Hoshiarpur News: ਈਰਾਨ 'ਚ ਕੈਦ ਭਾਰਤੀ ਨੌਜਵਾਨ ਦੇ ਪਰਿਵਾਰ ਨੇ ਕੇਂਦਰ ਅਤੇ ਪੰਜਾਬ ਸਰਕਾਰ ਤੋਂ ਮਦਦ ਦੀ ਅਪੀਲ ਕੀਤੀ
Advertisement
Article Detail0/zeephh/zeephh2261792

Hoshiarpur News: ਈਰਾਨ 'ਚ ਕੈਦ ਭਾਰਤੀ ਨੌਜਵਾਨ ਦੇ ਪਰਿਵਾਰ ਨੇ ਕੇਂਦਰ ਅਤੇ ਪੰਜਾਬ ਸਰਕਾਰ ਤੋਂ ਮਦਦ ਦੀ ਅਪੀਲ ਕੀਤੀ

Hoshiarpur News:  ਪਵਨ ਕੁਮਾਰ ਨੇ ਦੱਸਿਆ ਕਿ ਉਸ ਦਾ ਪੁੱਤਰ ਪੰਜ ਮਹਾਂਸਾਗਰੀ ਕੰਪਨੀ ਅਲਮੋਟਾਵੈਸਟ ਮੈਰਿੰਗ ਸਰਵਿਸ ਏਜੰਸੀ ਦੁਬਈ ਵਿਚ ਕੰਮ ਕਰਦਾ ਸੀ। ਜੋ ਹਾਲ ਹੀ ’ਚ 9 ਖਾਜ ਦੇ ਕਰੂ ਮੈਂਬਰਾਂ ਨਾਲ ਰਜ਼ਿਕਾ ਬੰਦਰਗਾਹ, ਜ਼ਾਂਜ਼ੀਬਾਰ ਤੋਂ ਈਰਾਨ ਲਈ ਰਵਾਨਾ ਹੋਇਆ ਸੀ। 

Hoshiarpur News: ਈਰਾਨ 'ਚ ਕੈਦ ਭਾਰਤੀ ਨੌਜਵਾਨ ਦੇ ਪਰਿਵਾਰ ਨੇ ਕੇਂਦਰ ਅਤੇ ਪੰਜਾਬ ਸਰਕਾਰ ਤੋਂ  ਮਦਦ ਦੀ ਅਪੀਲ ਕੀਤੀ

Hoshiarpur News: ਹਲਕਾ ਮੁਕੇਰੀਆਂ ਅਧੀਨ ਪੈਂਦੇ ਪਿੰਡ ਕਲੋਤਾ ਦਾ 22 ਸਾਲਾ ਨੌਜਵਾਨ ਮਨੋਜ ਕੁਮਾਰ ਪਿਛਲੇ ਡੇਢ ਸਾਲ ਪਹਿਲਾਂ ਮਰਚੈਂਟ ਨੇਵੀ ਵਿੱਚ ਭਰਤੀ ਹੋਣ ਲਈ ਘਰ ਛੱਡ ਗਿਆ ਸੀ। ਪਰਿਵਾਰ ਦੇ ਪਿਛਲੇ ਕੁਝ ਦਿਨਾਂ ਤੋਂ ਮਨੋਜ ਨਾਲ ਕੋਈ ਸੰਪਰਕ ਨਹੀਂ ਹੋਇਆ। ਮਨੋਜ ਕੁਮਾਰ ਦੇ ਪਰਿਵਾਰ ਦਾ ਕਹਿਣਾ ਹੈ ਕਿ ਦੁਬਈ ਦੀ ਮਰਚੈਂਟ ਨੇਵੀ ਦੀ ਪ੍ਰਾਈਵੇਟ ਕੰਪਨੀ ’ਚ ਕੰਮ ਕਰ ਰਹੇ 9 ਕਰੂ ਭਾਰਤੀਆਂ ਨੂੰ ਈਰਾਨ ਮਰਚੈਂਟ ਨੇਵੀ ਨੇ ਕੈਦ ਕਰ ਲਿਆ ਹੈ।

