Coronavirus Updates: ਫਿਰ ਵੱਧ ਰਹੇ ਕੋਰੋਨਾ ਕੇਸ, ਭਾਰਤ ਸਰਕਾਰ ਦੀ ਵਧੀ ਪਰੇਸ਼ਾਨੀ! ਸੱਦੀ ਮੀਟਿੰਗ
Advertisement

Coronavirus Updates: ਫਿਰ ਵੱਧ ਰਹੇ ਕੋਰੋਨਾ ਕੇਸ, ਭਾਰਤ ਸਰਕਾਰ ਦੀ ਵਧੀ ਪਰੇਸ਼ਾਨੀ! ਸੱਦੀ ਮੀਟਿੰਗ

Coronavirus Updates: ਭਾਰਤ ਵਿੱਚ ਕੋਰੋਨਾ ਵਾਇਰਸ ਦਾ ਖਤਰਾ ਮੁੜ ਦਸਤਕ ਦੇ ਰਿਹਾ ਹੈ। ਸਰਕਾਰ ਕੋਵਿਡ-19 (ਕੋਵਿਡ-19) ਦੇ ਵਧਦੇ ਮਾਮਲਿਆਂ ਤੋਂ ਚਿੰਤਤ ਹੈ ਅਤੇ ਇਸ ਤੋਂ ਬਚਣ ਲਈ ਸਾਰੇ ਵੱਡੇ ਕਦਮ ਚੁੱਕ ਰਹੀ ਹੈ।

 

Coronavirus Updates: ਫਿਰ ਵੱਧ ਰਹੇ ਕੋਰੋਨਾ ਕੇਸ, ਭਾਰਤ ਸਰਕਾਰ ਦੀ ਵਧੀ ਪਰੇਸ਼ਾਨੀ! ਸੱਦੀ ਮੀਟਿੰਗ

Coronavirus Updates: ਭਾਰਤ 'ਚ ਕੋਰੋਨਾ ਨੇ ਇੱਕ ਵਾਰ ਫਿਰ ਤੋਂ ਆਪਣੇ ਰੰਗ ਦਿਖਾਉਣੇ ਸ਼ੁਰੂ ਕਰ ਦਿੱਤੇ ਹਨ। ਕੋਵਿਡ-19 ਦੇ ਮਾਮਲੇ ਰੋਜ਼ਾਨਾ ਵਧਦੇ ਨਜ਼ਰ ਆ ਰਹੇ ਹਨ। ਕੇਂਦਰੀ ਸਿਹਤ ਮੰਤਰਾਲੇ ਦੇ ਅੰਕੜਿਆਂ ਦੇ ਅਨੁਸਾਰ, ਭਾਰਤ ਵਿੱਚ (Coronavirus) ਕੋਵਿਡ -19 ਦੇ 1,249 ਨਵੇਂ ਮਾਮਲੇ ਦਰਜ ਹੋਏ ਹਨ ਅਤੇ ਤੁਹਾਨੂੰ ਦੱਸ ਦੇਈਏ ਕਿ ਹੁਣ ਦੇਸ਼ ਵਿੱਚ ਕੋਰੋਨਾ ਵਾਇਰਸ ਦੇ ਐਕਟਿਵ ਕੇਸ ਵੱਧ ਕੇ 7,927 ਹੋ ਗਏ ਹਨ।

ਲੰਬੇ ਸਮੇਂ ਬਾਅਦ ਦਿੱਲੀ (Delhi Coronavirus Case) ਵਿੱਚ ਕੋਰੋਨਾ ਦੇ 117 ਨਵੇਂ ਮਾਮਲੇ ਸਾਹਮਣੇ ਆਏ ਹਨ। ਹਾਲਾਂਕਿ, ਟੈਸਟਿੰਗ ਵਿੱਚ ਵਾਧੇ ਕਾਰਨ, ਲਾਗ ਦਰ ਵਿੱਚ ਗਿਰਾਵਟ ਦਰਜ ਕੀਤੀ ਗਈ ਹੈ। ਦਿੱਲੀ ਵਿੱਚ ਕੋਵਿਡ ਦੇ 346 ਐਕਟਿਵ ਕੇਸ ਹਨ। ਇਨ੍ਹਾਂ ਵਿੱਚੋਂ 17 ਮਰੀਜ਼ ਹਸਪਤਾਲਾਂ ਵਿੱਚ ਦਾਖ਼ਲ ਹਨ ਜਦਕਿ 212 ਮਰੀਜ਼ ਆਈਸੋਲੇਸ਼ਨ ਵਿੱਚ ਹਨ।

