ਹਰ ਇੱਕ ਇਨਸਾਨ ਫਿੱਟ ਦਿਖਣਾ ਚਾਹੁੰਦਾ ਹੈ। ਸਰੀਰ ਦਾ ਭਾਰ ਠੀਕ ਰਹੇ ਇਸ ਦੇ ਲਈ ਤੁਹਾਨੂੰ ਅਪਣੀਆਂ ਆਦਤਾਂ ਅਤੇ ਖਾਣ-ਪੀਣ ਵਿਚ ਕਾਫ਼ੀ ਜ਼ਿਆਦਾ ਬਦਲਾਅ ਲਿਆਉਣ ਦੀ ਜ਼ਰੂਰਤ ਹੈ। ਅੱਜ ਕੱਲ੍ਹ ਦੇ ਸਮੇਂ ‘ਚ ਫਾਸਟ ਫੂਡ ਦੀ ਵਰਤੋ, ਖਾਣ-ਪੀਣ ਦਾ ਧਿਆਨ ਨਾ ਰੱਖਣਾ, ਕਸਰਤ ਨਾ ਕਰਨੀ, ਸੈਰ ਨਾ ਕਰਨੀ ਅਜਿਹੀਆਂ ਗਲਤ ਆਦਤਾਂ ਜਿੰਨ੍ਹਾ ਕਾਰਨ ਵਧੇਰੇ ਵਿਅਕਤੀਆਂ ‘ਚ ਮੋਟਾਪਾ ਪਾਇਆ ਜਾ ਰਿਹਾ ਹੈ।
Trending Photos
ਚੰਡੀਗੜ੍ਹ- ਹਰ ਇੱਕ ਇਨਸਾਨ ਫਿੱਟ ਦਿਖਣਾ ਚਾਹੁੰਦਾ ਹੈ। ਸਰੀਰ ਦਾ ਭਾਰ ਠੀਕ ਰਹੇ ਇਸ ਦੇ ਲਈ ਤੁਹਾਨੂੰ ਅਪਣੀਆਂ ਆਦਤਾਂ ਅਤੇ ਖਾਣ-ਪੀਣ ਵਿਚ ਕਾਫ਼ੀ ਜ਼ਿਆਦਾ ਬਦਲਾਅ ਲਿਆਉਣ ਦੀ ਜ਼ਰੂਰਤ ਹੈ। ਅੱਜ ਕੱਲ੍ਹ ਦੇ ਸਮੇਂ ‘ਚ ਫਾਸਟ ਫੂਡ ਦੀ ਵਰਤੋ, ਖਾਣ-ਪੀਣ ਦਾ ਧਿਆਨ ਨਾ ਰੱਖਣਾ, ਕਸਰਤ ਨਾ ਕਰਨੀ, ਸੈਰ ਨਾ ਕਰਨੀ ਅਜਿਹੀਆਂ ਗਲਤ ਆਦਤਾਂ ਜਿੰਨ੍ਹਾ ਕਾਰਨ ਵਧੇਰੇ ਵਿਅਕਤੀਆਂ ‘ਚ ਮੋਟਾਪਾ ਪਾਇਆ ਜਾ ਰਿਹਾ ਹੈ।
ਭਾਰ ਨੂੰ ਘਟ ਕਰਨ ਲਈ ਅਪਣਾਓ ਇਹ ਆਦਤਾਂ
ਰੋਜ਼ਾਨਾ ਕਸਰਤ ਕਰੋ
ਸਵੇਰੇ ਘੱਟ ਤੋਂ ਘੱਟ 20 ਮਿੰਟ ਲਈ ਕੁੱਝ ਕਸਰਤ ਜ਼ਰੂਰ ਕਰੋ। ਰੋਜ਼ਾਨਾ ਸਰੀਰ ਨੂੰ ਕਿਰਿਆਸ਼ੀਲ ਰੱਖਣ ਲਈ ਕਸਰਤ ਜ਼ਰੂਰ ਕਰਨੀ ਚਾਹੀਦੀ ਹੈ। ਇਸ ਨਾਲ ਨਾ ਕੇਵਲ ਪਾਚਨ ਸ਼ਕਤੀ ਠੀਕ ਰਹੇਗੀ ਸਗੋਂ ਐਂਡੋਫਰਿਨ ਨੂੰ ਵਧਾ ਕੇ ਤੁਹਾਡੇ ਦਿਨ ਦੀ ਸ਼ੁਰੂਆਤ ਕਰਨ ਵਿੱਚ ਵੀ ਮਦਦ ਕਰੇਗਾ।