ਪਵਨ ਕੁਮਾਰ ਨੇ ਦੱਸਿਆ ਕਿ ਉਸ ਦਾ ਪੁੱਤਰ ਪੰਜ ਮਹਾਂਸਾਗਰੀ ਕੰਪਨੀ ਅਲਮੋਟਾਵੈਸਟ ਮੈਰਿੰਗ ਸਰਵਿਸ ਏਜੰਸੀ ਦੁਬਈ ਵਿਚ ਕੰਮ ਕਰਦਾ ਸੀ। ਜੋ ਹਾਲ ਹੀ ’ਚ 9 ਖਾਜ ਦੇ ਕਰੂ ਮੈਂਬਰਾਂ ਨਾਲ ਰਜ਼ਿਕਾ ਬੰਦਰਗਾਹ, ਜ਼ਾਂਜ਼ੀਬਾਰ ਤੋਂ ਈਰਾਨ ਲਈ ਰਵਾਨਾ ਹੋਇਆ ਸੀ। ਉਥੇ ਪਹੁੰਚ ਕੇ ਈਰਾਨ ਦੀ ਮਰਚੈਂਟ ਨੇਵੀ ਨੇ ਉਨ੍ਹਾਂ ਨੂੰ ਪਹਿਲੇ ਕੁਝ ਦਿਨ ਬੰਦਰਗਾਹ 'ਤੇ ਰੱਖਿਆ ਅਤੇ 15 ਮਈ ਨੂੰ ਸਾਰੇ ਭਾਰਤੀ ਚਾਲਕ ਦਲ ਦੇ ਮੈਂਬਰਾਂ ਨੂੰ ਲਿਜਾਣ ਦੇ ਬਹਾਨੇ ਉਨ੍ਹਾਂ ਨੂੰ ਅਹਵਾਜੀ ਜੇਲ੍ਹ ਵਿਚ ਲੈ ਗਿਆ ਅਤੇ ਕੈਦ ਕਰ ਦਿੱਤਾ।

ਉਸ ਨੇ ਦੱਸਿਆ ਕਿ ਹੁਣ ਤੱਕ ਉਸ ਦੇ ਪੁੱਤਰ ਦਾ ਸਿਰਫ਼ ਇੱਕ Audio ਮੈਸੇਜ ਆਇਆ ਹੈ ਜਿਸ ’ਚ ਉਸ ਨੇ ਦੱਸਿਆ ਕਿ ਜਹਾਜ਼ ਦੇ ਸਾਰੇ 9 ਭਾਰਤੀਆਂ ਨੂੰ ਜੇਲ੍ਹ ’ਚ ਡੱਕ ਦਿੱਤਾ ਗਿਆ ਹੈ ਅਤੇ ਸਾਡੀ ਕੁੱਟਮਾਰ ਕਰਨ ਦੇ ਨਾਲ-ਨਾਲ ਸਾਨੂੰ ਖਾਣਾ ਵੀ ਨਹੀਂ ਦਿੱਤਾ ਜਾ ਰਿਹਾ ਹੈ। ਉਸ ਨੇ ਦੱਸਿਆ ਕਿ ਕਿਸੇ ਤਰ੍ਹਾਂ ਸਾਨੂੰ ਇੱਥੋਂ ਛੁਡਾਇਆ ਜਾਵੇ। ਪਰਿਵਾਰ ਨੇ ਇਸ ਮਾਮਲੇ ਨੂੰ ਲੈ ਕੇ ਭਾਰਤੀ ਵਿਦੇਸ਼ ਮੰਤਰਾਲੇ ਨੂੰ ਮੇਲ ਵੀ ਭੇਜਿਆ ਹੈ। ਪਰ ਅਜੇ ਤੱਕ ਕੋਈ ਜਵਾਬ ਨਹੀਂ ਆਇਆ। 

