Punjab Protest News: ਰੋਸ ਪ੍ਰਦਰਸ਼ਨ ਵਿੱਚ ਵਿਰੋਧੀ ਧਿਰ ਦੇ ਨੇਤਾ ਅਤੇ ਕਾਂਗਰਸੀ ਆਗੂ ਪ੍ਰਤਾਪ ਸਿੰਘ ਬਾਜਵਾ ਸ਼ਾਮਿਲ ਹੋਏ ਅਤੇ ਪ੍ਰਧਾਨ ਮੰਤਰੀ ਮੋਦੀ ਉੱਤੇ ਸ਼ਬਦੀ ਹਮਲੇ ਕੀਤੇ।
Trending Photos
Punjab Protest News: ਮਸੀਹ ਕਲੀਸਿਆਵਾਂ ਅਤੇ ਹੋਰ ਜਥੇਬੰਦੀਆਂ ਦੇ ਸਹਿਯੋਗ ਨਾਲ ਧਾਰੀਵਾਲ ਵਿੱਚ ਮਨੀਪੁਰ ਵਿੱਚ ਈਸਾਈ ਭਾਈਚਾਰੇ ਤੇ ਹੋ ਰਹੇ ਅੱਤਿਆਚਾਰਾਂ ਦੇ ਵਿਰੋਧ ਵਿੱਚ ਡਾਇਓਸੀਸ ਆਫ ਜਲੰਧਰ ਕੈਥੋਲਿਕ ਮਿਸ਼ਨ ਦੇ ਬਿਸ਼ਪ ਅਗਨੈਲੋ ਰੁਫੀਨੋ ਗਰੇਸੀਅਸ ਦੇ ਦਿਸ਼ਾ ਨਿਰਦੇਸ਼ ਦੇ ਮੁਤਾਬਿਕ ਰੋਸ ਪ੍ਰਦਰਸ਼ਨ ਕਰ ਜੰਮੂ ਅੰਮ੍ਰਿਤਸਰ ਨੈਸ਼ਨਲ ਹਾਈਵੇ ਨੂੰ ਦੋ ਘੰਟਿਆਂ ਲਈ ਜਾਮ ਕੀਤਾ। ਇਸ ਰੋਸ ਪ੍ਰਦਰਸ਼ਨ ਵਿੱਚ ਆਮ ਆਦਮੀ ਪਾਰਟੀ ਦੇ ਸੀਨੀਅਰ ਆਗੂ ਅਤੇ ਪੰਜਾਬ ਦੇ ਜਨਰਲ ਸਕੱਤਰ ਜੱਗਰੂਪ ਸਿੰਘ ਸੇਖਵਾਂ ਤੋਂ ਇਲਾਵਾ ਵਿਰੋਧੀ ਧਿਰ ਦੇ ਨੇਤਾ ਅਤੇ ਕਾਂਗਰਸੀ ਆਗੂ ਪ੍ਰਤਾਪ ਸਿੰਘ ਬਾਜਵਾ ਸ਼ਾਮਿਲ ਹੋਏ। ਇਸ ਮੌਕੇ ਉਹਨਾਂ ਨੇ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੇ ਇਸ ਮਾਮਲੇ ਤੇ ਚੁੱਪੀ ਧਾਰਨ ਉੱਤੇ ਨਿਖੇਧੀ ਕੀਤੀ ਅਤੇ ਕਿਹਾ ਕਿ ਸਮੇਂ ਰਹਿੰਦੇ ਦੇਸ਼ ਦੇ ਪ੍ਰਧਾਨ ਮੰਤਰੀ ਨੇ ਇਸ ਮਾਮਲੇ ਵਿੱਚ ਦਿਲਚਸਪੀ ਲਈ ਹੁੰਦੀ ਤਾਂ ਅੱਜ ਮਨੀਪੁਰ ਵਿਚ ਅਜਿਹੇ ਹਾਲਾਤ ਨਹੀਂ ਸੀ ਹੋਣੇ
