Jalandhar News: ਇਸ ਮੌਕੇ ਮੀਟਿੰਗ ਵਿੱਚ ਪਹੁੰਚੇ ਆਗੂ ਨੇ ਕਿਹਾ ਕਿ ਸ਼ੰਭੂ ਬਾਰਡਰ ਤੇ ਦੋਨਾਂ ਫੋਰਮਾਂ ਵੱਲੋਂ ਸਾਂਝੇ ਤੋਰ 'ਤੇ ਲਗਾਏ ਗਏ ਧਰਨੇ ਨੂੰ ਤਕਰੀਬਨ ਚਾਰ ਮਹੀਨੇ ਬੀਤ ਚੁੱਕੇ ਹਨ ਅਤੇ ਕਿਸਾਨ ਮਜ਼ਦੂਰ ਹਰ ਪ੍ਰਕਾਰ ਦੀਆਂ ਮੁਸ਼ਕਲਾਂ ਦਾ ਸਾਹਮਣਾ ਕਰਦੇ ਹੋਏ ਮੋਰਚੇ ਚੜਦੀ ਕਲਾ ਨਾਲ ਚਲਾ ਰਹੇ ਹਨ।
Trending Photos
Jalandhar News: ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਜਲੰਧਰ ਦੇ ਜੋਨ ਸ਼ਾਹਕੋਟ ਦੇ ਅਹੁਦੇਦਾਰਾਂ ਅਤੇ ਵਰਕਰਾਂ ਦੇ ਨਾਲ ਮੀਟਿੰਗ ਕੀਤੀ ਗਈ। ਜ਼ਿਲ੍ਹਾ ਪ੍ਰਧਾਨ ਗੁਰਮੇਲ ਸਿੰਘ ਰੇੜਵਾਂ ਦੀ ਅਗਵਾਈ ਵਿਚ ਪਿੰਡ ਰੇੜਵਾਂ ਵਿਖੇ ਹੋਈ ਜਿਸ ਵਿਚ ਸੂਬਾ ਮੀਤ ਪ੍ਰਧਾਨ ਜਸਬੀਰ ਸਿੰਘ ਪਿੱਦੀ ਅਤੇ ਸੂਬਾ ਆਗੂ ਸਲਵਿੰਦਰ ਸਿੰਘ ਜਾਣੀਆਂ ਉਚੇਚੇ ਤੌਰ 'ਤੇ ਪਹੁੰਚੇ।
ਇਸ ਮੌਕੇ ਮੀਟਿੰਗ ਵਿੱਚ ਪਹੁੰਚੇ ਆਗੂ ਨੇ ਕਿਹਾ ਕਿ ਸ਼ੰਭੂ ਬਾਰਡਰ ਤੇ ਦੋਨਾਂ ਫੋਰਮਾਂ ਵੱਲੋਂ ਸਾਂਝੇ ਤੋਰ 'ਤੇ ਲਗਾਏ ਗਏ ਧਰਨੇ ਨੂੰ ਤਕਰੀਬਨ ਚਾਰ ਮਹੀਨੇ ਬੀਤ ਚੁੱਕੇ ਹਨ ਅਤੇ ਕਿਸਾਨ ਮਜ਼ਦੂਰ ਹਰ ਪ੍ਰਕਾਰ ਦੀਆਂ ਮੁਸ਼ਕਲਾਂ ਦਾ ਸਾਹਮਣਾ ਕਰਦੇ ਹੋਏ ਮੋਰਚੇ ਚੜਦੀ ਕਲਾ ਨਾਲ ਚਲਾ ਰਹੇ ਹਨ। ਉਹਨਾਂ ਕਿਹਾ ਕਿ ਆਉਣ ਵਾਲੇ ਸਮੇਂ ਵਿੱਚ ਫ਼ਸਲ ਦੀ ਸਾਂਭ ਸੰਭਾਲ ਅਤੇ ਝੋਨੇ ਦੀ ਲਵਾਈ ਨੂੰ ਮੁੱਖ ਰੱਖਦੇ ਹੋਏ ਸਾਰੇ ਜਿਲ੍ਹਿਆਂ ਵਿੱਚ ਵਿਓਤ ਬੰਦੀਆਂ ਕੀਤੀਆਂ ਰਹੀਆਂ ਹਨ ਤਾਂ ਜੋ ਮੋਰਚੇ ਨੂੰ ਸੁਚਾਰੂ ਢੰਗ ਨਾਲ ਚਲਾਇਆ ਜਾ ਸਕੇ। ਉਹਨਾਂ ਪਿੰਡਾਂ ਦੀਆਂ ਇਕਾਈਆਂ ਨੂੰ ਪਿੰਡਾਂ ਦੇ ਖਜ਼ਾਨੇ ਭਰਨ ਦੀ ਅਪੀਲ ਕੀਤੀ
