Republic Day Parade: ਜਾਣੋ, ਕਦੋਂ-ਕਦੋਂ 26 ਜਨਵਰੀ ਦੀ ਪਰੇਡ ਚੋਂ ਪੰਜਾਬ ਦੀ ਝਾਂਕੀ ਰਹੀ ਬਾਹਰ ?
Advertisement
Article Detail0/zeephh/zeephh2032632

Republic Day Parade: ਜਾਣੋ, ਕਦੋਂ-ਕਦੋਂ 26 ਜਨਵਰੀ ਦੀ ਪਰੇਡ ਚੋਂ ਪੰਜਾਬ ਦੀ ਝਾਂਕੀ ਰਹੀ ਬਾਹਰ ?

Republic Day Parade: 2007 ਤੋਂ ਲੈ ਕੇ ਮੌਜੂਦਾ ਸਾਲ ਦੀ ਤਾਂ ਕੇਂਦਰ ਅਤੇ ਸੂਬੇ ਵਿੱਚ ਵੱਖ-ਵੱਖ ਪਾਰਟੀ ਦੀਆਂ ਸਰਕਾਰਾਂ ਰਹੀਂ ਹਨ। ਇਸ ਦੌਰਾਨ ਪੰਜਾਬ ਦੀ ਝਾਂਕੀ ਨੂੂੰ ਵਾਰ 26 ਜਨਵਰੀ ਮੌਕੇ ਹੋਣ ਵਾਲੀ ਪਰੇਡ ਵਿੱਚ ਮੌਕਾ ਨਹੀਂ ਮਿਲਿਆ।ੋ

Republic Day Parade: ਜਾਣੋ, ਕਦੋਂ-ਕਦੋਂ 26 ਜਨਵਰੀ ਦੀ ਪਰੇਡ ਚੋਂ ਪੰਜਾਬ ਦੀ ਝਾਂਕੀ ਰਹੀ ਬਾਹਰ ?

Republic Day Parade: 26 ਜਨਵਰੀ ਮੌਕੇ ਗਣਤੰਤਰ ਦਿਵਸ ਪਰੇਡ ਵਿਚੋਂ ਪੰਜਾਬ ਦੀ ਝਾਂਕੀ ਨੂੰ ਬਾਹਰ ਰੱਖੇ ਜਾਣ ਦਾ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਤਿੱਖਾ ਵਿਰੋਧ ਕੀਤਾ ਹੈ। ਦੇਸ਼ ਇਸ ਵਾਰ 75ਵਾਂ ਗਣਤੰਤਰ ਦਿਹਾੜਾ ਮਨਾਉਂਣ ਜਾ ਰਿਹਾ ਹੈ, ਇਸ  ਮੌਕੇ ਵੱਖ-ਵੱਖ ਸੂਬਿਆਂ ਦੀਆਂ ਝਾਂਕੀਆਂ ਕਰਤੱਵਿਆ ਪੱਥ ਉੱਤੇ ਹੋਣ ਵਾਲੀ ਪਰੇਡ ਵਿੱਚ ਹਿੱਸਾ ਲੈਣਗੀਆਂ।

ਜਦੋਂ ਕਿ ਪੰਜਾਬ ਦੀ ਝਾਂਕੀ ਨੂੰ ਕੇਂਦਰ ਸਰਕਾਰ ਨੇ ਰਿਜੈਕਟ ਕਰ ਦਿੱਤਾ ਹੈ। ਇਸ ਤੋਂ ਪਹਿਲਾ ਸਾਲ 2023 ਵਿੱਚ ਵੀ ਪਰੇਡ ਵਿੱਚ ਪੰਜਾਬ ਦੀ ਝਾਂਕੀ ਨੂੰ ਥਾਂ ਨਹੀਂ ਦਿੱਤੀ ਗਈ, ਜਿਸ ਦਾ ਵਿਰੋਧ ਪੰਜਾਬ ਸਰਕਾਰ ਵੱਲੋਂ ਵੀ ਕੀਤਾ ਗਿਆ। ਪੰਜਾਬ ਸਰਕਾਰ ਨੇ ਕੇਂਦਰ ਨੂੰ ਝਾਂਕੀ ਦੇ ਤਿੰਨ ਮਾਡਲ ਭੇਜੇ ਸਨ, ਜਿਨ੍ਹਾਂ ਨੂੰ ਕੇਂਦਰ ਨੇ ਪਰੇਡ ਵਿੱਚ ਥਾਂ ਨਹੀਂ ਦਿੱਤੀ।

