Amritpal Singh Arrested Live Updates: ਪੁਲਿਸ ਸ਼ਿੰਕਜੇ 'ਚ ਅੰਮ੍ਰਿਤਪਾਲ, ਸਰੰਡਰ ਕਰਨ ਮਗਰੋਂ ਪਹਿਲੀ ਤਸਵੀਰ ਆਈ ਸਾਹਮਣੇ
Advertisement
Article Detail0/zeephh/zeephh1664237

Amritpal Singh Arrested Live Updates: ਪੁਲਿਸ ਸ਼ਿੰਕਜੇ 'ਚ ਅੰਮ੍ਰਿਤਪਾਲ, ਸਰੰਡਰ ਕਰਨ ਮਗਰੋਂ ਪਹਿਲੀ ਤਸਵੀਰ ਆਈ ਸਾਹਮਣੇ

Amritpal Singh Arrested Live Updates:  ਪੰਜਾਬ ਦੀ ਮੋਗਾ ਪੁਲਿਸ ਨੇ 'ਵਾਰਿਸ ਦੇ ਮੁਖੀ' ਅੰਮ੍ਰਿਤਪਾਲ ਸਿੰਘ (Amritpal Singh Arrested) ਨੂੰ ਗ੍ਰਿਫਤਾਰ ਕਰ ਲਿਆ ਹੈ। ਅਜਨਾਲਾ ਕਾਂਡ ਤੋਂ ਬਾਅਦ ਅੰਮ੍ਰਿਤਪਾਲ ਸਿੰਘ ਫਰਾਰ ਸੀ। ਪਿਛਲੇ ਇੱਕ ਮਹੀਨੇ ਦੌਰਾਨ ਪੰਜਾਬ ਪੁਲਿਸ ਨੇ ਅੰਮ੍ਰਿਤਪਾਲ ਸਿੰਘ ਨੂੰ ਫੜਨ ਲਈ ਕਈ ਥਾਵਾਂ 'ਤੇ ਛਾਪੇਮਾਰੀ ਕੀਤੀ ਸੀ ਪਰ ਉਸ ਦਾ ਕੋਈ ਸੁਰਾ

Amritpal Singh Arrested Live Updates: ਪੁਲਿਸ ਸ਼ਿੰਕਜੇ 'ਚ ਅੰਮ੍ਰਿਤਪਾਲ, ਸਰੰਡਰ ਕਰਨ ਮਗਰੋਂ ਪਹਿਲੀ ਤਸਵੀਰ ਆਈ ਸਾਹਮਣੇ
LIVE Blog

Amritpal Singh Arrested Live Updates: ਪੰਜਾਬ ਦੀ ਮੋਗਾ ਪੁਲਿਸ ਨੇ 'ਵਾਰਿਸ ਦੇ ਮੁਖੀ' ਅੰਮ੍ਰਿਤਪਾਲ ਸਿੰਘ (Amritpal Singh Arrested) ਨੂੰ ਗ੍ਰਿਫਤਾਰ ਕਰ ਲਿਆ ਹੈ। ਅਜਨਾਲਾ ਕਾਂਡ ਤੋਂ ਬਾਅਦ ਅੰਮ੍ਰਿਤਪਾਲ ਸਿੰਘ ਫਰਾਰ ਸੀ। ਪਿਛਲੇ ਇੱਕ ਮਹੀਨੇ ਦੌਰਾਨ ਪੰਜਾਬ ਪੁਲਿਸ ਨੇ ਅੰਮ੍ਰਿਤਪਾਲ ਸਿੰਘ ਨੂੰ ਫੜਨ ਲਈ ਕਈ ਥਾਵਾਂ 'ਤੇ ਛਾਪੇਮਾਰੀ ਕੀਤੀ ਸੀ ਪਰ ਉਸ ਦਾ ਕੋਈ ਸੁਰਾਗ ਨਹੀਂ ਲੱਗ ਸਕਿਆ ਸੀ।