ਪੰਜਾਬ ਵਿੱਚ ਕੁੱਲ ਕੇਸ (Punjab Coronavirus Case)
ਪੰਜਾਬ ਵਿੱਚ ਕੁੱਲ 2,340 ਟੈਸਟ ਕੀਤੇ ਗਏ ਜਿਨ੍ਹਾਂ ਵਿੱਚੋਂ ਮੁਹਾਲੀ ਵਿੱਚ ਸੱਤ, ਜਲੰਧਰ ਵਿੱਚ ਚਾਰ, ਬਠਿੰਡਾ, ਹੁਸ਼ਿਆਰਪੁਰ, ਪਟਿਆਲਾ ਵਿੱਚ ਦੋ-ਦੋ ਅਤੇ ਗੁਰਦਾਸਪੁਰ ਵਿੱਚ ਇੱਕ ਕੇਸ ਸਾਹਮਣੇ ਆਇਆ ਹੈ। ਸਭ ਤੋਂ ਵੱਧ ਮਾਮਲੇ ਪਹਾੜੀ ਸੂਬਿਆਂ ਵਿੱਚ ਸਾਹਮਣੇ ਆਏ ਹਨ। 22 ਮਾਮਲੇ ਪਹਾੜੀ ਖੇਤਰ ਵਿੱਚ ਪਾਏ ਗਏ ਹਨ। ਸਿਹਤ ਵਿਭਾਗ ਦੇ ਅੰਕੜਿਆਂ ਅਨੁਸਾਰ ਕੁੱਲ ਕੋਰੋਨਾ ਕਾਰਨ 4,194 ਲੋਕਾਂ ਦੀ ਮੌਤ ਹੋ ਚੁੱਕੀ ਹੈ। 

ਕੇਂਦਰੀ ਸਿਹਤ ਮੰਤਰਾਲੇ ਦੇ ਅਨੁਸਾਰ, ਕੋਵਿਡ ਸੰਕਰਮਿਤਾਂ ਦੀ ਗਿਣਤੀ 4.47 ਕਰੋੜ (4,47,00,667) ਦਰਜ ਕੀਤੀ ਗਈ ਹੈ। ਤੁਹਾਨੂੰ ਦੱਸ ਦੇਈਏ ਕਿ ਪਿਛਲੇ 24 ਘੰਟਿਆਂ ਵਿੱਚ 1,05,316 ਟੈਸਟਾਂ ਨਾਲ ਕੋਵਿਡ ਦਾ ਪਤਾ ਲਗਾਉਣ ਲਈ ਹੁਣ ਤੱਕ 92.07 ਕਰੋੜ ਟੈਸਟ ਕੀਤੇ ਜਾ ਚੁੱਕੇ ਹਨ। ਇਸ ਬਿਮਾਰੀ ਤੋਂ ਠੀਕ ਹੋਣ ਵਾਲੇ ਲੋਕਾਂ ਦੀ ਗਿਣਤੀ ਵਧ ਕੇ 4,41,61,922 ਹੋ ਗਈ ਹੈ, ਜਦੋਂ ਕਿ ਮੌਤ ਦਰ 1.19 ਪ੍ਰਤੀਸ਼ਤ ਦਰਜ ਕੀਤੀ ਗਈ ਹੈ।

ਇਹ ਵੀ ਪੜ੍ਹੋ: Pradeep Sarkar Death: ਰਾਸ਼ਟਰੀ ਪੁਰਸਕਾਰ ਵਿਜੇਤਾ ਅਤੇ ਮਸ਼ਹੂਰ ਨਿਰਦੇਸ਼ਕ ਪ੍ਰਦੀਪ ਸਰਕਾਰ ਦਾ ਦਿਹਾਂਤ, ਮਸ਼ਹੂਰ ਹਸਤੀਆਂ ਨੇ ਦਿੱਤੀ ਸ਼ਰਧਾਂਜਲੀ

