VIP Culture ’ਤੇ CM ਮਾਨ ਦੀ ਕੈਂਚੀ, ਮੰਤਰੀ ਜਾਂ ਅਫ਼ਸਰ ਨਹੀਂ ਠਹਿਰਣਗੇ ਪ੍ਰਾਈਵੇਟ ਹੋਟਲਾਂ ’ਚ
Advertisement
Article Detail0/zeephh/zeephh1461555

VIP Culture ’ਤੇ CM ਮਾਨ ਦੀ ਕੈਂਚੀ, ਮੰਤਰੀ ਜਾਂ ਅਫ਼ਸਰ ਨਹੀਂ ਠਹਿਰਣਗੇ ਪ੍ਰਾਈਵੇਟ ਹੋਟਲਾਂ ’ਚ

CM ਭਗਵੰਤ ਮਾਨ ਨੇ ਕਿਹਾ ਜਦੋਂ ਸਰਕਟ ਹਾਊਸ ਤੋਂ ਇਲਾਵਾ ਜ਼ਿਲ੍ਹਿਆਂ ’ਚ ਸਰਕਾਰੀ ਗੈਸਟ ਹਾਊਸ ਮੰਤਰੀਆਂ ਅਤੇ ਅਫ਼ਸਰਾਂ ਦੇ ਠਹਿਰਣ ਲਈ ਬਣੇ ਹੋਏ ਹਨ, ਇਸਦੇ ਬਾਵਜੂਦ ਮੰਤਰੀ, ਵਿਧਾਇਕ ਅਤੇ ਅਫ਼ਸਰ ਨਿੱਜੀ ਹੋਟਲਾਂ ’ਚ ਕਿਉਂ ਠਹਿਰਦੇ ਹਨ।

VIP Culture ’ਤੇ CM ਮਾਨ ਦੀ ਕੈਂਚੀ, ਮੰਤਰੀ ਜਾਂ ਅਫ਼ਸਰ ਨਹੀਂ ਠਹਿਰਣਗੇ ਪ੍ਰਾਈਵੇਟ ਹੋਟਲਾਂ ’ਚ

Curb on VIP Culture: ਪੰਜਾਬ ’ਚ CM ਭਗਵੰਤ ਮਾਨ ਵਲੋਂ ਸਰਕਾਰੀ ਖਜ਼ਾਨੇ ’ਤੇ ਬੋਝ ਘਟਾਉਣ ਲਈ ਕਈ ਅਹਿਮ ਕਦਮ ਚੁੱਕੇ ਜਾ ਰਹੇ ਹਨ। ਹੁਣ ਸਰਕਾਰ ਵਲੋਂ ਨਵਾਂ ਫ਼ੁਰਮਾਨ ਜਾਰੀ ਕੀਤਾ ਗਿਆ ਹੈ, ਜਿਸ ’ਚ ਮੰਤਰੀਆਂ ਨੂੰ ਪੰਜ ਤਾਰਾ Five star) ਹੋਟਲਾਂ ਦੀ ਥਾਂ ਸਰਕਾਰ ਗੈਸਟ ਹਾਊਸ ’ਚ ਠਹਰਿਣ ਲਈ ਕਿਹਾ ਗਿਆ ਹੈ। 

ਸਰਕਾਰ ਵਲੋਂ ਅਕਸ  ਸੁਧਾਰਣ ਲਈ ਚੁੱਕਿਆ ਗਿਆ ਕਦਮ
ਮੁੱਖ ਮੰਤਰੀ ਨੇ ਮੰਤਰੀਆਂ ਅਤੇ ਵੱਡੇ ਅਹੁਦੇ ’ਤੇ ਤਾਇਨਾਤ ਅਫ਼ਸਰਾਂ ਨੂੰ ਕਿਹਾ ਹੈ ਕਿ ਜਦੋਂ ਵੀ ਫ਼ੀਲਡ ’ਚ ਸਰਕਾਰ ਕੰਮਕਾਜ ਲਈ ਜਾਣ ਤਾਂ ਉਹ ਸਰਕਟ ਹਾਊਸ ਜਾਂ ਸਰਕਾਰੀ ਗੈਸਟ ਹਾਊਸ ’ਚ ਠਹਿਰਣ। ਇਸ ਤਰ੍ਹਾਂ ਕਰਨ ਨਾਲ ਜਿੱਥੇ ਸਰਕਾਰ ਖਜ਼ਾਨੇ ’ਤੇ ਬੋਝ ਘਟੇਗਾ ਉੱਥੇ ਹੀ ਆਮ ਲੋਕਾਂ ’ਚ ਸਰਕਾਰ ਦਾ ਅਕਸ ਵੀ ਸੁਧਰੇਗਾ।

