Moga News: ਪ੍ਰਧਾਨ ਮੰਤਰੀ ਆਵਾਸ ਯੋਜਨਾ ਤਹਿਤ ਘਰ ਬਣਾਉਣ ਵਾਲੇ ਸਾਫੂਵਾਲਾ ਦੇ ਲਾਭਪਾਤਰੀ ਕਸੂਤੇ ਫਸੇ!
Advertisement
Article Detail0/zeephh/zeephh2338024

Moga News: ਪ੍ਰਧਾਨ ਮੰਤਰੀ ਆਵਾਸ ਯੋਜਨਾ ਤਹਿਤ ਘਰ ਬਣਾਉਣ ਵਾਲੇ ਸਾਫੂਵਾਲਾ ਦੇ ਲਾਭਪਾਤਰੀ ਕਸੂਤੇ ਫਸੇ!

Moga News:  ਮਹਿਕਮੇ ਵਲੋਂ ਘਰ ਮੁਕੰਮਲ ਨਾ ਕਰ ਕੇ ਲਾਭਾਪਾਤਰੀਆਂ ਨੂੰ ਕੱਢੇ ਨੋਟਿਸ, ਪਿੰਡ ਵਾਸੀਆਂ ਵੱਲੋਂ ਸਰਪੰਚ ਨੂੰ 72 ਹਜ਼ਾਰ ਪ੍ਰਤੀ ਲਾਭਪਾਤਰੀ ਦੇਣ ਦੇ ਬਾਵਜੂਦ ਘਰ ਮੁਕੰਮਲ ਨਾ ਕਰਨ ਦੇ ਲਾਏ ਦੋਸ਼ ।

 

Moga News: ਪ੍ਰਧਾਨ ਮੰਤਰੀ ਆਵਾਸ ਯੋਜਨਾ ਤਹਿਤ ਘਰ ਬਣਾਉਣ ਵਾਲੇ ਸਾਫੂਵਾਲਾ ਦੇ ਲਾਭਪਾਤਰੀ ਕਸੂਤੇ ਫਸੇ!

Moga News/ਨਵਦੀਪ ਸਿੰਘ: ਪ੍ਰਧਾਨ ਮੰਤਰੀ ਆਵਾਸ ਯੋਜਨਾ ਤਹਿਤ ਘਰ ਬਣਾਉਣ ਵਾਲੇ ਸਾਫੂਵਾਲਾ ਦੇ ਲਾਭਪਾਤਰੀ ਕਸੂਤੇ ਫਸੇ। ਮਹਿਕਮੇ ਵੱਲੋਂ ਘਰ ਮੁਕੰਮਲ ਨਾ ਕਰਕੇ ਲਾਭਾਪਾਤਰੀਆਂ ਨੂੰ ਨੋਟਿਸ ਕੱਢੇ ਹਨ। ਪਿੰਡ ਵਾਸੀਆਂ ਵੱਲੋਂ ਸਰਪੰਚ ਨੂੰ 72 ਹਜ਼ਾਰ ਪ੍ਰਤੀ ਲਾਭਪਾਤਰੀ ਦੇਣ ਦੇ ਬਾਵਜੂਦ ਘਰ ਮੁਕੰਮਲ ਨਾ ਕਰਨ ਦੇ ਦੋਸ਼ ਲਾਏ।

