Ferozepur News: ਫਿਰੋਜ਼ਪੁਰ ਪੁਲਿਸ ਨੇ ਇਸ ਮਾਮਲੇ ਵਿੱਚ ਕਾਰਵਾਈ ਕਰਦੇ ਹੋਏ ਵੱਖ-ਵੱਖ ਟੀਮਾਂ ਦਾ ਗਠਨ ਕਰਕੇ 48 ਘੰਟਿਆਂ ਵਿੱਚ ਲੜਕੀਆਂ ਨੂੰ ਲੱਭਣ ਦਾ ਦਾਅਵਾ ਕੀਤਾ ਹੈ। ਜਾਣਕਾਰੀ ਮੁਤਾਬਿਕ ਇਹ ਲੜਕੀਆਂ ਫਿਰੋਜ਼ਪੁਰ ਤੋਂ ਲਾਪਤਾ ਹੋਈਆਂ ਸਨ ਅਤੇ ਬੰਗਲੌਰ ਪਹੁੰਚ ਚੁੱਕੀਆਂ ਹਨ।
Trending Photos
Ferozepur News: ਬੀਤੇ ਦਿਨੀਂ ਫਿਰੋਜ਼ਪੁਰ ਵਿੱਚ ਇਕੱਠੀਆਂ ਤਿੰਨ ਲੜਕੀਆਂ ਲਾਪਤਾ ਹੋਣ ਦਾ ਮਾਮਲਾ ਸਾਹਮਣੇ ਆਇਆ ਸੀ। ਜਦੋਂ ਇਹ ਮਾਮਲਾ ਫਿਰੋਜ਼ਪੁਰ ਪੁਲਿਸ ਦੇ ਧਿਆਨ ਆਇਆ ਤਾਂ ਪੁਲਿਸ ਨੇ ਵੱਖ-ਵੱਖ ਟੀਮਾਂ ਦਾ ਗਠਨ ਕਰਕੇ 48 ਘੰਟਿਆਂ ਵਿੱਚ ਲੜਕੀਆਂ ਨੂੰ ਲੱਭਣ ਦਾ ਦਾਅਵਾ ਕੀਤਾ ਹੈ। ਜਾਣਕਾਰੀ ਮੁਤਾਬਿਕ ਇਹ ਲੜਕੀਆਂ ਫਿਰੋਜ਼ਪੁਰ ਤੋਂ ਲਾਪਤਾ ਹੋਈਆਂ ਸਨ ਅਤੇ ਬੰਗਲੌਰ ਪਹੁੰਚ ਚੁੱਕੀਆਂ ਹਨ। ਜਿਨ੍ਹਾਂ ਬਾਰੇ ਪਹੁੰਚ ਨੂੰ ਇਤਲਾਹ ਮਿਲ ਚੁੱਕੀ ਹੈ ਪੁਲਿਸ ਹੁਣ ਇਨ੍ਹਾਂ ਲੜਕੀਆਂ ਫਿਰੋਜ਼ਪੁਰ ਵਾਪਸ ਲਿਆ ਲਈ ਯਤਨ ਕਰ ਰਹੀ ਹੈ।
ਫਿਰੋਜ਼ਪੁਰ ਦੇ ਗੋਲਬਾਗ ਦੀ ਬਸਤੀ ਸੋਕੜ ਨਹਿਰ ਤੋਂ ਬੀਤੇ ਦਿਨੀਂ ਪਰਵਾਸੀ ਪਰਿਵਾਰਾਂ ਦੀਆਂ ਤਿੰਨ ਲੜਕੀਆਂ ਲਾਪਤਾ ਹੋਈਆਂ ਸਨ। ਜਿਸ ਤੋਂ ਬਾਅਦ ਪਰਿਵਾਰਾਂ ਦਾ ਰੋ- ਰੋ ਕੇ ਬੁਰਾ ਹਾਲ ਸੀ ਅਤੇ ਪਰਿਵਾਰਾਂ ਵੱਲੋਂ ਲਗਾਤਾਰ ਮੰਗ ਕੀਤੀ ਜਾ ਰਹੀ ਸੀ ਕਿ ਉਨ੍ਹਾਂ ਦੀਆਂ ਲੜਕੀਆਂ ਦੀ ਭਾਲ ਕੀਤੀ ਜਾਵੇ। ਇਸ ਮਾਮਲੇ ਵਿੱਚ ਪੁਲਿਸ ਨੇ ਕਾਰਵਾਈ ਸ਼ੁਰੂ ਕਰ ਦਿੱਤੀ ਅਤੇ ਲੜਕੀਆਂ ਨੂੰ ਆਖਿਰ ਕਰ ਲੱਭ ਹੀ ਲਿਆ।
