Punjab News: ਘੱਗਰ ਦੀ ਸਫਾਈ ਨਾ ਹੋਣ ਕਰਕੇ ਕਿਸਾਨਾਂ 'ਚ ਡਰ ਦਾ ਮਾਹੌਲ
Advertisement
Article Detail0/zeephh/zeephh2307926

Punjab News: ਘੱਗਰ ਦੀ ਸਫਾਈ ਨਾ ਹੋਣ ਕਰਕੇ ਕਿਸਾਨਾਂ 'ਚ ਡਰ ਦਾ ਮਾਹੌਲ

Punjab News: ਪਿਛਲੇ ਸਾਲ ਆਏ ਹੜ੍ਹ ਦੌਰਾਨ ਜਦੋਂ ਰਿੰਗ ਬੰਨ੍ਹ ਟੁੱਟ ਗਿਆ ਸੀ ਤਾਂ ਪ੍ਰਸ਼ਾਸਨ ਨੂੰ ਦੂਰ ਦਰਾਜ ਤੋਂ ਮਿੱਟੀ ਦਾ ਪ੍ਰਬੰਧ ਕਰਨਾ ਪਿਆ ਸੀ। 

Punjab News: ਘੱਗਰ ਦੀ ਸਫਾਈ ਨਾ ਹੋਣ ਕਰਕੇ ਕਿਸਾਨਾਂ 'ਚ ਡਰ ਦਾ ਮਾਹੌਲ

Punjab News(ਮਨੋਜ ਜੋਸ਼ੀ): ਪਿਛਲੇ ਸਾਲ ਮੌਨਸੂਨ ਨੇ ਪੰਜਾਬ ਸਮੇਤ ਹਿਮਾਚਲ ਪ੍ਰਦੇਸ਼ ਅਤੇ ਹਰਿਆਣਾ ਵਿੱਚ ਲਗਾਤਾਰ ਪਏ ਮੀਂਹ ਨੇ ਦੇ ਕਾਰਨ ਕਈ ਇਲਾਕਿਆਂ ਵਿੱਚ ਹੜ੍ਹਾਂ ਦਾ ਖਤਰਾ ਬਣ ਗਿਆ ਸੀ। ਪੰਜਾਬ ਵਿੱਚ ਕਈ ਦਰਿਆਵਾਂ ਅਤੇ ਨਦੀਆਂ ਦੇ ਕਿਨਾਰੇ ਟੁੱਟਣ ਕਾਰਨ ਪਿੰਡਾਂ ਵਿੱਚ ਕਈ-ਕਈ ਫੁੱਟ ਪਾਣੀ ਭਰ ਗਿਆ। ਖੇਤਾਂ ਵਿੱਚ ਕਿਸਾਨਾਂ ਦੀ ਖੜ੍ਹੀਆਂ ਹਜ਼ਾਰਾਂ ਏਕੜ ਫਸਲਾਂ ਹੜ੍ਹਾਂ ਦੇ ਕਾਰਨ ਬਰਬਾਦ ਹੋ ਗਈਆਂ। ਥਾਂ-ਥਾਂ ਪਾਣੀ ਭਰਨ ਕਰਕੇ ਆਮ ਲੋਕਾਂ ਨੂੰ ਕਾਫੀ ਪ੍ਰੇਸ਼ਾਨੀ ਝੱਲਣੀ ਪਈ। 

