ਮਹਿੰਗਾਈ ਦਾ ਜ਼ੋਰਦਾਰ ਝਟਕਾ- ਨਵੇਂ ਗੈਸ ਕੁਨੈਕਸ਼ਨ ਲੈਣ ਲਈ ਕਰਨੀ ਪਵੇਗੀ ਜੇਬ ਢਿੱਲੀ, ਘਰੇਲੂ ਗੈਸ ਕਨੈਕਸ਼ਨ ਹੋਇਆ ਮਹਿੰਗਾ
Advertisement
Article Detail0/zeephh/zeephh1220802

ਮਹਿੰਗਾਈ ਦਾ ਜ਼ੋਰਦਾਰ ਝਟਕਾ- ਨਵੇਂ ਗੈਸ ਕੁਨੈਕਸ਼ਨ ਲੈਣ ਲਈ ਕਰਨੀ ਪਵੇਗੀ ਜੇਬ ਢਿੱਲੀ, ਘਰੇਲੂ ਗੈਸ ਕਨੈਕਸ਼ਨ ਹੋਇਆ ਮਹਿੰਗਾ

ਹੁਣ ਰਸੋਈ ਦਾ ਨਵਾਂ ਕੁਨੈਕਸ਼ਨ ਲੈਣ 'ਤੇ ਤੁਹਾਨੂੰ 2,200 ਰੁਪਏ ਦੇਣੇ ਪੈਣਗੇ। ਜਦੋਂ ਕਿ ਪਹਿਲਾਂ 1450 ਰੁਪਏ ਦੇਣੇ ਪੈਂਦੇ ਸਨ। ਯਾਨੀ ਹੁਣ ਸਿਲੰਡਰ ਦੀ ਸੁਰੱਖਿਆ ਵਜੋਂ 750 ਰੁਪਏ ਹੋਰ ਜਮ੍ਹਾ ਕਰਵਾਉਣੇ ਪੈਣਗੇ। 

ਮਹਿੰਗਾਈ ਦਾ ਜ਼ੋਰਦਾਰ ਝਟਕਾ- ਨਵੇਂ ਗੈਸ ਕੁਨੈਕਸ਼ਨ ਲੈਣ ਲਈ ਕਰਨੀ ਪਵੇਗੀ ਜੇਬ ਢਿੱਲੀ, ਘਰੇਲੂ ਗੈਸ ਕਨੈਕਸ਼ਨ ਹੋਇਆ ਮਹਿੰਗਾ

ਚੰਡੀਗੜ: ਘਰੇਲੂ ਰਸੋਈ ਗੈਸ ਪਹਿਲਾਂ ਹੀ ਮਹਿੰਗਾ ਹੈ, ਹੁਣ ਨਵਾਂ ਘਰੇਲੂ LPG ਕੁਨੈਕਸ਼ਨ ਲੈਣਾ ਵੀ ਮਹਿੰਗਾ ਹੋ ਗਿਆ ਹੈ। ਸਰਕਾਰੀ ਪੈਟਰੋਲੀਅਮ ਕੰਪਨੀਆਂ ਨੇ 16 ਜੂਨ ਤੋਂ ਘਰੇਲੂ ਗੈਸ ਕੁਨੈਕਸ਼ਨ ਮਹਿੰਗੇ ਕਰਨ ਦਾ ਫੈਸਲਾ ਕੀਤਾ ਹੈ। ਘਰੇਲੂ ਐਲ. ਪੀ. ਜੀ. ਕੁਨੈਕਸ਼ਨ ਦੇ ਤਹਿਤ ਕੰਪਨੀਆਂ ਨੇ 14.2 ਕਿਲੋਗ੍ਰਾਮ ਦੇ ਸਿਲੰਡਰ ਦੀ ਸੁਰੱਖਿਆ ਰਾਸ਼ੀ 750 ਰੁਪਏ ਵਧਾ ਦਿੱਤੀ ਹੈ। ਪੰਜ ਕਿਲੋ ਦੇ ਸਿਲੰਡਰ ਲਈ 350 ਰੁਪਏ ਹੋਰ ਅਦਾ ਕਰਨੇ ਪੈਣਗੇ। ਨਾ ਸਿਰਫ਼ ਐਲ. ਪੀ. ਜੀ.  ਸਿਲੰਡਰ ਬਲਕਿ ਪੈਟਰੋਲੀਅਮ ਕੰਪਨੀਆਂ ਨੇ ਵੀ ਗੈਸ ਰੈਗੂਲੇਟਰਾਂ ਦੀਆਂ ਕੀਮਤਾਂ ਵਧਾ ਦਿੱਤੀਆਂ ਹਨ। ਨਵੇਂ ਗੈਸ ਰੈਗੂਲੇਟਰ ਲਈ 100 ਰੁਪਏ ਹੋਰ ਅਦਾ ਕਰਨੇ ਪੈਣਗੇ।