ਇਸ ਮੌਕੇ ਪਿਤਾ ਪਵਨ ਨੇ ਦੱਸਿਆ ਕਿ ਮਨੋਜ ਡੇਢ ਸਾਲ ਪਹਿਲਾਂ ਮਰਚੈਂਟ ਨੇਵੀ 'ਚ ਭਰਤੀ ਹੋਇਆ ਸੀ ਅਤੇ ਘਰੋਂ ਕੰਮ 'ਤੇ ਗਿਆ ਸੀ ਅਤੇ ਦੁਬਈ 'ਚ ਇਕ ਜਹਾਜ਼ 'ਚ ਕੰਮ ਕਰਦਾ ਸੀ। ਇਕ ਮਹੀਨਾ ਪਹਿਲਾਂ ਪੁੱਤਰ ਦੁਬਈ ਤੋਂ ਈਰਾਨ ਇਕ ਕਾਰਗੋ ਜਹਾਜ਼ ਵਿਚ ਜਾ ਰਿਹਾ ਸੀ ਪਰ ਉਸ ਤੋਂ ਬਾਅਦ ਕਈ ਦਿਨਾਂ ਤੱਕ ਮਨੋਜ ਨਾਲ ਕੋਈ ਸੰਪਰਕ ਨਹੀਂ ਹੋਇਆ। 

ਪੰਜ ਦਿਨ ਪਹਿਲਾਂ ਮਨੋਜ ਦੇ ਨਾਲ ਜਹਾਜ਼ 'ਤੇ ਕੰਮ ਕਰਦੇ ਵਿਅਕਤੀ ਨੇ ਦੱਸਿਆ ਕਿ ਸਾਡਾ ਜਹਾਜ਼ ਈਰਾਨ 'ਚ ਫੜ ਲਿਆ ਗਿਆ ਸੀ ਅਤੇ ਸਾਰੇ ਕਰੂ ਮੈਂਬਰਾਂ ਨੂੰ ਈਰਾਨ ਦੀ ਪੁਲਿਸ ਨੇ ਗ੍ਰਿਫ਼ਤਾਰ ਕਰ ਆਪਣੇ ਨਾਲ ਲੈ ਗਏ ਹਨ। ਕੁਝ ਦਿਨ ਪਹਿਲਾਂ ਮਨੋਜ ਦਾ ਫੋਨ 'ਤੇ ਵੌਇਸ ਮੈਸੇਜ ਆਇਆ ਸੀ ਜਿਸ 'ਚ ਮਨੋਜ ਨੇ ਹੰਝੂ ਭਰ ਕੇ ਦੱਸਿਆ ਸੀ ਕਿ ਈਰਾਨ ਦੀ ਜੇਲ੍ਹ 'ਚ ਸਾਡੇ ਨਾਲ ਬਹੁਤ ਮਾੜਾ ਸਲੂਕ ਕੀਤਾ ਜਾ ਰਿਹਾ ਹੈ ਅਤੇ ਬਹੁਤ ਘੱਟ ਖਾਣਾ ਦਿੱਤਾ ਜਾਂਦਾ ਹੈ। ਪਵਨ ਨੇ ਦੱਸਿਆ ਕਿ ਸਾਨੂੰ ਇਹ ਵੀ ਨਹੀਂ ਪਤਾ ਕਿ ਸਾਡੇ ਬੱਚਿਆਂ ਨੂੰ ਈਰਾਨ ਨੇ ਕਿਸ ਅਪਰਾਧ ਲਈ ਕੈਦ ਕੀਤਾ ਹੈ।

ਪਰਿਵਾਰ ਨੇ ਪੰਜਾਬ ਸਰਕਾਰ ਅਤੇ ਕੇਂਦਰ ਸਰਕਾਰ ਨੂੰ ਅਪੀਲ ਕੀਤੀ ਹੈ ਕਿ ਸਾਡੇ ਬੱਚਿਆਂ ਨੂੰ ਜਲਦੀ ਤੋਂ ਜਲਦੀ ਭਾਰਤ ਲਿਆਉਣ ਲਈ ਮਦਦ ਕੀਤੀ ਜਾਵੇ।

 

Trending news