Ludhiana Encounter News: ਲੁਧਿਆਣਾ ਗੈਂਗਸਟਰ ਐਨਕਾਊਂਟਰ ਮਾਮਲੇ ਵਿੱਚ ਹੁਣ ਐਨਕਾਊਂਟਰ ਵਾਲੀ ਥਾਂ ਉੱਤੇ ਫੋਰੈਨਸਿਕ ਟੀਮ ਪਹੁੰਚ ਗਈ ਹੈ। ਐਨਕਾਊਂਟਰ ਵਾਲੀ ਜਗ੍ਹਾ ਉੱਤੇ ਫੋਰੈਨਸਿਕ ਟੀਮ ਵੱਲੋਂ ਜਾਂਚਕੀਤੀ ਜਾ ਰਹੀ ਹੈ। ਦੱਸ ਦਈਏ ਕਿ ਬੀਤੇ ਦਿਨੀ ਦੋਰਾਹਾ ਦੇ ਟਿੱਬਾ ਪੁਲ ਨੇੜੇ ਪੁਲਿਸ ਅਤੇ ਗੈਂਗਸਟਰਾਂ ਵਿਚਾਲੇ ਮੁਕਾਬਲੇ ਦੌਰਾਨ ਦੋ ਗੈਂਗਸਟਰ ਢੇਰ ਕਰ ਦਿੱਤਾ ਗਿਆ ਸੀ। ਇਸ ਮੁਕਾਬਲੇ ਵਿੱਚ ਇਕ ਪੁਲਿਸ ਮੁਲਾਜ਼ਮ ਵੀ ਜ਼ਖ਼ਮੀ ਹੋ ਗਿਆ ਹੈ।
ਬੀਤੀ ਦਿਨੀਂ ਪੁਲਿਸ ਨਾਲ ਮੁਠਭੇੜ ਵਿੱਚ ਦੋ ਗੈਂਗਸਟਰਾਂ ਦਾ ਐਨਕਾਊਂਟਰ ਹੋਇਆ ਸੀ। ਲੁਧਿਆਣਾ ਦੇ ਵਪਾਰੀ ਨੂੰ ਅਗਵਾ ਕਰਨ ਦੇ ਮਾਮਲੇ ਵਿੱਚ ਦੋਵੇਂ ਗੈਂਗਸਟਰ ਲੋੜੀਂਦੇ ਸਨ। ਕਾਰੋਬਾਰੀ ਸੰਭਵ ਜੈਨ ਦੇ ਅਗਵਾ ਮਾਮਲੇ 'ਚ ਬੁੱਧਵਾਰ ਨੂੰ ਪੰਜਾਬ ਦੇ ਲੁਧਿਆਣਾ 'ਚ ਪੁਲਿਸ ਅਤੇ ਗੈਂਗਸਟਰਾਂ ਵਿਚਾਲੇ ਗੋਲੀਬਾਰੀ ਹੋਈ। ਇਸ ਵਿੱਚ ਦੋ ਗੈਂਗਸਟਰ ਹਲਾਕ ਹੋ ਗਏ ਹਨ।
ਇਹ ਵੀ ਪੜ੍ਹੋ: Doraha Encounter: ਦੋਰਾਹਾ ਨੇੜੇ ਪੁਲਿਸ ਮੁਕਾਬਲੇ 'ਚ ਦੋ ਗੈਂਗਸਟਰ ਹਲਾਕ, ਇੱਕ ਪੁਲਿਸ ਮੁਲਾਜ਼ਮ ਜ਼ਖ਼ਮੀ
ਇਹ ਮੁਕਾਬਲਾ ਦੋਰਾਹਾ ਨੇੜੇ ਸ਼ਾਮ 5.50 ਵਜੇ ਹੋਇਆ। ਇਸ ਵਿੱਚ ਮਾਰੇ ਗਏ ਗੈਂਗਸਟਰਾਂ ਦੀ ਪਛਾਣ ਸੰਜੀਵ ਉਰਫ਼ ਸੰਜੂ ਬ੍ਰਾਹਮਣ ਅਤੇ ਸ਼ੁਭਮ ਗੋਪੀ ਵਜੋਂ ਹੋਈ ਹੈ। ਪੁਲਿਸ ਨੇ ਕਾਰੋਬਾਰੀ ਅਗਵਾ ਮਾਮਲੇ ਵਿੱਚ ਛਾਪੇਮਾਰੀ ਕੀਤੀ ਸੀ। ਇੱਥੇ ਭੱਜੇ ਬਦਮਾਸ਼ਾਂ ਨੇ ਪੁਲਿਸ 'ਤੇ ਗੋਲੀਆਂ ਚਲਾ ਦਿੱਤੀਆਂ। ਸੂਤਰਾਂ ਮੁਤਾਬਕ ਪੁਲਿਸ ਨੇ ਵੀ ਜਵਾਬੀ ਕਾਰਵਾਈ 'ਚ ਬਦਮਾਸ਼ਾਂ 'ਤੇ ਗੋਲੀਬਾਰੀ ਕੀਤੀ।
