Pathankot News: ਪੰਜਾਬ ਦੇ ਮਿੰਨੀ ਗੋਆ ਕਹੇ ਜਾਣ ਵਾਲੇ ਪਠਾਨਕੋਟ ਦੇ ਚਮਰੌੜ ਵਿੱਚ ਮੁੱਖ ਮੰਤਰੀ ਭਗਵੰਤ ਮਾਨ ਨੇ ਐਨਆਰਆਈ ਮਿਲਣ ਦਾ ਉਦਘਾਟਨ ਕੀਤਾ।
Trending Photos
Pathankot News: ਮੁੱਖ ਮੰਤਰੀ ਭਗਵੰਤ ਮਾਨ ਨੇ ਪੰਜਾਬ ਦੇ ਮਿੰਨੀ ਗੋਆ ਕਹੇ ਜਾਣ ਵਾਲੇ ਪਠਾਨਕੋਟ ਦੇ ਚਮਰੌੜ ਵਿੱਚ ਐਨਆਰਆਈ ਮਿਲਣ ਦਾ ਉਦਘਾਟਨ ਕੀਤਾ। ਇਸ ਮੌਕੇ ਉਨ੍ਹਾਂ ਸੀਐਮ ਮਾਨ ਨੇ ਕਿਹਾ ਕਿ ਪੰਜਾਬ ਸ਼ਹੀਦਾਂ ਦੀ ਧਰਤੀ ਹੈ। ਇਸ ਦੌਰਾਨ ਉਨ੍ਹਾਂ ਨੇ ਵਿਰੋਧੀ ਧਿਰ ਉਪਰ ਵੀ ਨਿਸ਼ਾਨਾ ਸਾਧਿਆ। ਇਸ ਮੌਕੇ ਉਨ੍ਹਾਂ ਨੇ ਕਿਹਾ ਕਿ ਬਾਹਰੀ ਕੰਪਨੀਆਂ ਨੂੰ ਪੰਜਾਬ ਵਿੱਚ ਨਿਵੇਸ਼ ਕਰਨ ਲਈ ਕਿਹਾ।
ਪ੍ਰਵਾਸੀ ਪੰਜਾਬੀ ਭਾਰਤੀਆਂ ਨਾਲ ਅੱਜ ਧਾਰਕਲਾਂ ਤਹਿਸੀਲ ਵਿੱਚ ਪੈਂਦੇ ਚਮਰੌੜ ਪੱਤਣ (ਮਿੰਨੀ ਗੋਆ) ਵਿਖੇ ਇੱਕ ਵਿਸ਼ੇਸ਼ ਪ੍ਰੋਗਰਾਮ ਕਰਵਾਇਆ ਜਾ ਰਿਹਾ ਹੈ। ਇਸ ਵਿੱਚ ਮੁੱਖ ਮੰਤਰੀ ਪੰਜਾਬ ਭਗਵੰਤ ਸਿੰਘ ਮਾਨ ਵੀ ਸ਼ਾਮਲ ਹੋਏ।
ਮੀਟਿੰਗ ਤੋਂ ਬਾਅਦ ਸੀ.ਐਮ ਮਾਨ ਨੇ ਕਿਹਾ ਕਿ ਪੰਜਾਬੀ ਪੂਰੀ ਦੁਨੀਆ 'ਚ ਵਸਦੇ ਹਨ ਅਤੇ ਉਹ ਪੂਰੀ ਦੁਨੀਆ 'ਚ ਕਾਮਯਾਬ ਹਨ...ਪੰਜਾਬੀ ਇੱਥੋਂ ਸਰੀਰਕ ਤੌਰ 'ਤੇ ਚਲੇ ਗਏ ਹਨ ਪਰ ਉਨ੍ਹਾਂ ਦੇ ਦਿਲ ਇੱਥੇ ਹੀ ਹਨ। ਉਹ ਸਿਸਟਮ ਤੋਂ ਨਾਖੁਸ਼ ਹੋ ਗਏ ਹਨ। ਹੁਣ ਅਸੀਂ ਇੱਥੇ ਸਿਸਟਮ ਨੂੰ ਕਾਫੀ ਹੱਦ ਤੱਕ ਠੀਕ ਕਰ ਦਿੱਤਾ ਹੈ। ਹੁਣ ਉਹ ਵਾਪਸ ਆਉਣ ਲੱਗ ਪਏ ਹਨ। ਪੰਜਾਬੀ ਹੁਣ ਇੱਥੇ ਕਾਰੋਬਾਰ ਕਰਨਾ ਚਾਹੁੰਦੇ ਹਨ। ਪਹਿਲਾਂ ਇੱਥੇ ਭ੍ਰਿਸ਼ਟਾਚਾਰ ਸੀ, ਹੁਣ ਉਹ ਸਭ ਖਤਮ ਹੋ ਗਿਆ ਹੈ।