ਪਿੰਡਵਾਸੀ ਗੁਰਮੀਤ ਸਿੰਘ ਨੇ ਕਿਹਾ ਕਿ ਲਾਭਪਾਤਰੀਆਂ ਨਾਲ ਧੱਕਾ ਹੋਇਆ ਪ੍ਰਸ਼ਾਸਨ ਇਸ ਮਾਮਲੇ ਦਾ ਹੱਲ ਕੱਢੇ । ਇਸ ਸਬੰਧੀ ਬੀਡੀਪੀਓ ਤੋਂ ਰਿਪੋਰਟ ਮੰਗੀ ਹੈ ਜੋ ਵੀ ਗਲਤ ਪਾਇਆ ਜਾਵੇਗਾ ਉਸ ਤੇ ਬਣਦੀ ਕਾਰਵਾਈ ਹੋਵੇਗੀ। ਸਰਪੰਚ ਲਖਵੰਤ ਸਿੰਘ ਸਾਫੂਵਾਲਾ ਨੇ ਕਿਹਾ ਕਿ ਜਲਦੀ ਵਿਦੇਸ਼ ਤੋਂ ਮੁੜਨ ਮਗਰੋਂ ਗੱਲ ਕਰਾਂਗੇ, ਪਿੰਡ ਨੇ ਪੰਚਾਇਤ ਦਾ ਅਥਾਹ ਵਿਕਾਸ ਕਾਰਜ ਕੀਤਾ।

ਇਹ ਵੀ ਪੜ੍ਹੋ: Amritsar: ਅੰਮ੍ਰਿਤਸਰ 'ਚ ਗਰਭਵਤੀ ਮਹਿਲਾ ਦੇ ਨਾਲ ਕੁੱਟਮਾਰ, ਵਾਲਾਂ ਨਾਲ ਫੜ ਕੇ ਘਸੀਟ ਕੇ ਕੁੱਟਿਆ, CCTV ਆਈ ਸਾਹਮਣੇ 
 

ਉੱਥੇ ਹੀ ਇਨ੍ਹਾਂ ਲਾਭਪਾਤਰੀਆਂ ਦਾ ਦੋਸ਼ ਹੈ ਕਿ ਉਨ੍ਹਾਂ ਨੇ ਪ੍ਰਧਾਨ ਮੰਤਰੀ ਆਵਾਸ ਯੋਜਨਾ ਤਹਿਤ ਉਨ੍ਹਾਂ ਨੂੰ 30 ਹਜ਼ਾਰ ਰੁਪਏ ਦੀ ਰਾਸ਼ੀ ਪਹਿਲੀ ਕਿਸ਼ਤ ਵਜੋਂ 2021 ਵਿਚ ਪ੍ਰਾਪਤ ਹੋਈ ਸੀ, ਜਿਸ ਨੂੰ ਉਨ੍ਹਾਂ ਆਪਣੇ ਬੈਂਕ ਖਾਤਿਆਂ ਵਿਚੋਂ ਕੱਢਵਾ ਕੇ ਪਿੰਡ ਦੇ ਹਾ ਸਰਪੰਚ ਨੂੰ ਦਿੱਤਾ, ਜਿਸ ਨਾਲ ਘਰਾਂ ਦੀਆਂ ਕੰਧਾਂ ਅਤੇ ਦਾ ਨੀਹਾਂ ਕੱਢ ਲਈਆਂ ਸਨ ਪਰ ਇਸ ਮਗਰੋਂ ਵਿਭਾਗ ਤੋਂਜਦੋਂ ਦੂਜੀ ਕਿਸ਼ਤ ਜਾਰੀ ਕੀਤੀ ਤਾਂ ਪ੍ਰਤੀ ਲਾਭਪਾਤਰੀ ਨੀ 72 ਹਜ਼ਾਰ ਰੁਪਏ ਦੀ ਰਾਸ਼ੀ ਇਨ੍ਹਾਂ ਵੱਲੋਂ ਮੁੜ ਕਥਿਤ ਹੀ ਤੌਰ 'ਤੇ ਕੱਢਵਾ ਕੇ ਸਰਪੰਚ ਨੂੰ ਸੌਂਪ ਦਿੱਤੀ ਪਰ ਹਾਲੇ ਨੇ ਤੱਕ ਇਨ੍ਹਾਂ ਲਾਭਪਾਤਰੀਆਂ ਦੇ ਘਰਾਂ ਦੀਆਂ ਛੱਤਾਂ ਮੁਕੰਮਲ ਨਹੀਂ ਹੋਈਆਂ ਹਨ।

ਪੰਚਾਇਤ ਵਿਭਾਗ ਵਲੋਂ ਇਨ੍ਹਾਂ ਲਾਭਪਾਤਰੀਆਂ ਨੂੰ 26 ਸਤੰਬਰ 2023 ਨੂੰ ਵਿਭਾਗ ਨੇ ਨੋਟਿਸ ਜਾਰੀ ਕਰ ਕੇ ਤੁਰੰਤ ਘਰਾਂ ਦੀਆਂ ਛੱਤਾਂ ਮੁਕੰਮਲ ਕਰਨ ਦੇ ਆਦੇਸ਼ ਦਿੱਤੇ ਸਨ ਅਤੇ ਇਸ ਦੇ ਨਾਲ ''ਚਿਤਾਵਨੀ'' ਦਿੱਤੀ ਸੀ ਕਿ ਜੇਕਰ ਪਹਿਲਾਂ ਜਾਰੀ ਕੀਤੇ ਫੰਡਾਂ ਦੀ ਰਿਕਵਰੀ ਪਾਈ ਜਾਵੇਗੀ। ''ਨੀਲੇ-ਅੰਬਰ'' ਹੇਠਾਂ ਅੰਤਾਂ ਦੀ ਗਰਮੀ ਅਤੇ ਸਰਦੀ ਵਿਚ ਦਿਨ ਕੱਟਣ ਵਾਲੇ ਇਨ੍ਹਾਂ ਲਾਭਪਾਤਰੀਆਂ ਨਛੱਤਰ ਸਿੰਘ, ਕੁਲਵੰਤ ਸਿੰਘ, ਮਹਿੰਦਰ ਸਿੰਘ, ਰਾਜਿੰਦਰ ਸਿੰਘ, ਸੁਰੇਸ਼ ਸਿੰਘ ਆਦਿ ਨੇ 2 ਅਪ੍ਰੈਲ 2024 ਨੂੰ ਨੋਟਿਸ ਮਿਲਣ ਮਗਰੋਂ ਵਧੀਕ ਡਿਪਟੀ ਕਮਿਸ਼ਨਰ ਮੋਗਾ ਨੂੰ ਲਿਖਤੀ ਸ਼ਿਕਾਇਤ ਪੱਤਰ ਦਿੱਤਾ ਸੀ, ਜਿਸ ਵਿਚ ਇਨ੍ਹਾਂ ਲਾਭਪਾਤਰੀਆਂ ਨੇ ਦੋਸ਼ ਲਾਇਆ ਸੀ ਕਿ ਉਨ੍ਹਾਂ ਨੂੰ ਸਰਪੰਚ ਲਖਵੰਤ ਸਿੰਘ ਨੇ ਕਥਿਤ ਤੌਰ ''ਤੇ ਭਰੋਸਾ ਦਿੱਤਾ ਸੀ ਕਿ ਉਹ ਸਾਰੇ ਲਾਭਪਾਤਰੀਆਂ ਦਾ ਲੇਂਟਰ ਪਾਉਣ ਲਈ ਸਾਜੋ-ਸਾਮਾਨ ਲਿਆ ਕੇ ਦੇਣਗੇ।

ਜਿਸ ਭਰੋਸੇ ''ਤੇ ਉਨ੍ਹਾਂ 72-72 ਹਜ਼ਾਰ ਰੁਪਏ ਆਪੋ-ਆਪਣੇ ਬੈਂਕ ਖ਼ਾਤਿਆਂ ਵਿਚੋਂ ਕਥਿਤ ਤੌਰ ''ਤੇ ਕੱਢਵਾ ਕੇ ਸਰਪੰਚ ਨੂੰ ਸੋਪ ਦਿੱਤੇ ਸਨ, ਪਰ ਹੁਣ ਤੱਕ ਉਨ੍ਹਾਂ ਦੇ ਘਰਾਂ ਦੀਆਂ ਛੱਤਾਂ ਮੁਕੰਮਲ ਨਹੀਂ ਹੋਈਆਂ ਹਨ। ਉਨ੍ਹਾਂ ਕਿਹਾ ਕਿ ਵਿਭਾਗ ਵਲੋਂ ਉਨ੍ਹਾਂ ਨੂੰ ਰਿਕਵਰੀ ਨੋਟਿਸ ਕੱਢੇ ਜਾ ਰਹੇ ਹਨ, ਪਰ ਉਨ੍ਹਾਂ ਦੀ ਕਿੱਧਰ ਵੀ ਕੋਈ ਸੁਣਵਾਈ ਨਹੀਂ ਹੋ ਰਹੀ ਹੈ।

