Ludhiana News: ਸੜਕ ਤੇ ਪਤੀ-ਪਤਨੀ ਨੇ ਕੀਤਾ ਹਾਈ ਵੋਲਟੇਜ ਡਰਾਮਾ, ਪੁਲਿਸ ਦੋਵਾਂ ਨੂੰ ਚੁੱਕ ਕੇ ਲੈ ਗਈ ਥਾਣੇ
Advertisement
Article Detail0/zeephh/zeephh2439293

Ludhiana News: ਸੜਕ ਤੇ ਪਤੀ-ਪਤਨੀ ਨੇ ਕੀਤਾ ਹਾਈ ਵੋਲਟੇਜ ਡਰਾਮਾ, ਪੁਲਿਸ ਦੋਵਾਂ ਨੂੰ ਚੁੱਕ ਕੇ ਲੈ ਗਈ ਥਾਣੇ

Ludhiana News: ਅੰਕਿਤ ਨਾਮ ਦੇ ਨੌਜਵਾਨ ਨੇ ਡੇਢ ਸਾਲ ਪਹਿਲਾਂ ਆਨਲਾਈਨ ਇੱਕ ਵੈਬਸਾਈਟ ਤੋਂ ਲੜਕੇ ਨਾਲ ਲੱਭਕੇ ਵਿਆਹ ਕਰਵਾਇਆ ਸੀ। ਨੌਜਵਾਨ ਨੇ ਰੋਦੇ ਰੋਦੇ ਦੱਸਿਆ ਕਿ ਮੈਨੂੰ ਆਨਲਾਈਨ ਵਿਆਹ ਕਰਨਾ ਮਹਿੰਗਾ ਪੈ ਗਿਆ ਹੈ।  

Ludhiana News: ਸੜਕ ਤੇ ਪਤੀ-ਪਤਨੀ ਨੇ ਕੀਤਾ ਹਾਈ ਵੋਲਟੇਜ ਡਰਾਮਾ, ਪੁਲਿਸ ਦੋਵਾਂ ਨੂੰ ਚੁੱਕ ਕੇ ਲੈ ਗਈ ਥਾਣੇ

Ludhiana News(ਤਰਸੇਮ ਲਾਲ ਭਾਰਦਵਾਜ): ਲੁਧਿਆਣਾ ਦੇ ਨੂਰ ਵਾਲਾ ਰੋਡ 'ਤੇ ਪਤੀ-ਪਤਨੀ ਵਿਚਾਲੇ ਹਾਈ ਵੋਲਟੇਜ਼ ਡਰਾਮਾ ਦੇਖਣ ਨੂੰ ਮਿਲਿਆ ਹੈ। ਪਤੀ ਵੱਲੋਂ ਆਪਣੀ ਪਤਨੀ ਨੂੰ ਬਹਾਰੋਂ ਕੱਢ ਦਿੱਤਾ। ਜਿਸ ਤੋਂ ਬਾਅਦ ਆਲੇ ਦੁਆਲੇ ਦੇ ਲੋਕਾਂ ਨੇ ਪੁਲਿਸ ਨੂੰ ਸੂਚਨਾ ਦੇ ਦਿੱਤੀ ਤਾਂ ਪੁਲਿਸ ਨੇ ਮੌਕੇ 'ਤੇ ਪਹੁੰਚਕੇ ਦੋਵਾਂ ਨੂੰ ਆਪਣੇ ਨਾਲ ਥਾਣੇ ਲੈ ਗਈ।  

ਅੰਕਿਤ ਨਾਮ ਦੇ ਨੌਜਵਾਨ ਨੇ ਡੇਢ ਸਾਲ ਪਹਿਲਾਂ ਆਨਲਾਈਨ ਇੱਕ ਵੈਬਸਾਈਟ ਤੋਂ ਲੜਕੇ ਨਾਲ ਲੱਭਕੇ ਵਿਆਹ ਕਰਵਾਇਆ ਸੀ। ਨੌਜਵਾਨ ਨੇ ਰੋਦੇ ਰੋਦੇ ਦੱਸਿਆ ਕਿ ਮੈਨੂੰ ਆਨਲਾਈਨ ਵਿਆਹ ਕਰਨਾ ਮਹਿੰਗਾ ਪੈ ਗਿਆ ਹੈ।  

