Kisan Andolan 2.0: ਕਿਸਾਨਾਂ ਨੂੰ ਰੋਕਣ ਲਈ ਹਰਿਆਣਾ ਸਰਕਾਰ ਨੇ ਅਰਧ ਸੈਨਿਕ ਬਲਾਂ ਦੀਆਂ 64 ਕੰਪਨੀਆਂ ਅਤੇ ਪੁਲਿਸ ਦੀਆਂ 50 ਕੰਪਨੀਆਂ ਤਾਇਨਾਤ ਕੀਤੀਆਂ ਗਈਆਂ ਹਨ।
Trending Photos
Kisan Andolan 2.0: ਪੰਜਾਬ-ਹਰਿਆਣਾ ਦੀਆਂ ਹੱਦਾਂ 'ਤੇ ਪੁਲਿਸ ਨਾਲ ਝੜਪਾਂ ਦੇ ਬਾਵਜੂਦ ਕਿਸਾਨ ਦਿੱਲੀ ਵੱਲ ਵਧ ਦੀ ਕੋਸ਼ਿਸ਼ ਰਹੇ ਹਨ। ਸਰਕਾਰ ਨਾਲ ਟਕਰਾਅ, ਝੜਪਾਂ, ਹਿੰਸਾ ਅਤੇ ਗਤੀਰੋਧ ਵਿਚਾਲੇ ਕਿਸਾਨ ਬੀਤੇ ਕੱਲ੍ਹ ਰਾਜਧਾਨੀ ਵੱਲ ਵਧਣਾ ਲਈ ਬਜਿੱਦ ਹਨ। ਸ਼ੰਭੂ ਬਾਰਡਰ 'ਤੇ ਦੇਰ ਰਾਤ ਵੀ ਹੰਗਾਮਾ ਹੋਇਆ ਅਤੇ ਕਿਸਾਨਾਂ ਨੂੰ ਰੋਕਣ ਲਈ ਹਰਿਆਣਾ ਪੁਲਿਸ ਨੂੰ ਅੱਥਰੂ ਗੈਸ ਦੇ ਗੋਲੇ ਛੱਡੇ। ਅੱਜ ਮੁੜ ਤੋਂ ਕਿਸਾਨ ਦਿੱਲੀ ਵੱਲ ਵਧਣ ਦਾ ਐਲਾਨ ਕੀਤਾ ਹੈ। ਅੱਜ ਵੱਡੀ ਗਿਣਤੀ ਵਿੱਚ ਕਿਸਾਨ ਬਾਰਡਰ ਤੇ ਮੌਜੂਦ ਹਨ, ਜਿਸ ਨਾਲ ਬਾਰਡਰ 'ਤੇ ਅੱਜ ਸਥਿਤੀ ਹੋਰ ਗੰਭੀਰ ਹੋਣ ਦੀ ਸੰਭਾਵਨਾ ਹੈ।
ਪੰਜਾਬ ਨਾਲ ਲੱਗਦੇ ਹਰਿਆਣਾ ਦੀਆਂ ਸਾਰੀਆਂ ਸਰਹੱਦਾਂ 'ਤੇ ਹਜ਼ਾਰਾਂ ਦੇ ਕਰੀਬ ਕਿਸਾਨ ਇਕੱਠੇ ਹੋਏ ਹਨ। ਕਿਸਾਨਾਂ ਨੂੰ ਰੋਕਣ ਲਈ ਹਰਿਆਣਾ ਸਰਕਾਰ ਨੇ ਅਰਧ ਸੈਨਿਕ ਬਲਾਂ ਦੀਆਂ 64 ਕੰਪਨੀਆਂ ਅਤੇ ਪੁਲਿਸ ਦੀਆਂ 50 ਕੰਪਨੀਆਂ ਤਾਇਨਾਤ ਕੀਤੀਆਂ ਗਈਆਂ ਹਨ। ਸਰਕਾਰ ਨੇ ਸੂਬੇ ਦੇ ਕਈ ਜ਼ਿਲ੍ਹਿਆ ਵਿੱਚ ਧਾਰਾ 144 ਅਤੇ ਇੰਟਰਨੈੱਟ 'ਤੇ ਰੋਕ ਲਗਾ ਦਿੱਤੀ ਹੈ। ਹੱਦਾ ਤੇ ਸਖ਼ਤ ਸੁਰੱਖਿਆ ਵਿਚਾਲੇ ਹਾਲੇ ਤੱਕ ਪੰਜਾਬ ਦੇ ਕਿਸਾਨ ਹਰਿਆਣਾ ਵਿੱਚ ਐਟਰ ਨਹੀਂ ਕਰ ਸਕੇ। ਰਾਤ ਮੀਟਿੰਗ ਤੋਂ ਬਾਅਦ ਕਿਸਾਨਾਂ ਨੇ ਐਲਾਨ ਕੀਤਾ ਕਿ ਅੱਜ ਰਾਤ ਉਹ ਇੱਥੇ ਹੀ ਅਰਾਮ ਕਰਕੇ ਬੁੱਧਵਾਰ ਨੂੰ ਦਿੱਲੀ ਵੱਲ ਵਧਣਗੇ।
ਸਵੇਰੇ 8 ਵੱਜਦੇ ਸਾਰ ਹੀ ਹਰਿਆਣਾ ਪੁਲਿਸ ਨੇ ਪਹਿਲਾਂ ਅੱਥਰੂ ਗੈਸ ਦਾ ਗੋਲਾ ਕਿਸਾਨਾਂ ਤੇ ਸੁੱਟਿਆ। ਇਸ ਤੋਂ ਬਾਅਦ ਥੋੜ੍ਹੀ-ਥੋੜ੍ਹੀ ਦੇਰ ਬਾਅਦ ਲਗਾਤਾਰ ਪੁਲਿਸ ਕਿਸਾਨਾਂ 'ਤੇ ਹੰਝੂ ਗੈਸ ਦੇ ਗੋਲੇ ਸੁੱਟ ਰਹੀ ਹੈ। ਕਿਸਾਨ ਦੇ ਹੌਸਲੇ ਬੁਲੰਦ ਹਨ, ਕਿਸਾਨ ਕਹਿ ਰਹੇ ਹਨ ਕਿ ਹਰਿਆਣਾ ਸਰਕਾਰ ਜਿੰਨੇ ਮਰਜ਼ੀ ਤਸ਼ੱਦਤ ਕਰ ਲਏ ਅਸੀਂ ਦਿੱਲੀ ਪਹੁੰਚ ਕੇ ਹੀ ਦਮ ਲਵਾਂਗੇ।
ਬਾਰਡਰ 'ਤੇ ਬਜ਼ੁਰਗ, ਨੌਜਵਾਨ ਸਮੇਤ ਔਰਤਾਂ ਵੀ ਇਸ ਸੰਘਰਸ਼ ਵਿੱਚ ਹਿੱਸਾ ਲੈਣ ਲਈ ਪਹੁੰਚੀਆਂ ਹਨ। ਕਿਸਾਨਾਂ ਦਾ ਸਾਥ ਦੇ ਪਹੁੰਚਿਆ ਔਰਤਾਂ ਦਾ ਕਹਿਣਾ ਹੈ ਕਿ ਉਹ ਆਪਣੇ ਹੱਕ ਲਈ ਕਿਸਾਨਾਂ ਆਗੂ ਦੇ ਨਾਲ ਡੱਟ ਕੇ ਖੜ੍ਹੇ ਹਨ। ਅਸੀਂ ਆਪਣੀਆਂ ਮੰਗਾਂ ਮਨਾ ਕੇ ਘਰ ਨੂੰ ਵਾਪਿਸ ਮੁੜਾਂਗੇ ਚਾਹੇ ਸਾਨੂੰ ਕਿਸੇ ਵੀ ਦੇਰ ਸੰਘਰਸ਼ ਲੜਨਾ ਪਏ।
ਇਸ ਵਿਚਾਲੇ ਸਰਕਾਰ ਦਾ ਕਹਿਣਾ ਹੈ ਕਿ ਉਹ ਕਿਸਾਨਾਂ ਦੇ ਨਾਲ ਹਰ ਮੁੱਦੇ 'ਤੇ ਗੱਲ ਕਰਨ ਲਈ ਤਿਆਰ ਹੈ। ਕਿਸਾਨਾਂ ਜਦੋਂ ਵੀ ਮਰਜ਼ੀ ਉਨ੍ਹਾਂ ਦੇ ਨਾਲ ਆ ਕੇ ਗੱਲ ਕਰ ਸਕਦੇ ਹਨ। ਧਰਨੇ ਪ੍ਰਦਰਸ਼ਨ ਦਾ ਕਿਸੇ ਵੀ ਸਮੱਸਿਆ ਦਾ ਹੱਲ ਨਹੀਂ ਹੁੰਦਾ ਸਗੋ ਗੱਲਬਾਤ ਰਾਹੀ ਹੀ ਹੱਲ ਨਿੱਕਲ ਸਕਦਾ ਹੈ।