ਇਸ ਬਾਰੇ ਪੁਲਿਸ ਕਮਿਸ਼ਨਰ ਕੁਲਦੀਪ ਚਾਹਲ ਨੇ ਦੱਸਿਆ ਕਿ ਇਹ ਗੈਂਗਸਟਰ ਕਾਰੋਬਾਰੀ ਸੰਭਵ ਜੈਨ ਦੇ ਕੇਸ ਵਿੱਚ ਲੋੜੀਂਦੇ ਸਨ। ਇਸ ਮਾਮਲੇ 'ਚ 5 ਲੋਕਾਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ। ਅੱਜ ਸੰਜੂ ਅਤੇ ਗੋਪੀ ਦਾ ਸੀਆਈਏ ਟੀਮ ਵੱਲੋਂ ਪਿੱਛਾ ਕੀਤਾ ਜਾ ਰਿਹਾ ਸੀ। ਕਰਾਸ ਫਾਇਰਿੰਗ ਵਿੱਚ ਦੋਵਾਂ ਨੂੰ ਗੋਲੀਆਂ ਲੱਗੀਆਂ ਅਤੇ ਇੱਕ ਏਐਸਆਈ ਨੂੰ ਵੀ ਗੋਲੀ ਲੱਗੀ। ਇਨ੍ਹਾਂ ਬਦਮਾਸ਼ਾਂ ਦਾ ਕਾਫ਼ੀ ਅਪਰਾਧਿਕ ਰਿਕਾਰਡ ਹੈ। ਦੋਵਾਂ ਦੀ ਮੌਤ ਹੋ ਗਈ ਹੈ ਪਰ ਇਸ ਦੀ ਅਧਿਕਾਰਕ ਪੁਸ਼ਟੀ ਨਹੀਂ ਕੀਤੀ ਗਈ ਹੈ।
ਪੁਲਿਸ ਕਮਿਸ਼ਨਰ ਕੁਲਦੀਪ ਚਾਹਲ
ਜਾਣਕਾਰੀ ਅਨੁਸਾਰ ਮਾਰੇ ਗਏ ਗੈਂਗਸਟਰਾਂ ਦੀ ਪਛਾਣ ਸੰਜੀਵ ਕੁਮਾਰ ਸੰਜੂ ਤੇ ਸੁਭਮ ਗੋਪੀ ਵਜੋਂ ਹੋਈ ਹੈ। ਦੱਸ ਦਈਏ ਕਿ ਇਹ ਜਿਵੇਂ ਹੀ ਪੁਲਿਸ ਇੰਨਾਂ ਗੈਂਗਸਟਰਾਂ ਦੀ ਲੋਕੇਸ਼ਨ ਦਾ ਟਰੇਸ ਕਰਦੇ ਹੋਏ ਇਨ੍ਹਾਂ ਦਾ ਪਿੱਛਾ ਕੀਤਾ ਤਾਂ ਦੋਵੇਂ ਗੈਂਗਸਟਰਾਂ ਨੇ ਪੁਲਿਸ ਉਤੇ ਫਾਇਰਿੰਗ ਕਰ ਦਿੱਤੀ। ਪੁਲਿਸ ਸੂਤਰਾਂ ਤੋਂ ਮਿਲੀ ਜਾਣਕਾਰੀ ਅਨੁਸਾਰ ਗੈਂਗਸਟਰ ਨੇ ਪੁਲਿਸ ‘ਤੇ ਗੋਲੀਬਾਰੀ ਕੀਤੀ ਸੀ।
-17 ਨਵੰਬਰ ਨੂੰ ਲੁਧਿਆਣਾ ਦੇ ਹੌਜ਼ਰੀ ਕਾਰੋਬਾਰੀ ਸੰਭਵ ਜੈਨ ਨੂੰ 7 ਲੋਕਾਂ ਨੇ ਅਗਵਾ ਕਰ ਲਿਆ ਸੀ। ਉਨ੍ਹਾਂ ਨੂੰ ਕਾਰ ਵਿਚ ਬਿਠਾ ਕੇ ਲੈ ਜਾਂਦੇ ਰਹੇ। ਫਿਰ ਉਸ ਦੇ ਪੱਟ ਵਿਚ ਗੋਲੀ ਮਾਰ ਦਿੱਤੀ ਅਤੇ ਫਿਰੌਤੀ ਦੀ ਮੰਗ ਕੀਤੀ। ਉਸ ਦੀ ਕਾਰ ਲੁੱਟ ਕੇ ਲੈ ਗਏ। ਪੁਲਿਸ ਨੇ ਪਰਿਵਾਰ ਸਮੇਤ ਉਸ ਦੀ ਜਾਨ ਬਚਾਈ। ਅਸੀਂ 5 ਦੋਸ਼ੀਆਂ ਨੂੰ ਗ੍ਰਿਫਤਾਰ ਕੀਤਾ, ਪਰ ਸੰਜੂ ਬਾਮਨ ਅਤੇ ਸ਼ੁਭਮ ਗੋਪੀ ਪਹੁੰਚ ਤੋਂ ਬਾਹਰ ਸਨ।