ਨਾਸ਼ਤਾ ਸਹੀ ਕਰੋ
ਸਵੇਰੇ ਵੇਲੇ ਨਾਸ਼ਤਾ ਪੋਸ਼ਟਿਕ ਭਰਪੂਰ ਕਰੋ ਅਤੇ ਫ੍ਰਾਈਡ ਵਸਤਾਂ ਦੀ ਵਰਤੋ ਘੱਟ ਕਰੋ। ਸਵੇਰੇ ਦੇ ਭੋਜਨ ਲਈ ਅੰਡੇ, ਤਾਜ਼ੇ ਫ਼ਲ, ਸੁੱਕੇ ਮੇਵੇ ਅਤੇ ਬੀਜ ਵਰਗੇ ਪ੍ਰੋਟੀਨ ਖਾਓ। ਨਾਲ ਹੀ ਇਹ ਵੀ ਸਲਾਹ ਦਿੱਤੀ ਜਾਂਦੀ ਹੈ, ਕਿ ਹੈਲਦੀ ਕਾਰਬੋਹਾਈਡ੍ਰੇਟਸ ਜਿਵੇਂ ਜਈ, ਮਲਟੀਗ੍ਰੇਨ, ਬ੍ਰੈਡ ਆਦਿ ਦਾ ਸੇਵਨ ਕਰੋ।
ਸਹੀ ਭੋਜਨ ਖਾਓ
ਹਮੇਸ਼ਾ ਪੇਟ ਭਰ ਕੇ ਭੋਜਨ ਨਾ ਖਾਉ। ਬਾਹਰ ਦੇ ਬਣੇ ਪਦਾਰਥ ਫਾਸਟ ਫੂਡ ਜਾਂ ਤੇਲ ਨਾਲ ਬਣਿਆ ਖਾਣੇ ਦਾ ਸੇਵਨ ਨਾ ਕਰੋ। ਆਪਣੇ ਖਾਣ ਦਾ ਟਾਈਮ ਟੇਬਲ ਬਣਾਉ ਤੇ ਉਸ ਅਨੁਸਾਰ ਹੀ ਖਾਣਾ ਖਾਉ। ਕੋਸ਼ਿਸ਼ ਕਰੋ ਕਿ ਬਾਹਰ ਦਾ ਭੋਜਨ ਨਾ ਖਾਉ ਤੇ ਘਰ ਦਾ ਬਣਿਆ ਹੀ ਖਾਣ ਖਾਉ। ਘਰ ‘ਚ ਪੋਸ਼ਕ ਤੱਤ ਵਾਲਾ ਭੋਜਨ ਸਲਾਦ, ਸੁੱਕੇ ਮੇਵੇ, ਬੀਜ, ਤਾਜ਼ੇ ਫ਼ਲ ਆਦਿ ਦਾ ਸੇਵਨ ਕਰਨਾ ਚਾਹੀਦਾ ਹੈ।
ਗਰਮ ਪਾਣੀ ਪੀਓ
ਸਵੇਰੇ ਉਠਣ ਤੋਂ ਬਾਅਦ 2 ਗਲਾਸ ਗਰਮ ਪਾਣੀ ਜ਼ਰੂਰ ਪੀਓ। ਇਸ ਨਾਲ ਪਾਚਨ ਪ੍ਰਕਿਰਿਆ ਠੀਕ ਰਹਿੰਦੀ ਹੈ। ਹੋ ਸਕੇ ਤਾਂ ਨਿੰਬੂ ਦਾ ਰਸ ਤੇ ਸ਼ਹਿਦ ਮਿਲਾ ਕੇ ਪਾਣੀ ਪੀਣਾ ਚਾਹੀਦਾ ਹੈ, ਇਸ ਨਾਲ ਮੋਟਾਪਾ ਬਹੁਤ ਜਲਦੀ ਘੱਟਦਾ ਹੈ।
WATCH LIVE TV