ਜਦੋਂ ਇਸ ਸਬੰਧੀ ਨੌਜਵਾਨਾਂ ਗੱਲਬਾਤ ਕੀਤੀ ਗਈ ਤਾਂ ਨੌਜਵਾਨ ਨੇ ਮੀਡੀਆ ਨਾਲ ਗੱਲਬਾਤ ਕਰਦੇ ਹੋਏ ਦੱਸਿਆ ਕਿ ਡੇਢ ਸਾਲ ਪਹਿਲਾਂ ਮੇਰਾ ਵਿਆਹ ਹੋਇਆ ਸੀ ਪਰ ਇਸ ਲੜਕੀ ਦੇ ਬਾਹਰ ਕਈ ਨੌਜਵਾਨਾਂ ਦੇ ਨਾਲ ਅਫੇਅਰ ਚੱਲਦਾ ਹੈ। ਤੇ ਇਸ ਦੀ ਨਿਗਹਾ ਮੇਰੀ ਪ੍ਰਾਪਰਟੀ ਦੇ ਉੱਪਰ ਹੈ। ਕਈ ਵਾਰ ਮੈਨੂੰ ਮਾਰਨ ਦੀ ਵੀ ਕੋਸ਼ਿਸ਼ ਕੀਤੀ ਹੈ ਜਿਸ ਕਰਕੇ ਮੈਂ ਇਸ ਲੜਕੀ ਦੇ ਨਾਲ ਨਹੀਂ ਰਹਿ ਸਕਦਾ ਮੇਰੀ ਜਾਨ ਨੂੰ ਖਤਰਾ ਹੈ ਨੌਜਵਾਨ ਨੇ ਆਪਣੇ ਘਰ ਨੂੰ ਲਗਾਇਆ ਤਾਲਾ ਅਤੇ ਕਿਹਾ ਕਿ ਮੈਨੂੰ ਇਨਸਾਫ ਦਿੱਤਾ ਜਾਵੇ

ਦੂਸਰੇ ਪਾਸੇ ਜਦੋਂ ਇਸ ਸੰਬੰਧੀ ਪੀੜਿਤ ਲੜਕੀ ਦੇ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਨੇ ਦੱਸਿਆ ਕਿ ਡੇਢ ਸਾਲ ਪਹਿਲਾਂ ਉਸਦਾ ਅੰਕਿਤ ਨਾਮ ਦੇ ਨੌਜਵਾਨ ਦੇ ਨਾਲ ਵਿਆਹ ਹੋਇਆ ਸੀ। ਕੁਝ ਸਮੇਂ ਬਾਅਦ ਹੀ ਉਸ ਨੇ ਮੇਰੇ ਨਾਲ ਕੁੱਟਮਾਰ ਅਤੇ ਆਏ ਦਿਨ ਨਵੀਂ ਚੀਜ਼ਾਂ ਦੀ ਡਿਮਾਂਡ ਕਰਨੀ ਸ਼ੁਰੂ ਕਰ ਦਿੱਤੀ। ਇਸ ਤੋਂ ਬਾਅਦ ਉਸ ਨੇ ਦਾਜ ਦੀ ਮੰਗ ਨੂੰ ਲੈ ਕੇ ਕਈ ਵਾਰ ਮੇਰੇ ਨਾਲ ਕੁੱਟਮਾਰ ਵੀ ਕੀਤੀ ਗਈ ਪਰ ਹੁਣ ਮੈਨੂੰ ਇਨਸਾਫ ਚਾਹੀਦਾ ਹੈ। ਇਸ ਦੇ ਉੱਪਰ ਬਣਦੀ ਕਾਰਵਾਈ ਕੀਤੀ ਜਾਵੇ ਕਿਉਂਕਿ ਕਈ ਵਾਰ ਮੈਂ ਇਸ ਨੌਜਵਾਨ ਨੂੰ ਮੌਕਾ ਦੇ ਕੇ ਦੇਖ ਲਿਆ ਹੈ।

ਮੌਕੇ 'ਤੇ ਪਹੁੰਚੀ PCR ਪੁਲਿਸ ਨੇ ਮੀਡੀਆ ਨਾਲ ਗੱਲਬਾਤ ਕਰਦੇ ਹੋਏ ਦੱਸਿਆ ਕਿ ਸਾਨੂੰ ਸੂਚਨਾ ਮਿਲੀ ਸੀ ਕਿ ਪਤੀ ਪਤਨੀ ਦਾ ਝਗੜਾ ਹੋ ਰਿਹਾ ਹੈ। ਜਿਸ ਨੂੰ ਲੈ ਕੇ ਅਸੀਂ ਮੌਕੇ 'ਤੇ ਪਹੁੰਚੇ ਹਾਂ ਦੋਨਾਂ ਨੂੰ ਥਾਣੇ ਲੈ ਕੇ ਜਾਇਆ ਜਾ ਰਿਹਾ ਹੈ। ਕਿਸੇ ਦੀ ਵੀ ਗਲਤੀ ਪਾਈ ਗਈ ਤਾਂ ਬਣਦੀ ਕਾਰਵਾਈ ਕੀਤੀ ਜਾਵੇਗੀ।

Trending news