Jalandhar News: ​ਜਲੰਧਰ ਦੇ ਦਮੋਰੀਆ ਪੁਲ ਨੇੜੇ ਆਈਸ ਫੈਕਟਰੀ ‘ਚ ਗੈਸ ਲੀਕ, ਪੁਲਿਸ ਨੇ ਪੂਰਾ ਇਲਾਕਾ ਕੀਤਾ ਸੀਲ
Advertisement
Article Detail0/zeephh/zeephh2440338

Jalandhar News: ​ਜਲੰਧਰ ਦੇ ਦਮੋਰੀਆ ਪੁਲ ਨੇੜੇ ਆਈਸ ਫੈਕਟਰੀ ‘ਚ ਗੈਸ ਲੀਕ, ਪੁਲਿਸ ਨੇ ਪੂਰਾ ਇਲਾਕਾ ਕੀਤਾ ਸੀਲ

Jalandhar News: ਪੁਲਿਸ ਨੇ ਸੜਕ ਨੂੰ ਦੋਵੇਂ ਪਾਸਿਓਂ ਬੰਦ ਕਰ ਦਿੱਤਾ ਹੈ ਅਤੇ ਸਾਰੀ ਆਵਾਜਾਈ ਨੂੰ ਡੋਮੋਰੀਆ ਪੁਲ ’ਤੇ ਭੇਜਿਆ ਜਾ ਰਿਹਾ ਹੈ।

Jalandhar News: ​ਜਲੰਧਰ ਦੇ ਦਮੋਰੀਆ ਪੁਲ ਨੇੜੇ ਆਈਸ ਫੈਕਟਰੀ ‘ਚ ਗੈਸ ਲੀਕ, ਪੁਲਿਸ ਨੇ ਪੂਰਾ ਇਲਾਕਾ ਕੀਤਾ ਸੀਲ

Jalandhar News: ਜਲੰਧਰ 'ਚ ਦਮੋਰੀਆ ਪੁਲ ਨੇੜੇ ਰੇਲਵੇ ਰੋਡ ਸੰਤ ਨਗਰ ਸਥਿਤ ਆਈਸ ਫੈਕਟਰੀ 'ਚੋਂ ਅਮੋਨੀਆ ਗੈਸ ਲੀਕ ਹੋ ਗਈ। ਪੁਲਿਸ ਅਤੇ ਫਾਇਰ ਵਿਭਾਗ ਦੀਆਂ ਟੀਮਾਂ ਨੇ ਮੌਕੇ 'ਤੇ ਪਹੁੰਚ ਕੇ ਰਸਤਾ ਬੰਦ ਕਰ ਦਿੱਤਾ। ਸਾਰੀਆਂ ਦੁਕਾਨਾਂ ਵੀ ਬੰਦ ਸਨ। ਲੋਕ ਮੌਕੇ ਤੋਂ ਬਾਹਰ ਆ ਗਏ। ਉਥੋਂ ਲੰਘ ਰਹੇ ਚਾਰ ਮਜ਼ਦੂਰ ਬੇਹੋਸ਼ ਹੋ ਗਏ। ਪੁਲਿਸ ਨੇ ਬੈਰੀਕੇਡ ਲਗਾ ਦਿੱਤੇ ਤਾਂ ਜੋ ਲੋਕ ਉੱਥੇ ਨਾ ਜਾ ਸਕਣ। ਮਾਸਕ ਪਹਿਨੇ ਫਾਇਰ ਵਿਭਾਗ ਦੇ ਕਰਮਚਾਰੀ ਗੈਸ ਨੂੰ ਰੋਕਣ ਲਈ ਪਹੁੰਚੇ।

ਇਹ ਵੀ ਪੜ੍ਹੋ: Ludhiana News: ਲੁਧਿਆਣਾ ਦੇ ਵੱਡੇ ਉਦਯੋਗਪਤੀ ਨੂੰ ਠੱਗਾਂ ਨੇ ਬਣਾਇਆ ਆਪਣਾ ਨਿਸ਼ਾਨਾ, 1 ਕਰੋੜ 1 ਲੱਖ ਰੁਪਏ ਦੀ ਮਾਰੀ ਠੱਗੀ

 

ਬੇਹੋਸ਼ ਹੋਏ ਮਜ਼ਦੂਰਾਂ ਨੂੰ ਨਜ਼ਦੀਕੀ ਡਾਕਟਰ ਦੀ ਦੁਕਾਨ 'ਤੇ ਮੁੱਢਲੀ ਸਹਾਇਤਾ ਦੇ ਕੇ ਵਾਪਸ ਭੇਜ ਦਿੱਤਾ ਗਿਆ। ਥਾਣਾ 3 ਦੀ ਪੁਲਿਸ ਨੇ ਦਮੋਰੀਆ ਪੁਲ, ਮਾਈ ਹੀਰਾਂ ਗੇਟ, ਟਾਂਡਾ ਰੋਡ, ਢਾਹਾਂ ਮੁਹੱਲਾ ਅਤੇ ਹੋਰ ਸਾਰੀਆਂ ਸੜਕਾਂ 'ਤੇ ਬੈਰੀਕੇਡ ਲਗਾ ਕੇ ਪੂਰੀ ਸੜਕ ਨੂੰ ਬੰਦ ਕਰ ਦਿੱਤਾ ਹੈ। ਗੈਸ ਦੀ ਬਦਬੂ ਦੂਰੋਂ ਆ ਰਹੀ ਸੀ। ਫਾਇਰ ਵਿਭਾਗ ਦੀ ਟੀਮ ਨੇ ਗੈਸ ਦੀ ਲੀਕੇਜ ਨੂੰ ਭਾਰੀ ਮੁਸ਼ਕਤ ਨਾਲ ਬੰਦ ਕੀਤਾ। ਗੈਸ ਦਾ ਅਸਰ ਘੱਟ ਹੋਣ 'ਤੇ ਸੜਕਾਂ ਖੋਲ੍ਹ ਦਿੱਤੀਆਂ ਜਾਣਗੀਆਂ।

ਇਹ ਵੀ ਪੜ੍ਹੋ: Haryana Congress: ਕਾਂਗਰਸੀ ਆਗੂਆਂ ਦਾ ਆਪਸੀ ਕਲੇਸ਼ ਮੁੜ ਆਇਆ ਸਹਾਮਣੇ, ਕੁਮਾਰੀ ਸ਼ੈਲਜਾ ਨੇ ਚੋਣ ਪ੍ਰਚਾਰ ਤੋਂ ਦੂਰੀ ਬਣਾਈ

 

Trending news