ਜ਼ੀ ਮੀਡੀਆ ਦੀ ਟੀਮ ਵੱਲੋਂ ਉਸ ਥਾਂ ਦਾ ਜਾਇਜ਼ਾ ਲਿਆ ਗਿਆ। ਜਿਸ ਥਾਂ ਤੋਂ ਪਿਛਲੇ ਸਾਲ ਘੱਗਰ ਨੇ ਆਪਣਾ ਵਿਕਰਾਲ ਰੂਪ ਦਿਖਾਇਆ ਸੀ। ਮੁਬਾਰਕਪੁਰ-ਡੇਰਾਬੱਸੀ ਤੋਂ ਖਨੌਰੀ ਤੱਕ ਘੱਗਰ ਨੇ ਮਾਰ ਕਰਦੇ ਹੋਏ। ਜਿੱਥੇ ਕਿਸਾਨਾਂ ਦੇ ਖੇਤ ਤਬਾਹ ਕਰ ਦਿੱਤੇ ਉੱਥੇ ਹੀ ਆਮ ਲੋਕਾਂ ਦੇ ਘਰਾਂ ਵਿੱਚ ਕਈ-ਕਈ ਫੁੱਟ ਤੱਕ ਪਾਣੀ ਵੜ੍ਹ ਗਿਆ। ਜਿਸ ਤੋਂ ਲੋਕਾਂ ਨੂੰ ਕਈ ਦਿਨਾਂ ਤੱਕ ਪਰੇਸ਼ਾਨੀ ਦਾ ਸਹਾਮਣਾ ਕਰਨਾ ਪਿਆ। ਸਰਕਾਰ ਵੱਲੋਂ ਇਸ ਨੂੰ ਪੱਕਾ ਕਰਨ ਦੀ ਗੱਲ ਵੀ ਆਖੀ ਗਈ ਸੀ। ਪਰ ਪਿਛਲੇ ਸਾਲ ਦੀ ਤਬਾਹ ਤੋਂ ਬਾਅਦ ਵੀ ਸਰਕਾਰਾਂ ਨੇ ਉਸ ਤੋਂ ਕੁਝ ਨਹੀਂ ਸਿੱਖਿਆ, ਅਧਿਕਾਰੀ ਬੰਦ ਕਮਰਿਆਂ ਵਿੱਚ ਬੈਠੇ ਰਹੇ। ਘੱਗਰ ਦੇ ਕਿਨਾਰਿਆਂ ਦੀ ਕੋਈ ਮੁਰੰਮਤ ਨਹੀਂ ਕੀਤੀ ਗਈ। ਨਾ ਹੀ ਉਸ ਪਾੜ ਨੂੰ ਚੰਗੀ ਤਰ੍ਹਾਂ ਨਾਲ ਬੰਦ ਕੀਤਾ ਗਿਆ ਹੈ।

ਜ਼ੀ ਮੀਡੀਆ ਦੇ ਟੀਮ ਨੇ ਘੱਗਰ ਦਰਿਆ ਨੇੜੇ ਪੈਂਦੇ ਪਿੰਡਾਂ ਦੇ ਲੋਕਾਂ ਅਤੇ ਕਿਸਾਨ ਨਾਲ ਗੱਲਬਾਤ ਕੀਤੀ। ਇਸ ਦੌਰਾਨ ਕਿਸਾਨਾਂ ਨੇ ਦੱਸਿਆ ਕਿ ਮੌਨਸੂਨ ਮੁੜ ਤੋਂ ਆਉਣ ਵਾਲਾ ਹੈ। ਪਰ ਸਰਕਾਰ ਵੱਲੋਂ ਘੱਗਰ ਦੇ ਕਿਨਾਰਿਆਂ ਨੂੰ ਪੱਕਾ ਕਰਨ ਦੀ ਗੱਲ ਆਖੀ ਗਈ ਸੀ। ਪਰ ਇੱਕ ਸਾਲ ਬੀਤ ਜਾਣ ਦੇ ਬਾਵਜੂਦ ਵੀ ਕਿਸੇ ਕੰਮ ਨਹੀਂ ਹੋਇਆ। ਹੁਣ ਸਫਾਈ ਦਾ ਡਰਾਮਾ ਰਚਿਆ ਜਾ ਰਿਹਾ ਹੈ।

