Ludhiana Snatchers: ਲੁਧਿਆਣਾ ਬਸ ਸਟੈਂਡ ਨੇੜੇ ਨਸ਼ੇੜੀ ਕੁੜੀਆਂ ਨੇ ਮਚਾਇਆ ਗਦਰ! ਬਾਹਰੋਂ ਆਏ ਮੁਸਾਫਰਾਂ ਨਾਲ ਕਰਦੀਆਂ ਹਨ ਲੁੱਟ
Advertisement
Article Detail0/zeephh/zeephh2302951

Ludhiana Snatchers: ਲੁਧਿਆਣਾ ਬਸ ਸਟੈਂਡ ਨੇੜੇ ਨਸ਼ੇੜੀ ਕੁੜੀਆਂ ਨੇ ਮਚਾਇਆ ਗਦਰ! ਬਾਹਰੋਂ ਆਏ ਮੁਸਾਫਰਾਂ ਨਾਲ ਕਰਦੀਆਂ ਹਨ ਲੁੱਟ

Ludhiana Girls robbery case:  ਕੁੜੀਆਂ ਦਾ ਕਹਿਣਾ ਇਹ ਸਭ ਕੁਝ ਨਸ਼ੇ ਦੀ ਤੋੜ ਦੇ ਲਈ ਕਰਦੇ ਹਾਂ, ਸਰਕਾਰ ਅੱਗੇ ਅਪੀਲ ਸਾਡਾ ਨਸ਼ਾ ਛੁਡਵਾਇਆ ਜਾਵੇ। ਲੁਧਿਆਣਾ ਬਸ ਸਟੈਂਡ ਨੇੜੇ ਨਸ਼ੇੜੀ ਕੁੜੀਆਂ ਨੇ ਗਦਰ ਮਚਾਇਆ। ਬਾਹਰੋਂ ਆਏ ਮੁਸਾਫਰਾਂ ਨਾਲ ਲੁੱਟ ਕਰਦੀਆਂ ਹਨ।

 

 Ludhiana Snatchers: ਲੁਧਿਆਣਾ ਬਸ ਸਟੈਂਡ ਨੇੜੇ ਨਸ਼ੇੜੀ ਕੁੜੀਆਂ ਨੇ ਮਚਾਇਆ ਗਦਰ! ਬਾਹਰੋਂ ਆਏ ਮੁਸਾਫਰਾਂ ਨਾਲ ਕਰਦੀਆਂ ਹਨ ਲੁੱਟ

Ludhiana Girls robbery case/ਤਰਸੇਮ ਭਾਰਦਵਾਜ: ਲੁਧਿਆਣਾ ਦੇ ਬਸ ਸਟੈਂਡ ਸਟੈਂਡ ਇਲਾਕੇ ਵਿੱਚ ਅਕਸਰ ਨਸ਼ੇੜੀ ਕੁੜੀਆਂ ਘੁੰਮਦੀਆਂ ਦੇਖੀਆਂ ਜਾਂਦੀਆਂ ਹਨ ਅਤੇ ਬਾਹਰੋਂ ਆਏ ਮੁਸਾਫਰਾਂ ਦੇ ਨਾਲ ਲੁੱਟ ਵੀ ਕਰਦੀਆਂ ਹਨ। ਬਸ ਸਟੈਂਡ ਮਾਰਕੀਟ ਦੇ ਲੋਕ ਪਰੇਸ਼ਾਨ ਹੋ ਰਹੇ ਹਨ।  ਜਦੋਂ ਇਸ ਸਬੰਧੀ ਮਾਰਕੀਟ ਦੇ ਲੋਕਾਂ ਦੇ ਨਾਲ ਗੱਲਬਾਤ ਕੀਤੀ ਗਈ ਤਾਂ ਉਹਨਾਂ ਦਾ ਕਹਿਣਾ ਸੀ ਕਿ ਕੁੜੀਆਂ ਅਕਸਰ ਨਸ਼ੇ ਕਰਕੇ ਬਾਹਰੋਂ ਆਏ ਮੁਸਾਫਰਾਂ ਦੇ ਨਾਲ ਲੁੱਟ ਕਰਦੀਆਂ ਹਨ। ਇਸ ਤਰੀਕੇ ਦਾ ਮਾਮਲਾ ਵੀਰਵਾਰ ਦੇਰ ਸ਼ਾਮ ਨੂੰ ਦੇਖਣ ਨੂੰ ਮਿਲਿਆ ਸੀ ਜਿਸ ਤੋਂ ਬਾਅਦ ਮਾਰਕੀਟ ਦੇ ਲੋਕ ਇਕੱਠੇ ਹੋ ਕੇ ਵਿਰੋਧ ਕੀਤਾ ਤੇ ਕਾਰਵਾਈ ਦੀ ਮੰਗ ਕੀਤੀ, ਜਿਸ ਵਿਅਕਤੀ ਨਾਲ ਲੁੱਟ ਹੋਈ ਸੀ ਉਸ ਵਿਅਕਤੀ ਨੂੰ ਘਰ ਤੱਕ ਪਹੁੰਚਣ ਦੇ ਲਈ ਕਰਾਇਆ ਵੀ ਦਿੱਤਾ ਗਿਆ।

