Fazilka News: ਫਾਜ਼ਿਲਕਾ ਦੇ ਇੱਕ ਸਖ਼ਸ਼ ਨੇ ਢਾਈ ਕਰੋੜ ਇਨਾਮ ਵਾਲੀ ਲਾਟਰੀ ਦੀ ਟਿਕਟ ਖ਼ਰੀਦੀ ਸੀ ਤੇ ਟਿਕਟ ਦੀ ਸੀਰੀਜ਼ ਅਲੱਗ ਹੋਣ ਕਾਰਨ ਉਹ ਕਰੋੜਪਤੀ ਬਣਨ ਤੋਂ ਖੁੰਝ ਗਿਆ।
Trending Photos
Fazilka News: ਸਿਆਣੇ ਕਹਿੰਦੇ ਹਨ ਜੋ ਤੁਹਾਡੀ ਕਿਸਮਤ ਵਿੱਚ ਲਿਖਿਆ ਹੈ ਉਹ ਮਿਲਣਾ ਹੀ ਹੈ। ਇੱਕ ਸਖ਼ਸ਼ ਨੂੰ ਕਰੋੜਾਂ ਰੁਪਏ ਦਾ ਸੁਪਨਾ ਆਇਆ ਤੇ ਲਾਟਰੀ ਦੀ ਸੀਰੀਜ਼ ਵੱਖਰੀ ਹੋਣ ਕਾਰਨ ਇਹ ਸੁਪਨਾ ਟੁੱਟ ਗਿਆ। ਫਾਜ਼ਿਲਕਾ ਵਿੱਚ ਇੱਕ ਵਿਅਕਤੀ ਦੀ ਲਾਟਰੀ ਲੱਗਣ ਦੀ ਖਬਰ ਸਾਹਮਣੇ ਆ ਰਹੀ ਸੀ।
ਉਸ ਸਖ਼ਸ਼ ਨੇ ਢਾਈ ਕਰੋੜ ਇਨਾਮ ਵਾਲੀ ਲਾਟਰੀ ਦੀ ਟਿਕਟ ਖ਼ਰੀਦੀ ਸੀ ਅਤੇ ਟਿਕਟ ਦੇ ਨੰਬਰ ਉਤੇ ਢਾਈ ਕਰੋੜ ਦਾ ਇਨਾਮ ਵੀ ਨਿਕਲਿਆ ਪਰ ਜੇਤੂ ਟਿਕਟ ਦੀ ਸੀਰੀਜ਼ ਪੀ ਹੋਣ ਕਾਰਨ ਉਸ ਦੇ ਹੱਥ ਤੋਂ ਢਾਈ ਕਰੋੜ ਦਾ ਇਨਾਮ ਖੁੰਝ ਗਿਆ। ਇਹ ਕਾਰਨ ਹੁਣ ਕੰਪਨੀ ਨੇ ਇੱਕ ਹੀ ਨੰਬਰ ਦੀਆਂ ਟਿਕਟਾਂ ਹੋਣ ਕਾਰਨ ਵਿਅਕਤੀ ਨੂੰ ਢਾਈ ਕਰੋੜ ਰੁਪਏ ਦੀ ਬਜਾਏ 10 ਦਾ ਕਨਸੂਲੇਸ਼ਨ ਇਨਾਮ ਦਿੱਤਾ ਹੈ।
ਜਾਣਕਾਰੀ ਦਿੰਦੇ ਹੋਏ ਰੂਪਚੰਦ ਲਾਟਰੀ ਦੇ ਸੰਚਾਲਕ ਦੇ ਬੌਬੀ ਨੇ ਦੱਸਿਆ ਕਿ ਉਨ੍ਹਾਂ ਕੋਲ ਨਾਗਾਲੈਂਡ ਸਟੇਟ ਲਾਟਰੀ ਦੀ ਟਿਕਟ ਡੀਅਰ 500 ਸੁਪਰ ਮੰਥਰੀ ਲਾਟਰੀ ਦਾ ਇਨਾਮ ਨਿਕਲਿਆ ਹੈ ਜੋ ਕਿ ਉਨ੍ਹਾਂ ਵੱਲੋਂ ਵੇਚੀ ਗਈ ਸੀ। ਉਨ੍ਹਾਂ ਨੇ ਦੱਸਿਆ ਕਿ ਉਨ੍ਹਾਂ ਵੱਲੋਂ ਸੁਖਦੀਪ ਸਿੰਘ ਨਾਮਕ ਵਿਅਕਤੀ ਨੂੰ ਕੇ 1673 ਨੰਬਰ ਵੇਚੀ ਗਈ ਸੀ।