2007 ਤੋਂ 2024 ਤੱਕ ਪੰਜਾਬ ਨੂੰ ਨਹੀਂ ਮਿਲੀ ਥਾਂ

ਜੇ ਗੱਲ ਕਰੀਏ ਸਾਲ 2007 ਤੋਂ ਲੈ ਕੇ ਮੌਜੂਦਾ ਸਾਲ ਦੀ ਤਾਂ ਕੇਂਦਰ ਅਤੇ ਸੂਬੇ ਵਿੱਚ ਵੱਖ-ਵੱਖ ਪਾਰਟੀ ਦੀਆਂ ਸਰਕਾਰਾਂ ਰਹੀਂ ਹਨ। ਇਸ ਦੌਰਾਨ ਪੰਜਾਬ ਦੀ ਝਾਂਕੀ ਨੂੂੰ 9 ਵਾਰ 26 ਜਨਵਰੀ ਮੌਕੇ ਹੋਣ ਵਾਲੀ ਪਰੇਡ ਵਿੱਚ ਮੌਕਾ ਨਹੀਂ ਦਿੱਤਾ ਗਿਆ।

  • ਸਾਲ 2007 ਦੌਰਾਨ ਦੇਸ਼ ਵਿੱਚ ਕਾਂਗਰਸ ਦੀ ਸਰਕਾਰ ਸੀ ਅਤੇ ਪੰਜਾਬ ਵਿੱਚ ਵੀ ਕਾਂਗਰਸ ਦੀ ਸਰਕਾਰ ਸੀ ਪਰ ਕੇਂਦਰ ਨੇ ਪੰਜਾਬ ਦੀ ਝਾਂਕੀ ਨੂੰ ਮੌਕਾ ਨਹੀਂ ਦਿੱਤਾ
  • 2008 ਸਾਲ ਦੌਰਾਨ ਝਾਂਕੀ ਨੂੰ ਮੌਕਾ ਦਿੱਤਾ, ਜਦੋਂ ਕਿ ਸੂਬੇ ਵਿੱਚ ਅਕਾਲੀ ਦਲ ਦੀ ਸਰਕਾਰ ਸੀ, ਜਦੋਂ ਕਿ ਕੇਂਦਰ ਵਿੱਚ ਕਾਂਗਰਸ ਪਾਰਟੀ ਦੀ ਸਰਕਾਰ ਸੀ
  • 2009 ਸਾਲ ਵਿੱਚ ਪੰਜਾਬ ਦੀ ਝਾਂਕੀ ਥਾਂ ਨਹੀਂ ਮਿਲੀ ਇਸ ਦੌਰਾਨ ਸੂਬੇ ਵਿੱਚ ਅਕਾਲੀ ਦਲ ਤੇ ਕੇਂਦਰ ਵਿੱਚ ਕਾਂਗਰਸ ਪਾਰਟੀ ਦੀ ਸੱਤਾ ਸੀ
  • ਲਗਾਤਾਰ ਦੋ ਸਾਲ ਸੂਬੇ ਦੀ ਝਾਂਕੀ ਨੂੰ ਕੇਂਦਰ ਨੇ ਪਰੇਡ ਤੋਂ ਬਾਹਰ ਰੱਖਿਆ, ਇਹ ਸਾਲ 2010 ਸੀ
  • ਸਾਲ 2011 ਅਤੇ 2012 ਵਿੱਚ ਪੰਜਾਬ ਦੀ ਝਾਂਕੀ ਨੂੰ 26 ਜਨਵਰੀ ਮੌਕੇ ਆਪਣੀ ਸੱਭਿਆਚਾਰ ਦਿਖਾਉਂਣ ਦਾ ਮੌਕਾ ਮਿਲਿਆ
  • ਕਾਂਗਰਸ ਦੀ ਮਨਮੋਹਨ ਸਰਕਾਰ ਵੇਲੇ 2013 ਅਤੇ 2014 ਵਿੱਚ ਪੰਜਾਬ ਦੀ ਝਾਂਕੀ ਨੂੰ ਬਾਹਰ ਰੱਖਿਆ ਗਿਆ
  • ਸਾਲ 2015-16  ਵਿੱਚ ਮੋਦੀ ਸਰਕਾਰ ਨੇ ਵੀ ਸੂਬੇ ਦੀ ਝਾਂਕੀ ਨੂੰ ਮੌਕਾ ਨਹੀਂ ਦਿੱਤਾ, ਇਸ ਵੇਲੇ ਸੂਬੇ ਵਿੱਚ ਬੀਜੇਪੀ ਅਤੇ ਅਕਾਲੀ ਦਲ ਗਠਜੋੜ ਦੀ ਸਰਕਾਰ ਸੀ
  • 2017 ਤੋਂ ਲੈ ਕੇ 2022 ਤੱਕ ਪੰਜਾਬ ਦੀ ਝਾਂਕੀ ਨੂੰ 26 ਜਨਵਰੀ ਦੀ ਪਰੇਡ ਵਿੱਚ ਮਿਲਿਆ ਮੌਕਾ
  • ਸਾਲ 2023 ਅਤੇ 2024 ਵਿੱਚ 'ਆਪ' ਸਰਕਾਰ ਦੀ ਝਾਂਕੀ ਨੂੰ ਗਣਤੰਤਰ ਦਿਵਸ ਮੌਕੇ ਕੀਤੀ ਜਾਣ ਵਾਲੀ ਪਰੇਡ ਵਿੱਚ ਮੌਕਾ ਨਹੀਂ ਦਿੱਤੀ  

