Ludhiana News: ਲੁਧਿਆਣਾ 'ਚ ਆਪਸੀ ਰੰਜਿਸ਼ ਨੂੰ ਲੈ ਕੇ ਘਰ ਦੇ ਬਾਹਰ ਫਾਈਰਿੰਗ, ਗੈਂਗਸਟਰ ਸਾਗਰ ਨਿਊਟਨ ਨੇ ਲਈ ਜਿੰਮੇਵਾਰੀ
Advertisement
Article Detail0/zeephh/zeephh2328407

Ludhiana News: ਲੁਧਿਆਣਾ 'ਚ ਆਪਸੀ ਰੰਜਿਸ਼ ਨੂੰ ਲੈ ਕੇ ਘਰ ਦੇ ਬਾਹਰ ਫਾਈਰਿੰਗ, ਗੈਂਗਸਟਰ ਸਾਗਰ ਨਿਊਟਨ ਨੇ ਲਈ ਜਿੰਮੇਵਾਰੀ

Ludhiana News: ਗੈਂਗਸਟਰ ਸਾਗਰ ਨਿਊਟਨ ਦੀ ਕਰਨਲ ਸਿੰਘ ਵਾਸੀ ਨਵੀ ਨਾਲ ਪੁਰਾਣੀ ਰੰਜਿਸ਼ ਹੈ। ਇਸ ਕਾਰਨ ਉਸ ਨੇ ਆਪਣੇ ਸਾਥੀ ਭੇਜ ਕੇ ਫਾਇਰਿੰਗ ਕਰਵਾਈ। ਫਿਲਹਾਲ ਅਧਿਕਾਰੀਆਂ ਨੇ  ਇਸ ਮਾਮਲੇ 'ਤੇ ਚੁੱਪ ਧਾਰੀ ਰੱਖੀ। ਵੀਡੀਓ ਸਾਹਮਣੇ ਆਉਣ ਤੋਂ ਬਾਅਦ ਜ਼ਿਲ੍ਹਾ ਪੁਲਿਸ ਬਾਈਕ ਦਾ ਨੰਬਰ ਟਰੇਸ ਕਰਨ 'ਚ ਲੱਗੀ ਹੋਈ ਹੈ।

Ludhiana News: ਲੁਧਿਆਣਾ 'ਚ ਆਪਸੀ ਰੰਜਿਸ਼ ਨੂੰ ਲੈ ਕੇ ਘਰ ਦੇ ਬਾਹਰ ਫਾਈਰਿੰਗ, ਗੈਂਗਸਟਰ ਸਾਗਰ ਨਿਊਟਨ ਨੇ ਲਈ ਜਿੰਮੇਵਾਰੀ

Ludhiana News(ਤਰਸੇਮ ਲਾਲ ਭਾਰਦਵਾਜ): ਲੁਧਿਆਣਾ ਵਿੱਚ ਦੋ ਦਿਨ ਪਹਿਲਾਂ ਦੀ ਇੱਕ ਵੀਡੀਓ ਸਾਹਮਣੇ ਆਈ ਹੈ। ਵੀਡੀਓ ਵਿੱਚ ਇਕ ਬਾਈਕ ਸਵਾਰ ਤਿੰਨ ਨੌਜਵਾਨ ਇਕ ਘਰ ਦੇ ਬਾਹਰ ਗੋਲੀਬਾਰੀ ਕਰਦੇ ਦਿਖਾਈ ਦੇ ਰਹੇ ਹਨ। ਕਰੀਬ 27 ਸਕਿੰਟਾਂ ਵਿੱਚ ਬਦਮਾਸ਼ਾਂ ਨੇ ਘਰ ਦੇ ਬਾਹਰ ਤਿੰਨ ਗੋਲੀਆਂ ਚਲਾਈਆਂ। ਵੀਡੀਓ ਵਿੱਚ ਦੇਖਿਆ ਜਾ ਸਕਦਾ ਹੈ ਕਿ ਬਿਨਾਂ ਕਿਸੇ ਡਰ ਦੇ ਬਦਮਾਸ਼ ਪਿਸਤੌਲ ਵਿੱਚ ਗੋਲੀ ਲੋਡ ਕਰਦੇ ਅਤੇ ਫਾਇਰਿੰਗ ਕਰਦੇ ਦਿਖਾਈ ਦਿੰਦੇ ਹਨ। ਪੁਲਿਸ ਇਸ ਮਾਮਲੇ ਵਿੱਚ ਕੁਝ ਕਹਿਣ ਲਈ ਤਿਆਰ ਨਹੀਂ ਪਰ ਗੈਂਗਸਟਰ ਸਾਗਰ ਨਿਊਟਨ ਨੇ ਗੋਲੀ ਚਲਾਉਣ ਦੀ ਜ਼ਿੰਮੇਵਾਰੀ ਲਈ ਹੈ।

ਸੂਤਰਾਂ ਤੋਂ ਮਿਲੀ ਜਾਣਕਾਰੀ ਅਨੁਸਾਰ ਇਹ ਵੀਡੀਓ ਥਾਣਾ ਦੁੱਗਰੀ ਦੇ ਫੇਜ਼-3 ਇਲਾਕੇ ਦੇ ਕਰਨੈਲ ਸਿੰਘ ਦੇ ਘਰ ਦੀ ਦੱਸੀ ਜਾ ਰਹੀ ਹੈ। ਪਰ ਹੁਣ ਤੱਕ ਕਿਸੇ ਵੀ ਪੁਲਿਸ ਅਧਿਕਾਰੀ ਨੇ ਇਸ ਵੀਡੀਓ ਦੀ ਅਧਿਕਾਰਤ ਪੁਸ਼ਟੀ ਨਹੀਂ ਕੀਤੀ ਹੈ। ਦੁੱਗਰੀ ਥਾਣੇ ਦੇ ਐਸਐਚਓ ਦੱਸਿਆ ਕਿ ਮਾਮਲਾ ਉਨ੍ਹਾਂ ਨੂੰ ਜਾਣਕਾਰੀ ਵਿੱਚ ਹੈ। ਉਹਨਾਂ  ਵੀਡੀਓ ਵਿੱਚ ਦਿਖਾਈ ਦਾ ਰਿਹਾ ਉਸ ਥਾਂ 'ਤੇ ਵੀ ਜਾਂਚ ਕਰਵਾਈ ਜਾ ਰਹੀ ਹੈ। ਜਾਂਚ ਤੋਂ ਬਾਅਦ ਹੀ ਕੁਝ ਕਿਹਾ ਜਾ ਸਕਦਾ ਹੈ।

