Fazilka News: ਮਨਰੇਗਾ ਘਪਲੇ ਦੀ ਸ਼ਿਕਾਇਤ ਝੂਠੀ ਨਿਕਲੀ, ਜਾਂਚ ਪਿੱਛੋਂ ਸ਼ਿਕਾਇਤਕਰਤਾ ਖਿਲਾਫ਼ ਕਾਰਵਾਈ ਦੇ ਹੁਕਮ
Advertisement
Article Detail0/zeephh/zeephh2000109

Fazilka News: ਮਨਰੇਗਾ ਘਪਲੇ ਦੀ ਸ਼ਿਕਾਇਤ ਝੂਠੀ ਨਿਕਲੀ, ਜਾਂਚ ਪਿੱਛੋਂ ਸ਼ਿਕਾਇਤਕਰਤਾ ਖਿਲਾਫ਼ ਕਾਰਵਾਈ ਦੇ ਹੁਕਮ

Fazilka News: ਫਾਜ਼ਿਲਕਾ ਵਿੱਚ ਪਿੰਡ ਲਾਲੋਵਾਲੀ ਦੇ ਇੱਕ ਵਿਅਕਤੀ ਵੱਲੋਂ ਇਲਜ਼ਾਮ ਲਗਾਏ ਗਏ ਤੇ ਸ਼ਿਕਾਇਤ ਪ੍ਰਸ਼ਾਸਨ ਨੂੰ ਦਰਜ ਕਰਵਾਈ ਗਈ ਕਿ ਉਸਨੇ ਕੰਮ ਨਹੀਂ ਕੀਤਾ ਤੇ ਉਸਦੇ ਖਾਤੇ ਵਿੱਚ ਮਨਰੇਗਾ ਦੇ ਤਹਿਤ ਪੈਸੇ ਭੇਜੇ ਜਾ ਰਹੇ ਹਨ।

Fazilka News: ਮਨਰੇਗਾ ਘਪਲੇ ਦੀ ਸ਼ਿਕਾਇਤ ਝੂਠੀ ਨਿਕਲੀ, ਜਾਂਚ ਪਿੱਛੋਂ ਸ਼ਿਕਾਇਤਕਰਤਾ ਖਿਲਾਫ਼ ਕਾਰਵਾਈ ਦੇ ਹੁਕਮ

Fazilka News: ਫਾਜ਼ਿਲਕਾ ਵਿੱਚ ਪਿੰਡ ਲਾਲੋਵਾਲੀ ਦੇ ਇੱਕ ਵਿਅਕਤੀ ਵੱਲੋਂ ਇਲਜ਼ਾਮ ਲਗਾਏ ਗਏ ਤੇ ਸ਼ਿਕਾਇਤ ਪ੍ਰਸ਼ਾਸਨ ਨੂੰ ਦਰਜ ਕਰਵਾਈ ਗਈ ਕਿ ਉਸਨੇ ਕੰਮ ਨਹੀਂ ਕੀਤਾ ਤੇ ਉਸਦੇ ਖਾਤੇ ਦੇ ਵਿੱਚ ਮਨਰੇਗਾ ਦੇ ਤਹਿਤ ਪੈਸੇ ਭੇਜੇ ਜਾ ਰਹੇ ਹਨ। ਜਿਸ ਉਤੇ ਪ੍ਰਸ਼ਾਸਨ ਨੇ ਪੂਰੇ ਪਿੰਡ ਦੇ ਵਿੱਚ ਜਾਂਚ ਦੇ ਹੁਕਮ ਕੀਤੇ। ਮੌਕੇ ਉਪਰ ਟੀਮ ਪਹੁੰਚੀ ਹੈ ਜਿਨ੍ਹਾਂ ਵੱਲੋਂ ਜਾਂਚ ਕਰਨ ਉਤੇ ਪਾਇਆ ਗਿਆ ਕਿ ਉਕਤ ਵਿਅਕਤੀ ਵੱਲੋਂ ਮਨਰੇਗਾ ਤਹਿਤ ਕੰਮ ਕੀਤਾ ਗਿਆ ਸੀ ਉਸ ਦੀਆਂ ਹਾਜ਼ਰੀਆਂ ਲੱਗੀਆਂ ਹੋਈਆਂ ਹਨ।

ਇਸ ਤੋਂ ਬਾਅਦ ਹੀ ਉਸ ਨੂੰ ਅਦਾਇਗੀ ਕੀਤੀ ਗਈ ਸੀ ਅਧਿਕਾਰੀ ਦੇ ਮੁਤਾਬਕ ਉਨ੍ਹਾਂ ਵੱਲੋਂ ਆਪਣੀ ਰਿਪੋਰਟ ਵਿੱਚ ਇਹ ਸ਼ਿਕਾਇਤ ਝੂਠੀ ਪਾਈ ਗਈ ਹੈ ਜਿਸ ਕਰਕੇ ਸ਼ਿਕਾਇਤਕਰਤਾ ਖਿਲਾਫ਼ ਉਨ੍ਹਾਂ ਵੱਲੋਂ ਸੀਨੀਅਰ ਅਧਿਕਾਰੀਆਂ ਨੂੰ ਲਿਖਿਆ ਜਾ ਰਿਹਾ ਤੇ ਕਾਰਵਾਈ ਦੇ ਹੁਕਮ ਕੀਤੇ ਜਾ ਰਹੇ ਹਨ।

ਇਹ ਵੀ ਪੜ੍ਹੋ : Modi Cabinet Reshuffle: ਮੋਦੀ ਕੈਬਨਿਟ 'ਚ ਵੱਡਾ ਫੇਰਬਦਲ; ਖੇਤੀਬਾੜੀ ਮੰਤਰੀ ਨਰਿੰਦਰ ਸਿੰਘ ਤੋਮਰ ਨੇ ਦਿੱਤਾ ਅਸਤੀਫ਼ਾ

ਉਧਰ ਸਰਪੰਚ ਦਾ ਕਹਿਣਾ ਹੈ ਕਿ ਉਕਤ ਵਿਅਕਤੀ ਦੀ ਮਾਤਾ ਵੱਲੋਂ ਮਨਰੇਗਾ ਤਹਿਤ ਕੰਮ ਕੀਤਾ ਗਿਆ ਸੀ। ਉਕਤ ਵਿਅਕਤੀ ਨੇ ਤਰਕ ਦਿੱਤਾ ਕਿ ਉਸਦੀ ਮਾਤਾ ਦਾ ਖਾਤਾ ਬੰਦ ਹੈ ਜਿਸ ਕਰਕੇ ਉਸਨੇ ਖੁਦ ਦੀਆਂ ਹਾਜ਼ਰੀਆਂ ਲਗਵਾ ਕੇ ਉਹ ਪੈਸੇ ਆਪਣੇ ਖਾਤੇ ਵਿੱਚ ਪਵਾਏ ਸੀ।

ਇਹ ਵੀ ਪੜ੍ਹੋ : RBI MPC Policy News: ਆਰਬੀਆਈ ਨੇ ਵਿਆਜ ਦਰਾਂ 'ਚ ਨਹੀਂ ਕੀਤੀ ਕੋਈ ਤਬਦੀਲੀ, ਯੂਪੀਆਈ ਭੁਗਤਾਨ 'ਚ ਵੱਡਾ ਬਦਲਾਅ

Trending news