Ludhiana News: ਮਹਿਲਾ ਨੇ ਗੁਰੂਦੁਆਰਾ ਸਾਹਿਬ ਖਿਲਾਫ਼ ਬੋਲੀ ਮਾੜੀ ਸ਼ਬਦਾਵਲੀ, ਨਿਹੰਗ ਜਥੇਬੰਦੀਆਂ ਨੇ ਕਾਰਵਾਈ ਦੀ ਕੀਤੀ ਮੰਗ
Advertisement
Article Detail0/zeephh/zeephh1924583

Ludhiana News: ਮਹਿਲਾ ਨੇ ਗੁਰੂਦੁਆਰਾ ਸਾਹਿਬ ਖਿਲਾਫ਼ ਬੋਲੀ ਮਾੜੀ ਸ਼ਬਦਾਵਲੀ, ਨਿਹੰਗ ਜਥੇਬੰਦੀਆਂ ਨੇ ਕਾਰਵਾਈ ਦੀ ਕੀਤੀ ਮੰਗ

Ludhiana News: ਇਸ ਤੋਂ ਬਾਅਦ ਨਿਹੰਗ ਸਿੰਘ ਜਥੇਬੰਦੀਆਂ ਸਮੇਤ ਲੋਕਾਂ ਵੱਲੋਂ ਥਾਣਾ ਡਵੀਜ਼ਨ ਨੰ 3 ਦਾ ਘੇਰਾਵ ਕੀਤਾ ਗਿਆ ਹੈ। ਨਿਹੰਗ ਸਿੰਘ ਜਥੇਬੰਦੀਆਂ ਵੱਲੋਂ ਉਕਤ ਮਹਿਲਾ ਖਿਲਾਫ਼ ਕਾਰਵਾਈ ਦੀ ਮੰਗ ਕੀਤੀ ਜਾ ਰਹੀ ਹੈ।

Ludhiana News: ਮਹਿਲਾ ਨੇ ਗੁਰੂਦੁਆਰਾ ਸਾਹਿਬ ਖਿਲਾਫ਼ ਬੋਲੀ ਮਾੜੀ ਸ਼ਬਦਾਵਲੀ, ਨਿਹੰਗ ਜਥੇਬੰਦੀਆਂ ਨੇ ਕਾਰਵਾਈ ਦੀ ਕੀਤੀ ਮੰਗ

Ludhiana News: ਪੰਜਾਬ ਦੇ ਜ਼ਿਲ੍ਹੇ ਲੁਧਿਆਣਾ ਵਿੱਚ ਮਹਿਲਾ ਦੇ ਗੁਰੂਦੁਆਰਾ ਸਾਹਿਬ ਖਿਲਾਫ਼ ਮਾੜੀ ਸ਼ਬਦਾਵਲੀ ਬੋਲਣ ਦੀ ਖ਼ਬਰ ਸਾਹਮਣੇ ਆਈ ਹੈ। ਇਸ ਤੋਂ ਬਾਅਦ ਨਿਹੰਗ ਸਿੰਘ ਜਥੇਬੰਦੀਆਂ ਸਮੇਤ ਲੋਕਾਂ ਵੱਲੋਂ ਥਾਣਾ ਡਵੀਜ਼ਨ ਨੰ 3 ਦਾ ਘੇਰਾਵ ਕੀਤਾ ਗਿਆ ਹੈ। ਨਿਹੰਗ ਸਿੰਘ ਜਥੇਬੰਦੀਆਂ ਵੱਲੋਂ ਉਕਤ ਮਹਿਲਾ ਖਿਲਾਫ਼ ਕਾਰਵਾਈ ਦੀ ਮੰਗ ਕੀਤੀ ਜਾ ਰਹੀ ਹੈ।

ਦੱਸ ਦਈਏ ਕਿ ਥਾਣਾ ਡਵੀਜ਼ਨ ਨੰਬਰ 3 ਅਧੀਨ ਧਰਮਪੁਰਾ ਸਥਿਤ ਗੁਰੂ ਦੁਆਰਾ ਸਾਹਿਬ ਬਾਰੇ ਮਹਿਲਾ ਵੱਲੋਂ ਮਾੜੀ ਸ਼ਬਦਾਵਲੀ ਬੋਲਣ ਦੇ ਵਿਰੋਧ ਵਿੱਚ ਇਲਾਕੇ ਦੇ ਲੋਕਾਂ ਅਤੇ ਨਿਹੰਗ ਸਿੰਘ ਜਥੇਬੰਦੀਆਂ ਵੱਲੋਂ ਥਾਣਾ ਡਿਵੀਜ਼ਨ ਤਿੰਨ ਦੇ ਬਾਹਰ ਰੋਸ ਪ੍ਰਦਰਸ਼ਨ ਕੀਤਾ ਗਿਆ ਹੈ ਅਤੇ ਇਸ ਦੌਰਾਨ ਮਾਮਲਾ ਦਰਜ ਕਰਨ ਦੀ ਗੱਲ ਕਹੀ ਗਈ ਹੈ। ਲਿਹਾਜਾ ਪੁਲਿਸ ਨੇ ਇਸ ਮਾਮਲੇ ਵਿੱਚ ਆਡੀਓ ਨੂੰ ਜਾਂਚਣ ਦੀ ਗੱਲ ਕਹੀ ਅਤੇ ਕਿਹਾ ਕਿ ਜਾਂਚ ਦੇ ਅਧਾਰ ਉੱਤੇ ਕਾਰਵਾਈ ਕੀਤੀ ਜਾਵੇਗੀ। 

ਇਹ ਵੀ ਪੜ੍ਹੋ: Ludhiana News: Zomato ਤੇ Swiggy ਦੇ ਨਾਂ 'ਤੇ ਲੱਖਾਂ ਰੁਪਏ ਦੀ ਠੱਗੀ!  ਪੁਲਿਸ ਨੇ ਕੀਤਾ ਕਾਬੂ 
 
Trending news