ਗੈਂਗਸਟਰ ਸਾਗਰ ਨਿਊਟਨ ਦੀ ਕਰਨਲ ਸਿੰਘ ਵਾਸੀ ਨਵੀ ਨਾਲ ਪੁਰਾਣੀ ਰੰਜਿਸ਼ ਹੈ। ਇਸ ਕਾਰਨ ਉਸ ਨੇ ਆਪਣੇ ਸਾਥੀ ਭੇਜ ਕੇ ਫਾਇਰਿੰਗ ਕਰਵਾਈ। ਫਿਲਹਾਲ ਅਧਿਕਾਰੀਆਂ ਨੇ  ਇਸ ਮਾਮਲੇ 'ਤੇ ਚੁੱਪ ਧਾਰੀ ਰੱਖੀ। ਵੀਡੀਓ ਸਾਹਮਣੇ ਆਉਣ ਤੋਂ ਬਾਅਦ ਜ਼ਿਲ੍ਹਾ ਪੁਲਿਸ ਬਾਈਕ ਦਾ ਨੰਬਰ ਟਰੇਸ ਕਰਨ 'ਚ ਲੱਗੀ ਹੋਈ ਹੈ।

ਇਸ ਘਟਨਾ ਤੋਂ ਬਾਅਦ ਇਲਾਕਾ ਪੁਲਿਸ ਹੁਣ ਜਾਂਚ ਕਰ ਰਹੀ ਹੈ। ਪੁਲਿਸ ਗੋਲੀਬਾਰੀ ਕਰਨ ਵਾਲਿਆਂ ਦੀ ਪਛਾਣ ਕਰਨ 'ਚ ਲੱਗੀ ਹੋਈ ਹੈ। ਇਸ ਮਾਮਲੇ ਸਬੰਧੀ ਪੁਲਿਸ ਕੁਝ ਵੀ ਨਹੀਂ ਦਸ ਰਹੀ ਪਰ ਇਸ ਮਾਮਲੇ ਵਿਚ ਸਾਗਰ ਨਿਊਟਨ ਨੇ ਆਪਣੇ ਸੋਸ਼ਲ ਮੀਡੀਆ ਅਕਾਊਂਟ 'ਤੇ ਲਿਖਿਆ ਕੇ ਜਿੰਮੇਵਾਰੀ ਲਈ ਹੈ। 

ਉਸ ਨੇ ਆਪਣੇ ਸੋਸ਼ਲ ਮੀਡੀਆ ਅਕਾਉਂਟ 'ਤੇ ਲਿਖਿਆ...ਕੱਲ੍ਹ ਨਵੀ ਦੇ ਘਰ ਦੇ ਬਾਹਰ ਚੱਲੀਆਂ ਗੋਲੀਆਂ ਮੇਰੇ ਵੱਲੋਂ ਚਲਾਈਆਂ ਗਈਆਂ ਸਨ। ਇਹ ਸਾਡੇ ਵਿਰੋਧੀਆਂ ਨਾਲ ਮਿਲ ਕੇ ਹਵਾ ਵਿੱਚ ਉੱਡ ਰਿਹਾ ਹੈ। ਫਿਲਹਾਲ ਘਰ ਦੇ ਬਾਹਰ ਹੀ ਗੋਲੀਆਂ ਚਲਾਈਆਂ ਗਈਆਂ ਹਨ, ਜੇਕਰ ਉਹ ਨਾ ਸੁਧਰਿਆ ਤਾਂ ਅਗਲੀ ਵਾਰ ਉਸ ਨੂੰ ਮਾਰਨਾ ਪਵੇਗਾ। ਉਸ ਨੇ ਮੇਰੀ ਪਤਨੀ ਨੂੰ ਝੂਠੇ ਕੇਸ ਵਿੱਚ ਜੇਲ੍ਹ ਭੇਜ ਦਿੱਤਾ ਹੈ। ਮੇਰਾ ਹੁਣ ਆਪਣੇ ਪਰਿਵਾਰ ਨਾਲ ਕੋਈ ਸਬੰਧ ਨਹੀਂ ਹੈ। ਪਰਿਵਾਰ ਨੂੰ ਪਰੇਸ਼ਾਨ ਕਰਨਾ ਬੰਦ ਕਰੋ। ਹੁਣ ਖੇਡ ਬਦਲ ਗਈ ਹੈ। ਜੋ ਵੀ ਤੁਸੀਂ ਮੇਰੇ ਨਾਲ ਗੱਲ ਕਰਨਾ ਚਾਹੁੰਦੇ ਹੋ, ਉਹ ਮੇਰੇ ਨਾਲ ਸਿੱਧਾ ਕਰੋ। ਨਜਾਇਜ਼ ਲੋਕਾਂ ਨੂੰ ਤੰਗ ਕਰਨਾ ਬੰਦ ਕਰੋ।

Trending news