ਇਸ ਮੌਕੇ 'ਤੇ ਪ੍ਰਤਾਪ ਬਾਜਵਾ ਤੇ ਈਸਾਈ ਭਾਈਚਾਰੇ ਦੇ ਆਗੂਆਂ ਨੇ ਕਿਹਾ ਕਿ ਲਗਾਤਾਰ ਮਨੀਪੁਰ ਵਿੱਚ ਘੱਟ ਗਿਣਤੀਆਂ ਨੂੰ ਨਿਸ਼ਾਨਾ ਬਣਾਇਆ ਜਾ ਰਿਹਾ ਹੈ ਅਤੇ ਮਨੀਪੁਰ ਰਾਜ ਦੀ ਮੰਦਭਾਗੀ ਸਥਿਤੀ ਬਾਰੇ ਬਹੁਤ ਚਿੰਤਾ ਜਤਾਉਂਦੇ ਹੋਏ ਕਿਹਾ ਕਿ ਪਿਛਲੇ ਕਈ ਮਹੀਨਿਆਂ ਦੌਰਾਨ ਮਨੀਪੁਰ ਵਿੱਚ ਵੱਡੇ ਪੱਧਰ ’ਤੇ ਦਰਿੰਦਗੀ ਅਤੇ ਅਰਾਜਕਤਾ ਦੀਆਂ ਘਟਨਾਵਾਂ ਨੂੰ ਅੰਜਾਮ ਦਿੱਤਾ ਗਿਆ ਹੈ। ਖਾਸ ਤੌਰ 'ਤੇ ਘਾਟੀ ਖੇਤਰ ਦੇ ਬਾਹਰੀ ਇਲਾਕਿਆਂ 'ਚ ਹਿੰਸਾ ਲਗਾਤਾਰ ਜਾਰੀ ਹੈ।
ਉਨ੍ਹਾਂ ਕਿ ਕਿ ਜੇਕਰ ਇੱਕਲੇ ਸਰਕਾਰੀ ਅੰਕੜਿਆਂ ’ਤੇ ਹੀ ਨਜ਼ਰ ਮਾਰੀਏ ਤਾਂ 160 ਤੋਂ ਵੱਧ ਵਿਅਕਤੀਆਂ ਨੂੰ ਬੇਰਹਿਮੀ ਨਾਲ ਕਤਲ ਕਰ ਦਿੱਤਾ ਗਿਆ ਹੈ, ਤਰ੍ਹਾਂ ਤਰ੍ਹਾਂ ਦੇ ਹਮਲੇ, ਸਾੜਨ ਕੇ ਮਾਰਨ ਦੀਆਂ ਘਟਨਾਵਾਂ ਵਾਪਰੀਆਂ ਹਨ, ਅਤੇ ਚਰਚਾਂ/ਪੂਜਾ ਸਥਾਨਾਂ ਅਤੇ ਸੰਸਥਾਵਾਂ ਦੀ ਵੱਡੇ ਪੱਧਰ ਤੇ ਤਬਾਹੀ ਕੀਤੀ ਗਈ ਹੈ। ਘਰਾਂ ਅਤੇ ਰਿਹਾਇਸ਼ੀ ਇਲਾਕਿਆਂ ਨੂੰ ਅੱਗ ਲਾ ਦਿੱਤੀ ਗਈ ਹੈ, ਲੋਕਾਂ ਦਾ ਮਾਲ ਲੁੱਟਿਆ ਗਿਆ ਹੈ ਅਤੇ ਜਿੰਦਗੀਆਂ ਉਜਾੜ ਦਿੱਤੀਆਂ ਗਈਆਂ, ਸਕੂਲ ਤਬਾਹ ਹੋਏ ਹਨ ਅਤੇ ਬੱਚਿਆਂ ਦੀ ਪੜ੍ਹਾਈ ਪ੍ਰਭਾਵਿਤ ਹੋ ਗਈ ਹੈ। 50,000 ਤੋਂ ਵੱਧ ਲੋਕ ਬੇਘਰ ਹੋ ਗਏ ਹਨ ਅਤੇ ਵੱਖ-ਵੱਖ ਰਾਹਤ ਕੈਂਪਾਂ ਅਤੇ ਨਿਜੀ ਰਿਹਾਇਸ਼ ਵਿੱਚ ਲਾਚਾਰੀ ਦੀ ਹਾਲਤ ਵਿੱਚ ਰਹਿ ਰਹੇ ਹਨ।