 

ਵਧ ਗਈ ਕੀਮਤ

ਹੁਣ ਰਸੋਈ ਦਾ ਨਵਾਂ ਕੁਨੈਕਸ਼ਨ ਲੈਣ 'ਤੇ ਤੁਹਾਨੂੰ 2,200 ਰੁਪਏ ਦੇਣੇ ਪੈਣਗੇ। ਜਦੋਂ ਕਿ ਪਹਿਲਾਂ 1450 ਰੁਪਏ ਦੇਣੇ ਪੈਂਦੇ ਸਨ। ਯਾਨੀ ਹੁਣ ਸਿਲੰਡਰ ਦੀ ਸੁਰੱਖਿਆ ਵਜੋਂ 750 ਰੁਪਏ ਹੋਰ ਜਮ੍ਹਾ ਕਰਵਾਉਣੇ ਪੈਣਗੇ। ਇਸ ਤੋਂ ਇਲਾਵਾ ਰੈਗੂਲੇਟਰ ਲਈ 250, ਪਾਸਬੁੱਕ ਲਈ 25 ਅਤੇ ਪਾਈਪ ਲਈ 150 ਰੁਪਏ ਵੱਖਰੇ ਤੌਰ 'ਤੇ ਅਦਾ ਕਰਨੇ ਪੈਣਗੇ। ਇਸ ਮੁਤਾਬਕ ਪਹਿਲੀ ਵਾਰ ਗੈਸ ਸਿਲੰਡਰ ਕੁਨੈਕਸ਼ਨ ਅਤੇ ਪਹਿਲੇ ਸਿਲੰਡਰ ਲਈ ਖਪਤਕਾਰ ਨੂੰ ਕੁੱਲ 3,690 ਰੁਪਏ ਅਦਾ ਕਰਨੇ ਪੈਣਗੇ। ਜੇਕਰ ਕੋਈ ਖਪਤਕਾਰ ਦੋ ਸਿਲੰਡਰ ਲੈਂਦਾ ਹੈ ਤਾਂ ਉਸ ਨੂੰ ਸੁਰੱਖਿਆ ਵਜੋਂ 4400 ਰੁਪਏ ਦੇਣੇ ਹੋਣਗੇ।

 

ਉੱਜਵਲਾ ਸਕੀਮ ਦੇ ਲਾਭਪਾਤਰੀਆਂ ਨੂੰ ਝਟਕਾ

ਪੰਜ ਕਿਲੋਗ੍ਰਾਮ ਦੇ ਸਿਲੰਡਰ ਦੀ ਸੁਰੱਖਿਆ ਲਈ ਹੁਣ ਹੋਰ ਪੈਸੇ ਜਮ੍ਹਾ ਕਰਨੇ ਪੈਣਗੇ। ਪੰਜ ਕਿਲੋ ਦੇ ਸਿਲੰਡਰ ਦੀ ਸੁਰੱਖਿਆ ਲਈ ਹੁਣ 800 ਰੁਪਏ ਦੀ ਬਜਾਏ 1150 ਰੁਪਏ ਦੇਣੇ ਪੈਣਗੇ। ਪ੍ਰਧਾਨ ਮੰਤਰੀ ਉੱਜਵਲਾ ਯੋਜਨਾ ਤਹਿਤ ਐਲ. ਪੀ. ਜੀ.  ਸਿਲੰਡਰ ਲੈਣ ਵਾਲੇ ਗਾਹਕਾਂ ਨੂੰ ਵੀ ਝਟਕਾ ਲੱਗਣਾ ਹੈ। ਜੇਕਰ ਇਹ ਗਾਹਕ ਆਪਣੇ ਕੁਨੈਕਸ਼ਨ 'ਤੇ ਸਿਲੰਡਰ ਦੁੱਗਣਾ ਕਰਦੇ ਹਨ ਭਾਵ ਦੂਜਾ ਸਿਲੰਡਰ ਲੈਂਦੇ ਹਨ, ਤਾਂ ਉਨ੍ਹਾਂ ਨੂੰ ਵਧੀ ਹੋਈ ਸੁਰੱਖਿਆ ਰਾਸ਼ੀ ਦਾ ਭੁਗਤਾਨ ਕਰਨਾ ਹੋਵੇਗਾ। ਨਵੇਂ ਕੁਨੈਕਸ਼ਨ ਰੈਗੂਲੇਟਰ ਲਈ ਗਾਹਕਾਂ ਨੂੰ ਹੁਣ 150 ਰੁਪਏ ਦੀ ਬਜਾਏ 250 ਰੁਪਏ ਖਰਚ ਕਰਨੇ ਪੈਣਗੇ।

 

WATCH LIVE TV 

Trending news