ਕਾਂਗਰਸ ਨੇ ਪਾਰਟੀ 'ਚੋਂ ਬਾਹਰ ਕੱਢਿਆ ਸੁਰਜੀਤ ਸਿੰਘ ਧੀਮਾਨ, ਧੀਮਾਨ ਨੇ ਲੱਡੂ ਵੰਡ ਕੇ ਮਨਾਈ ਖੁਸ਼ੀ
Advertisement
Article Detail0/zeephh/zeephh1150357

ਕਾਂਗਰਸ ਨੇ ਪਾਰਟੀ 'ਚੋਂ ਬਾਹਰ ਕੱਢਿਆ ਸੁਰਜੀਤ ਸਿੰਘ ਧੀਮਾਨ, ਧੀਮਾਨ ਨੇ ਲੱਡੂ ਵੰਡ ਕੇ ਮਨਾਈ ਖੁਸ਼ੀ

ਪੰਜਾਬ ਦੇ ਸੰਗਰੂਰ ਜ਼ਿਲ੍ਹੇ ਦੇ ਦਿੜ੍ਹਬਾ ਵਿੱਚ ਇੱਕ ਸਿਆਸੀ ਆਗੂ ਨੇ ਕੀ ਕੀਤਾ ਇਸ ਦੀ ਚਰਚਾ ਹੋ ਰਹੀ ਹੈ। ਇੱਥੋਂ ਦੇ ਤਿੰਨ ਵਾਰ ਵਿਧਾਇਕ ਰਹੇ ਸੁਰਜੀਤ ਸਿੰਘ ਧੀਮਾਨ ਕਾਂਗਰਸ ’ਚੋਂ ਕੱਢੇ ਜਾਣ ’ਤੇ ਲੱਡੂ ਵੰਡਦੇ ਨਜ਼ਰ ਆਏ।

ਕਾਂਗਰਸ ਨੇ ਪਾਰਟੀ 'ਚੋਂ ਬਾਹਰ ਕੱਢਿਆ ਸੁਰਜੀਤ ਸਿੰਘ ਧੀਮਾਨ, ਧੀਮਾਨ ਨੇ ਲੱਡੂ ਵੰਡ ਕੇ ਮਨਾਈ ਖੁਸ਼ੀ

ਚੰਡੀਗੜ: ਪੰਜਾਬ ਦੇ ਸੰਗਰੂਰ ਜ਼ਿਲ੍ਹੇ ਦੇ ਦਿੜ੍ਹਬਾ ਵਿੱਚ ਇੱਕ ਸਿਆਸੀ ਆਗੂ ਨੇ ਕੀ ਕੀਤਾ ਇਸ ਦੀ ਚਰਚਾ ਹੋ ਰਹੀ ਹੈ। ਇੱਥੋਂ ਦੇ ਤਿੰਨ ਵਾਰ ਵਿਧਾਇਕ ਰਹੇ ਸੁਰਜੀਤ ਸਿੰਘ ਧੀਮਾਨ ਕਾਂਗਰਸ ’ਚੋਂ ਕੱਢੇ ਜਾਣ ’ਤੇ ਲੱਡੂ ਵੰਡਦੇ ਨਜ਼ਰ ਆਏ। ਉਨ੍ਹਾਂ ਪਾਰਟੀ 'ਚੋਂ ਕੱਢੇ ਜਾਣ 'ਤੇ ਦੁੱਖ ਨਹੀਂ ਸਗੋਂ ਖੁਸ਼ੀ ਦਾ ਇਜ਼ਹਾਰ ਕੀਤਾ ਅਤੇ ਸਮਰਥਕਾਂ 'ਚ ਲੱਡੂ ਵੰਡੇ।

 

