Holi 2023: ਰੰਗਾਂ ਦੇ ਤਿਉਹਾਰ ਦੇ ਨਾਮ ਨਾਲ ਜਾਣਿਆ ਜਾਣ ਵਾਲਾ ਹੋਲੀ ਦਾ ਤਿਉਹਾਰ ਲੋਕਾਂ ਦੁਆਰਾ ਬਹੁਤ ਜੋਸ਼ ਨਾਲ ਮਨਾਇਆ ਜਾਂਦਾ ਹੈ ਅਤੇ ਹੋਲੀ ਦੇ ਤਿਉਹਾਰ ਵਿੱਚ ਸਾਨੂੰ ਅੱਖਾਂ ਸੰਬੰਧੀ ਕਾਫ਼ੀ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ, ਇਸ ਲਈ ਅੱਖਾਂ ਦੇ ਬਚਾਅ ਲਈ ਅਸੀਂ ਅੱਜ ਕੁਝ ਅਜਿਹੀਆਂ ਖਾਸ ਗੱਲਾਂ ਲੈ ਕੇ ਆਏ ਹਾਂ।
Trending Photos
Holi 2023: ਹੋਲੀ ਰੰਗਾਂ ਦੇ ਇੱਕ ਖ਼ਾਸ ਤਿਉਹਾਰ ਵੱਜੋਂ ਜਾਣਿਆ ਜਾਂਦਾ ਹੈ। ਇਹ ਭਾਰਤ ਦਾ ਬਹੁਤ ਹੀ ਮਹੱਤਵਪੂਰਨ ਤਿਉਹਾਰ ਮੰਨਿਆ ਜਾਂਦਾ ਹੈ। ਇਸ ਤਿਉਹਾਰ ਨੂੰ ਭਾਰਤਵਾਸੀਆਂ ਵੱਲੋਂ ਬਹੁਤ ਉਤਸ਼ਾਹ ਨਾਲ ਮਨਾਇਆ ਜਾਂਦਾ ਹੈ। ਇਸ ਦਿਨ ਹਰ ਪਾਸੇ ਰੌਣਕ ਅਤੇ ਖੁਸ਼ੀ ਦਾ ਮਾਹੌਲ ਦੇਖਣ ਨੂੰ ਮਿਲਦਾ ਹੈ। ਲੋਕਾਂ ਦੇ ਲੱਗੇ ਚਮਕੀਲੇ ਰੰਗ ਅਤੇ ਉਨ੍ਹਾਂ ਦੇ ਕੱਪੜੇ ਇਸ ਗੱਲ ਦਾ ਅਹਿਸਾਸ ਕਰਵਾਉਂਦੇ ਹਨ ਕਿ ਇਹ ਦੁਨੀਆਂ (Eyes protection tips)ਕਿੰਨੀ ਰੰਗੀਨ ਹੈ। ਸਿਰਫ਼ ਦੇਖਣ ਦਾ ਇੱਕ ਨਜ਼ਰੀਆ ਹੁੰਦਾ ਹੈ।
ਹੋਲੀ ਦੇ ਤਿਉਹਾਰ ਨੂੰ ਲੋਕਾਂ (Holi 2023) ਦੁਆਰਾ ਬਹੁਤ ਜੋਸ਼ ਨਾਲ ਮਨਾਇਆ ਜਾਂਦਾ ਹੈ ਪਰ ਲੋਕ ਇਕ ਦੂਜੇ ਦੇ ਰੰਗ ਲਗਾਉਣ ਦੌਰਾਨ ਉਤਸ਼ਾਹ ਵਿੱਚ ਕਈ ਵਾਰ ਆਪਣੇ ਹੋਸ਼ ਕਹੋ ਬੈਠਦੇ ਹਨ ਅਤੇ ਮੂੰਹ ਦੇ ਨਾਲ ਅੱਖਾਂ 'ਤੇ ਵੀ ਰੰਗ ਲਗਾ ਦਿੰਦੇ ਜਿਸ ਕਾਰਨ ਸਾਨੂੰ ਅੱਖਾਂ (Eyes protection tips)ਸੰਬੰਧੀ ਕਾਫ਼ੀ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਇਸ ਲਈ ਅਸੀਂ ਅੱਜ ਕੁਝ ਅਜਿਹੀਆਂ ਖਾਸ ਗੱਲਾਂ ਲੈ ਕੇ ਆਏ ਹਾਂ ਜਿਨ੍ਹਾਂ ਨੂੰ ਧਿਆਨ 'ਚ ਰੱਖ ਕੇ ਆਪਣੀਆਂ ਅੱਖਾਂ ਨੂੰ ਰੰਗਾਂ ਦੇ ਨੁਕਸਾਨ ਤੋਂ ਬਚਾ ਸਕਦੇ ਹੋ।
