Dubai Amritsar Flight News: ਫਲਾਈਟ 'ਚ ਸ਼ਰਾਬੀ ਯਾਤਰੀ ਨੇ ਪਹਿਲਾਂ ਦਿੱਤੀ ਧਮਕੀ ਫਿਰ ਮਹਿਲਾ ਕਰਮਚਾਰੀ ਨਾਲ ਕੀਤਾ ਇਹ ਕਾਰਾ...
Advertisement
Article Detail0/zeephh/zeephh1696269

Dubai Amritsar Flight News: ਫਲਾਈਟ 'ਚ ਸ਼ਰਾਬੀ ਯਾਤਰੀ ਨੇ ਪਹਿਲਾਂ ਦਿੱਤੀ ਧਮਕੀ ਫਿਰ ਮਹਿਲਾ ਕਰਮਚਾਰੀ ਨਾਲ ਕੀਤਾ ਇਹ ਕਾਰਾ...

Indigo Dubai To Amritsar Direct Flight News: ਹੁਣ ਦੁਬਈ ਤੋਂ ਅੰਮ੍ਰਿਤਸਰ ਆ ਰਹੀ ਇੱਕ ਫਲਾਈਟ ਵਿੱਚ ਇੱਕ ਯਾਤਰੀ ਵੱਲੋਂ ਸ਼ਰਾਬ ਪੀ ਕੇ ਚਾਲਕ ਦਲ ਦੀ ਮਹਿਲਾ ਮੈਂਬਰ ਨਾਲ ਛੇੜਛਾੜ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਇਸ ਮਾਮਲੇ 'ਚ ਦੋਸ਼ੀ ਯਾਤਰੀ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ।

 

Dubai Amritsar Flight News: ਫਲਾਈਟ 'ਚ  ਸ਼ਰਾਬੀ ਯਾਤਰੀ ਨੇ ਪਹਿਲਾਂ ਦਿੱਤੀ ਧਮਕੀ ਫਿਰ ਮਹਿਲਾ ਕਰਮਚਾਰੀ ਨਾਲ ਕੀਤਾ ਇਹ ਕਾਰਾ...

Dubai Amritsar Flight News: ਦੁਬਈ ਤੋਂ ਅੰਮ੍ਰਿਤਸਰ ਆ ਰਹੀ ਫਲਾਈਟ 'ਚ ਚਾਲਕ ਦਲ ਦੀ ਮਹਿਲਾ ਮੈਂਬਰ ਨਾਲ ਛੇੜਛਾੜ ਦਾ ਮਾਮਲਾ ਸਾਹਮਣੇ ਆਇਆ ਹੈ। ਅੰਮ੍ਰਿਤਸਰ ਦੇ ਰਾਜਾਸਾਂਸੀ ਥਾਣੇ ਦੀ ਪੁਲਿਸ ਨੇ ਮੁਲਜ਼ਮ ਰਜਿੰਦਰ ਸਿੰਘ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਪੁਲਿਸ ਨੇ ਮੁਲਜ਼ਮਾਂ ਖ਼ਿਲਾਫ਼ ਕੇਸ ਦਰਜ ਕਰਨ ਮਗਰੋਂ ਉਨ੍ਹਾਂ ਨੂੰ ਐਤਵਾਰ ਸ਼ਾਮ ਅਦਾਲਤ ਵਿੱਚ ਪੇਸ਼ ਕਰਕੇ ਨਿਆਂਇਕ ਹਿਰਾਸਤ ਵਿੱਚ ਭੇਜ ਦਿੱਤਾ।

ਜਹਾਜ਼ ਦੇ ਅੰਮ੍ਰਿਤਸਰ ਪਹੁੰਚਦੇ ਹੀ ਪੁਲਿਸ ਨੇ ਉਸ ਨੂੰ ਗ੍ਰਿਫਤਾਰ ਕਰ ਲਿਆ ਹੈ। ਇੰਡੀਗੋ ਏਅਰਲਾਈਨ ਦਾ ਜਹਾਜ਼ 12 ਮਈ ਨੂੰ ਹਵਾਈ ਅੱਡੇ 'ਤੇ ਉਤਰਿਆ ਸੀ। ਮੁਲਜ਼ਮ ਦੀ ਪਛਾਣ ਜਲੰਧਰ ਦੇ ਪਿੰਡ ਕੋਟਲੀ ਦੇ ਰਹਿਣ ਵਾਲੇ ਰਜਿੰਦਰ ਸਿੰਘ ਵਜੋਂ ਹੋਈ ਹੈ। ਉਸ ਨੂੰ ਨਿਆਂਇਕ ਹਿਰਾਸਤ ਵਿਚ ਭੇਜ ਦਿੱਤਾ ਗਿਆ ਹੈ।

ਇਹ ਵੀ ਪੜ੍ਹੋ: Patiala News ਪਟਿਆਲਾ ਦੇ ਗੁਰਦੁਆਰੇ 'ਚ ਔਰਤ ਦੀ ਗੋਲੀ ਮਾਰ ਕੇ ਹੱਤਿਆ; ਜਾਣੋ ਕੀ ਹੈ ਪੂਰਾ ਮਾਮਲਾ?