ਪੁਲਿਸ ਨੂੰ ਕਈ ਦਿਨਾਂ ਤੋਂ ਦੇਸ਼ ਦੇ ਕਈ ਹਿੱਸਿਆਂ ਵਿੱਚ ਅੰਮ੍ਰਿਤਪਾਲ (Amritpal Singh Arrested) ਦੀ ਭਾਲ ਸੀ। ਉਸ ਨੇ ਆਪਣੇ ਸਮਰਪਣ ਬਾਰੇ ਕਈ ਵਾਰ ਸੰਦੇਸ਼ ਵੀ ਭੇਜੇ ਪਰ ਉਹ ਹੁਣ ਤੱਕ ਪਹੁੰਚ ਤੋਂ ਬਾਹਰ ਰਿਹਾ। ਹੁਣ ਖਬਰ ਹੈ ਕਿ ਉਸ ਨੂੰ ਦੇਰ ਰਾਤ ਗ੍ਰਿਫਤਾਰ ਕਰ ਲਿਆ ਗਿਆ ਹੈ।

ਇਹ ਵੀ ਪੜ੍ਹੋ: Amritpal Singh Arrested: ਮੋਗਾ ਤੋਂ ਅੰਮ੍ਰਿਤਪਾਲ ਸਿੰਘ ਗ੍ਰਿਫ਼ਤਾਰ, ਪੁਲਿਸ ਨੇ ਅਮਨ-ਸ਼ਾਂਤੀ ਬਣਾਈ ਰੱਖਣ ਦੀ ਕੀਤੀ ਅਪੀਲ

ਸੂਤਰਾਂ ਅਨੁਸਾਰ ਅੰਮ੍ਰਿਤਪਾਲ ਸਿੰਘ (Amritpal Singh Arrested) ਨੂੰ ਅਸਾਮ ਦੀ ਡਿਬਰੂਗੜ੍ਹ ਜੇਲ੍ਹ ਵਿੱਚ ਭੇਜਿਆ ਜਾਵੇਗਾ। ਇਹ ਉਹੀ ਜੇਲ੍ਹ ਹੈ ਜਿੱਥੇ ਉਸ ਦੇ ਕਈ ਸਾਥੀਆਂ ਨੂੰ ਵੀ ਰੱਖਿਆ ਗਿਆ ਹੈ। ਅੰਮ੍ਰਿਤਪਾਲ ਸਿੰਘ ਖਿਲਾਫ ਸਰਕਾਰੀ ਕਾਰਵਾਈ ਵਿਚ ਰੁਕਾਵਟ ਪਾਉਣ, ਸ਼ਾਂਤੀ ਭੜਕਾਉਣ ਵਰਗੇ ਕਈ ਗੰਭੀਰ ਮਾਮਲੇ ਦਰਜ ਹਨ। ਦੱਸਿਆ ਜਾ ਰਿਹਾ ਹੈ ਕਿ ਪੁਲਿਸ ਨੇ ਅੰਮ੍ਰਿਤਪਾਲ ਨੂੰ ਮੋਗਾ ਦੇ ਪਿੰਡ ਰੋਡੇ ਦੇ ਇੱਕ ਗੁਰਦੁਆਰੇ ਤੋਂ ਗ੍ਰਿਫਤਾਰ ਕੀਤਾ ਹੈ।

ਹਾਲ ਹੀ 'ਚ ਉਸ ਦੀ ਪਤਨੀ ਕਿਰਨਦੀਪ ਕੌਰ ਨੂੰ ਇਮੀਗ੍ਰੇਸ਼ਨ ਅਧਿਕਾਰੀਆਂ ਨੇ ਅੰਮ੍ਰਿਤਸਰ ਹਵਾਈ ਅੱਡੇ 'ਤੇ ਉਸ ਸਮੇਂ ਰੋਕ ਲਿਆ ਜਦੋਂ ਉਹ ਲੰਡਨ ਜਾਣ ਵਾਲੀ ਫਲਾਈਟ 'ਚ ਸਵਾਰ ਹੋਣ ਦੀ ਕੋਸ਼ਿਸ਼ ਕਰ ਰਹੀ ਸੀ। ਅੰਮ੍ਰਿਤਪਾਲ ਸਿੰਘ ਦਾ ਵਿਆਹ ਇਸ ਸਾਲ ਫਰਵਰੀ 'ਚ ਯੂ.ਕੇ. ਦੀ ਰਹਿਣ ਵਾਲੀ ਕਿਰਨਦੀਪ ਕੌਰ ਨਾਲ ਹੋਇਆ ਸੀ।

ਵੇਖੋ ਵੀਡੀਓ 

Trending news