ਇਹ ਵੀ ਪੜ੍ਹੋ: ਅਜਨਾਲਾ ਘਟਨਾ ਲਈ ਕਿਸ ਨੂੰ ਠਹਿਰਾਇਆ ਗਿਆ ਜ਼ਿੰਮੇਵਾਰ ? ਸੁਣੋ ਬਿਕਰਮ ਮਜੀਠੀਆ ਨੇ ਕੀ ਕਿਹਾ
ਹੋਲੀ ਖੇਡਣ ਸਮੇਂ ਜੇਕਰ ਅੱਖਾਂ ਵਿੱਚ ਰੰਗ ਚਲਾ ਜਾਵੇ ਤਾਂ (Holi 2023) ਅੱਖਾਂ ਨੂੰ ਹਮੇਸ਼ਾਂ ਸਾਫ਼ ਪਾਣੀ ਜਾਂ ਫਿਰ ਪੀਣ ਵਾਲੇ ਪਾਣੀ ਨਾਲ ਧੋਣਾ ਚਾਹੀਦਾ ਹੈ। ਅੱਖਾਂ ਨੂੰ ਸਾਫ਼ ਕਰਨ ਲਈ ਤੁਸੀਂ ਗੁਲਾਬ ਜਲ ਦੀ ਵਰਤੋਂ ਵੀ ਕਰ ਸਕਦੇ ਹੋ। ਗੁਲਾਬ ਜਲ ਤੁਹਾਡੀਆਂ ਅੱਖਾਂ ਵਿਚੋਂ (Eyes protection tips)ਗੁਲਾਲ ਰੰਗਾਂ ਦੇ ਕਣਾਂ ਨੂੰ ਬਾਹਰ ਕੱਢ ਦਿੰਦਾ ਹੈ।
ਹੋਲੀ ਦੇ ਤਿਉਹਾਰ ਦੇ ਖ਼ਤਮ ਹੋਣ ਤੋਂ ਬਾਅਦ ਅੱਖਾਂ ਨੂੰ ਚੰਗੀ ਤਰਾਂ ਸਾਫ਼ ਪਾਣੀ ਨਾਲ ਧੋਅ (Eyes protection tips)ਕੇ ਆਪਣੇ ਡਾਕਟਰ ਦੁਆਰਾ ਸੁਝਾਈ ਗਈ ਆਈ ਡ੍ਰਾਪਸ ਪਾ ਸਕਦੇ ਹੋ। ਹੋਲੀ ਖੇਡਣ ਸਮੇਂ ਤੁਸੀਂ(Holi 2023) ਕਿਸੇ ਵੀ ਪ੍ਰਕਾਰ ਦੇ ਚਸ਼ਮੇ ਪਾ ਸਕਦੇ ਹੋ ਜਾਂ ਫਿਰ ਜਦੋਂ ਵੀ (Eyes protection tips)ਕੋਈ ਰੰਗ ਲਗਾਏ ਆਪਣੀਆਂ ਅੱਖਾਂ ਬੰਦ ਕਰ ਸਕਦੇ ਹੋ ਜਿਸ ਨਾਲ ਰੰਗ ਤੁਹਾਡੀਆਂ ਅੱਖਾਂ ਵਿੱਚ ਨਾ ਜਾ ਸਕੇ।
ਹੋਲੀ ਖੇਡਣ ਤੋਂ ਪਹਿਲਾਂ ਤੁਸੀਂ ਆਪਣੀਆਂ ਅੱਖਾਂ ਦੁਆਲੇ ਚੰਗੀ ਤਰਾਂ ਨਾਰੀਅਲ ਦਾ ਤੇਲ ਜਾਂ (Eyes protection tips)ਫਿਰ ਕੋਈ ਵੀ ਮੌਸਚਰਾਈਜ਼ਰ ਦਾ ਇਸਤੇਮਾਲ ਕਰ ਸਕਦੇ ਹੋ ਜਿਸ ਨਾਲ ਅੱਖਾਂ ਵਿੱਚ ਨਹੀਂ ਜਾ ਸਕਦਾ।
ਇਹ ਵੀ ਪੜ੍ਹੋ: ਇਸ ਦੇਸ਼ ਦਾ ਹੁਕਮ ਸੁਣ ਹੈਰਾਨ ਲੋਕ; ਜਾਣੋ ਕਿਉਂ ਨਹੀਂ ਖਰੀਦ ਸਕਦੇ ਦੇਸ਼ ਵਾਸੀ ਸਬਜ਼ੀ!