ਇਹ ਵੀ ਪੜ੍ਹੋ: Akali Dal News: ਯੂਥ ਅਕਾਲੀ ਦਲ ਦੀ 26 ਮੈਂਬਰੀ ਕੋਰ ਕਮੇਟੀ ਦੀ ਪਹਿਲੀ ਸੂਚੀ ਜਾਰੀ
ਇਸ ਮਾਮਲੇ ਨੂੰ ਲੈਕੇ ਅੱਜ ਐਸ.ਪੀ.ਡੀ ਰਣਧੀਰ ਕੁਮਾਰ ਵੱਲੋਂ ਇੱਕ ਪ੍ਰੈੱਸ ਕਾਨਫਰੰਸ ਕੀਤੀ ਗਈ ਹੈ। ਜਿਸ ਵਿੱਚ ਉਨ੍ਹਾਂ ਦੱਸਿਆ ਕਿ ਜਦੋਂ ਇਹ ਮਾਮਲਾ ਉਨ੍ਹਾਂ ਦੇ ਧਿਆਨ ਆਇਆ ਤਾਂ ਉਨ੍ਹਾਂ ਤੁਰੰਤ 10 ਟੀਮਾਂ ਦਾ ਗਠਨ ਕੀਤਾ ਅਤੇ ਜੀ.ਆਰ.ਪੀ ਦੀ ਮਦਦ ਨਾਲ 48 ਘੰਟਿਆਂ ਵਿੱਚ ਪਤਾ ਲਗਾਇਆ ਕਿ ਤਿੰਨੋਂ ਲੜਕੀਆਂ ਫਿਰੋਜ਼ਪੁਰ ਤੋਂ ਬੰਗਲੌਰ ਪਹੁੰਚ ਚੁੱਕੀਆਂ ਹਨ। ਜਿਸ ਤੋਂ ਬਾਅਦ ਉਨ੍ਹਾਂ ਪਰਿਵਾਰ ਨਾਲ ਸੰਪਰਕ ਕੀਤਾ ਅਤੇ ਹੁਣ ਪਰਿਵਾਰਾਂ ਨੂੰ ਨਾਲ ਲੈ ਕੇ ਤਿੰਨੋਂ ਲੜਕੀਆਂ ਨੂੰ ਵਾਪਿਸ ਫਿਰੋਜ਼ਪੁਰ ਲਿਆਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਫਿਲਹਾਲ ਇਹ ਪਤਾ ਨਹੀ ਲੱਗ ਸਕਿਆ ਕਿ ਆਖਿਰ ਇਹ ਲੜਕੀਆਂ ਬੰਗਲੌਰ ਕਿਵੇਂ ਪਹੁੰਚੀਆਂ ਇਹ ਸਭ ਜਾਂਚ ਤੋਂ ਬਾਅਦ ਹੀ ਕਲੀਅਰ ਕੀਤਾ ਜਾਵੇਗਾ।
ਦੂਸਰੇ ਪਾਸੇ ਪਰਿਵਾਰਾਂ ਵੱਲੋਂ ਮੀਡੀਆ ਅਤੇ ਫਿਰੋਜ਼ਪੁਰ ਪੁਲਿਸ ਦਾ ਧੰਨਵਾਦ ਕੀਤਾ ਜਾ ਰਿਹਾ ਕਿ ਜਿਨ੍ਹਾਂ ਦੀ ਮਦਦ ਨਾਲ ਉਨ੍ਹਾਂ ਦੀਆਂ ਬੱਚੀਆਂ ਦਾ ਪਤਾ ਲੱਗ ਸਕਿਆ ਹੈ।
ਇਹ ਵੀ ਪੜ੍ਹੋ: Vigilance Bureau News: ਵਿਜੀਲੈਂਸ ਬਿਊਰੋ ਵੱਲੋਂ ਏ.ਆਈ.ਜੀ. ਮਾਲਵਿੰਦਰ ਸਿੰਘ ਸਿੱਧੂ ਦਾ ਸਾਥੀ ਬਲਵੀਰ ਸਿੰਘ ਵੀ ਗ੍ਰਿਫ਼ਤਾਰ