ਅੰਮ੍ਰਿਤਸਰ ਹਵਾਈ ਅੱਡੇ 'ਤੇ ਤਾਇਨਾਤ ਇੰਡੀਗੋ ਏਅਰਲਾਈਨ ਦੇ ਸਹਾਇਕ ਸੁਰੱਖਿਆ ਮੈਨੇਜਰ ਅਜੇ ਕੁਮਾਰ ਨੇ ਏਅਰਪੋਰਟ ਪੁਲਿਸ ਨੂੰ ਦਿੱਤੀ ਸ਼ਿਕਾਇਤ 'ਚ ਦੱਸਿਆ ਕਿ ਜਲੰਧਰ ਦੇ ਪਿੰਡ ਕੋਟਲੀ ਦਾ ਰਹਿਣ ਵਾਲਾ ਰਜਿੰਦਰ ਸਿੰਘ ਸ਼ਨੀਵਾਰ ਨੂੰ ਦੁਬਈ ਤੋਂ ਇੰਡੀਗੋ ਏਅਰਲਾਈਨ ਦੀ ਫਲਾਈਟ 'ਚ ਸਵਾਰ ਹੋਇਆ ਸੀ। ਫਲਾਈਟ ਦੌਰਾਨ ਰਸਤੇ 'ਚ ਦੋਸ਼ੀ ਨੇ ਸ਼ਰਾਬ ਪੀ ਕੇ ਮਹਿਲਾ ਮੈਂਬਰ ਨਾਲ ਛੇੜਛਾੜ ਕੀਤੀ ਅਤੇ ਉੱਚੀ ਆਵਾਜ਼ 'ਚ ਰੌਲਾ ਵੀ ਪਾਇਆ।

ਜਾਂਚ ਅਧਿਕਾਰੀ ਏਐਸਆਈ ਤਰਸੇਮ ਸਿੰਘ ਨੇ ਦੱਸਿਆ ਕਿ ਮੁਲਜ਼ਮ ਖ਼ਿਲਾਫ਼ ਧਾਰਾ 354 ਅਤੇ 509 ਤਹਿਤ ਕੇਸ ਦਰਜ ਕਰਕੇ ਗ੍ਰਿਫ਼ਤਾਰ ਕਰ ਲਿਆ ਗਿਆ ਹੈ। ਉਨ੍ਹਾਂ ਦੱਸਿਆ ਕਿ ਮੁਲਜ਼ਮ ਨੂੰ ਡਿਊਟੀ ਮੈਜਿਸਟਰੇਟ ਦੇ ਸਾਹਮਣੇ ਪੇਸ਼ ਕਰਨ ਤੋਂ ਬਾਅਦ ਨਿਆਂਇਕ ਹਿਰਾਸਤ ਵਿੱਚ ਭੇਜ ਦਿੱਤਾ ਗਿਆ ਹੈ।  ਦੋਸ਼ੀ ਨੇ ਯਾਤਰਾ ਤੋਂ ਪਹਿਲਾਂ ਸ਼ਰਾਬ ਪੀਤੀ ਸੀ। ਉਸ ਨੇ ਮਹਿਲਾ ਮੈਂਬਰ ਨਾਲ ਛੇੜਛਾੜ ਕੀਤੀ ਅਤੇ ਧਮਕੀ ਦਿੱਤੀ।

ਇਸ ਤੋਂ ਪਹਿਲਾਂ ਅਲਾਸਕਾ ਜਾ ਰਹੀ ਡੈਲਟਾ ਏਅਰਲਾਈਨਜ਼ ਦੀ ਫਲਾਈਟ 'ਚ ਅਟੈਂਡੈਂਟ ਦੀ ਗਰਦਨ 'ਤੇ ਚੁੰਮਣ ਅਤੇ ਕੈਪਟਨ ਦੇ ਖਾਣੇ ਦੀ ਟਰੇ ਨੂੰ ਤੋੜਨ ਦਾ ਮਾਮਲਾ ਸਾਹਮਣੇ ਆਇਆ ਸੀ। 10 ਅਪ੍ਰੈਲ ਨੂੰ ਮਿਨੇਸੋਟਾ ਤੋਂ ਇਸ ਫਲਾਈਟ 'ਚ 61 ਸਾਲਾ ਫਸਟ ਕਲਾਸ ਯਾਤਰੀ ਡੇਵਿਡ ਐਲਨ ਬਰਕ ਨੇ ਇਕ ਪੁਰਸ਼ ਫਲਾਈਟ ਅਟੈਂਡੈਂਟ ਦੀ ਗਰਦਨ 'ਤੇ ਚੁੰਮਿਆ ਸੀ।

Trending news