ਮਿੰਨੀ ਗੋਆ ਵਿੱਚ NRI ਮਿਲਣੀ ਸਮਾਗਮ ਸ਼ੁਰੂ ਹੋ ਗਿਆ ਹੈ। ਸਮਾਗਮ ਵਿੱਚ ਪਠਾਨਕੋਟ, ਹੁਸ਼ਿਆਰਪੁਰ, ਗੁਰਦਾਸਪੁਰ, ਅੰਮ੍ਰਿਤਸਰ ਸਮੇਤ ਵੱਖ-ਵੱਖ ਸ਼ਹਿਰਾਂ ਤੋਂ ਐਨ.ਆਰ.ਆਈਜ਼ ਪੁੱਜੇ ਹੋਏ ਹਨ। ਪ੍ਰਵਾਸੀ ਭਾਰਤੀਆਂ ਦੀਆਂ ਜ਼ਿਲ੍ਹਾ ਪੱਧਰੀ ਸਮੱਸਿਆਵਾਂ ਨੋਟ ਕੀਤੀਆਂ ਜਾ ਰਹੀਆਂ ਹਨ। ਪ੍ਰਵਾਸੀ ਭਾਰਤੀਆਂ ਨੇ ਅੰਮ੍ਰਿਤਸਰ ਤੋਂ ਕੈਨੇਡਾ ਸਿੱਧੀ ਉਡਾਣ ਦਾ ਮੁੱਦਾ ਵੀ ਉਠਾਇਆ।
ਇਹ ਵੀ ਪੜ੍ਹੋ : Batala News: ਸਿਵਲ ਹਸਪਤਾਲ ਬਟਾਲਾ 'ਚ ਦਾਅਵਿਆਂ ਦੀ ਨਿਕਲੀ ਫੂਕ; ਲੋਕ ਟੈਸਟ ਤੇ ਦਵਾਈਆਂ ਬਾਹਰੋਂ ਲਿਆਉਣ ਲਈ ਮਜਬੂਰ
ਪਰਵਾਸੀ ਭਾਰਤੀਆਂ ਨੇ ਜ਼ਮੀਨ ਜਾਇਦਾਦ, ਪੈਸੇ ਦੇ ਲੈਣ-ਦੇਣ, ਵਿਕਾਸ ਕਾਰਜਾਂ ਵਰਗੇ ਮੁੱਦੇ ਸਾਹਮਣੇ ਲਿਆਂਦੇ ਹਨ। ਸਮਾਗਮ ਵਿੱਚ ਹਰੇਕ ਜ਼ਿਲ੍ਹੇ ਵਿੱਚੋਂ 250 ਪ੍ਰਵਾਸੀ ਭਾਰਤੀਆਂ ਨੂੰ ਸੱਦਾ ਦਿੱਤਾ ਗਿਆ ਸੀ। ਪ੍ਰੋਗਰਾਮ ਦਾ ਮੁੱਖ ਮੰਤਵ ਵਿਦੇਸ਼ਾਂ ਵਿੱਚ ਵਸਦੇ ਪੰਜਾਬੀਆਂ ਨੂੰ ਦਰਪੇਸ਼ ਸਮੱਸਿਆਵਾਂ ਅਤੇ ਸ਼ਿਕਾਇਤਾਂ ਦਾ ਹੱਲ ਕਰਨਾ ਹੈ।
ਇਹ ਵੀ ਪੜ੍ਹੋ : Punjab Governor Resign News: ਪੰਜਾਬ ਦੇ ਰਾਜਪਾਲ ਨੇ ਦਿੱਤਾ ਅਸਤੀਫ਼ਾ, ਨਿੱਜੀ ਕਾਰਨਾਂ ਦਾ ਦਿੱਤਾ ਹਵਾਲਾ