ਬੱਸ ਸਟੈਂਡ ਨੇੜੇ ਦੇਰ ਰਾਤ ਘੁੰਮ ਰਹੀਆ ਕੁੜੀਆ ਨਾਲ ਗੱਲਬਾਤ ਕੀਤੀ ਗਈ ਤਾਂ ਉਹਨਾਂ ਦਾ ਕਹਿਣਾ ਸੀ ਕਿ 10-15 ਦੇ ਕਰੀਬ ਕੁੜੀਆ ਨਸ਼ੇ ਕਰਦੀਆਂ ਹਨ ਜਦਕਿ ਇਹ ਜਿਸਮਫਰੋਸ਼ੀ ਦਾ ਧੰਦਾ ਕਰਦੀਆਂ ਹਨ। ਉਹ ਇਸ ਤਰ੍ਹਾਂ ਨਸ਼ੇ ਦੀ ਹਾਲਾਤ ਵਿੱਚ ਕਰਦੀਆਂ ਹਨ। ਸਰਕਾਰ ਨੂੰ ਅਪੀਲ ਵੀ ਕੀਤੀ ਕਿ ਇਹਨਾਂ ਦਾ ਇਲਾਜ ਕਰਵਾਇਆ ਜਾਵੇ। ਬੱਸ ਸਟੈਂਡ ਉੱਤੇ ਘੁੰਮ ਰਹੀਆਂ ਕੁੜੀਆ ਨੇ ਖੁਲਾਸਾ ਕੀਤਾ ਕਿ ਕਿਸ ਜਗਹਾ ਦੇ ਉੱਪਰੋਂ ਇਹ ਕੁੜੀਆਂ ਨਸ਼ਾ ਲਿਆਂਦੀਆਂ ਹਨ। ਇਹ ਵੀ ਦੱਸਿਆ ਕੀ 3500 ਰੁਪਏ ਵਿੱਚ ਸ਼ਰੇਆਮ ਨਸ਼ਾ ਮਿਲਦਾ ਹੈ।

ਇਹ ਵੀ ਪੜ੍ਹੋ: Punjab Weather Update: ਪੰਜਾਬ 'ਚ ਅੱਤ ਦੀ ਗਰਮੀ ਤੋਂ ਰਾਹਤ! ਜਾਣੋ ਕਦੋਂ ਆਵੇਗਾ ਮਾਨਸੂਨ ? ਮੌਸਮ ਵਿਭਾਗ ਦੱਸੀ ਤਾਰੀਕ
 

ਇਹ ਸਾਰੇ ਮਾਮਲੇ ਸੰਦੀ ਜਦ ਏਸੀਪੀ ਨਾਲ ਗੱਲ ਕੀਤੀ ਗਈ ਉਹਨਾਂ ਨੇ ਕਿਹਾ ਕਿ ਉਹਨਾਂ ਨੂੰ ਜਦੋਂ ਵੀ ਕੋਈ ਸ਼ਿਕਾਇਤ ਮਿਲਦੀ ਹੈ ਉਹਨਾਂ ਵੱਲੋਂ ਕਾਰਵਾਈ ਕੀਤੀ ਜਾਂਦੀ ਹੈ ਚਾਹੇ ਕੋਈ ਨਸ਼ੇੜੀ ਹੈ ਜਾਂ ਕੋਈ ਵੀ ਸਨੈਚਿੰਗ ਕਰਦਾ ਹੈ।

ਇਹ ਵੀ ਪੜ੍ਹੋ:   Anti-paper leak law: ਐਂਟੀ ਪੇਪਰ ਲੀਕ ਐਕਟ ਕੀ ਹੈ, ਇਸ 'ਚ ਕੀ ਉਪਬੰਧ ਹਨ ਤੇ ਇਹ ਕਿਹੜੀਆਂ ਪ੍ਰੀਖਿਆਵਾਂ 'ਤੇ ਲਾਗੂ ਹੋਵੇਗਾ?
 

Trending news