CM ਭਗਵੰਤ ਮਾਨ ਨੇ ਕਿਹਾ ਜਦੋਂ ਸਰਕਟ ਹਾਊਸ ਤੋਂ ਇਲਾਵਾ ਜ਼ਿਲ੍ਹਿਆਂ ’ਚ ਸਰਕਾਰੀ ਗੈਸਟ ਹਾਊਸ ਮੰਤਰੀਆਂ ਅਤੇ ਅਫ਼ਸਰਾਂ ਦੇ ਠਹਿਰਣ ਲਈ ਬਣੇ ਹੋਏ ਹਨ, ਇਸਦੇ ਬਾਵਜੂਦ ਮੰਤਰੀ, ਵਿਧਾਇਕ ਅਤੇ ਅਫ਼ਸਰ ਨਿੱਜੀ (Private) ਹੋਟਲਾਂ ’ਚ ਠਹਿਰਦੇ ਹਨ। 

ਸੈਰ-ਸਪਾਟਾ ਵਿਭਾਗ ਨੇ ਦਿੱਤੇ ਮੁਰੰਮਤ ਦੇ ਨਿਰਦੇਸ਼ 
ਮੁੱਖ ਮੰਤਰੀ ਮਾਨ ਦੇ ਆਦੇਸ਼ ਤੋਂ ਬਾਅਦ ਸੈਰ-ਸਪਾਟਾ ਵਿਭਾਗ ਵਲੋਂ ਆਪਣੇ ਅਧੀਨ ਆਉਂਦੇ ਸਰਕਾਰੀ ਗੈਸਟ ਹਾਊਸ ਦੀ ਰਿਕਾਰਡ ਇਕੱਠਾ ਕੀਤਾ ਜਾ ਰਿਹਾ ਹੈ। ਇਸ ਦੇ ਨਾਲ ਹੀ ਇਨ੍ਹਾਂ ਸਰਕਾਰੀ ਇਮਾਰਤਾਂ ਦੀ ਮੁਰੰਮਤ ਲਈ ਵੀ ਕਹਿ ਦਿੱਤਾ ਗਿਆ ਹੈ। 

ਆਮ ਲੋਕ ਵੀ ਠਹਿਰ ਸਕਣਗੇ ਸਰਾਕਰੀ ਗੈਸਟ ਹਾਊਸ ’ਚ 
ਹੋਰ ਤਾਂ ਹੋਰ ਮਾਨ ਸਰਕਾਰ ਵਲੋਂ ਇਨ੍ਹਾਂ ਸਰਕਾਰੀ ਗੈਸਟ ਹਾਊਸਾਂ ਨੂੰ ਨਵੀਂ ਪਾਲਸੀ ਤਹਿਤ ਆਮ ਲੋਕਾਂ ਲਈ ਖੋਲ੍ਹਣ ਦੀ ਵੀ ਤਿਆਰੀ ਕੀਤੀ ਜਾ ਰਹੀ ਹੈ। ਜੇਕਰ ਅਜਿਹਾ ਹੁੰਦਾ ਹੈ ਤਾਂ ਆਮ ਲੋਕ ਵੀ ਇਨ੍ਹਾਂ ਸਰਕਾਰੀ ਗੈਸਟ ਹਾਊਸਾਂ ’ਚ ਠਹਿਰਣ ਲਈ ਕਮਰੇ ਬੁੱਕ ਕਰਵਾ ਸਕਣਗੇ। ਵਿਭਾਗ ਤੋਂ ਪ੍ਰਾਪਤ ਹੋਈ ਜਾਣਕਾਰੀ ਅਨੁਸਾਰ ਮੌਜੂਦਾ ਸਮੇਂ ’ਚ 7 ਸਰਕਟ ਹਾਊਸ ਅਤੇ ਸੈਂਕੜੇ ਹੀ ਗੈਸਟ ਹਾਊਸ ਸਰਕਾਰ ਦੇ ਅਧੀਨ ਆਉਂਦੇ ਹਨ। 

ਇਹ ਵੀ ਪੜ੍ਹੋ: ਸੁੱਚਾ ਸਿੰਘ ਲੰਗਾਹ ਮਾਮਲੇ ’ਚ ਅਕਾਲੀ ਆਗੂ ਵਲਟੋਹਾ ਨੇ ਜਤਾਇਆ ਜਥੇਦਾਰ ਦੇ ਫ਼ੈਸਲੇ ’ਤੇ ਇਤਰਾਜ਼

 

Trending news