ਇਹ ਵੀ ਪੜ੍ਹੋ: ISRO launch PSLV C56 News: ਚੰਦਰਯਾਨ-3 ਤੋਂ ਬਾਅਦ ਇਸਰੋ ਦਾ ਨਵਾਂ ਮਿਸ਼ਨ ਸਫਲ, ਸਪੇਸ 'ਚ ਭੇਜੇ 7 ਸੈਟੇਲਾਈਟ, ਵੇਖੋ ਤਸਵੀਰਾਂ
ਉਨ੍ਹਾਂ ਕਿਹਾ ਕਿ ਹਾਲ ਹੀ ਵਿਚ ਵਿਸ਼ਵ ਪੱਧਰ ਤੇ ਭਾਈਚਾਰੇ ਨੇ ਇਸ ਘਟਨਾ ਨੂੰ ਦਰਸਾਉਂਦੀ ਵੀਡੀਓ ਨੂੰ ਨਿਰਾਸ਼ਾ ਨਾਲ ਦੇਖਿਆ, ਜੋ ਕਿ ਸਾਥਿਤ ਤੌਰ 'ਤੇ, 15 ਮਈ ਨੂੰ ਹੋਇਆ ਸੀ, ਜਿਸ ਵਿਚ ਦੋ ਔਰਤਾਂ ਦੇ ਕਪੜੇ ਉਤਾਰੇ ਗਏ, ਉਨਾ ਨੂੰ ਨੰਗੀ ਹਾਲਤ ਵਿੱਚ ਘੁਮਾਇਆ ਗਿਆ, ਅਤੇ ਹਮਲਾਵਰਾਂ ਦੇ ਇਕ ਸਮੂਹ ਦੁਆਰਾ ਸਰੀਰਕ ਅਤੇ ਜਿਣਸੀ ਤੌਰ ''ਤੇ ਸ਼ੋਸ਼ਨ ਕੀਤਾ ਗਿਆ ਪਰਤਾਪ ਸਿੰਘ ਬਾਜਵਾ ਨੇ ਕਿਹਾ ਕਿ ਉਹ ਮਸੀਹੀ ਭਾਈਚਾਰੇ ਦੇ ਨਾਲ ਹਨ ਤੇ ਅਰੋਪੀਆਂ ਨੂੰ ਸਜ਼ਾ ਦਿਵਾਉਣ ਦੇ ਲਈ ਕਿਸੇ ਹੱਦ ਤੱਕ ਵੀ ਜਾਣਾ ਪਿਆ ਤਾਂ ਉਹ ਉਹਨਾਂ ਦੇ ਨਾਲ ਪੂਰਾ ਸਾਥ ਦੇਣਗੇ। ਇਸ ਮੌਕੇ ਤੇ ਐਸ ਡੀ ਐਮ ਗੁਰਦਾਸਪੁਰ ਵਲੋ ਪਹੁੰਚ ਕੇ ਆਗੂਆਂ ਦੇ ਨਾਲ ਗੱਲਬਾਤ ਕਰ ਧਰਨਾ ਸਮਾਪਤ ਕਰਵਾ ਦਿੱਤਾ ਗਿਆ।
ਇਹ ਵੀ ਪੜ੍ਹੋ: ISRO launch PSLV C56 News: ਚੰਦਰਯਾਨ-3 ਤੋਂ ਬਾਅਦ ਇਸਰੋ ਦਾ ਨਵਾਂ ਮਿਸ਼ਨ ਸਫਲ, ਸਪੇਸ 'ਚ ਭੇਜੇ 7 ਸੈਟੇਲਾਈਟ, ਵੇਖੋ ਤਸਵੀਰਾਂ
(ਬਟਾਲਾ ਤੋਂ ਭੋਪਾਲ ਸਿੰਘ ਦੀ ਰਿਪੋਰਟ)