Faridkot News: 50 ਸਾਲ ਤੋਂ ਵੀ ਪੁਰਾਣੇ ਵਿਨਟੇਜ਼ ਸਕੂਟਰਾਂ ਦੀ ਪ੍ਰਦਰਸ਼ਨੀ ਬਣੀ ਖਿੱਚ ਦਾ ਕੇਂਦਰ
Advertisement
Article Detail0/zeephh/zeephh2441875

Faridkot News: 50 ਸਾਲ ਤੋਂ ਵੀ ਪੁਰਾਣੇ ਵਿਨਟੇਜ਼ ਸਕੂਟਰਾਂ ਦੀ ਪ੍ਰਦਰਸ਼ਨੀ ਬਣੀ ਖਿੱਚ ਦਾ ਕੇਂਦਰ

 Faridkot News: ਫਰੀਦਕੋਟ ਵਿੱਚ ਚੱਲ ਰਹੇ ਬਾਬਾ ਫਰੀਦ ਆਗਮਨ ਪੁਰਬ ਮੌਕੇ ਵੱਖ-ਵੱਖ ਪ੍ਰਦਰਸ਼ਨੀਆਂ ਲਗਾਈਆਂ ਗਈਆਂ ਹਨ।

Faridkot News: 50 ਸਾਲ ਤੋਂ ਵੀ ਪੁਰਾਣੇ ਵਿਨਟੇਜ਼ ਸਕੂਟਰਾਂ ਦੀ ਪ੍ਰਦਰਸ਼ਨੀ ਬਣੀ ਖਿੱਚ ਦਾ ਕੇਂਦਰ

Faridkot News:  ਫਰੀਦਕੋਟ ਵਿੱਚ ਚੱਲ ਰਹੇ ਬਾਬਾ ਫਰੀਦ ਆਗਮਨ ਪੁਰਬ ਮੌਕੇ ਜਿਥੇ ਵੱਖ-ਵੱਖ ਪ੍ਰਦਰਸ਼ਨੀਆਂ ਲਗਾਈਆਂ ਗਈਆਂ ਹਨ ਉਥੇ ਹੀ ਸਕੂਟਰਾਂ ਦੀ ਪ੍ਰਦਰਸ਼ਨੀ ਲਗਾਈ ਗਈ ਜਿਨ੍ਹਾਂ ਨੂੰ ਬਜ਼ੁਰਗ ਚਲਾਉਂਦੇ ਸਨ ਤੇ ਇੱਕ ਸਟੇਟਸ ਸਿੰਬਲ ਹੋਇਆ ਕਰਦੇ ਸਨ। ਇਸ ਪ੍ਰਦਰਸ਼ਨੀ ਵਿੱਚ 50 ਸਾਲ ਤੋਂ ਪੁਰਾਣੇ ਮਾਡਲ ਦੇ ਸਕੂਟਰ ਵੀ ਸ਼ਾਮਲ ਹਨ ਜੋ ਲੋਕਾਂ ਦੀ ਖਿੱਚ ਦਾ ਕੇਂਦਰ ਰਹੇ। ਇਸ ਪ੍ਰਦਰਸ਼ਨੀ ਵਿੱਚ ਸ਼ਾਮਿਲ ਵਹੀਕਲ ਸਾਰੇ ਹੀ ਬਹੁਤ ਸੋਹਣੇ ਤਰੀਕੇ ਨਾਲ ਤਿਆਰ ਕੀਤੇ ਗਏ ਸਨ ਅਤੇ ਸਾਰੇ ਚਾਲੂ ਠੀਕ ਹਾਲਤ ਵਿੱਚ ਸਨ।

ਇਨ੍ਹਾਂ ਵਹੀਕਲਾਂ ਨੂੰ ਤਿਆਰ ਕਰਨ ਵਾਲੇ ਹਨ ਇੱਕ ਅਧਿਆਪਕ ਇੰਦਰਪ੍ਰੀਤ ਸਿੰਘ ਧੁੰਨਾਂ ਜੋ ਆਪਣਾ ਸ਼ੌਂਕ ਪੂਰਾ ਕਰਨ ਲਈ ਆਪਣੀ ਪੂਰੀ ਤਨਖਾਹ ਇਨ੍ਹਾਂ ਦੀ ਸਾਂਭ ਸੰਭਾਲ ਅਤੇ ਤਿਆਰ ਕਰਨ ਉਤੇ ਖਰਚ ਕਰ ਆਪਣਾ ਸ਼ੌਂਕ ਪੂਰਾ ਕਰ ਰਿਹਾ ਹੈ। ਗੱਲਬਾਤ ਦੌਰਾਨ ਇੰਦਰਪ੍ਰੀਤ ਸਿੰਘ ਧੁੰਨਾ ਨੇ ਦੱਸਿਆ ਕਿ ਉਸ ਕੋਲ 22 ਸਕੂਟਰ ਤੇ ਮੋਟਰਸਾਈਕਲ ਹਨ ਜਿਨ੍ਹਾਂ ਨੂੰ ਉਸ ਵੱਲੋਂ ਤਿਆਰ ਕੀਤਾ ਗਿਆ ਹੈ ਜੋ ਸਾਰੇ ਹੀ ਚਾਲੂ ਹਾਲਤ ਵਿਚ ਹਨ। ਜਿਨ੍ਹਾਂ ਉਹ ਰਾਈਡ ਲੈਂਦੇ ਹਨ। ਆਪਣੇ ਸ਼ੌਂਕ ਬਾਰੇ ਦੱਸਦੇ ਉਨ੍ਹਾਂ ਕਿਹਾ ਕਿ ਸਭ ਤੋਂ ਪਹਿਲਾਂ ਉਨ੍ਹਾਂ ਨੇ ਪ੍ਰਿਆ ਬ੍ਰਾਂਡ ਦਾ ਇੱਕ ਪੁਰਾਣਾ ਸਕੂਟਰ ਲਿਆ ਸੀ ਜਿਸ ਨੂੰ ਉਨ੍ਹਾਂ ਨੇ ਤਿਆਰ ਕਰਵਾਇਆ ਜੋ ਕਾਫੀ ਵਧੀਆ ਲੱਗਾ ਤੇ ਲੋਂਕਾ ਨੇ ਵੀ ਪਸੰਦ ਕੀਤਾ ਤੇ ਉਸ ਤੋਂ ਬਾਅਦ ਉਸਦਾ ਸ਼ੌਂਕ ਬਣ ਗਿਆ।

