Chandigarh Coronavirus Updates: ਪੰਜਾਬ ਯੂਨੀਵਰਸਿਟੀ 'ਚ ਵੀ ਕੋਰੋਨਾ ਦੇ ਦਿੱਤੀ ਦਸਤਕ
Advertisement

Chandigarh Coronavirus Updates: ਪੰਜਾਬ ਯੂਨੀਵਰਸਿਟੀ 'ਚ ਵੀ ਕੋਰੋਨਾ ਦੇ ਦਿੱਤੀ ਦਸਤਕ

ਕੁਝ ਦੇਸ਼ਾਂ ਵਿੱਚ ਕੋਵਿਡ -19 ਦੇ ਵਧਦੇ ਮਾਮਲਿਆਂ ਦੇ ਮੱਦੇਨਜ਼ਰ, ਭਾਰਤ ਦੇ ਹਸਪਤਾਲਾਂ ਨੇ ਇੱਕ ਕੋਵਿਡ -19 ਮੌਕ ਡਰਿੱਲ ਦਾ ਆਯੋਜਨ ਕੀਤਾ।

 Chandigarh Coronavirus Updates: ਪੰਜਾਬ ਯੂਨੀਵਰਸਿਟੀ 'ਚ ਵੀ ਕੋਰੋਨਾ ਦੇ ਦਿੱਤੀ ਦਸਤਕ

Coronavirus Chandigarh Updates: ਜਿੱਥੇ ਕੋਰੋਨਾ ਦਾ ਪ੍ਰਕੋਪ ਦੁਨੀਆਂ ਭਰ ਵਿੱਚ ਫੈਲਿਆ ਹੋਇਆ ਹੈ ਉੱਥੇ ਚੰਡੀਗੜ੍ਹ ਦੀ ਪੰਜਾਬ ਯੂਨੀਵਰਸਿਟੀ 'ਚ ਵੀ ਕੋਰੋਨਾ ਨੇ ਦਸਤਕ ਦੇ ਦਿੱਤੀ ਹੈ। Panjab University ਦੇ ਵਿਦਿਆਰਥੀ ਦਾ coronavirus ਟੈਸਟ ਕੀਤਾ ਗਿਆ ਅਤੇ ਨਤੀਜਾ ਸਕਾਰਾਤਮਕ ਆਇਆ ਹੈ।  

ਦੱਸਣਯੋਗ ਹੈ ਕਿ Panjab University ਦਾ ਵਿਦਿਆਰਥੀ, ਜਿਹੜਾ ਕਿ ਹੁਣ coronavirus ਨਾਲ ਸੰਕ੍ਰਮਿਤ ਹੈ, ਉਹ ਦੋ ਦਿਨ ਪਹਿਲਾਂ ਹੀ ਅਮਰੀਕਾ ਤੋਂ ਪਰਤਿਆ ਹੈ। 

ਦੱਸ ਦਈਏ ਕਿ ਭਾਰਤ ਸਰਕਾਰ ਵੱਲੋਂ ਮੁੜ 24 ਦਸੰਬਰ ਤੋਂ ਕੋਰੋਨਾ ਲਈ ਹਵਾਈ ਅੱਡਿਆਂ 'ਤੇ ਪਹੁੰਚਣ ਵਾਲੇ ਅੰਤਰਰਾਸ਼ਟਰੀ ਯਾਤਰੀਆਂ ਦੀ ਰੈਂਡਮ ਟੈਸਟਿੰਗ ਸ਼ੁਰੂ ਕਰ ਦਿੱਤੀ ਗਈ ਹੈ। ਮਿਲੀ ਜਾਣਕਾਰੀ ਮੁਤਾਬਕ ਪਿਛਲੇ ਤਿੰਨ ਦਿਨਾਂ ਵਿੱਚ (ਭਾਵ 24 ਦਸੰਬਰ, 25 ਦਸੰਬਰ ਅਤੇ 26 ਦਸੰਬਰ) ਸਕਰੀਨ ਕੀਤੀਆਂ ਗਈਆਂ ਅੰਤਰਰਾਸ਼ਟਰੀ ਉਡਾਣਾਂ ਦੀ ਸੰਖਿਆ ਕੁੱਲ 498 ਹੈ। ਇਨ੍ਹਾਂ ਵਿੱਚੋਂ ਕੋਵਿਡ-19 ਟੈਸਟਿੰਗ ਲਈ 1780 ਨਮੂਨੇ ਇਕੱਠੇ ਕੀਤੇ ਗਏ ਹਨ ਅਤੇ ਇਨ੍ਹਾਂ ਵਿੱਚ 39 ਵਿਦੇਸ਼ੀਆਂ ਵਿੱਚ ਕੋਰੋਨਾ ਪਾਇਆ ਗਿਆ। 

