Diljit Dosanjh news: ਦਿਲਜੀਤ ਦੋਸਾਂਝ ਦੀ ਆਪਣੀ ਵਿਦੇਸ਼ੀ ਫ਼ੈਨ ਨਾਲ ਗੱਲ ਕਰਦਿਆਂ ਦੀ ਵੀਡੀਓ ਹੋਈ ਵਾਇਰਲ!
Advertisement
Article Detail0/zeephh/zeephh1637868

Diljit Dosanjh news: ਦਿਲਜੀਤ ਦੋਸਾਂਝ ਦੀ ਆਪਣੀ ਵਿਦੇਸ਼ੀ ਫ਼ੈਨ ਨਾਲ ਗੱਲ ਕਰਦਿਆਂ ਦੀ ਵੀਡੀਓ ਹੋਈ ਵਾਇਰਲ!

ਦੱਸਣਯੋਗ ਹੈ ਕਿ ਦਿਲਜੀਤ ਦੋਸਾਂਝ ਵੱਲੋਂ ਆਪਣੇ ਪਿਛਲੇ ਕਾਫ਼ੀ ਇੰਟਰਵਿਊਜ਼ ਵਿੱਚ ਕਿਹਾ ਗਿਆ ਹੈ ਕਿ ਉਹਨਾਂ ਦੀ ਅੰਗਰੇਜ਼ੀ ਭਾਸ਼ਾ 'ਤੇ ਕੁਝ ਜ਼ਿਆਦਾ ਪਕੜ ਨਹੀਂ ਹੈ।

Diljit Dosanjh news: ਦਿਲਜੀਤ ਦੋਸਾਂਝ ਦੀ ਆਪਣੀ ਵਿਦੇਸ਼ੀ ਫ਼ੈਨ ਨਾਲ ਗੱਲ ਕਰਦਿਆਂ ਦੀ ਵੀਡੀਓ ਹੋਈ ਵਾਇਰਲ!

Diljit Dosanjh viral video news: ਪੰਜਾਬੀ ਕਲਾਕਾਰ ਦਿਲਜੀਤ ਦੋਸਾਂਝ ਸਿਰਫ ਪੰਜਾਬ ਵਿੱਚ ਹੀ ਨਹੀਂ ਸਗੋਂ ਪੂਰੀ ਦੁਨੀਆਂ ਵਿੱਚ ਪ੍ਰਸਿੱਧ ਹੈ। ਦੁਨੀਆ ਦੇ ਹਰ ਕੋਨੇ 'ਚ ਦਿਲਜੀਤ ਦੋਸਾਂਝ ਦੇ ਚਾਹਵਾਨ ਹਨ। ਪੰਜਾਬੀ ਫ਼ਿਲਮ ਇੰਡਸਟਰੀ ਵਿੱਚ ਹੀ ਨਹੀਂ ਬਾਲੀਵੁੱਡ ਵਿੱਚ ਵੀ ਉਨ੍ਹਾਂ ਆਪਣੀ ਕਲਾ ਦਾ ਨਮੂਨਾ ਪੇਸ਼ ਕੀਤਾ ਹੈ। 

ਦੱਸ ਦਈਏ ਕਿ ਹਾਲ ਹੀ 'ਚ ਦਿਲਜੀਤ ਦੋਸਾਂਝ ਦੇ ਫੈਨ ਪੇਜ 'ਤੇ ਇੱਕ ਵੀਡੀਓ ਸ਼ੇਅਰ ਕੀਤੀ ਗਈ, ਜਿਸ ਵਿੱਚ ਦਿਲਜੀਤ ਦੋਸਾਂਝ ਵਿਦੇਸ਼ੀ ਫੈਨ ਨਾਲ ਅੰਗਰੇਜ਼ੀ 'ਚ ਗੱਲ ਕਰਨ ਦੀ ਕੋਸ਼ਿਸ਼ ਕਰਦੇ ਨਜ਼ਰ ਆ ਰਹੇ ਹਨ। ਦਿਲਜੀਤ ਦੋਸਾਂਝ ਦੀ ਇਹ ਫੀਮੇਲ ਫ਼ੈਨ ਬ੍ਰਾਜ਼ੀਲ ਦੀ ਰਹਿਣ ਵਾਲੀ ਹੈ। 

ਉਹ ਦਲਜੀਤ ਨਾਲ ਵੀਡੀਓ ਕਾਲ ਕਰਕੇ ਕਾਫੀ ਖੁਸ਼ ਨਜ਼ਰ ਆ ਰਹੀ ਹੈ। ਦਲਜੀਤ ਵੀ ਕਾਫੀ ਜ਼ਿਆਦਾ ਐਕਸਾਇਟਡ ਨਜ਼ਰ ਆ ਰਹੇ ਹਨ, ਪਰ ਨਾਲ-ਨਾਲ ਉਹ ਕਾਫੀ ਨਰਵਸ ਵੀ ਹਨ, ਕਿਉਂਕਿ ਉਨ੍ਹਾਂ ਨੂੰ ਉਸ ਫੈਨ ਦੇ ਨਾਲ ਅੰਗਰੇਜ਼ੀ 'ਚ ਗੱਲ ਕਰਨੀ ਪੈ ਰਹੀ ਹੈ। 