ਕਿਵੇ ਹੁੰਦੀ ਹੈ ਝਾਕੀਆਂ ਦੀ ਚੋਣ 

26 ਜਨਵਰੀ ਮੌਕੇ ਪਰੇਡ ਵਿੱਚ ਝਾਕੀਆਂ ਨੂੰ ਸ਼ਾਮਿਲ ਕਰਨ ਦੀ ਚੋਣ ਦੀ ਪ੍ਰਕਿਰਿਆ ਕਾਫੀ ਲੰਬੀ ਹੁੰਦੀ ਹੈ। ਸੂਬੇ ਦੀਆਂ ਝਾਕੀਆਂ ਨੂੰ ਪਰੇਡ ਵਿੱਚ ਸ਼ਾਮਿਲ ਕੀਤੇ ਜਾਣ ਨੂੰ ਲੈ ਕੇ ਰੱਖਿਆ ਮੰਤਰਾਲੇ ਦੇ ਵੱਲੋਂ ਕੁਝ ਮਹੀਨੇ ਪਹਿਲਾਂ ਸੂਬਿਆਂ ਤੇ ਕੇਂਦਰ ਸ਼ਾਸਤ ਰਾਜਾਂ ਨੂੰ ਇੱਕ ਨੋਟੀਫਿਕੇਸ਼ਨ ਜਾਰੀ ਕੀਤਾ ਜਾਂਦਾ ਹੈ। ਝਾਕੀਆਂ ਦੀ ਚੋਣ ਪ੍ਰਕਿਰਿਆ ਵਿੱਚ ਮਦਦ ਕਰਨ ਦੇ ਲਈ ਮਾਹਰਾਂ ਦੀ ਕਮੇਟੀ ਬਣਾਈ ਜਾਂਦੀ ਹੈ।

ਇਸ ਵਿੱਚ ਚਿੱਤਰਕਲਾ, ਸੱਭਿਆਚਾਰ, ਮੂਰਤੀਕਲਾ, ਸੰਗੀਤ, ਵਾਸਤੂਕਲਾ, ਨਾਚ ਅਤੇ ਸੰਬੰਧਿਤ ਵਿਸ਼ਿਆਂ ਦੇ ਉੱਘੇ ਲੋਕ ਸ਼ਾਮਲ ਹੁੰਦੇ ਹਨ। ।ਚੋਣ ਪ੍ਰਕਿਰਿਆ ਵਿੱਚ ਵੱਖ-ਵੱਖ ਸੂਬਿਆਂ/ਕੇਂਦਰ ਸ਼ਾਸਿਤ ਪ੍ਰਦੇਸ਼ਾਂ ਤੋਂ ਝਾਕੀ ਦੇ ਪ੍ਰਸਤਾਵਾਂ ਦੀ ਪੜਤਾਲ ਅਤੇ ਝਾਕੀ ਦੀ ਥੀਮ, ਪੇਸ਼ਕਾਰੀ, ਸੁਹਜ ਅਤੇ ਤਕਨੀਕੀ ਤੱਤਾਂ ਉੱਤੇ ਸੂਬਿਆਂ ਦੇ ਪ੍ਰਤੀਨਿਧੀਆਂ ਨਾਲ ਕਮੇਟੀ ਦੇ ਮੈਂਬਰਾਂ ਵੱਲੋਂ ਕਈ-ਕਈ ਦੌਰ ਦੀ ਗੱਲਬਾਤ ਕੀਤੀ ਜਾਂਦੀ ਹੈ।

Trending news