ਇਸ ਤੋਂ ਬਾਅਦ ਇਕ ਤੋਂ ਬਾਅਦ ਇਕ ਇਕ ਕਰਕੇ 22 ਪੁਰਾਣੇ ਮਾਡਲ ਦੇ ਸਕੂਟਰ ਅਤੇ ਮੋਟਰਸਾਈਕਲ ਇਕੱਠੇ ਕਰਕੇ ਉਨ੍ਹਾਂ ਨੂੰ ਤਿਆਰ ਕਰਵਾਇਆ। ਹਾਲਾਂਕਿ ਕਾਫੀ ਮੁਸ਼ਕਿਲ ਸੀ ਕਿਉਂਕਿ ਇਨ੍ਹਾਂ ਦਾ ਸਪੇਅਰ ਪਾਰਟਸ ਖਰੀਦਣ ਲਈ ਬਹੁਤ ਥਾਵਾਂ ਉਤੇ ਜਾਣਾ ਪੈਂਦਾ ਸੀ। ਉਨ੍ਹਾਂ ਨੇ ਦੱਸਿਆ ਕਿ ਕਾਫੀ ਲੋਕ ਉਨ੍ਹਾਂ ਦੀ ਇਸ ਕੁਲੈਕਸ਼ਨ ਨੂੰ ਦੇਖਣ ਆਉਂਦੇ ਹਨ। ਉਨ੍ਹਾਂ ਨੇ ਸਾਰੇ ਸਕੂਟਰਾਂ ਦੇ ਮਾਡਲ ਕੰਪਨੀ ਅਤੇ ਉਨ੍ਹਾਂ ਦੇ ਬਣਨ ਦੇ ਇਤਿਹਾਸ ਬਾਰੇ ਵਿਸਥਾਰ ਨਾਲ ਜਾਣਕਾਰੀ ਸਾਂਝੀ ਕੀਤੀ।

ਇਸ ਮੌਕੇ ਰਾਜਸਥਾਨ ਤੋਂ ਮੇਲਾ ਦੇਖਣ ਆਈ ਮਹਿਲਾ ਨੀਲਮ ਰਾਣੀ ਨੇ ਇਸ ਵਿਨਟੇਜ਼ ਵਹੀਕਲਾਂ ਦੀ ਤਾਰੀਫ ਕਰਦੇ ਕਿਹਾ ਕਿ ਬਹੁਤ ਘੱਟ ਅਜਿਹੀ ਕੁਲੈਕਸ਼ਨ ਦੇਖਣ ਨੂੰ ਮਿਲਦੀਆਂ ਹਨ। ਉਨ੍ਹਾਂ ਕਿਹਾ ਪ੍ਰਦਰਸ਼ਨੀ ਦਾ ਹਿੱਸਾ ਬਣੇ ਲੇਮਰੇਟਾ ਸਕੂਟਰ ਉਨ੍ਹਾਂ ਦੇ ਪਿਤਾ ਦਾ ਪਹਿਲਾ ਸਕੂਟਰ ਸੀ ਜਿਸ ਨੂੰ ਦੇਖ ਕੇ ਉਨ੍ਹਾਂ ਦੀ ਯਾਦ ਤਾਜ਼ਾ ਹੋ ਗਈ। ਉਨ੍ਹਾਂ ਕਿਹਾ ਕਿ ਅਜਿਹੇ ਸ਼ੌਂਕ ਹਰ ਇੱਕ ਦੇ ਵਸ ਦੀ ਗੱਲ ਨਹੀਂ ਹੈ।

ਇਹ ਵੀ ਪੜ੍ਹੋ : Rahul Gandhi on Sikh: ਅਮਰੀਕਾ 'ਚ ਸਿੱਖਾਂ 'ਤੇ ਦਿੱਤੇ ਬਿਆਨ 'ਤੇ ਰਾਹੁਲ ਗਾਂਧੀ ਨੇ ਤੋੜੀ ਚੁੱਪੀ, ਕਿਹਾ- 'ਬੀਜੇਪੀ ਝੂਠ ਫੈਲਾ ਰਹੀ ਹੈ'

Trending news