Hardik Natasha Wedding: ਅੱਜ ਉਦੈਪੁਰ 'ਚ ਸੱਤ ਫੇਰੇ ਲੈਣਗੇ ਹਾਰਦਿਕ-ਨਤਾਸ਼ਾ; ਪਹਿਲਾਂ ਹੋਇਆ ਈਸਾਈ ਧਰਮ ਮੁਤਾਬਕ ਵਿਆਹ
Advertisement

Hardik Natasha Wedding: ਅੱਜ ਉਦੈਪੁਰ 'ਚ ਸੱਤ ਫੇਰੇ ਲੈਣਗੇ ਹਾਰਦਿਕ-ਨਤਾਸ਼ਾ; ਪਹਿਲਾਂ ਹੋਇਆ ਈਸਾਈ ਧਰਮ ਮੁਤਾਬਕ ਵਿਆਹ

Hardik Natasa Wedding: ਟੀਮ ਇੰਡੀਆ ਦੇ ਸਟਾਰ ਕ੍ਰਿਕਟਰ ਹਾਰਦਿਕ ਪੰਡਯਾ ਨੇ ਨਤਾਸ਼ਾ ਸਟੈਨਕੋਵਿਚ ਨਾਲ ਦੁਬਾਰਾ ਵਿਆਹ ਕਰ ਲਿਆ ਹੈ। ਦੋਹਾਂ ਦਾ ਵਿਆਹ ਉਦੈਪੁਰ 'ਚ ਹੋਇਆ ਸੀ। 

 

Hardik Natasha Wedding: ਅੱਜ ਉਦੈਪੁਰ 'ਚ ਸੱਤ ਫੇਰੇ ਲੈਣਗੇ ਹਾਰਦਿਕ-ਨਤਾਸ਼ਾ; ਪਹਿਲਾਂ ਹੋਇਆ ਈਸਾਈ ਧਰਮ ਮੁਤਾਬਕ ਵਿਆਹ

Hardik Natasa Wedding: ਭਾਰਤੀ ਕ੍ਰਿਕਟ ਟੀਮ (ਟੀ-20) ਦੇ ਕਪਤਾਨ ਹਾਰਦਿਕ ਪੰਡਯਾ (Hardik Pandya) ਆਪਣੀ ਪਤਨੀ ਨਤਾਸ਼ਾ ਨਾਲ (Natasa) ਦੋ ਧਰਮਾਂ ਦੇ ਰੀਤੀ-ਰਿਵਾਜਾਂ ਅਨੁਸਾਰ ਵਿਆਹ ਕਰ ਰਹੇ ਹਨ। ਲੇਕਸਿਟੀ ਉਦੈਪੁਰ 'ਚ ਹੋ ਰਹੀ ਇਸ ਡੈਸਟੀਨੇਸ਼ਨ ਵੈਡਿੰਗ 'ਚ ਦੋਹਾਂ ਨੇ ਮੰਗਲਵਾਰ ਨੂੰ ਈਸਾਈ ਧਰਮ ਮੁਤਾਬਕ ਵਿਆਹ ਕੀਤਾ।

ਇਸ ਦੇ ਨਾਲ ਹੀ ਅੱਜ ਦੋਵੇਂ ਹਿੰਦੂ ਧਰਮ ਅਨੁਸਾਰ ਸੱਤ ਫੇਰੇ ਲੈਣਗੇ। ਇਸ ਤੋਂ ਪਹਿਲਾਂ (Hardik Natasa Wedding)ਇਸ ਜੋੜੇ ਨੇ ਕਰੀਬ ਦੋ ਸਾਲ ਪਹਿਲਾਂ ਕੋਰਟ ਮੈਰਿਜ ਕੀਤੀ ਸੀ ਅਤੇ ਉਨ੍ਹਾਂ ਦਾ ਦੋ ਸਾਲ ਦਾ ਬੇਟਾ ਹੈ। ਪੰਡਯਾ ਦੇ ਵਿਆਹ 'ਚ ਸ਼ਾਮਲ ਹੋਣ ਲਈ ਕ੍ਰਿਕਟ ਜਗਤ ਦੇ ਵੱਡੇ ਸਿਤਾਰੇ ਅਤੇ ਬਾਲੀਵੁੱਡ ਹਸਤੀਆਂ ਵੀ ਪਹੁੰਚੀਆਂ ਹਨ।

