India Vs Zimbabwe World Cup Match Live Streaming : ਟੀ-20 ਵਿਸ਼ਵ ਕੱਪ 2022 'ਚ ਸੁਪਰ-12 ਪੜਾਅ ਦਾ ਆਖਰੀ ਮੈਚ (India Vs Zimbabwe World Cup) ਭਾਰਤ ਅਤੇ ਜ਼ਿੰਬਾਬਵੇ ਵਿਚਾਲੇ ਇਤਿਹਾਸਕ ਮੈਲਬੌਰਨ ਕ੍ਰਿਕਟ ਮੈਦਾਨ 'ਤੇ ਖੇਡਿਆ ਜਾਣਾ ਹੈ। 6 ਸਾਲ ਬਾਅਦ ਦੋਵੇਂ ਟੀਮਾਂ ਟੀ-20 ਮੈਚ ਖੇਡਦੀਆਂ ਨਜ਼ਰ ਆਉਣਗੀਆਂ।
Trending Photos
India vs Zimbabwe T20 World Cup 2022: ਟੀ-20 ਵਿਸ਼ਵ ਕੱਪ 2022 'ਚ ਸੁਪਰ-12 ਪੜਾਅ ਦਾ ਆਖਰੀ ਮੈਚ ਭਾਰਤ ਅਤੇ ਜ਼ਿੰਬਾਬਵੇ ਵਿਚਾਲੇ ਇਤਿਹਾਸਕ ਮੈਲਬੌਰਨ ਕ੍ਰਿਕਟ ਮੈਦਾਨ 'ਤੇ ਖੇਡਿਆ ਜਾਣਾ ਹੈ। ਟੀਮ ਇੰਡੀਆ ਮੌਜੂਦਾ ਟੂਰਨਾਮੈਂਟ ਵਿੱਚ ਦੂਜੀ ਵਾਰ ਐਮਸੀਜੀ ਵਿੱਚ ਖੇਡੇਗੀ। ਇਸ ਤੋਂ ਪਹਿਲਾਂ ਭਾਰਤੀ ਟੀਮ ਨੇ 23 ਅਕਤੂਬਰ ਨੂੰ ਇਸੇ ਮੈਦਾਨ 'ਤੇ ਹੋਏ ਮੈਚ 'ਚ ਪਾਕਿਸਤਾਨ ਨੂੰ ਚਾਰ ਵਿਕਟਾਂ ਨਾਲ ਹਰਾਇਆ ਸੀ। ਹੁਣ ਰੋਹਿਤ ਬ੍ਰਿਗੇਡ ਕੋਲ ਜ਼ਿੰਬਾਬਵੇ (India vs Zimbabwe) ਨੂੰ ਹਰਾ ਕੇ ਸੈਮੀਫਾਈਨਲ 'ਚ ਜਗ੍ਹਾ ਬਣਾਉਣ ਦਾ ਮੌਕਾ ਹੈ।
ਮੈਲਬੌਰਨ 'ਚ ਅੱਜ ਦੇ ਮੈਚ 'ਚ ਸਿਰਫ 5 ਫੀਸਦੀ ਬਾਰਿਸ਼ ਹੋਣ ਦੀ ਸੰਭਾਵਨਾ ਹੈ, ਇਸ ਲਈ ਮੈਚ ਦੇ ਰੁੱਕ ਜਾਣ ਦੀ ਸੰਭਾਵਨਾ ਬਹੁਤ ਘੱਟ ਹੈ। ਫਿਰ ਵੀ, ਜੇਕਰ ਇਹ ਮੈਚ ਮੀਂਹ ਨਾਲ ਧੋਤਾ ਜਾਂਦਾ ਹੈ, ਤਾਂ ਵੀ ਭਾਰਤ ਅਗਲੇ ਦੌਰ ਵਿੱਚ ਪਹੁੰਚ ਜਾਵੇਗਾ। ਜਿੱਥੋਂ ਤੱਕ ਕ੍ਰੇਗ ਇਰਵਿਨ ਦੀ ਅਗਵਾਈ ਵਾਲੀ ਜ਼ਿੰਬਾਬਵੇ ਟੀਮ ਦਾ ਸਵਾਲ ਹੈ, ਉਹ ਆਪਣੀ ਮੁਹਿੰਮ ਦਾ ਅੰਤ ਜਿੱਤ ਦੇ ਨਾਲ ਕਰਨ ਦੀ ਕੋਸ਼ਿਸ਼ ਕਰੇਗੀ ਪਰ ਇਹ ਇੱਕ ਮੁਸ਼ਕਿਲ ਕੰਮ ਹੋਣ ਵਾਲਾ ਹੈ। ਨੀਦਰਲੈਂਡ ਤੋਂ ਮਿਲੀ ਹਾਰ ਤੋਂ ਬਾਅਦ ਜ਼ਿੰਬਾਬਵੇ ਦੇ ਹੌਸਲੇ ਪਹਿਲਾਂ ਹੀ ਢਹਿ ਚੁੱਕੇ ਹਨ। ਜ਼ਿੰਬਾਬਵੇ ਨੇ ਪਰਥ ਸਟੇਡੀਅਮ 'ਚ ਪਾਕਿਸਤਾਨ ਨੂੰ ਹਰਾਇਆ ਸੀ ਪਰ ਇਤਿਹਾਸਕ ਜਿੱਤ ਤੋਂ ਬਾਅਦ ਉਹ ਰਫਤਾਰ ਨੂੰ ਬਰਕਰਾਰ ਨਹੀਂ ਰੱਖ ਸਕਿਆ।
ਇਹ ਵੀ ਪੜ੍ਹੋ: Alia Bhatt Delivery: ਕਪੂਰ ਪਰਿਵਾਰ 'ਚ ਜਲਦ ਗੂੰਜੇਗੀ ਕਿਲਕਾਰੀ! ਰਣਬੀਰ ਨਾਲ ਆਲੀਆ ਭੱਟ ਪਹੁੰਚੀ ਹਸਪਤਾਲ
ਕਦੋਂ ਅਤੇ ਕਿੱਥੇ ਖੇਡਿਆ ਜਾਵੇਗਾ ਇਹ ਮੈਚ ? (India vs Zimbabwe date)
ਭਾਰਤ ਬਨਾਮ ਜ਼ਿੰਬਾਬਵੇ ਮੈਚ ਐਤਵਾਰ, 6 ਨਵੰਬਰ ਨੂੰ ਮੈਲਬੋਰਨ ਕ੍ਰਿਕਟ ਗਰਾਊਂਡ 'ਤੇ ਖੇਡਿਆ ਜਾਵੇਗਾ।
ਕਿਸ ਸਮੇਂ ਸ਼ੁਰੂ ਹੋਵੇਗਾ? (India vs Zimbabwe Match Time)
Ind vs ZIM Super 12 ਭਾਰਤੀ ਸਮੇਂ ਅਨੁਸਾਰ ਦੁਪਹਿਰ 1.30 ਵਜੇ ਸ਼ੁਰੂ ਹੋਵੇਗਾ, ਜਦੋਂ ਕਿ ਇਸ ਮੈਚ ਦਾ ਟਾਸ ਅੱਧਾ ਘੰਟਾ ਪਹਿਲਾਂ ਦੁਪਹਿਰ 1 ਵਜੇ ਹੋਵੇਗਾ।
ਮੈਚ ਦਾ ਲਾਈਵ ਟੈਲੀਕਾਸਟ ਕਿੱਥੇ ਅਤੇ ਕਿਵੇਂ ਦੇਖ ਸਕਦੇ ਹੋ? (Match Live Streaming)
ਮੈਚ ਦਾ ਲਾਈਵ ਟੈਲੀਕਾਸਟ ਸਟਾਰ ਸਪੋਰਟਸ (India vs Zimbabwe Super 12 Match) ਨੈੱਟਵਰਕ ਦੇ ਵੱਖ-ਵੱਖ ਚੈਨਲਾਂ 'ਤੇ ਭਾਰਤ ਬਨਾਮ ਜ਼ਿੰਬਾਬਵੇ ਸੁਪਰ 12 ਮੈਚ ਦਾ ਲਾਈਵ ਟੈਲੀਕਾਸਟ ਦੇਖ ਸਕਦੇ ਹੋ, ਜਿੱਥੇ ਵੱਖ-ਵੱਖ ਭਾਸ਼ਾਵਾਂ ਵਿੱਚ ਕੁਮੈਂਟਰੀ ਸੁਣਾਈ ਜਾਵੇਗੀ। ਭਾਰਤ ਬਨਾਮ ਜ਼ਿੰਬਾਬਵੇ ਮੈਚ ਟੀ-20 ਫਾਰਮੈਟ ਵਿੱਚ ਖੇਡਿਆ ਜਾਵੇਗਾ, ਇਸ ਲਈ ਤੁਸੀਂ ਇਸ ਮੈਚ ਦਾ ਪ੍ਰਸਾਰਣ ਡੀਡੀ ਸਪੋਰਟਸ 'ਤੇ ਵੀ ਦੇਖ ਸਕਦੇ ਹੋ।
ਦੋਵਾਂ ਟੀਮਾਂ ਦੇ ਸੰਭਾਵਿਤ ਪਲੇਇੰਗ ਇਲੈਵਨ
ਭਾਰਤ: ਕੇਐਲ ਰਾਹੁਲ, ਰੋਹਿਤ ਸ਼ਰਮਾ (ਕਪਤਾਨ), ਵਿਰਾਟ ਕੋਹਲੀ, ਸੂਰਿਆਕੁਮਾਰ ਯਾਦਵ, ਹਾਰਦਿਕ ਪੰਡਯਾ, ਦਿਨੇਸ਼ ਕਾਰਤਿਕ (ਵਿਕਟਕੀਪਰ), ਅਕਸ਼ਰ ਪਟੇਲ, ਰਵੀਚੰਦਰਨ ਅਸ਼ਵਿਨ, ਭੁਵਨੇਸ਼ਵਰ ਕੁਮਾਰ, ਮੁਹੰਮਦ ਸ਼ਮੀ, ਅਰਸ਼ਦੀਪ ਸਿੰਘ।
ਜ਼ਿੰਬਾਬਵੇ: ਵੇਸਲੇ ਮਧਵੇਰੇ, ਕ੍ਰੇਗ ਇਰਵਿਨ (ਸੀ), ਰੇਗਿਸ ਚੱਕਾਬਵਾ (ਡਬਲਯੂ.ਕੇ.), ਸੀਨ ਵਿਲੀਅਮਜ਼, ਸਿਕੰਦਰ ਰਜ਼ਾ, ਮਿਲਟਨ ਸ਼ੁੰਬਾ, ਰਿਆਨ ਬਰਲੇ, ਲਿਊਕ ਜੋਂਗਵੇ, ਟੇਂਡਾਈ ਚਤਰਾ, ਰਿਚਰਡ ਨਾਗਰਵਾ, ਬਲੇਸਿੰਗ ਮੁਜਰਬੀ