Punjab News: ਇਟਲੀ ਭੇਜਣ ਦੇ ਨਾਂਅ 'ਤੇ ਕਰੋੜ ਦੀ ਠੱਗੀ, ਕਿਸਾਨਾਂ ਨੇ ਏਜੰਟ ਦੇ ਘਰ ਬਾਹਰ ਲਗਾਇਆ ਧਰਨਾ
Advertisement
Article Detail0/zeephh/zeephh2101124

Punjab News: ਇਟਲੀ ਭੇਜਣ ਦੇ ਨਾਂਅ 'ਤੇ ਕਰੋੜ ਦੀ ਠੱਗੀ, ਕਿਸਾਨਾਂ ਨੇ ਏਜੰਟ ਦੇ ਘਰ ਬਾਹਰ ਲਗਾਇਆ ਧਰਨਾ

ਫਤਿਹਗੜ੍ਹ ਸਾਹਿਬ ਦੇ ਲਿੰਕਨ ਰੋਡ 'ਤੇ ਰਹਿਣ ਵਾਲੇ ਇੱਕ ਟਰੈਵਲ ਏਜੰਟ 'ਤੇ ਇਟਲੀ ਪੈਸੇ ਭੇਜਣ ਦੇ ਨਾਂ 'ਤੇ ਕਰੋੜਾਂ ਰੁਪਏ ਦੀ ਠੱਗੀ ਮਾਰਨ ਦਾ ਇਲਜ਼ਾਮ ਹੈ। ਏਜੰਟ ਤੋਂ ਦੁਖੀ ਲੋਕਾਂ ਨੇ ਕਿਸਾਨ ਜਥੇਬੰਦੀਆਂ ਨਾਲ ਮਿਲ ਕੇ ਏਜੰਟ ਦੇ ਘਰ ਦੇ ਬਾਹਰ ਧਰਨਾ ਦਿੱਤਾ ਜਾ ਰਿਹਾ ਹੈ। ਏਜੰਟ 'ਤੇ ਲੁਧਿਆਣਾ ਜ਼ਿਲ੍ਹੇ ਨਾਲ ਸਬੰਧਤ ਕਰੀਬ 25 ਲੋਕਾਂ ਤੋਂ ਕਰੀਬ 3 ਕਰੋੜ

Punjab News: ਇਟਲੀ ਭੇਜਣ ਦੇ ਨਾਂਅ 'ਤੇ ਕਰੋੜ ਦੀ ਠੱਗੀ, ਕਿਸਾਨਾਂ ਨੇ ਏਜੰਟ ਦੇ ਘਰ ਬਾਹਰ ਲਗਾਇਆ ਧਰਨਾ

Fatehgarh Sahib: ਫਤਿਹਗੜ੍ਹ ਸਾਹਿਬ ਦੇ ਲਿੰਕਨ ਰੋਡ 'ਤੇ ਰਹਿਣ ਵਾਲੇ ਇੱਕ ਟਰੈਵਲ ਏਜੰਟ 'ਤੇ ਇਟਲੀ ਪੈਸੇ ਭੇਜਣ ਦੇ ਨਾਂ 'ਤੇ ਕਰੋੜਾਂ ਰੁਪਏ ਦੀ ਠੱਗੀ ਮਾਰਨ ਦਾ ਇਲਜ਼ਾਮ ਹੈ। ਏਜੰਟ ਤੋਂ ਦੁਖੀ ਲੋਕਾਂ ਨੇ ਕਿਸਾਨ ਜਥੇਬੰਦੀਆਂ ਨਾਲ ਮਿਲ ਕੇ ਏਜੰਟ ਦੇ ਘਰ ਦੇ ਬਾਹਰ ਧਰਨਾ ਦਿੱਤਾ ਜਾ ਰਿਹਾ ਹੈ। ਏਜੰਟ 'ਤੇ ਲੁਧਿਆਣਾ ਜ਼ਿਲ੍ਹੇ ਨਾਲ ਸਬੰਧਤ ਕਰੀਬ 25 ਲੋਕਾਂ ਤੋਂ ਕਰੀਬ 3 ਕਰੋੜ ਰੁਪਏ ਦੀ ਠੱਗੀ ਮਾਰਨ ਦਾ ਇਲਜ਼ਾਮ ਹੈ।

ਭਾਰਤੀ ਕਿਸਾਨ ਯੂਨੀਅਨ ਰਾਜੇਵਾਲ ਪੀੜਤਾਂ ਦੇ ਸਮਰਥਨ ਵਿੱਚ ਆਈ ਗਈ ਹੈ। ਜ਼ਿਲ੍ਹਾ ਲੁਧਿਆਣਾ ਦੇ ਪ੍ਰਧਾਨ ਤ੍ਰਲੋਚਨ ਸਿੰਘ ਅਤੇ ਬਲਾਕ ਪ੍ਰਧਾਨ ਮਨਪ੍ਰੀਤ ਸਿੰਘ ਨੇ ਦੱਸਿਆ ਕਿ ਪੀੜਤਾਂ ਨੇ ਇਨਸਾਫ਼ ਲਈ ਉਨ੍ਹਾਂ ਕੋਲ ਪਹੁੰਚ ਕੀਤੀ ਸੀ। ਯੂਨੀਅਨ ਪੀੜਤਾਂ ਨੂੰ ਨਾਲ ਲੈ ਕੇ ਏਜੰਟ ਦੇ ਘਰ ਦੇ ਬਾਹਰ ਧਰਨਾ ਦੇਣ ਲਈ ਪਹੁੰਚੇ ਹਨ। ਜੇਕਰ ਏਜੰਟ ਨੇ ਪੈਸੇ ਵਾਪਸ ਨਾ ਕੀਤੇ ਤਾਂ ਇੱਥੇ ਪੱਕਾ ਧਰਨਾ ਲਗਾ ਦਿੱਤਾ ਜਾਵੇਗਾ।

