ਲੁਧਿਆਣਾ ਪੁਲਿਸ ਵੱਲੋਂ ਇਕ ਅਜਿਹੇ ਵਿਅਕਤੀ ਨੂੰ ਗ੍ਰਿਫ਼ਤਾਰ ਕੀਤਾ ਗਿਆ ਜੋ ਨਕਸਲੀ ਇਲਾਕੇ ਤੋਂ ਅਫ਼ੀਮ ਲਿਆ ਕੇ ਲੁਧਿਆਣਾ ਵਿਚ ਵੇਚਦਾ ਸੀ। ਇਹ ਵਿਅਕਤੀ ਝਾਰਖੰਡ ਦਾ ਰਹਿਣ ਵਾਲਾ ਸੀ।
Trending Photos
ਭਰਤ ਸ਼ਰਮਾ/ਲੁਧਿਆਣਾ: ਲੁਧਿਆਣਾ GRP ਦੇ CIA ਸਟਾਫ ਵੱਲੋਂ ਨਸ਼ੇ ਖਿਲਾਫ ਵਿੱਢੀ ਮੁਹਿੰਮ ਦੇ ਤਹਿਤ ਇਕ ਅਜਿਹੇ ਤਸਕਰ ਨੂੰ ਗ੍ਰਿਫ਼ਤਾਰ ਕੀਤਾ ਹੈ ਜੋ ਨਕਸਲੀ ਇਲਾਕੇ ਤੋਂ ਅਫੀਮ ਲਿਆ ਕੇ ਪੰਜਾਬ ਦੇ ਵਿਚ ਵੇਚਦਾ ਸੀ। ਲੁਧਿਆਣਾ ਜੀ. ਆਰ. ਪੀ. ਦੀ ਇਹ ਹੁਣ ਤਕ ਦੀ ਸਭ ਤੋਂ ਵੱਡੀ ਰਿਕਵਰੀ ਹੈ।
ਮੁਲਜ਼ਮ ਨੂੰ ਮਾਲ ਗੋਦਾਮ ਦੇ ਨੇੜਿਓਂ ਗ੍ਰਿਫਤਾਰ ਕੀਤਾ ਗਿਆ ਹੈ ਉਹ ਚੁੱਪ ਚਾਪ ਬੈਗ ਲੈ ਕੇ ਜਾ ਰਿਹਾ ਸੀ ਜਦੋਂ ਜੀ. ਆਰ. ਪੀ. ਵੱਲੋਂ ਪਹਿਲਾਂ ਹੀ ਸਰਚ ਅਪ੍ਰੇਸ਼ਨ ਚਲਾਇਆ ਜਾ ਰਿਹਾ ਸੀ ਸ਼ੱਕ ਹੋਣ 'ਤੇ ਮੁਲਜ਼ਮ ਨੂੰ ਪੁੱਛਗਿੱਛ ਕੀਤੀ ਗਈ ਅਤੇ ਉਸ ਦੇ ਬੈਗ ਦੀ ਤਲਾਸ਼ੀ ਲਈ ਗਈ ਤਾਂ ਉਸ ਕੋਲੋਂ ਹੀ ਵੱਡੀ ਰਿਕਵਰੀ ਹੋਈ। ਨਸ਼ਾ ਤਸਕਰ ਅਫਰੋਜ ਝਾਰਖੰਡ ਦਾ ਰਹਿਣ ਵਾਲਾ ਦੱਸਿਆ ਜਾ ਰਿਹਾ ਹੈ, ਪਹਿਲਾਂ ਵੀ ਝਾਰਖੰਡ ਤੋਂ ਅਫ਼ੀਮ ਲਿਆ ਕੇ ਸੂਬੇ 'ਚ ਵੇਚ ਚੁੱਕਾ ਹੈ।
ਇਸ ਸਬੰਧੀ ਜਾਣਕਾਰੀ ਸਾਂਝੀ ਕਰਦਿਆਂ ਪਲਵਿੰਦਰ ਸਿੰਘ CIA Incharge ਨੇ ਦੱਸਿਆ ਕਿ ਮੁਲਜ਼ਮ ਨੇ ਬਿਆਸ ਨੇੜੇ ਕਿਸੇ ਨੂੰ ਇਹ ਅਫ਼ੀਮ ਪਹਿਲਾਂ ਸਪਲਾਈ ਕੀਤੀ ਸੀ ਅਤੇ ਉਸ ਨੇ ਮੁੜ ਤੋਂ ਵਡੀ ਤਦਾਦ ਚ ਇਹ ਅਫ਼ੀਮ ਮੰਗਾਈ ਸੀ ਜਿਸ ਨੂੰ ਡਿਲੀਵਰੀ ਦੇਣ ਲਈ ਮੁਲਜ਼ਮ ਆਇਆ ਸੀ ਪਰ ਜੀ. ਆਰ. ਪੀ. ਨੇ ਉਸ ਨੂੰ ਕਾਬੂ ਕਰ ਲਿਆ। ਲੁਧਿਆਣਾ ਸਟੇਸ਼ਨ ਤੋਂ ਮੁਲਜ਼ਮ ਨੇ ਬੱਸ ਰਾਹੀਂ ਅੱਗੇ ਪਹੁੰਚਣਾ ਸੀ। ਹੁਣ ਮੁਲਜ਼ਮ ਦੇ ਅਗਲੇ ਲਿੰਕ ਅਤੇ ਨੈਟਵਰਕ ਬਾਰੇ ਪੁੱਛਗਿੱਛ ਕੀਤੀ ਜਾ ਰਹੀ ਹੈ। ਰੇਲਵੇ ਤੋਂ ਇਨ੍ਹੀਂ ਵੱਡੀ ਤਦਾਦ 'ਚ ਨਸ਼ਾ ਸਪਲਾਈ ਲਈ ਵਰਤਣਾ ਜਾਂਚ ਦਾ ਵਿਸ਼ਾ ਹੈ ਕਿਉਂਕਿ ਸਟੇਸ਼ਨ ਤੇ ਰੋਜ਼ਾਨਾ ਚੈਕਿੰਗ ਨਹੀਂ ਹੁੰਦੀ।
WATCH LIVE TV