ਪ੍ਰਧਾਨ ਮੰਤਰੀ ਮੋਦੀ ਨੇ ਸਿਹਤ ਬੁਨਿਆਦੀ ਢਾਂਚੇ ਅਤੇ ਲੌਜਿਸਟਿਕਸ ਦੀ ਤਿਆਰੀ, ਟੀਕਾਕਰਨ ਮੁਹਿੰਮ ਦੀ ਸਥਿਤੀ, ਕੋਵਿਡ-19 ਦੇ ਨਵੇਂ ਰੂਪਾਂ ਅਤੇ ਫਲੂ ਦੀਆਂ ਕਿਸਮਾਂ ਦੇ ਉਭਰਨ ਅਤੇ ਉਨ੍ਹਾਂ ਦੇ ਜਨਤਕ ਸਿਹਤ ਪ੍ਰਭਾਵਾਂ ਦੇ ਸੰਦਰਭ ਵਿੱਚ ਦੇਸ਼ ਵਿੱਚ ਕੋਵਿਡ-19 ਅਤੇ ਫਲੂ ਦੀ ਸਥਿਤੀ ਦਾ ਮੁਲਾਂਕਣ ਕਰਨ ਲਈ ਇੱਕ ਮੀਟਿੰਗ ਦੀ ਆਯੋਜਿਤ ਕੀਤੀ ਹੈ। 

ਜਿਸ ਵਿੱਚ ਮੀਟਿੰਗ ਦੌਰਾਨ,ਦੇਸ਼ ਲਈ, ਕੇਂਦਰੀ ਸਿਹਤ ਸਕੱਤਰ ਰਾਜੇਸ਼ ਭੂਸ਼ਣ ਦੁਆਰਾ ਭਾਰਤ ਵਿੱਚ ਵੱਧ ਰਹੇ ਕੇਸਾਂ ਸਮੇਤ ਵਿਸ਼ਵਵਿਆਪੀ ਕੋਵਿਡ ਸਥਿਤੀ ਨੂੰ ਕਵਰ ਕਰਨ ਲਈ ਇੱਕ ਰਿਪੋਰਟ ਕੀਤੀ ਗਈ।

ਇਸ ਦੇ ਨਾਲ ਹੀ ਦਿੱਲੀ ਦੇ ਸਿਹਤ ਵਿਭਾਗ ਵਿੱਚ ਡਿਪਟੀ ਸਕੱਤਰ (ਕੋਵਿਡ) ਨੇ ਇੱਕ ਹੁਕਮ ਜਾਰੀ ਕਰਦਿਆਂ ਕਿਹਾ ਕਿ ਦਿੱਲੀ ਵਿੱਚ ਕੋਰੋਨਾ ਅਤੇ H3N2 ਦੇ ਮਾਮਲੇ ਵੱਧ ਸਕਦੇ ਹਨ। ਹਸਪਤਾਲ ਅਤੇ ਪ੍ਰਸ਼ਾਸਨ ਨੂੰ ਅਜਿਹੀ ਕਿਸੇ ਵੀ ਸਮੱਸਿਆ ਨਾਲ ਨਜਿੱਠਣ ਲਈ ਪੂਰੀ ਤਰ੍ਹਾਂ ਤਿਆਰ ਰਹਿਣਾ ਚਾਹੀਦਾ ਹੈ। ਜ਼ਰੂਰਤ ਦੇ ਆਧਾਰ 'ਤੇ ਦਵਾਈਆਂ ਅਤੇ ਹੋਰ ਪ੍ਰਬੰਧ ਕੀਤੇ ਜਾਣੇ ਚਾਹੀਦੇ ਹਨ। ਇਸ ਦੇ ਨਾਲ ਹੀ ਜਾਂਚ ਦਾ ਦਾਇਰਾ ਵਧਾਇਆ ਜਾਣਾ ਚਾਹੀਦਾ ਹੈ। ਇਸ ਦੇ ਨਾਲ ਹੀ ਕੋਰੋਨਾ ਨਿਯਮਾਂ ਦੀ ਪਾਲਣਾ ਕਰਨ ਲਈ ਕਿਹਾ ਗਿਆ ਹੈ।

ਇਹ ਵੀ ਪੜ੍ਹੋ: Amritpal Singh Update: ਕੀ ਅੰਮ੍ਰਿਤਪਾਲ ਸਿੰਘ ਭੱਜ ਸਕਦਾ ਹੈ ਵਿਦੇਸ਼? ਪਰਿਵਾਰ ਨੇ ਗਾਇਬ ਕੀਤਾ ਪਾਸਪੋਰਟ
 

Trending news