Jalandhar By Election: ਜਲੰਧਰ ਪੱਛਮੀ ਤੋਂ AAP ਉਮੀਦਵਾਰ ਮਹਿੰਦਰ ਭਗਤ ਨੇ ਨਾਮਜ਼ਦਗੀ ਪੱਤਰ ਭਰੇ
Advertisement
Article Detail0/zeephh/zeephh2302103

Jalandhar By Election: ਜਲੰਧਰ ਪੱਛਮੀ ਤੋਂ AAP ਉਮੀਦਵਾਰ ਮਹਿੰਦਰ ਭਗਤ ਨੇ ਨਾਮਜ਼ਦਗੀ ਪੱਤਰ ਭਰੇ

Jalandhar By Election: ਦੱਸਦਈਏ ਕਿ 10 ਜੁਲਾਈ ਨੂੰ ਜਲੰਧਰ ਦੇ ਹਲਕਾ ਪੱਛਮੀ ਦੇ ਵਿੱਚ ਜਿਮਨੀ ਚੋਣ ਹੋਣ ਜਾ ਰਹੀ ਹੈ। ਜਿਸਨੂੰ ਲੈ ਕੇ ਲਗਾਤਾਰ ਵੱਖ-ਵੱਖ ਪਾਰਟੀਆਂ ਦੇ ਉਮੀਦਵਾਰਾਂ ਦੇ ਵੱਲੋਂ ਨਾਮਜਦਗੀ ਪੱਤਰ ਭਰੇ ਜਾ ਰਹੇ ਨੇ, ਬੀਤੇ ਦਿਨ ਬੀਜੇਪੀ ਦੇ ਉਮੀਦਵਾਰ ਸ਼ੀਤਲ ਅੰਗੂਰਾਲ ਦੇ ਵੱਲੋਂ ਨਾਮਜਦਗੀ ਪੱਤਰ ਭਰਿਆ ਗਿਆ।

Jalandhar By Election: ਜਲੰਧਰ ਪੱਛਮੀ ਤੋਂ AAP ਉਮੀਦਵਾਰ ਮਹਿੰਦਰ ਭਗਤ ਨੇ ਨਾਮਜ਼ਦਗੀ ਪੱਤਰ ਭਰੇ

Jalandhar By Election: ਜਲੰਧਰ ਦੇ ਵਿਧਾਨ ਸਭਾ ਹਲਕਾ ਪੱਛਮੀ ਦੀ ਜਿਮਨੀ ਚੋਣ ਦੇ ਲਈ ਨਾਮਜ਼ਦਗੀ ਪੱਤਰ ਦਾਖਲ ਕਰਨ ਦਾ ਅੱਜ ਆਖਰੀ ਦਿਨ ਹੈ। ਆਮ ਆਦਮੀ ਪਾਰਟੀ ਦੇ ਜਲੰਧਰ ਪੱਛਮੀ ਤੋਂ ਉਮੀਦਵਾਰ ਮਹਿੰਦਰ ਭਗਤ ਨੇ ਅੱਜ ਆਪਣੇ ਨਾਮਜ਼ਦਗੀ ਪੱਤਰ ਭਰੇ ਹਨ। ਇਸ ਮੌਕੇ ਕੈਬਨਟ ਮੰਤਰੀ ਹਰਪਾਲ ਸਿੰਘ ਚੀਮਾ, ਅਮਨ ਅਰੋੜਾ, ਹੁਸ਼ਿਆਰਪੁਰ ਤੋਂ ਨਵੇਂ ਚੁਣੇ ਗਏ ਲੋਕ ਸਭਾ ਮੈਂਬਰ ਰਾਜਕੁਮਾਰ ਚੱਬੇਵਾਲ ਅਤੇ ਹੋਰ ਸੀਨੀਅਰ ਆਗੂ ਵੀ ਮੌਜੂਦ ਸਨ।

ਆਪਣੇ ਨਾਮਜ਼ਦਗੀ ਪੱਤਰ ਭਰਨ ਤੋਂ ਪਹਿਲਾਂ ਉਮੀਦਵਾਰ ਮਹਿੰਦਰ ਭਗਤ ਨੇ ਭਾਰਗਵ ਕੈਂਪ ਸਥਿਤ ਕਬੀਰ ਮੰਦਰ ਦੇ ਵਿੱਚ ਮੱਥਾ ਟੇਕਿਆ। ਇਸ ਮੌਕੇ ਮਹਿੰਦਰ ਭਗਤ ਸਮੇਤ ਮੰਤਰੀ ਹਰਪਾਲ ਸਿੰਘ ਚੀਮਾ,ਹੋਰ ਸੀਨੀਅਰ ਆਗੂ ਅਤੇ ਅਮਨ ਅਰੋੜਾ ਵੀ ਇਸ ਵੇਲੇ ਮੌਜੂਦ ਸਨ। 

ਦੱਸਦਈਏ ਕਿ 10 ਜੁਲਾਈ ਨੂੰ ਜਲੰਧਰ ਦੇ ਹਲਕਾ ਪੱਛਮੀ ਦੇ ਵਿੱਚ ਜਿਮਨੀ ਚੋਣ ਹੋਣ ਜਾ ਰਹੀ ਹੈ। ਜਿਸਨੂੰ ਲੈ ਕੇ ਲਗਾਤਾਰ ਵੱਖ-ਵੱਖ ਪਾਰਟੀਆਂ ਦੇ ਉਮੀਦਵਾਰਾਂ ਦੇ ਵੱਲੋਂ ਨਾਮਜਦਗੀ ਪੱਤਰ ਭਰੇ ਜਾ ਰਹੇ ਨੇ, ਬੀਤੇ ਦਿਨ ਬੀਜੇਪੀ ਦੇ ਉਮੀਦਵਾਰ ਸ਼ੀਤਲ ਅੰਗੂਰਾਲ ਦੇ ਵੱਲੋਂ ਨਾਮਜਦਗੀ ਪੱਤਰ ਭਰਿਆ ਗਿਆ। ਬੀਜੇਪੀ ਦੇ ਉਮੀਦਵਾਰ ਸ਼ੀਤਲ ਅੰਗੂਰਾਲ ਦੇ ਨਾਲ ਸੁਸ਼ੀਲ ਰਿੰਕੂ ਅਤੇ ਮਨੋਰੰਜਨ ਕਾਲੀਆ ਸਮੇਤ ਹੋਰ ਕਈ ਬੀਜੇਪੀ ਦੇ ਸੀਨੀਅਰ ਆਗੂ ਮੌਜੂਦ ਰਹੇ। 

 

 

Trending news