Cabinet Meeting News: ਸਰਕਾਰ ਨੇ ਰਾਸ਼ਨ ਕਾਰਡ ਬਹਾਲ ਕਰਨ ਦਾ ਫੈਸਲਾ ਲਿਆ ਹੈ। 10 ਲੱਖ 77 ਹਜ਼ਾਰ ਦੇ ਕਰੀਬ ਕਾਰਡ ਆਪ ਸਰਕਾਰ ਵੇਲੇ ਕੱਟੇ ਗਏ ਸਨ, ਜਿਨ੍ਹਾਂ ਨੂੰ ਸਰਕਾਰ ਨੇ ਹੁਣ ਬਹਾਲ ਕਰ ਦਿੱਤਾ ਹੈ, ਇਸ ਦੇ ਨਾਲ ਹੀ ਰਾਸ਼ਨ ਦੀ ਫ੍ਰੀ ਡਿਲਵਰੀ ਵੀ ਹੋਵੇਗੀ।
Trending Photos
Cabinet Meeting News: ਚੰਡੀਗੜ੍ਹ ਵਿੱਚ ਅੱਜ ਪੰਜਾਬ ਸਰਕਾਰ ਦੀ ਅਹਿਮ ਮੀਟਿੰਗ ਹੋਈ। ਜਿਸ ਦੌਰਾਨ ਸਰਕਾਰ ਵੱਲੋਂ ਕਈ ਵੱਡੇ ਫੈਸਲੇ ਲਏ ਗਏ ਹਨ। ਮੁੱਖ ਮੰਤਰੀ ਪੰਜਾਬ ਭਗਵੰਤ ਮਾਨ ਨੇ ਮੀਟਿੰਗ ਤੋਂ ਬਾਅਦ ਫੈਸਲਿਆ ਬਾਰੇ ਜਾਣਕਾਰੀ ਸਾਂਝੇ ਕਰਦੇ ਹੋਏ ਕਿਹਾ ਕਿ ਸਰਕਾਰ ਨੇ ਰਾਸ਼ਨ ਕਾਰਡ ਬਹਾਲ ਕਰਨ ਦਾ ਫੈਸਲਾ ਲਿਆ ਹੈ। 10 ਲੱਖ 77 ਹਜ਼ਾਰ ਦੇ ਕਰੀਬ ਕਾਰਡ ਆਪ ਸਰਕਾਰ ਵੇਲੇ ਕੱਟੇ ਗਏ ਸਨ, ਜਿਨ੍ਹਾਂ ਨੂੰ ਸਰਕਾਰ ਨੇ ਹੁਣ ਬਹਾਲ ਕਰ ਦਿੱਤਾ ਹੈ, ਇਸ ਦੇ ਨਾਲ ਹੀ ਰਾਸ਼ਨ ਦੀ ਫ੍ਰੀ ਡਿਲਵਰੀ ਵੀ ਹੋਵੇਗੀ।
ਇਸ ਮੌਕੇ ਮੁੱਖ ਮੰਤਰੀ ਪੰਜਾਬ ਨੇ ਇੱਕ ਵਾਰ ਮੁੜ ਪੰਜਾਬ ਵਿੱਚ ਬਿਨ੍ਹਾਂ ਗੱਠਜੋੜ ਲੋਕਸਭਾ ਚੋਣਾਂ ਲੜਨ ਦਾ ਦਾਅਵਾ ਕੀਤਾ ਹੈ। ਉਨ੍ਹਾਂ ਨੇ ਦਾਅਵਾ ਕੀਤਾ ਹੈ ਕਿ ਦੇਸ਼ ਭਰ ਵਿੱਚ ਪੰਜਾਬ ਹੀਰੋ ਬਣੇਗਾ ਅਤੇ 13 ਦੀਆਂ 13 ਲੋਕਸਭਾ ਸੀਟਾਂ ਆਮ ਆਦਮੀ ਪਾਰਟੀ ਇੰਡੀਆ ਗਠਜੋੜ ਤੋਂ ਬਿਨ੍ਹਾਂ ਲੜੇਗੀ ਅਤੇ ਜਿੱਤੇਗੀ।
ਇਸ ਮੌਕੇ ਮੁੱਖ ਮੰਤਰੀ ਪੰਜਾਬ ਨੇ ਇੱਕ ਵਾਰ ਮੁੜ ਝਾਕੀ ਨੂੰ ਲੈਕੇ ਕੇਂਦਰ ਨੂੰ ਘੇਰਿਆ ਅਤੇ ਆਖਿਆ ਕਿ ਦਿੱਲੀ 'ਚ ਹੋਣ ਵਾਲੀ ਪਰੇਡ 'ਚੋਂ ਨਕਾਰੇ ਗਏ ਪੰਜਾਬ ਦੀ ਝਾਂਕੀ ਲੁਧਿਆਣਾ ਪਹੁੰਚ ਗਈ ਹੈ। ਉਹ 26 ਜਨਵਰੀ ਨੂੰ ਲੁਧਿਆਣਾ ਵਿੱਚ ਹੋਣ ਵਾਲੀ ਪਰੇਡ ਵਿੱਚ ਦਿਖਾਈ ਦੇਵੇਗੀ।