ਕੁਝ ਦੇਸ਼ਾਂ ਵਿੱਚ ਕੋਵਿਡ -19 ਦੇ ਵਧਦੇ ਮਾਮਲਿਆਂ ਦੇ ਮੱਦੇਨਜ਼ਰ, ਭਾਰਤ ਦੇ ਹਸਪਤਾਲਾਂ ਨੇ ਇੱਕ ਕੋਵਿਡ -19 ਮੌਕ ਡਰਿੱਲ ਦਾ ਆਯੋਜਨ ਕੀਤਾ। ਮੌਕ ਡਰਿੱਲ ਦੇ ਤਹਿਤ ਕੋਵਿਡ-19 ਦੇ ਲਈ ਤਿਆਰੀ ਦਾ ਜਾਇਜ਼ਾ ਲਿਆ ਗਿਆ ਸੀ।

ਇਹ ਵੀ ਪੜ੍ਹੋ: ਪੰਜਾਬ 'ਚ ਅੱਤਵਾਦੀ ਹਮਲੇ ਦਾ ਖ਼ਤਰਾ, ਖੁਫੀਆ ਏਜੰਸੀਆਂ ਮੁਤਾਬਿਕ ਹਾਈ ਅਲਰਟ 'ਤੇ ਪੁਲਿਸ! !

ਇਸ ਤੋਂ ਪਹਿਲਾਂ ਕੇਂਦਰੀ ਸਿਹਤ ਮੰਤਰੀ ਮਨਸੁਖ ਮਾਂਡਵੀਆ ਨੇ ਕਿਹਾ ਸੀ ਕਿ ਚੀਨ ਸਣੇ ਕੁਝ ਦੇਸ਼ਾਂ ਵਿੱਚ ਕੋਵਿਡ -19 ਦੇ ਵੱਧ ਰਹੇ ਕੇਸਾਂ ਦੇ ਮੱਦੇਨਜ਼ਰ ਦੇਸ਼ ਭਰ ਦੇ ਵੱਖ-ਵੱਖ ਹਸਪਤਾਲਾਂ ਵਿੱਚ ਮੰਗਲਵਾਰ ਨੂੰ ਮੌਕ ਡਰਿੱਲ ਕਰਵਾਈਆਂ ਗਈਆਂ।  

ਇਸ ਦੌਰਾਨ ਹਾਲ ਹੀ ਵਿੱਚ ਇੱਕ ਖ਼ਬਰ ਆਈ ਸੀ ਕਿ ਭਾਰਤ ਲਈ ਅਗਲੇ 40 ਦਿਨ ਮਹਿਤਵਪੂਰਨ ਹੋਣਗੇ ਕਿਉਂਕਿ ਆਉਣ ਵਾਲੇ ਸਮੇਂ ਵਿੱਚ ਕੋਰੋਨਾ ਦੇ ਮਾਮਲੇ ਵੱਧ ਸਕਦੇ ਹਨ।  ਹਾਲਾਂਕਿ ਕਈ ਮਾਹਿਰਾਂ ਦਾ ਕਹਿਣਾ ਹੈ ਕਿ ਇਸ ਵਾਰ ਕੋਰੋਨਾ ਕਰਕੇ ਭਾਰਤ 'ਚ ਪਹਿਲਾਂ ਵਾਂਗ ਹਾਲ ਨਹੀਂ ਹੋਵੇਗਾ।

ਇਹ ਵੀ ਪੜ੍ਹੋ: ਕਾਂਗਰਸ ਦੀ ‘ਪੈਦਲ ਯਾਤਰਾ’ਦੌਰਾਨ ਬਠਿੰਡਾ ’ਚ ਫੁੱਟ ਆਈ ਸਾਹਮਣੇ, ਮਨਪ੍ਰੀਤ ਬਾਦਲ ਦੇ ਧੜੇ ਦੀ ਗੈਰ-ਹਾਜ਼ਰੀ ਬਣੀ ਚਰਚਾ ਦਾ ਵਿਸ਼ਾ

(For more updates related to coronavirus in Chandigarh, Punjab and India, stay tuned to Zee PHH)

Trending news