Cyber Crime News: ਸੰਗਰੂਰ ਦੇ ਭਵਾਨੀਗੜ੍ਹ ਦੇ ਬਾਲਦ ਕਲਾ ਪਿੰਡ ਦਾ ਕਾਰੋਬਾਰੀ ਨਾਲ ਟ੍ਰੇਡਿੰਗ ਦੇ ਨਾਮ ਉਤੇ ਲੱਖਾਂ ਰੁਪਏ ਦੀ ਧੋਖਾਧੜੀ ਦਾ ਮਾਮਲਾ ਸਾਹਮਣੇ ਆਇਆ ਹੈ।
Trending Photos
Cyber Crime News: ਸਾਈਬਰ ਅਪਰਾਧੀ ਭੋਲੇ-ਭਾਲੇ ਲੋਕਾਂ ਤੋਂ ਇਲਾਵਾ ਪੜ੍ਹੇ ਲਿਖੇ ਲੋਕਾਂ ਨੂੰ ਵੀ ਆਪਣਾ ਸ਼ਿਕਾਰ ਬਣਾ ਰਹੇ ਹਨ। ਸੰਗਰੂਰ ਦੇ ਭਵਾਨੀਗੜ੍ਹ ਦੇ ਬਾਲਦ ਕਲਾ ਪਿੰਡ ਦਾ ਕਾਰੋਬਾਰੀ ਨਾਲ ਟ੍ਰੇਡਿੰਗ ਦੇ ਨਾਮ ਉਤੇ ਲੱਖਾਂ ਰੁਪਏ ਦੀ ਧੋਖਾਧੜੀ ਦਾ ਮਾਮਲਾ ਸਾਹਮਣੇ ਆਇਆ ਹੈ।
ਪੀੜਤ ਸਖ਼ਸ਼ ਨੇ ਸੋਸ਼ਲ ਸਾਈਟ ਉਪਰ ਇਸ਼ਤਿਹਾਰ ਦੇਖਣ ਤੋਂ ਬਾਅਦ ਲਿੰਕ ਉਪਰ ਕਲਿੱਕ ਕਰਕੇ ਵਟਸਐਪ ਗਰੁੱਪ ਵਿੱਚ ਜੁਆਇਨ ਕੀਤਾ ਸੀ। ਪਹਿਲਾਂ ਮੁਨਾਫਾ ਮਿਲਣ ਤੋਂ ਬਾਅਦ ਲਗਾਤਾਰ ਨਿਵੇਸ਼ ਕਰਦਾ ਰਿਹਾ ਪਰ ਆਖਰ ਵਿੱਚ ਜਦ ਐਮਰਜੈਂਸੀ ਵਿੱਚ ਪੈਸਿਆਂ ਦੀ ਜ਼ਰੂਰਤ ਪਈ ਤਾਂ ਪੈਸੇ ਵਾਪਸ ਕਰਨ ਦੀ ਬਜਾਏ ਉਸ ਨੂੰ ਗਰੁੱਪ ਤੋਂ ਬਾਹਰ ਕੱਢ ਦਿੱਤਾ।
ਇਸ ਤੋਂ ਬਾਅਦ ਪੀੜਤ ਨੇ ਪੁਲਿਸ ਕੋਲ ਸ਼ਿਕਾਇਤ ਕੀਤੀ। ਪੁਲਿਸ ਨੇ ਮਾਮਲਾ ਦਰਜ ਕਰ ਲਿਆ ਹੈ। ਪੀੜਤ ਨੇ ਸ਼ਿਕਾਇਤ ਵਿੱਚ ਦੱਸਿਆ ਕਿ ਸੋਸ਼ਲ ਮੀਡੀਆ ਉਤੇ ਇਕ ਐਡ ਦੇਖੀ ਸੀ ਉਥੇ ਦਿੱਤੇ ਗਏ ਲਿੰਕ ਉਤੇ ਕਲਿੱਕ ਕਰਕੇ ਇੱਕ ਵਟਸਐਪ ਗਰੁੱਪ ਵਿੱਚ ਸ਼ਾਮਲ ਹੋ ਗਿਆ। ਇਸ ਵਿੱਚ ਟ੍ਰੇਡਿੰਗ ਸਬੰਧੀ ਸੰਦੇਸ਼ ਆਉਂਦੇ ਸਨ। ਉਥੇ ਅਲੱਗ-ਅਲੱਗ ਸਟਾਕ ਖ਼ਰੀਦਣ ਦੀ ਜਾਣਕਾਰੀ ਦਿੱਤੀ ਜਾਂਦੀ ਸੀ।