-ਸੰਜੂ ਬਾਮਨ ਦਾ ਆਪਣਾ ਗੈਂਗ ਹੈ। ਗੋਪੀ ਉਸ ਦੇ ਨੇੜੇ ਸੀ। ਸੰਜੂ ਇੱਕ ਕਾਰੋਬਾਰੀ ਨੂੰ ਅਗਵਾ ਕਰਕੇ ਫਿਰੌਤੀ ਦੇ ਇਸ ਮਾਮਲੇ ਦਾ ਮਾਸਟਰਮਾਈਂਡ ਸੀ। ਜਿਸ ਦਿਨ ਕਾਰੋਬਾਰੀ ਨੂੰ ਅਗਵਾ ਕੀਤਾ ਗਿਆ ਸੀ, ਸੰਜੂ ਨੇ ਉਸ ਨੂੰ ਗੋਲੀ ਮਾਰ ਦਿੱਤੀ ਸੀ। ਦੋਵਾਂ ਦਾ 2016 ਤੋਂ ਅਪਰਾਧਿਕ ਰਿਕਾਰਡ ਹੈ। ਇਨ੍ਹਾਂ ਖ਼ਿਲਾਫ਼ ਲੁੱਟ-ਖੋਹ ਦੇ ਕਈ ਮਾਮਲੇ ਦਰਜ ਹਨ।
-ਕਾਰੋਬਾਰੀ ਸੰਭਵ ਜੈਨ ਦਾ ਮਾਮਲਾ ਬਹੁਤ ਵੱਡਾ ਸੀ। ਕਾਰੋਬਾਰੀਆਂ ਦੇ ਵੀ ਲਗਾਤਾਰ ਫੋਨ ਆ ਰਹੇ ਸਨ। ਲੁਧਿਆਣਾ ਪੁਲਿਸ ਹਰ ਸੰਭਵ ਤਰੀਕੇ ਨਾਲ ਮਾਮਲੇ ਨੂੰ ਟਰੇਸ ਕਰਨ ਵਿੱਚ ਲੱਗੀ ਹੋਈ ਸੀ। ਸਾਨੂੰ ਮਨੁੱਖੀ ਬੁੱਧੀ ਰਾਹੀਂ ਉਨ੍ਹਾਂ ਬਾਰੇ ਪਤਾ ਲੱਗਾ। ਜਦੋਂ ਪੁਲਿਸ ਨੂੰ ਪਤਾ ਲੱਗਾ ਕਿ ਇਹ ਦੋਵੇਂ ਲੁਧਿਆਣਾ ਵਿੱਚ ਹਨ ਤਾਂ ਉਨ੍ਹਾਂ ਨੂੰ ਫੜਨ ਲਈ ਇੱਕ ਟੀਮ ਭੇਜੀ ਗਈ। ਟੀਮ ਐਕਟਿਵਾ 'ਤੇ ਸਫਰ ਕਰ ਰਹੇ ਇਨ੍ਹਾਂ ਦੋ ਬਦਮਾਸ਼ਾਂ ਦੇ ਪਿੱਛੇ ਗਈ?
-ਸੰਜੂ ਬਾਮਨ ਅਤੇ ਸ਼ੁਭਮ ਗੋਪੀ ਨੇ ਮਹਿਸੂਸ ਕੀਤਾ ਕਿ ਪੁਲਿਸ ਉਨ੍ਹਾਂ ਦਾ ਪਿੱਛਾ ਕਰ ਰਹੀ ਹੈ। ਉਨ੍ਹਾਂ ਕੋਲ ਆਟੋਮੈਟਿਕ ਹਥਿਆਰ ਸਨ। ਉਨ੍ਹਾਂ ਨੇ ਪੁਲਿਸ 'ਤੇ ਗੋਲੀਆਂ ਚਲਾ ਦਿੱਤੀਆਂ। ਜਵਾਬ ਵਿੱਚ ਪੁਲਿਸ ਟੀਮ ਨੇ ਵੀ ਗੋਲੀਆਂ ਚਲਾਈਆਂ। ਜਿਸ 'ਚ ਦੋਵਾਂ ਦੀ ਮੌਕੇ 'ਤੇ ਹੀ ਮੌਤ ਹੋ ਗਈ।