ਡੇਰਾਬੱਸੀ-ਬਨੂੜ ਦੇ ਪਿੰਡਾਂ ਰਾਮਪੁਰ ਕਾਲਾ, ਕਰਾਲਾ ਅਤੇ ਅਮਲਾਲਾ ਦੇ ਕਿਸਾਨਾਂ ਦਾ ਕਹਿਣਾ ਹੈ ਕਿ ਘੱਗਰ ਵਿੱਚੋਂ ਗਾਰ ਕੱਢਣ ਦਾ ਕੰਮ ਨਹੀਂ ਕੀਤਾ ਗਿਆ, ਪਰ ਕਿਸਾਨਾਂ ਵੱਲੋਂ ਛੱਤਬੀੜ ਚਿੜੀਆਘਰ ਨੇੜੇ ਬਣਾਏ ਗਏ ਬੰਨ੍ਹ ’ਤੇ ਮਸ਼ੀਨਾਂ ਰਾਹੀਂ ਗਾਰ ਕੱਢੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਜੇਕਰ ਕਿਸਾਨਾਂ ਦੀਆਂ ਫਸਲਾਂ ਅਤੇ ਪਿੰਡ ਵਾਸੀਆਂ ਨੂੰ ਘੱਗਰ ਦੇ ਬਰਸਾਤੀ ਪਾਣੀ ਤੋਂ ਬਚਾਉਣਾ ਹੈ ਤਾਂ ਘੱਗਰ ਦੀ ਸਫ਼ਾਈ ਕਰਵਾਈ ਜਾਵੇ ਤਾਂ ਜੋ ਇਹ ਦਰਿਆ ਡੂੰਘਾ ਹੋ ਜਾਵੇਗਾ ਅਤੇ ਪਾਣੀ ਬਾਹਰ ਨਹੀਂ ਆਵੇਗਾ ਅਤੇ ਕਿਨਾਰਿਆਂ ਨੂੰ ਵੀ ਕੰਕਰੀਟ ਦਾ ਬਣਾਇਆ ਜਾਵੇ।

ਪਿਛਲੇ ਸਾਲ ਪਿੰਡ ਅਮਲਾਲਾ 'ਚ ਜਿੱਥੇ ਪਿਛਲੇ ਸਾਲ ਘੱਗਰ ਦਰਿਆ ਵਿੱਚ ਪਾਣੀ ਦਾ ਪੱਧਰ ਕਾਫੀ ਜ਼ਿਆਦਾ ਵੱਧ ਗਿਆ ਸੀ, ਜਿਸ ਕਾਰਨ ਨਦੀਂ ਦਾ ਇੱਕ ਕਿਨਾਰਾ ਟੁੱਟ ਗਿਆ ਸੀ ਅਤੇ ਸਾਰਾ ਪਾਣੀ ਕਿਸਾਨਾਂ ਦੇ ਖੇਤਾਂ 'ਚ ਵੜ ਗਿਆ ਸੀ, ਉੱਥੇ ਕੋਈ ਕੰਮ ਨਹੀਂ ਹੋਇਆ। ਪਿਛਲੇ ਸਾਲ ਸਿਰਫ਼ ਮਿੱਟੀ ਦੀਆਂ ਬੋਰੀਆਂ ਦਾ ਬੰਨ੍ਹ ਬਣਾਇਆ ਗਿਆ ਸੀ, ਉਸ ਤੋਂ ਬਾਅਦ ਹੁਣ ਤੱਕ ਕੋਈ ਕੰਮ ਨਹੀਂ ਹੋਇਆ। ਕਿਸਾਨਾਂ ਦਾ ਕਹਿਣਾ ਹੈ ਕਿ ਮੁੱਖ ਮੰਤਰੀ ਨੇ ਕਿਹਾ ਕਿ ਮੈਂ ਮੌਨਸੂਨ ਤੋਂ ਪਹਿਲਾਂ ਘੱਗਰ ਦਰਿਆ ਦੀ ਤਬਾਹੀ ਤੋਂ ਪ੍ਰਭਾਵਿਤ ਇਲਾਕੇ 'ਚ ਆਵਾਂਗਾ ਤਾਂ ਜੋ ਇਲਾਕੇ ਵਿੱਚ ਘੱਗਰ ਨਦੀਂ ਦੀ ਸਫਾਈ ਦੇ ਕੰਮਾਂ ਦਾ ਜਾਇਜ਼ਾ ਲਿਆ ਜਾ ਸਕੇ। ਪਰ ਨਾ ਤਾਂ ਮੁੱਖ ਮੰਤਰੀ ਅਤੇ ਨਾ ਹੀ ਕੋਈ ਅਧਿਕਾਰੀ ਉਨ੍ਹਾਂ ਦੇ ਸਥਾਨ 'ਤੇ ਪਹੁੰਚਿਆ। ਜਦੋਂਕਿ ਉਨ੍ਹਾਂ ਦਾ ਪਿੰਡ ਚੰਡੀਗੜ੍ਹ ਸਥਿਤ ਮੁੱਖ ਮੰਤਰੀ ਅਤੇ ਅਧਿਕਾਰੀਆਂ ਦੇ ਦਫ਼ਤਰ ਤੋਂ ਕੁਝ ਦੂਰੀ 'ਤੇ ਹੈ।

Trending news