ਇਸ ਤੋਂ ਹੋਣ ਵਾਲੇ ਫਾਇਦੇ ਦੇ ਬਾਰੇ ਦੱਸਿਆ ਸੀ। ਜਦ ਸ਼ੇਅਰ ਮਾਰਕੀਟ ਵਿੱਚ ਸੀਟਾਂ ਦੇ ਨਾਲ ਮਿਲਾਨ ਕੀਤਾ ਤਾਂ ਉਸ ਨੂੰ ਇਹ ਸਹੀ ਲੱਗਦਾ ਸੀ। ਇਸ ਤੋਂ ਪ੍ਰਭਾਵਿਤ ਹੋ ਕੇ ਉਸ ਨੇ 10 ਲੱਖ ਰੁਪਏ ਦਾ ਨਿਵੇਸ਼ ਕਰ ਦਿੱਤਾ। ਉਸ ਨੂੰ ਕਾਫੀ ਮੁਨਾਫਾ ਦਿਖਾਇਆ ਗਿਆ।
ਬਾਅਦ ਵਿੱਚ ਆਪਣੇ ਮੁਨਾਫੇ ਵਾਲੀ ਇੱਕ ਰੁਪਏ ਦੀ ਰਾਸ਼ੀ ਖਾਤੇ ਤੋਂ ਕਢਵਾ ਵੀ ਲਈ। ਇਸ ਕਾਰਨ ਉਸ ਦਾ ਗਰੁੱਪ ਉਪਰ ਭਰੋਸਾ ਵਧ ਗਿਆ ਸੀ। ਉਸ ਨੇ ਗਰੁੱਪ ਐਡਮਿਨ ਵੱਲੋਂ ਭੇਜੇ ਜਾਂਦੇ ਅਲੱਗ-ਅਲੱਗ ਖਾਤਿਆਂ ਵਿੱਚ ਆਰਟੀਜੀਐਸ ਜ਼ਰੀਏ ਮੋਟੀ ਰਾਸ਼ੀ ਨਿਵੇਸ਼ ਕੀਤੀ। ਜੋ ਇਸ ਦੀ ਅਪ ਵਿੱਚ ਦਿਖਾਈ ਜਾਂਦੀ ਸੀ। ਉਸ ਨੂੰ ਇਕ ਮੈਡੀਕਲ ਐਮਰਜੈਂਸੀ ਲਈ ਪੈਸਿਆਂ ਦੀ ਜ਼ਰੂਰਤ ਪੈ ਗਈ।
ਇਸ ਕਾਰਨ ਉਸ ਨੇ ਗਰੁੱਪ ਵਿੱਚ ਆਪਣੇ ਪੈਸੇ ਕਢਵਾਉਣ ਦੀ ਕੋਸ਼ਿਸ਼ ਕੀਤੀ ਤਾਂ ਪੈਸੇ ਕੱਢਣ ਦੀ ਬਜਾਏ ਉਸ ਨੂੰ ਗਰੁੱਪ ਦੇ ਬਲਾਕ ਕਰ ਦਿੱਤਾ ਗਿਆ। ਕੋਸ਼ਿਸ਼ ਦੇ ਬਾਵਜੂਦ ਰਾਸ਼ੀ ਪ੍ਰਾਪਤ ਨਹੀਂ ਹੋਈ। ਬਾਅਦ ਵਿੱਚ ਪਤਾ ਚੱਲਿਆ ਕਿ 63 ਲੱਖ ਰੁਪਏ ਉਪਰ ਠੱਗੀ ਉਸ ਨਾਲ ਹੋ ਚੁੱਕੀ ਹੈ। ਪੁਲਿਸ ਨੇ ਸ਼ਿਕਾਇਤ ਦੇ ਆਧਾਰ ਉਤੇ ਥਾਣਾ ਸਾਈਬਰ ਕ੍ਰਾਈਮ ਨਾਲ ਅਣਪਛਾਤੇ ਵਿਅਕਤੀਆਂ ਖਿਲਾਫ਼ ਮਾਮਲਾ ਦਰਜ ਕਰ ਲਿਆ ਹੈ।