ਦੱਸਣਯੋਗ ਹੈ ਕਿ ਦਿਲਜੀਤ ਦੋਸਾਂਝ ਵੱਲੋਂ ਆਪਣੇ ਪਿਛਲੇ ਕਾਫ਼ੀ ਇੰਟਰਵਿਊਜ਼ ਵਿੱਚ ਕਿਹਾ ਗਿਆ ਹੈ ਕਿ ਉਹਨਾਂ ਦੀ ਅੰਗਰੇਜ਼ੀ ਭਾਸ਼ਾ 'ਤੇ ਕੁਝ ਜ਼ਿਆਦਾ ਪਕੜ ਨਹੀਂ ਹੈ। ਇਸ ਲਈ ਉਹਨਾਂ ਨੇ ਗੱਲ ਕਰਨ ਦੌਰਾਨ ਫ਼ੈਨ ਨੂੰ ਕਿਹਾ ,''‘ਆਈ ਹੈਵ ਨੋ ਗੱਲਾਂ…’. 

ਜੇਕਰ ਦਿਲਜੀਤ ਦੋਸਾਂਝ ਦੇ ਕਰੀਅਰ ਦੀ ਗੱਲ ਕਰੀਏ ਤਾਂ ਦਿਲਜੀਤ ਦੋਸਾਂਝ ਨੇ ਹਾਲ ਹੀ 'ਚ ਵੱਡੀ ਉਪਲੱਬਧੀ ਹਾਸਿਲ ਕੀਤੀ ਹੈ। ਕਲਾਕਾਰ ਨੇ ਫ਼ਿਲਮ ਅਤੇ ਮਿਊਜ਼ਿਕ ਇੰਡਸਟਰੀ ਵਿੱਚ ਨਵਾਂ ਇਤਿਹਾਸ ਰਚ ਦਿੱਤਾ ਹੈ। ਦਿਲਜੀਤ ਕੋਚੇਲਾ ਵੈਲੀ ਸੰਗੀਤ ਅਤੇ ਕਲਾ ਫੈਸਟੀਵਲ ਵਿੱਚ ਪਰਫਾਰਮ ਕਰਨ ਵਾਲੇ ਪਹਿਲੇ ਪੰਜਾਬੀ ਕਲਾਕਾਰ ਬਣਨ ਵਾਲੇ ਹਨ। ਇਹ ਪੰਜਾਬੀ ਸਿਨੇਮਾ ਜਗਤ ਲਈ ਬਹੁਤ ਮਾਣ ਦੀ ਗੱਲ ਹੈ। 

ਜ਼ਿਕਰਯੋਗ ਹੈ ਕਿ ਕੋਚੇਲਾ ਵੈਲੀ ਮਿਊਜ਼ਿਕ ਐਂਡ ਆਰਟਸ 14 ਤੋਂ 16 ਅਪ੍ਰੈਲ ਅਤੇ 21 ਤੋਂ 23 ਅਪ੍ਰੈਲ ਤੱਕ ਲਗਾਤਾਰ ਦੋ ਵੀਕਐਂਡ 'ਤੇ ਚੱਲਣ ਵਾਲਾ ਹੈ। ਪੰਜਾਬੀ ਪੌਪ ਸਟਾਰ ਅਤੇ ਅਦਾਕਾਰ ਦਿਲਜੀਤ ਦੋਸਾਂਝ ਇਸ ਵਿੱਚ ਪਹਿਲੀ ਵਾਰ ਪਰਫਾਰਮ ਕਰ ਰਹੇ ਹਨ। ਫੈਸਟੀਵਲ ਦੀ ਲਾਈਨਅੱਪ 11 ਜਨਵਰੀ ਨੂੰ ਐਲਾਨੀ ਗਈ ਸੀ। ਇਸ ਵਿੱਚ ਪੰਜਾਬੀ ਗਾਇਕ-ਅਦਾਕਾਰ ਦਿਲਜੀਤ ਦੋਸਾਂਝ ਦਾ ਨਾਮ ਵੀ ਸ਼ਾਮਲ ਸੀ। 

WATCH:  Diljit Dosanjh viral video news

ਇਹ ਵੀ ਪੜ੍ਹੋ: Delhi Metro Viral Video: ਕੁੜੀ ਨੇ ਬਿਕਨੀ ਪਾ ਕੇ ਦਿੱਲੀ ਮੈਟਰੋ ਵਿੱਚ ਕੀਤਾ ਸਫਰ, ਵੀਡੀਓ ਹੋਈ ਵਾਇਰਲ 

ਇਹ ਵੀ ਪੜ੍ਹੋ: Amritpal Singh viral video: ਜਾਣੋ ਅੰਮ੍ਰਿਤਪਾਲ ਸਿੰਘ ਦੀ ਵਾਇਰਲ ਵੀਡੀਓ ਦਾ ਪੂਰਾ ਸੱਚ!

Trending news