ਪੀੜਤਾਂ ਦਾ ਕਹਿਣਾ ਹੈ ਕਿ ਇਟਲੀ ਭੇਜਣ ਦੇ ਨਾਂ 'ਤੇ ਠੱਗੀ ਮਾਰਨ ਵਾਲੇ ਲੋਕਾਂ 'ਚੋਂ ਕਈਆਂ ਨੇ ਆਪਣੇ ਘਰ ਵੇਚ ਦਿੱਤੇ ਅਤੇ ਕਈਆਂ ਨੇ ਕਰਜ਼ਾ ਲੈ ਕੇ ਏਜੰਟ ਨੂੰ ਲੱਖਾਂ ਰੁਪਏ ਦਿੱਤੇ। ਹਰ ਵਿਅਕਤੀ ਤੋਂ 8 ਲੱਖ ਤੋਂ 13 ਲੱਖ ਰੁਪਏ ਤੱਕ ਲਏ ਗਏ। ਖਮਾਣੋਂ ਦੇ ਰਹਿਣ ਵਾਲੇ ਇੱਕ ਪੀੜਤ ਨੇ ਦੱਸਿਆ ਕਿ ਉਸ ਨੂੰ ਆਪਣਾ ਮਕਾਨ ਵੇਚਣਾ ਪਿਆ ਹੈ। ਹੁਣ ਉਹ ਕਿਰਾਏ ਦੇ ਮਕਾਨ ਵਿੱਚ ਰਹਿੰਦੇ ਹਨ। ਪਰ ਏਜੰਟ ਨੇ ਨਾ ਤਾਂ ਉਸ ਦੇ ਲੜਕੇ ਨੂੰ ਵਿਦੇਸ਼ ਭੇਜਿਆ ਅਤੇ ਨਾ ਹੀ ਪੈਸੇ ਵਾਪਸ ਕੀਤੇ।

ਜਾਣਕਾਰੀ ਮੁਤਾਬਿਕ ਏਜੰਟ ਜਸਦੇਵ ਸਿੰਘ ਰੰਧਾਵਾ ਇਨ੍ਹੀਂ ਦਿਨੀਂ ਇਟਲੀ ਵਿੱਚ ਹੈ। ਉਥੋਂ ਹੀ ਉਹ ਆਪਣਾ ਨੈੱਟਵਰਕ ਚਲਾ ਰਿਹਾ ਹੈ। ਇੱਕ ਪੀੜਤ ਨੇ ਦੱਸਿਆ ਕਿ ਇਟਲੀ ਵਿੱਚ ਹੀ ਉਸ ਦੀ ਬੇਟੀ ਤੋਂ ਪੰਜ ਹਜ਼ਾਰ ਯੂਰੋ ਲਏ ਗਏ ਸਨ। ਉਥੇ ਹੀ ਇਟਲੀ 'ਚ ਵੀ ਏਜੰਟ ਖਿਲਾਫ ਮਾਮਲਾ ਦਰਜ ਕੀਤਾ ਗਿਆ ਹੈ। ਜਦਕਿ ਪੰਜਾਬ ਵਿੱਚ ਉਸ 'ਤੇ ਵੀ ਕਈ ਮਾਮਲੇ ਦਰਜ ਹਨ।

ਸਥਿਤੀ ਨੂੰ ਦੇਖਦੇ ਹੋਏ ਥਾਣਾ ਫਤਿਹਗੜ੍ਹ ਸਾਹਿਬ ਦੀ ਪੁਲਿਸ ਮੌਕੇ 'ਤੇ ਪਹੁੰਚ ਗਈ। ਐੱਸ.ਐੱਚ.ਓ ਅਰਸ਼ਦੀਪ ਸ਼ਰਮਾ ਨੇ ਧਰਨਾਕਾਰੀਆਂ ਦੀ ਏਜੰਟ ਦੇ ਪਰਿਵਾਰ ਨਾਲ ਮੁਲਾਕਾਤ ਕਰਵਾਈ। ਪਰਿਵਾਰ ਨੇ ਪੀੜਤਾਂ ਨੂੰ ਵਿਸ਼ਵਾਸ ਦਿੱਤਾ ਹੈ ਕਿ 21 ਫਰਵਰੀ ਤੱਕ ਦਾ ਉਨ੍ਹਾਂ ਦੇ ਪੈਸੇ ਵਾਪਸ ਕਰ ਦਿੱਤੇ ਜਾਣਗੇ। ਉਧਰ ਪੀੜਤਾ ਦਾ ਕਹਿਣਾ ਹੈ ਕਿ ਜੇਕਰ 21 ਫਰਵਰੀ ਤੱਕ ਕੋਈ ਹੱਲ ਨਾ ਹੋਇਆ ਤਾਂ ਉਹ ਘਰ ਦੇ ਬਾਹਰ ਪੱਕਾ ਮੋਰਚਾ ਲਾਉਣਗੇ।

Trending news