਜਿਹੇ 'ਚ ਇਹ ਸੀਟ ਖਾਲੀ ਹੋ ਗਈ ਹੈ। ਜਿਸ 'ਤੇ ਹੁਣ ਜ਼ਿਮਨੀ ਚੋਣਾਂ ਹੋਣ ਜਾ ਰਹੀਆਂ ਹਨ।
ਇਸ ਦੇ ਨਾਲ ਹੀ ਭਾਜਪਾ ਦੇ 2022 ਦੇ ਉਮੀਦਵਾਰ ਰਹੇ ਮਹਿੰਦਰ ਭਗਤ ਹੁਣ ‘ਆਪ’ ਵਿੱਚ ਸ਼ਾਮਲ ਹੋ ਗਏ ਹਨ। ਇਸ ਦੇ ਨਾਲ ਹੀ ‘ਆਪ’ ਨੇ ਉਨ੍ਹਾਂ ਨੂੰ ਪਾਰਟੀ ਉਮੀਦਵਾਰ ਬਣਾਇਆ ਹੈ। ਅਕਾਲੀ ਦਲ ਨੂੰ ਛੱਡ ਕੇ ਸਾਰੀਆਂ ਪਾਰਟੀਆਂ ਨੇ ਚੋਣਾਂ ਲਈ ਉਮੀਦਵਾਰਾਂ ਦਾ ਐਲਾਨ ਕਰ ਦਿੱਤਾ ਹੈ। ਕਾਂਗਰਸ ਨੇ ਸੁਰਿੰਦਰ ਕੌਰ ਨੂੰ ਆਪਣਾ ਉਮੀਦਵਾਰ ਬਣਾਇਆ ਹੈ।
ਇਹ ਵੀ ਪੜ੍ਹੋ : Mohali Murder News:ਮੁਹਾਲੀ ਦੇ ਹੋਟਲ 'ਚ ਮਹਿਲਾ ਦਾ ਬੇਰਹਿਮੀ ਨਾਲ ਗਲਾ ਘੁੱਟ ਕੇ ਕਤਲ