ਸੰਗਰੂਰ ਤੋਂ ਇਕ ਹੈਰਾਨ ਕਰਨ ਵਾਲਾ ਮਾਮਲਾ ਸਾਹਮਣੇ ਆਇਆ।ਜਿਥੇ ਇਕ ਫਲ਼ਾਂ ਦੇ ਦੁਕਾਨਦਾਰ ਨੂੰ ਫਲਾਂ ਦੀ ਟੋਕਰੀ ਵਿਚੋਂ 100 ਅਤੇ 500 ਦੇ ਅਸਲੀ ਨੋਟਾਂ ਦੀਆਂ ਕਟਿੰਗਸ ਮਿਲੀਆਂ। ਇਸ ਮਾਮਲੇ ਦੀ ਸੂਚਨਾ ਪੁਲਿਸ ਨੂੰ ਦਿੱਤੀ ਗਈ।
Trending Photos
ਚੰਡੀਗੜ: ਜੇਕਰ ਤੁਸੀਂ ਫਲਾਂ ਦੀ ਟੋਕਰੀ ਲਿਆਓ ਤਾਂ ਵਿਚੋਂ ਫ਼ਲਾਂ ਦੀ ਥਾਂ 100 ਅਤੇ 500 ਦੇ ਨੋਟ ਨਿਕਲਣ ਤਾਂ ਹੈਰਾਨੀ ਤਾਂ ਹੋਵੇਗੀ। ਹੁਣ ਤੁਸੀਂ ਸਚਦੇ ਹੋਵੋਗੇ ਕਿ ਅਜਿਹਾ ਹੋ ਕਿਵੇਂ ਸਕਦਾ ? ਤਾਂ ਤੁਹਾਨੂੰ ਦੱਸ ਦਿੰਦੇ ਆਂ ਕਿ ਅਜਿਹਾ ਹੋਇਆ ਹੈ ਉਹ ਵੀ ਪੰਜਾਬ ਦੇ ਸੰਗਰੂਰ ਵਿਚ।
ਕੀ ਹੈ ਪੂਰਾ ਮਾਮਲਾ ?
ਦਰਅਸਲ ਸੰਗਰੂਰ ਵਿਚ ਇਕ ਫਲਾਂ ਦੀ ਦੁਕਾਨ 'ਤੇ ਜਦੋਂ ਫ਼ਲ ਵਿਕਰੇਤਾ ਦੁਕਾਨਦਾਰ ਨੇ ਫ਼ਲਾਂ ਦੀ ਟੋਕਰੀ ਖੋਲੀ ਤਾਂ 100 ਅਤੇ 500 ਦੇ ਨੋਟਾਂ ਦੀ ਛਪਾਈ ਤੋਂ ਬਾਅਦ ਫਲਾਂ ਦੀ ਟੋਕਰੀ 'ਚ ਪਈਆਂ ਕਲਿੱਪਾਂ ਸਾਹਮਣੇ ਆਈਆਂ ਹਨ। ਫਲਾਂ ਨੂੰ ਨੋਟਾਂ ਦੀਆਂ ਕਾਗਜ਼ ਦੀਆਂ ਕਲਿੱਪਿੰਗਾਂ ਵਿਚ ਲਪੇਟਿਆ ਹੋਇਆ ਸੀ। ਜਦੋਂ ਫਲ ਵਿਕਰੇਤਾ ਨੇ ਕਲਿੱਪਿੰਗ ਦੇਖੀ ਤਾਂ ਉਸ ਨੇ ਇਸ ਦੀ ਸੂਚਨਾ ਪੁਲੀਸ ਨੂੰ ਦਿੱਤੀ। ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ। ਕੁਝ ਦਿਨ ਪਹਿਲਾਂ ਅਜਿਹਾ ਹੀ ਮਾਮਲਾ ਪੰਜਾਬ ਦੇ ਬਠਿੰਡਾ ਤੋਂ ਸਾਹਮਣੇ ਆਇਆ ਸੀ ਤੇ ਹੁਣ ਇਹ ਮਾਮਲਾ ਸੰਗਰੂਰ ਦੇ ਭਗਤ ਸਿੰਘ ਚੌਂਕ ਸਥਿਤ ਦੀਪਕ ਕੁਮਾਰ ਦੀ ਦੁਕਾਨ ਤੋਂ ਸਾਹਮਣੇ ਆਇਆ ਹੈ।
ਪੁਲਿਸ ਕਰ ਰਹੀ ਹੈ ਮਾਮਲੇ ਦੀ ਜਾਂਚ
ਇਸ ਮਾਮਲੇ ਦੀ ਜਾਂਚ ਕਰ ਰਹੇ ਐਸ. ਐਚ. ਓ. ਰਮਨਦੀਪ ਸਿੰਘ ਨੇ ਦੱਸਿਆ ਕਿ ਫਲ ਵਿਕਰੇਤਾ ਵੱਲੋਂ ਫਲ ਦੀ ਟੋਕਰੀ 'ਚ ਨੋਟਾਂ ਦੀ ਕਲਿੱਪਿੰਗ ਮਿਲਣ ਦੀ ਸ਼ਿਕਾਇਤ ਦਰਜ ਕਰਵਾਈ ਗਈ ਸੀ। ਟੋਕਰੀ ਵਿਚੋਂ 100 ਅਤੇ 500 ਦੇ ਨੋਟਾਂ ਦੇ ਕਾਗਜ਼ ਮਿਲੇ ਸਨ ਜੋ ਕਿ ਬਿਲਕੁਲ ਅਸਲੀ ਨੋਟਾਂ ਜਿਹੇ ਪ੍ਰਤੀਤ ਹੁੰਦੇ ਹਨ।ਇਸ ਤਰ੍ਹਾਂ ਨੋਟਾਂ ਦੀ ਕਟਿੰਗ ਕਿਵੇਂ ਭੇਜੀ ਜਾ ਰਹੀ ਇਹ ਜਾਂਚ ਦਾ ਵਿਸ਼ਾ ਹੈ ਅਤੇ ਪੁਲਿਸ ਬਾਰੀਕੀ ਨਾਲ ਇਸਦੀ ਜਾਂਚ ਕਰ ਰਹੀ ਹੈ।
WATCH LIVE TV