ਲਾਟਰੀ ਡਰਾਅ ਦੌਰਾਨ ਪੀ 1673 ਟਿਕਟ ਨੰਬਰ ਉਤੇ ਢਾਈ ਕਰੋੜ ਦਾ ਇਨਾਮ ਨਿਕਲਿਆ ਹੈ ਅਤੇ ਕੰਪਨੀ ਦੇ ਨਿਯਮ ਮੁਤਾਬਕ ਸੀਰੀਜ਼ ਅਲੱਗ ਹੈ ਪਰ ਇੱਕ ਹੀ ਨੰਬਰ ਹੋਣ ਕਾਰਨ ਉਕਤ ਟਿਕਟ ਖ਼ਰੀਦਦਾਰ ਨੂੰ 10 ਹਜ਼ਾਰ ਦਾ ਕਨਸੂਲੇਸ਼ਨ ਇਨਾਮ ਦਿੱਤਾ ਜਾ ਰਿਹਾ ਹੈ।
ਇਹ ਵੀ ਪੜ੍ਹੋ : Amritsar News: ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਬਾਹਰ ਭੁੱਖ ਹੜਤਾਲ 'ਤੇ ਬੈਠੇ ਵਿਦਿਆਰਥੀਆਂ ਨੂੰ ਪੰਜਾਬ ਪੁਲਿਸ ਵੱਲੋਂ ਧਰਨਾ ਚੁੱਕਣ ਦੀ ਦਿੱਤੀ ਧਮਕੀ
ਜਾਣਕਾਰੀ ਦਿੰਦੇ ਹੋਏ ਸੁਖਦੀਪ ਸਿੰਘ ਨੇ ਦੱਸਿਆ ਕਿ ਉਹ ਅਕਸਰ ਹੀ ਇਸ ਦੁਕਾਨ ਤੋਂ ਲਾਟਰੀ ਦੀ ਟਿਕਟ ਖ਼ਰੀਦਦਾ ਰਹਿੰਦਾ ਹੈ। ਜਿਥੇ ਉਨ੍ਹਾਂ ਨੂੰ ਛੋਟੇ-ਛੋਟੇ ਕਈ ਵਾਰ ਇਨਾਮ ਨਿਕਲੇ ਹਨ। ਇਸ ਵਾਰ ਢਾਈ ਕਰੋੜ ਦਾ ਇਨਾਮ ਉਨ੍ਹਾਂ ਦੇ ਹੱਥ ਲੱਗਣਾ ਸੀ ਜੋ ਕਿ ਸੀਰੀਜ਼ ਕੋਈ ਹੋਰ ਹੋਣ ਕਾਰਨ ਖੁੰਝ ਗਿਆ ਪਰ ਉਨ੍ਹਾਂ ਨੇ ਉਮੀਦ ਨਹੀਂ ਹਾਰੀ ਅਤੇ ਹੁਣ ਢਾਈ ਕਰੋੜ ਦਾ ਰੱਖੜੀ ਬੰਪਰ ਦਾ ਟਿਕਟ ਖ਼ਰੀਦਿਆ ਹੈ।
ਇਹ ਵੀ ਪੜ੍ਹੋ : Dinanagar News: ਮੁੱਖ ਮੰਤਰੀ ਵੱਲੋਂ ਦੀਨਾਨਗਰ ਵਿੱਚ 51.74 ਕਰੋੜ ਰੁਪਏ ਦੀ ਲਾਗਤ ਵਾਲੇ ਰੇਲਵੇ ਓਵਰ ਬ੍ਰਿਜ ਦਾ ਉਦਘਾਟਨ