ਦੇਸ਼ ਦੀ ਸਰਵ ਉੱਚ ਅਦਾਲਤ ਲਈ ਅੱਜ ਇਤਿਹਾਸਕ ਦਿਨ ਹੈ। ਅੱਜ ਪਹਿਲੀ ਵਾਰ ਸੁਪਰੀਮ ਕੋਰਟ ਵਿੱਚ ਕੇਸਾਂ ਦੀ ਸੁਣਵਾਈ ਦਾ ਸਿੱਧਾ ਪ੍ਰਸਾਰਣ ਕੀਤਾ ਗਿਆ। ਇਹ ਪ੍ਰਸਰਾਣ ਸੁਪਰੀਮ ਕੋਰਟ ਦੀ ਆਪਣੀ ਵੈਬਸਾਈਟ ਤੇ ਯੂ ਟਿਊਬ ਚੈਨਲ 'ਤੇ ਉਪਲਬਧ ਹੈ। ਪਹਿਲੇ ਦਿਨ ਤਿੰਨ ਬੈਂਚਾਂ ਵੱਲੋਂ ਵੱਖਰੇ ਵੱਖਰੇ ਕੇਸਾਂ ਦੀ ਸੁਣਵਾਈ ਪ੍ਰਸਾਰਿਤ ਕੀਤੀ ਗਈ।
Trending Photos
ਚੰਡੀਗੜ੍ਹ- ਦੇਸ਼ ਦੀ ਸਰਵ ਉੱਚ ਅਦਾਲਤ ਲਈ ਅੱਜ ਇਤਿਹਾਸਕ ਦਿਨ ਹੈ। ਅੱਜ ਪਹਿਲੀ ਵਾਰ ਸੁਪਰੀਮ ਕੋਰਟ ਵਿੱਚ ਕੇਸਾਂ ਦੀ ਸੁਣਵਾਈ ਦਾ ਸਿੱਧਾ ਪ੍ਰਸਾਰਣ ਕੀਤਾ ਗਿਆ। ਇਹ ਪ੍ਰਸਰਾਣ ਸੁਪਰੀਮ ਕੋਰਟ ਦੀ ਆਪਣੀ ਵੈਬਸਾਈਟ ਤੇ ਯੂ ਟਿਊਬ ਚੈਨਲ 'ਤੇ ਉਪਲਬਧ ਹੈ। ਪਹਿਲੇ ਦਿਨ ਤਿੰਨ ਬੈਂਚਾਂ ਵੱਲੋਂ ਵੱਖਰੇ ਵੱਖਰੇ ਕੇਸਾਂ ਦੀ ਸੁਣਵਾਈ ਪ੍ਰਸਾਰਿਤ ਕੀਤੀ ਗਈ।
ਕੋਰਟ ਨੰਬਰ 1 ਵਿੱਚ ਸੁਣਵਾਈ
ਦੱਸਦੇਈਏ ਕਿ ਕੋਰਟ ਨੰਬਰ 1 ਵਿੱਚ ਆਰਥਿਕ ਤੌਰ 'ਤੇ ਕਮਜ਼ੋਰ ਵਰਗਾਂ ਲਈ 10% ਕੋਟੇ ਦੀ ਸੰਵਿਧਾਨਕ ਵੈਧਤਾ ਨੂੰ ਚੁਣੌਤੀ ਦੇਣ ਵਾਲੀਆਂ ਪਟੀਸ਼ਨਾਂ 'ਤੇ ਚੀਫ਼ ਜਸਟਿਸ ਯੂ.ਯੂ. ਲਲਿਤ ਬੈਂਚ ਵੱਲੋਂ ਸੁਣਵਾਈ ਕੀਤੀ ਗਈ।
ਕੋਰਟ ਨੰਬਰ 2 ਵਿੱਚ ਸੁਣਵਾਈ
ਕੋਰਟ ਨੰਬਰ 2 ਵਿੱਚ ਮਹਾਰਾਸ਼ਟਰ ਵਿੱਚ ਪੈਦਾ ਹੋਇਆ ਰਾਜਨੀਤਿਕ ਸੰਕਟ ਮੁੱਖ ਮੰਤਰੀ ਏਕਨਾਥ ਸ਼ਿੰਦੇ ਦੇ ਧੜੇ ਅਤੇ ਊਧਵ ਠਾਕਰੇ ਦੇ ਕੈਂਪ ਵਿੱਚ "ਅਸਲੀ" ਸ਼ਿਵ ਸੈਨਾ ਪਾਰਟੀ ਕੌਣ ਹੈ ਇਸ ਬਾਰੇ ਸੁਣਵਾਈ ਹੋਈ। ਇਸ ਦੀ ਸੁਣਵਾਈ ਪੰਜ ਮੈਂਬਰੀ ਬੈਂਚ ਵੱਲੋਂ ਕੀਤੀ ਗਈ ਜਿਸ ਦੀ ਅਗਵਾਈ ਜਸਟਿਸ ਡੀ.ਵਾਈ. ਚੰਦਰਚੂੜ ਵੱਲੋਂ ਕੀਤੀ ਗਈ। ਇਸ ਦੇ ਨਾਲ ਹੀ ਦਿੱਲੀ ਸਰਕਾਰਾਂ ਦੀਆਂ ਵਿਧਾਨਕ ਅਤੇ ਕਾਰਜਕਾਰੀ ਸ਼ਕਤੀਆਂ ਦੇ ਦਾਇਰੇ ਨਾਲ ਸਬੰਧਤ ਮੁੱਦੇ ਬਾਰੇ ਸੁਣਵਾਈ ਹੋਈ।
ਕੋਰਟ ਨੰਬਰ 3 ਵਿੱਚ ਸੁਣਵਾਈ
ਕੋਰਟ ਨੰਬਰ 3 ਵਿੱਚ ਆਲ ਇੰਡੀਆ ਬਾਰ ਐਗਜ਼ਾਮੀਨੇਸ਼ਨ ਦੀ ਵੈਧਤਾ ਨੂੰ ਚੁਣੌਤੀ ਦੇਣ ਵਾਲੀਆਂ ਪਟੀਸ਼ਨਾਂ 'ਤੇ ਜਸਟਿਸ ਕੌਲ ਦੀ ਸੰਵਿਧਾਨਕ ਬੈਂਚ ਵੱਲੋਂ ਸੁਣਵਾਈ ਕੀਤੀ ਗਈ।
ਜ਼ਿਕਰਯੋਗ ਹੈ ਕਿ ਸੁਪਰੀਮ ਕੋਰਟ ਦੇ ਜੱਜਾਂ ਦੀ 20 ਸਤੰਬਰ ਨੂੰ ਹੋਈ ਫੁੱਲ ਕੋਰਟ ਮੀਟਿੰਗ ਨੇ 27 ਸਤੰਬਰ ਤੋਂ ਸੰਵਿਧਾਨਕ ਬੈਂਚ ਦੀ ਸੁਣਵਾਈ ਨੂੰ ਲਾਈਵ-ਸਟ੍ਰੀਮ ਕਰਨ ਦਾ ਫੈਸਲਾ ਕੀਤਾ ਸੀ।
WATCH LIVE TV