Bathinda Fan Park: 20 ਅਪ੍ਰੈਲ ਨੂੰ ਸ਼ਾਮ 4 ਵਜੇ ਸ਼ੁਰੂ ਹੋਣ ਵਾਲੇ ਆਈ.ਪੀ.ਐੱਲ. ਲਈ ਐਂਟਰੀ ਦੁਪਹਿਰ 2:30 ਵਜੇ ਰੱਖੀ ਗਈ ਹੈ, ਜਦਕਿ 21 ਅਪ੍ਰੈਲ ਨੂੰ ਸ਼ਾਮ 8 ਵਜੇ ਸ਼ੁਰੂ ਹੋਣ ਵਾਲੇ ਆਈ.ਪੀ.ਐੱਲ. ਲਈ ਸ਼ਹੀਦ ਭਗਤ ਸਿੰਘ ਸਟੇਡੀਅਮ ‘ਚ ਐਂਟਰੀ ਸ਼ਾਮ 7 ਵਜੇ ਦੇ ਕਰੀਬ ਹੋਵੇਗੀ।
Trending Photos
Bathinda Fan Park : ਬੀਸੀਸੀਆਈ ਵੱਲੋਂ ਪੰਜਾਬ ਕ੍ਰਿਕਟ ਐਸੋਸੀਏਸ਼ਨ ਦੇ ਸਹਿਯੋਗ ਨਾਲ ਬਠਿੰਡਾ ਵਿੱਚ ਪਹਿਲੀ ਵਾਰ ਟਾਟਾ ਆਈਪੀਐਲ ਫੈਨ ਪਾਰਕ 2024 ਦਾ ਵੱਡੇ ਪੱਧਰ ’ਤੇ ਆਯੋਜਨ ਕਰਵਾਇਆ ਜਾ ਰਿਹਾ ਹੈ। ਜਾਣਕਾਰੀ ਦਿੰਦਿਆਂ ਪੰਜਾਬ ਕ੍ਰਿਕਟ ਐਸੋਸੀਏਸ਼ਨ ਦੇ ਪ੍ਰਧਾਨ ਅਮਰਜੀਤ ਮਹਿਤਾ ਨੇ ਦੱਸਿਆ ਕਿ ਬਠਿੰਡਾ ਦੇ ਸ਼੍ਰੀ ਹਨੂੰਮਾਨ ਚੌਕ ਨੇੜੇ ਸਥਿਤ ਸ਼ਹੀਦ ਭਗਤ ਸਿੰਘ ਸਟੇਡੀਅਮ ਵਿਖੇ 20 ਅਤੇ 21 ਅਪ੍ਰੈਲ ਨੂੰ ਹੋਣ ਵਾਲੇ ਟਾਟਾ ਆਈ.ਪੀ.ਐੱਲ ਫੈਨ ਪਾਰਕ 2024 ਵਿੱਚ ਦਰਸ਼ਕਾਂ ਲਈ ਐਂਟਰੀ ਬਿਲਕੁਲ ਮੁਫਤ ਰੱਖੀ ਗਈ ਹੈ।
ਅਮਰਜੀਤ ਮਹਿਤ ਨੇ ਦੱਸਿਆ ਕਿ ਬਠਿੰਡਾ ਵਿੱਚ ਦੂਜੀ ਵਾਰ ਇਸ ਫੈਨ ਪਾਰਕ ਦਾ ਆਯੋਜਨ ਕਰਵਾਇਆ ਜਾ ਰਿਹਾ ਹੈ, ਜਦੋਂ ਕਿ ਪਹਿਲੀ ਵਾਰ ਵੱਡੇ ਪੱਧਰ ’ਤੇ ਇਸ ਪ੍ਰੋਗ੍ਰਾਮ ਦਾ ਆਯੋਜਨ ਹੋਵੇਗਾ। ਉਨ੍ਹਾਂ ਕ੍ਰਿਕਟ ਪ੍ਰੇਮੀਆਂ ਨੂੰ ਅਪੀਲ ਕੀਤੀ ਕਿ ਉਹ ਆਪਣੇ ਪਰਿਵਾਰਾਂ ਸਮੇਤ ਇਸ ਦੋ ਰੋਜ਼ਾ ਟਾਟਾ ਆਈਪੀਐਲ ਫੈਨ ਪਾਰਕ 2024 ਵਿੱਚ ਹਿੱਸਾ ਲੈਣ ਅਤੇ ਭਰਪੂਰ ਮਨੋਰੰਜਨ ਕਰਨ। ਉਨ੍ਹਾਂ ਕਿਹਾ ਕਿ ਇਹ ਬਠਿੰਡਾ ਵਾਸੀਆਂ ਲਈ ਖੁਸ਼ਕਿਸਮਤੀ ਦੀ ਗੱਲ ਹੈ ਕਿ ਟਾਟਾ ਇੰਡੀਅਨ ਪ੍ਰੀਮੀਅਰ ਲੀਗ ਫੈਨ ਪਾਰਕ 2024 ਵੱਡੇ ਪੱਧਰ ‘ਤੇ ਆਯੋਜਿਤ ਹੋਣ ਦੇ ਬਾਵਜੂਦ ਦਰਸ਼ਕਾਂ ਲਈ ਬਿਲਕੁਲ ਮੁਫਤ ਐਂਟਰੀ ਦਾ ਪ੍ਰਬੰਧ ਕੀਤਾ ਗਿਆ ਹੈ।
ਇਹ ਵੀ ਪੜ੍ਹੋ: Kiratpur Sahib: ਕੀਰਤਪੁਰ ਸਾਹਿਬ 'ਚ NH ਅਤੇ ਨਗਰ ਪੰਚਾਇਤ ਨੇ ਨਜਾਇਜ਼ ਕਬਜ਼ੇ ਛੁਡਵਾਏ, ਦੁਕਾਨਦਾਰ ਨੇ ਕੀਤਾ ਹੰਗਾਮਾ
ਉਨ੍ਹਾਂ ਦੱਸਿਆ ਕਿ 20 ਅਪ੍ਰੈਲ ਨੂੰ ਸ਼ਾਮ 4 ਵਜੇ ਸ਼ੁਰੂ ਹੋਣ ਵਾਲੇ ਆਈ.ਪੀ.ਐੱਲ. ਲਈ ਐਂਟਰੀ ਦੁਪਹਿਰ 2:30 ਵਜੇ ਰੱਖੀ ਗਈ ਹੈ, ਜਦਕਿ 21 ਅਪ੍ਰੈਲ ਨੂੰ ਸ਼ਾਮ 8 ਵਜੇ ਸ਼ੁਰੂ ਹੋਣ ਵਾਲੇ ਆਈ.ਪੀ.ਐੱਲ. ਲਈ ਸ਼ਹੀਦ ਭਗਤ ਸਿੰਘ ਸਟੇਡੀਅਮ ‘ਚ ਐਂਟਰੀ ਸ਼ਾਮ 7 ਵਜੇ ਦੇ ਕਰੀਬ ਹੋਵੇਗੀ। ਉਨ੍ਹਾਂ ਕਿਹਾ ਕਿ ਇਸ ਟਾਟਾ ਆਈਪੀਐਲ ਫੈਨ ਪਾਰਕ 2024 ਵਿੱਚ ਦਰਸ਼ਕਾਂ ਨੂੰ ਅਜਿਹਾ ਮਹਿਸੂਸ ਹੋਵੇਗਾ, ਜਿਵੇਂ ਉਹ ਆਪਣੀਆਂ ਅੱਖਾਂ ਨਾਲ ਆਈਪੀਐਲ ਮੈਚ ਦਾ ਆਨੰਦ ਮਾਣ ਰਹੇ ਹੋਣ।
ਇਹ ਵੀ ਪੜ੍ਹੋ: Punjab News: ਮੁੱਖ ਮੰਤਰੀ ਭਗਵੰਤ ਮਾਨ ਨੇ ਸੂਬੇ ਦੇ ਸਾਰੇ ਅਧਿਕਾਰੀਆਂ ਨਾਲ ਬੁਲਾਈ ਹਾਈ ਲੈਵਲ ਮੀਟਿੰਗ