ਇਹ ਵੀ ਪੜ੍ਹੋ: Gameover: ਜਸਪ੍ਰੀਤ ਬੁਮਰਾਹ ਦਾ ਸਭ ਤੋਂ ਵੱਡਾ ਝੂਠ ਆਇਆ ਸਾਹਮਣੇ! ਖੁਲਾਸੇ ਨੇ ਮਚਾਈ ਸਨਸਨੀ

ਮੰਗਲਵਾਰ ਨੂੰ ਉਦੈਸਾਗਰ ਦੇ ਹੋਟਲ ਰੈਫਲਸ 'ਚ ਹੋਏ ਵਿਆਹ 'ਚ ਹਾਰਦਿਕ ਕਾਲੇ ਸੂਟ 'ਚ ਅਤੇ ਨਤਾਸ਼ਾ ਸਫੇਦ ਗਾਊਨ 'ਚ ਨਜ਼ਰ ਆਏ। ਦੋਵੇਂ ਇਕ-ਦੂਜੇ ਦਾ ਹੱਥ ਫੜ ਕੇ ਮੌਕੇ 'ਤੇ ਪਹੁੰਚੇ। ਉਦੈਪੁਰ 'ਚ ਇਸ ਜੋੜੇ ਨੇ ਈਸਾਈ ਧਰਮ 'ਚ ਸ਼ਾਹੀ ਅੰਦਾਜ਼ 'ਚ  (Hardik Natasa Wedding) ਵਿਆਹ ਕਰਵਾਇਆ।  ਦੱਸ ਦੇਈਏ ਕਿ ਹਾਰਦਿਕ-ਨਤਾਸ਼ਾ ਨੇ ਸਾਲ 2020 'ਚ ਕੋਰਟ ਮੈਰਿਜ ਕੀਤੀ ਸੀ, ਜਿਸ ਦੌਰਾਨ ਸਿਰਫ ਉਨ੍ਹਾਂ ਦੇ ਪਰਿਵਾਰ ਵਾਲੇ ਹੀ ਵਿਆਹ 'ਚ ਸ਼ਾਮਲ ਹੋਏ ਸਨ ਪਰ ਇਸ ਵਾਰ ਹਾਰਦਿਕ-ਨਤਾਸ਼ਾ ਦੇ ਵਿਆਹ 'ਚ ਕਈ ਕ੍ਰਿਕਟਰ ਅਤੇ ਫਿਲਮੀ ਸਿਤਾਰੇ ਸ਼ਾਮਲ ਹੋਏ।

ਸੋਸ਼ਲ ਮੀਡੀਆ 'ਤੇ ਇਕ ਵੀਡੀਓ ਤੇਜ਼ੀ ਨਾਲ ਵਾਇਰਲ ਹੋ ਰਿਹਾ ਹੈ, ਜਿਸ 'ਚ ਹਾਰਦਿਕ ਪੰਡਯਾ ਆਪਣੀ ਪਤਨੀ ਨਾਲ ਸ਼ੇੈਪਿੰਗ ਦੀ ਬੋਤਲ ਖੋਲ੍ਹਦੇ ਹੋਏ ਦੂਜੇ ਵਿਆਹ ਦਾ ਜਸ਼ਨ ਮਨਾਉਂਦੇ ਨਜ਼ਰ ਆ ਰਹੇ ਹਨ। ਹਾਰਦਿਕ ਨੇ  (Hardik Natasa Wedding) ਆਪਣੇ ਵਿਆਹ ਵਿੱਚ ਚਿੱਟੇ ਰੰਗ ਦੀ ਕਮੀਜ਼ ਅਤੇ ਕਾਲੇ ਰੰਗ ਦਾ ਸੂਟ ਪਾਇਆ ਹੋਇਆ ਹੈ।

Trending news