ਮਜੀਠੀਆ ਦੀ ਰਾਹਤ ਖ਼ਤਮ- ਅਦਾਲਤ ਸਾਹਮਣੇ ਕਰਨਾ ਪਵੇਗਾ ਆਤਮ-ਸਮਰਪਣ
Advertisement
Article Detail0/zeephh/zeephh1105845

ਮਜੀਠੀਆ ਦੀ ਰਾਹਤ ਖ਼ਤਮ- ਅਦਾਲਤ ਸਾਹਮਣੇ ਕਰਨਾ ਪਵੇਗਾ ਆਤਮ-ਸਮਰਪਣ

ਸੁਪਰੀਮ ਕੋਰਟ ਵੱਲੋਂ ਮਜੀਠੀਆ ਨੂੰ ਦਿੱਤੀ ਰਾਹਤ ਅੱਜ ਖ਼ਤਮ ਹੋ ਗਈ ਹੈ ਅਤੇ ਉਹਨਾਂ ਨੂੰ ਮੁਹਾਲੀ ਦੀ ਅਦਾਲਤ ਵਿਚ ਆਤਮ ਸਮਰਪਣ ਕਰਨਾ ਪਵੇਗਾ। 

ਮਜੀਠੀਆ ਦੀ ਰਾਹਤ ਖ਼ਤਮ- ਅਦਾਲਤ ਸਾਹਮਣੇ ਕਰਨਾ ਪਵੇਗਾ ਆਤਮ-ਸਮਰਪਣ

ਚੰਡੀਗੜ: ਚੋਣਾਂ ਤੋਂ ਬਾਅਦ ਹੁਣ ਅਕਾਲੀ ਆਗੂ ਅਤੇ ਸਾਬਕਾ ਮੰਤਰੀ ਬਿਕਰਮ ਮਜੀਠੀਆ 'ਤੇ ਕਾਰਵਾਈਆਂ ਦਾ ਦੌਰ ਸ਼ੁਰੂ ਹੋ ਗਿਆ ਹੈ। ਡਰੱਗ ਮਾਮਲੇ ਫਸੇ ਬਿਕਰਮ ਮਜੀਠੀਆ ਨੂੰ ਹੁਣ ਫੇਰ ਘੁੰਮਣ ਘੇਰੀਆਂ ਵਿਚੋਂ ਲੰਘਣਾ ਪਵੇਗਾ, ਕਿਉਂਕਿ ਸੁਪਰੀਮ ਕੋਰਟ ਵੱਲੋਂ ਮਜੀਠੀਆ ਨੂੰ ਦਿੱਤੀ ਰਾਹਤ ਅੱਜ ਖ਼ਤਮ ਹੋ ਗਈ ਹੈ ਅਤੇ ਉਹਨਾਂ ਨੂੰ ਮੁਹਾਲੀ ਦੀ ਅਦਾਲਤ ਵਿਚ ਆਤਮ ਸਮਰਪਣ ਕਰਨਾ ਪਵੇਗਾ। ਜਿਸਤੋਂ ਬਾਅਦ ਮਜੀਠੀਆ ਵੱਲੋਂ ਰੈਗੂਲਰ ਜ਼ਮਾਨਤ ਪਟੀਸ਼ਨ ਦਾਇਰ ਕਰਨੀ ਪਵੇਗੀ। ਸੁਪਰੀਮ ਕੋਰਟ ਨੇ 24 ਫਰਵਰੀ ਤੱਕ ਮਜੀਠੀਆ ਦੀ ਗ੍ਰਿਫ਼ਤਾਰੀ 'ਤੇ ਰੋਕ ਲਗਾਈ ਸੀ।

 

ਹਾਈਕੋਰਟ ਨੇ ਮਜੀਠੀਆ ਨੂੰ ਨਹੀਂ ਦਿੱਤੀ ਸੀ ਰਾਹਤ

 

ਮਜੀਠੀਆ ਨੇ ਮੁਹਾਲੀ ਅਦਾਲਤ ਵਿਚ ਅਗਾਊਂ ਜ਼ਮਾਨਤ ਦੀ ਅਰਜ਼ੀ ਦਿੱਤੀ ਸੀ ਜਿਸਨੂੰ ਨਾਮਨਜ਼ੂਰ ਕੀਤਾ ਗਿਆ ਸੀ ਅਤੇ ਹਾਈਕੋਰਟ ਦਾ ਰੁਖ ਕਰਨ ਤੋਂ ਬਾਅਦ ਵੀ ਮਜੀਠੀਆ ਨੂੰ ਰਾਹਤ ਨਹੀਂ ਮਿਲੀ।ਜਿਸਤੋਂ ਬਾਅਦ ਸੁਪਰੀਮ ਕੋਰਟ ਨੇ 24 ਫਰਵਰੀ ਤੱਕ ਮਜੀਠੀਆ ਦੀ ਗ੍ਰਿਫ਼ਤਾਰੀ 'ਤੇ ਰੋਕ ਲਗਾਈ ਸੀ ਤਾਂ ਜੋ ਉਹ ਵਿਧਾਨ ਸਭਾ ਚੋਣ ਲੜ ਸਕਣ। 

 

ਮਜੀਠੀਆ 'ਤੇ ਡਰੱਗ ਦਾ ਮਾਮਲਾ

ਬਹੁਚਰਚਿਤ ਡਰੱਗ ਰੈਕਟ ਮਾਮਲੇ ਵਿਚ ਮਜੀਠੀਆ ਦੀ ਮਿਲੀਭੁਗਤ ਦੇ ਦੋਸ਼ ਲੱਗੇ।ਇਹਨਾਂ ਦੋਸ਼ਾਂ ਵਿਚ ਕਿਹਾ ਗਿਆ ਕਿ ਕੈਨੇਡੀਅਨ ਨਸ਼ਾ ਤਸਕਰ ਨੂੰ ਮਜੀਠੀਆ ਨੇ ਆਪਣੀ ਅੰਮ੍ਰਿਤਸਰ ਅਤੇ ਚੰਡੀਗੜ ਦੀ ਸਰਕਾਰੀ ਰਿਹਾਇਸ਼ ਵਿਚ ਪਨਾਹ ਦਿੱਤੀ।ਇਹ ਵੀ ਦੋਸ਼ ਹਨ ਕਿ ਚੋਣਾਂ ਨੇੜੇ ਨਸ਼ਾ ਅਤੇ ਫੰਡ ਦੀ ਵਰਤੋਂ ਮਜੀਠੀਆ ਵੱਲੋ ਕੀਤੀ ਜਾਂਦੀ ਰਹੀ।

 

WATCH LIVE TV 

Trending news