ਹਾਲਹੀ ਵਿਚ ਵਾਪਰੀ ਘਟਨਾ ਜਿਸ ਵਿਚ ਨਵੀਂ ਐਮ.ਪੀ.ਬਣੀ ਕੰਗਣਾ ਰਣੌਤ ਦੁਆਰਾ ਹਵਾਈ ਅੱਡੇ ਤੇ ਆਪਣੀ ਡਿਊਟੀ ਨਿਭਾ ਰਹੀ ਸੀ.ਆਈ.ਐਸ.ਐਫ.ਦੀ ਜੁਆਨ ਕੁਲਵਿੰਦਰ ਕੌਰ ਦੀ ਡਿਊਟੀ ਵਿਚ ਵਿਘਨ ਪਾਏ ਜਾਣ ਅਤੇ ਉਸ ਪ੍ਰਤੀ ਭੱਦੀ ਸ਼ਬਦਾਵਲੀ ਵਰਤਣ 'ਤੇ ਕੁਲਵਿੰਦਰ ਕੌਰ ਵੱਲੋਂ ਉਸ ਦੇ ਥੱਪੜ ਮਾਰਿਆ ਗਿਆ ਤੇ ਪ੍ਰਤੀਕਰਮ ਦਿੰਦੇ ਹੋਏ ਕਿਹਾ ਕਿ ਕੰਗਣਾਂ ਰਣੋਤ ਆਪਣੇ ਸੁਭਾਅ ਅਨੂਸਾਰ ਪੰਜਾਬ ਵਾਸੀਆਂ ਨੂੰ ਉਗਰਵਾਦੀ ,ਵੱਖਵਾਦੀ ਕਹਿ ਕਿ ਸੰਬੋਧਨ ਕਰਦੀ ਆ ਰਹੀ ਹੈ ਜੋ ਕਿ ਦੇਸ਼ ਦੀ ਏਕਤਾ ਤੇ ਅਖੰਡਤਾ ਵਾਸਤੇ ਵੱਡਾ ਖ਼ਤਰਾ ਹੈ।
ਉਹਨਾਂ ਅੱਗੇ ਕਿਹਾ ਕਿ ਆਪਣੇ ਅਹੁਦੇ ਦੀ ਮਰਿਆਦਾ ਦਾ ਖਿਆਲ ਰੱਖਦੇ ਹੋਏ ਹੁਣ ਉਹਨਾਂ ਨੂੰ ਇਹੋ ਜਿਹੇ ਬਚਕਾਨੇ ਬਿਆਨ ਦੇਣ ਤੋਂ ਗੁਰੇਜ਼ ਕਰਨਾਂ ਚਾਹੀਦਾ ਹੈ ਕਿਉਂ ਕਿ ਭਾਰਤ ਦੇਸ਼ ਦੀ ਅਜ਼ਾਦੀ ਵਿਚ ਸਭ ਤੋ ਵੱਧ ਕੁਰਬਾਨੀਆਂ ਪੰਜਾਬੀਆਂ ਹਿੱਸੇ ਆਈਆਂ ਹਨ ਅਤੇ ਉਹਨਾਂ ਨੂੰ ਉਗਰਵਾਦੀ ਕਹਿ ਕੇ ਸੰਬੋਧਨ ਕਰਨਾਂ ਉਹਨਾਂ ਦੀਆਂ ਕੁਰਬਾਨੀਆਂ ਦਾ ਮਜ਼ਾਕ ਉਡਾਉਣ ਵਾਲੀ ਗੱਲ ਹੈ।
ਉਹਨਾਂ ਸਰਕਾਰ ਨੂੰ ਚੇਤਾਵਨੀ ਦਿੰਦੇ ਹੋਏ ਕਿਹਾ ਕਿ ਦੇਸ਼ ਵਿਚ ਫ਼ਿਰਕੂ ਭਾਵਨਾਵਾਂ ਨੂੰ ਬੜਾਵਾ ਦੇਣ ਵਾਲੇ ਬਿਆਨ ਦੇਣ ਤੇ ਕੰਗਣਾ ਰਣੋਤ ਤੇ ਪਰਚਾ ਦਰਜ ਹੋਣਾ ਚਾਹੀਦਾ ਹੈ ਅਤੇ ਬੀਬੀ ਕੁਲਵਿੰਦਰ ਕੌਰ ਜੋ ਕਿ ਆਪਣੀ ਡਿਊਟੀ ਕਰ ਰਹੀ ਸੀ ਉਸ ਉੱਤੇ ਕੀਤਾ ਪਰਚਾ ਰੱਦ ਕਰਨਾ ਚਾਹੀਦਾ ਹੈ।