Empty Stomach Tea Harmful: ਕੁਝ ਲੋਕ ਅਜਿਹੇ ਹੁੰਦੇ ਹਨ ਜਿਹਨਾਂ ਦੀ ਨੀਂਦ ਚਾਹ ਜਾਂ ਕੌਫੀ ਦੀ ਚੁਸਕੀ ਲਏ ਬਿਨਾਂ ਨਹੀਂ ਖੁੱਲ੍ਹਦੀ। ਜੇਕਰ ਤੁਹਾਨੂੰ ਵੀ ਖਾਲੀ ਪੇਟ ਚਾਹ ਜਾਂ ਕੌਫੀ ਪੀਣ ਦੀ ਆਦਤ ਹੈ ਤਾਂ ਇਹ ਬੈੱਡ-ਟੀ ਕਲਚਰ (Bed-tea culture) ਤੁਹਾਡੇ ਲਈ ਸਮੱਸਿਆ ਬਣ ਸਕਦਾ ਹੈ। ਹਾਲਾਂਕਿ ਇਹ ਬਹੁਤ ਸਾਰੇ ਲੋਕਾਂ ਲਈ ਆਰਾਮਦਾਇਕ ਡਰਿੰਕ ਹੈ ਪਰ ਉੱਠਣ ਦੇ ਤੁਰੰਤ ਬਾਅਦ ਇਸ ਨੂੰ ਖਾਲੀ ਪੇਟ ਪੀਣ ਨਾਲ ਸਰੀਰ ਨੂੰ ਨੁਕਸਾਨ ਹੋ ਸਕਦਾ ਹੈ।
Trending Photos
Khali Pet Chai Peene ke Nuksan: ਆਦਤਾਂ ਚੰਗੀਆਂ ਅਤੇ ਮਾੜੀਆਂ ਦੋਵੇਂ ਹੁੰਦੀਆਂ ਹਨ। ਇੱਕ ਵਾਰ ਲੋਕਾਂ ਨੂੰ ਜੋ ਆਦਤ ਪੈ ਜਾਵੇ ਤਾਂ ਉਹ ਆਸਾਨੀ ਨਾਲ ਨਹੀਂ ਛੱਡਦੇ। ਭਾਰਤ ਵਿੱਚ ਜ਼ਿਆਦਾਤਰ ਲੋਕ ਆਪਣੇ ਦਿਨ ਦੀ ਸ਼ੁਰੂਆਤ ਚਾਹ ਨਾਲ ਕਰਦੇ ਹਨ। ਬੈੱਡ ਟੀ ਦਾ ਇਹ ਕਲਚਰ ਸ਼ਹਿਰਾਂ ਵਿੱਚ ਹੀ ਨਹੀਂ ਪਿੰਡਾਂ ਵਿੱਚ ਵੀ ਦੇਖਣ ਨੂੰ ਮਿਲਿਆ ਹੈ ਪਰ ਕੀ ਤੁਸੀਂ ਜਾਣਦੇ ਹੋ ਕਿ ਇਹ ਆਦਤ ਕਿੰਨੀ ਗਲਤ ਹੈ। ਜੇਕਰ ਤੁਸੀਂ ਵੀ ਆਪਣੇ ਦਿਨ ਦੀ ਸ਼ੁਰੂਆਤ ਚਾਹ ਨਾਲ ਕਰਦੇ ਹੋ ਤਾਂ ਅੱਜ ਤੋਂ ਹੀ ਅਜਿਹਾ ਕਰਨਾ ਬੰਦ ਕਰ ਦਿਓ। ਖਾਲੀ ਪੇਟ ਚਾਹ ਪੀਣਾ ਸਰੀਰ ਲਈ ਬਹੁਤ ਹਾਨੀਕਾਰਕ ਹੈ। ਇਹ ਆਦਤ ਤੁਹਾਨੂੰ ਬਹੁਤ ਬੀਮਾਰ ਕਰ ਸਕਦੀ ਹੈ। ਤਾਂ ਆਓ ਜਾਣਦੇ ਹਾਂ ਸਵੇਰੇ ਖਾਲੀ ਪੇਟ ਚਾਹ ਪੀਣ ਦੇ ਕੀ ਨੁਕਸਾਨ ਹਨ।
ਤੁਸੀਂ ਅਕਸਰ ਲੋਕਾਂ ਨੂੰ ਸਵੇਰੇ ਉੱਠਦੇ ਹੀ ਖਾਲੀ ਪੇਟ ਚਾਹ ਪੀਂਦੇ ਦੇਖਿਆ ਹੋਵੇਗਾ। ਜੇਕਰ ਤੁਸੀਂ ਵੀ ਉਨ੍ਹਾਂ ਲੋਕਾਂ 'ਚੋਂ ਹੋ ਤਾਂ ਸਾਵਧਾਨ ਹੋ ਜਾਓ।
ਸੁਭਾਅ 'ਚ ਚਿੜਚਿੜਾਪਨ
ਜ਼ਿਆਦਾਤਰ ਲੋਕਾਂ ਦਾ ਮੰਨਣਾ ਹੈ ਕਿ ਸਵੇਰੇ ਚਾਹ ਪੀਣ ਨਾਲ ਸਰੀਰ 'ਚ ਤਾਕਤ ਆਉਂਦੀ ਹੈ ਪਰ ਅਜਿਹਾ ਨਹੀਂ ਹੈ। ਖਾਲੀ ਪੇਟ ਚਾਹ ਪੀਣ ਨਾਲ ਦਿਨ ਭਰ ਥਕਾਵਟ ਅਤੇ ਸੁਭਾਅ ਵਿੱਚ ਚਿੜਚਿੜਾਪਨ ਰਹਿੰਦਾ ਹੈ।