ਪੰਜਾਬ ਦੇ ਸੰਗਰੂਰ ਜ਼ਿਲ੍ਹੇ ਦੇ ਦਿੜ੍ਹਬਾ ਤੋਂ ਤਿੰਨ ਵਾਰ ਵਿਧਾਇਕ ਰਹੇ ਸੁਰਜੀਤ ਸਿੰਘ ਧੀਮਾਨ ਕਾਂਗਰਸ ਤੋਂ ਬਾਅਦ ਲੱਡੂ ਵੰਡਦੇ ਨਜ਼ਰ ਆਏ। ਧੀਮਾਨ ਨੇ ਕਿਹਾ ਕਿ "ਕਾਂਗਰਸ ਹਾਈਕਮਾਂਡ ਨੇ ਮੇਰੀ ਸਿੱਧੂ ਨਾਲ ਨੇੜਤਾ ਕਾਰਨ ਮੇਰੀ ਮੈਂਬਰਸ਼ਿਪ ਖੋਹ ਲਈ ਹੈ। ਅਸੀਂ ਲੋਕ ਹਿੱਤ ਵਿੱਚ ਕੰਮ ਕੀਤਾ ਹੈ, ਪਰ ਪਾਰਟੀ ਹਾਈਕਮਾਂਡ ਨੂੰ ਅਜਿਹੇ ਚਿਹਰੇ ਪਸੰਦ ਨਹੀਂ ਹਨ, ਜਿਨ੍ਹਾਂ ਨੂੰ ਲੋਕ ਪਸੰਦ ਕਰਦੇ ਹਨ। ਤੁਹਾਨੂੰ ਦੱਸ ਦੇਈਏ ਕਿ ਸੁਰਜੀਤ ਸਿੰਘ ਧੀਮਾਨ ਪੰਜਾਬ ਤੋਂ 3 ਵਾਰ ਵਿਧਾਇਕ ਰਹਿ ਚੁੱਕੇ ਹਨ, ਜਿਸ ਤੋਂ ਬਾਅਦ ਉਨ੍ਹਾਂ ਨੂੰ ਕਾਂਗਰਸ ਤੋਂ ਬਾਹਰ ਕਰ ਦਿੱਤਾ ਗਿਆ ਸੀ। ਉਨ੍ਹਾਂ ਨੇ ਪਾਰਟੀ ਹਾਈਕਮਾਂਡ 'ਤੇ ਨਿਸ਼ਾਨਾ ਸਾਧਦੇ ਹੋਏ ਕਿਹਾ ਹੈ ਕਿ ਅਸੀਂ ਸੱਚਾਈ ਅਤੇ ਇਮਾਨਦਾਰੀ 'ਤੇ ਪਹਿਰਾ ਦਿੱਤਾ ਹੈ ਅਤੇ ਲੋਕਾਂ ਦੇ ਨਾਲ ਖੜ੍ਹੇ ਹਾਂ। ਧੀਮਾਨ ਵੱਲੋਂ ਅਕਸਰ ਪਹਿਲਾਂ ਵੀ ਕਈ ਵਾਰ ਪਾਰਟੀ 'ਤੇ ਨਿਸ਼ਾਨੇ ਲਗਾਏ ਗਏ ਹਨ।

 

 

ਧੀਮਾਨ ਨੇ ਕਿਹਾ ਕਿ ਮੇਰੇ ਨਾਲ ਜੋ ਕੀਤਾ ਗਿਆ ਉਸ ਲਈ ਵਿਰੋਧੀਆਂ ਦਾ ਧੰਨਵਾਦ। ਹੁਣ ਮੈਂ ਕਹਾਂਗਾ 'ਲੋਕ ਸਾਡੀ ਪਾਰਟੀ ਹਨ। ਇਹੀ ਸਾਡੀ ਖੁਸ਼ੀ ਹੈ। ਲੱਡੂ ਖਾਓ। ਉਨ੍ਹਾਂ ਕਿਹਾ ਕਿ ਦਿੱਲੀ ਦੀ ਹਾਈ ਕਮਾਂਡ ਇੱਥੋਂ ਦੇ ਲੋਕਾਂ ਨੂੰ ਪਸੰਦ ਨਹੀਂ ਕਰਦੀ। ਹਾਈਕਮਾਂਡ ਨੂੰ ਜੋ ਪਸੰਦ ਹੈ, ਉਹ ਲੋਕ ਪਸੰਦ ਨਹੀਂ ਕਰਦੇ।

 

WATCH LIVE TV 

 

Trending news