ਉਲਟੀਆਂ ਅਤੇ ਚਿੰਤਾ
ਸਵੇਰੇ ਖਾਲੀ ਪੇਟ ਚਾਹ ਪੀਣ ਨਾਲ ਬਾਇਲ ਜੂਸ ਦੇ ਗਠਨ ਅਤੇ ਕੰਮਕਾਜ 'ਤੇ ਬੁਰਾ ਪ੍ਰਭਾਵ ਪੈਂਦਾ ਹੈ। ਇਸ ਕਾਰਨ ਤੁਹਾਨੂੰ ਮਤਲੀ ਜਾਂ ਉਲਟੀਆਂ ਮਹਿਸੂਸ ਹੋ ਸਕਦੀਆਂ ਹਨ। ਇਸ ਦੇ ਨਾਲ ਹੀ ਘਬਰਾਹਟ ਵੀ ਮਹਿਸੂਸ ਕੀਤੀ ਜਾ ਸਕਦੀ ਹੈ।
ਪਾਚਨ ਸੰਬੰਧੀ ਸਮੱਸਿਆਵਾਂ
ਸਵੇਰੇ ਉੱਠਦੇ ਹੀ ਖਾਲੀ ਪੇਟ ਚਾਹ ਪੀਣ ਨਾਲ ਪਾਚਨ ਨਾਲ ਜੁੜੀ ਸਮੱਸਿਆ ਹੋ ਜਾਂਦੀ ਹੈ। ਸਾਡੇ ਸਰੀਰ ਵਿੱਚ ਮੌਜੂਦ ਅੰਤੜੀਆਂ ਦੇ ਬੈਕਟੀਰੀਆ ਪਾਚਨ ਤੰਤਰ ਨੂੰ ਮਜ਼ਬੂਤ ਰੱਖਣ ਦਾ ਕੰਮ ਕਰਦੇ ਹਨ। ਖਾਲੀ ਪੇਟ ਚਾਹ ਪੀਣ ਨਾਲ ਇਸ ਬੈਕਟੀਰੀਆ ਨੂੰ ਨੁਕਸਾਨ ਪਹੁੰਚਦਾ ਹੈ, ਜੋ ਸਰੀਰ ਲਈ ਹਾਨੀਕਾਰਕ ਹੈ।
ਮੂੰਹ ਤੋਂ ਬਦਬੂ ਦੀ ਸਮੱਸਿਆ
ਸਵੇਰੇ ਖਾਲੀ ਪੇਟ ਚਾਹ ਪੀਣ ਨਾਲ ORAL ਸਿਹਤ ਨੂੰ ਵੀ ਨੁਕਸਾਨ ਪਹੁੰਚਦਾ ਹੈ, ਜਿਸ ਕਾਰਨ ਸਾਡੇ ਮੂੰਹ ਵਿੱਚੋਂ ਬਦਬੂ ਆਉਣ ਲੱਗਦੀ ਹੈ।
ਪਿਸ਼ਾਬ ਦੀ ਸਮੱਸਿਆ
ਖਾਲੀ ਪੇਟ ਚਾਹ ਪੀਣ ਨਾਲ ਜ਼ਿਆਦਾ ਪਿਸ਼ਾਬ ਦੀ ਸਮੱਸਿਆ ਹੋ ਜਾਂਦੀ ਹੈ। ਜ਼ਿਆਦਾ ਪਿਸ਼ਾਬ ਕਰਨ ਨਾਲ ਸਰੀਰ 'ਚ ਪਾਣੀ ਦੀ ਕਮੀ ਹੋ ਜਾਂਦੀ ਹੈ, ਜਿਸ ਕਾਰਨ ਤੁਹਾਨੂੰ ਕਈ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ।
ਇਹ ਵੀ ਪੜ੍ਹੋ: MTV Splitsvilla: 'ਜਾ ਕੇ ਅਪਨਾ ਮੂੰਹ ਦੇਖ'... ਸ਼ੋਅ ਦੇ ਪਹਿਲੇ ਹੀ ਦਿਨ ਉਰਫੀ ਜਾਵੇਦ ਦੀ ਹੋਈ ਜਬਰਦਸਤ ਲੜਾਈ, ਵੇਖੋ ਵੀਡੀਓ
ਪੇਟ ਸਾਫ਼ ਨਹੀਂ ਰਹਿੰਦਾ
ਚਾਹ ਵਿੱਚ ਕੈਫੀਨ ਪਾਈ ਜਾਂਦੀ ਹੈ। ਕੈਫੀਨ ਨਾਲ ਦਿਨ ਦੀ ਸ਼ੁਰੂਆਤ ਕਰਨਾ ਸਰੀਰ ਲਈ ਨੁਕਸਾਨਦੇਹ ਹੁੰਦਾ ਹੈ। ਸਵੇਰੇ ਖਾਲੀ ਪੇਟ ਚਾਹ ਪੀਣ ਨਾਲ ਪੇਟ ਦੀ ਸਫਾਈ ਨਹੀਂ ਹੁੰਦੀ। ਇਸ ਨਾਲ ਬਿਮਾਰ ਹੋਣ ਦਾ ਖ਼ਤਰਾ ਵੱਧ ਜਾਂਦਾ ਹੈ। ਜਦਕਿ ਸਿਹਤਮੰਦ ਰਹਿਣ ਲਈ ਪੇਟ ਦਾ ਸਾਫ ਹੋਣਾ ਬਹੁਤ ਜ਼ਰੂਰੀ ਹੈ। ਇਸ ਤੋਂ ਇਲਾਵਾ ਐਸੀਡਿਟੀ ਦੀ ਸਮੱਸਿਆ ਵੀ ਹੁੰਦੀ ਹੈ।