ਉਨ੍ਹਾਂ ਮੰਗ ਕੀਤੀ ਕਿ ਉਨ੍ਹਾਂ ਨੂੰ ਇਸ ਮਾਮਲੇ ''ਤੇ ਇਨਸਾਫ਼ ਦਿਵਾਇਆ ਜਾਵੇ ਕਿਉਂਕਿ ਉਨ੍ਹਾਂ ਕੋਲ ਵਿਭਾਗ ਨੂੰ ਭਰਨ ਲਈ ਪੈਸੇ ਨਹੀਂ ਹਨ। ਉਨ੍ਹਾਂ ਕਿਹਾ ਕਿ ਪੰਚਾਇਤਾਂ ਦਾ ਕਾਰਜਕਾਲ ਵੀ ਹੁਣ ਤਾਂ ਪੂਰਾ ਹੋ ਗਿਆ ਹੈ। ਉਨ੍ਹਾਂ ਕਿਹਾ ਕਿ ਸਰਪੰਚ ਵਿਦੇਸ਼ ਵਿਚ ਹੋਣ ਕਰ ਕੇ ਉਨ੍ਹਾਂ ਨੂੰ ਪ੍ਰੇਸ਼ਾਨੀ ਹੋਰ ਵੀ ਵਧੇਰੇ ਆਉਣ ਲੱਗੀ ਹੈ।

ਪਿੰਡ ਦੇ ਸਰਪੰਚ ਲਖਵੰਤ ਸਿੰਘ ਸਾਕੂਵਾਲਾ ਨੇ ਸੰਪਰਕ ਕਰਨ ''ਤੇ ਕਿਹਾ ਕਿ ਉਹ ਵਿਦੇਸ਼ ਤੋਂ ਜਲਦੀ ਵਾਪਿਸ ਆ ਰਹੇ ਹਨ ਅਤੇ ਉਨ੍ਹਾਂ ਕਿਹਾ ਕਿ ਮੋਗਾ ਜ਼ਿਲਾ ਹੀ ਨਹੀਂ ਸਗੋਂ ਪੰਜਾਬ ਭਰ ਦੇ ਲੋਕਾਂ ਨੂੰ ਪਤਾ ਹੈ ਕਿ ਗ੍ਰਾਮ ਪੰਚਾਇਤ ਸਾਕੂਵਾਲਾ ਨੇ ਪਿੰਡ ਦਾ ਅਥਾਹ ਵਿਕਾਸ ਕਰਵਾਇਆ ਹੈ। ਉਨ੍ਹਾਂ ਕਿਹਾ ਕਿ ਜੋ ਲੋਕਾਂ ਦੇ ਘਰ ਅਧੂਰੇ ਪਏ ਹਨ ਉਹਨਾਂ ਦਾ ਮੈਂ ਵਿਦੇਸ਼ ਤੋਂ ਮੁੜ ਕੇ ਸਤੰਬਰ ਵਿੱਚ ਕੰਮ ਸ਼ੁਰੂ ਕਰਵਾ ਕੇ ਜਲਦ ਉਹ ਕੰਮ ਨਿਪਟਾ ਦੇਵਾਂਗਾ।

ਇਹ ਵੀ ਪੜ੍ਹੋ: Farmers Protest: ਦਿੱਲੀ ਕੂਚ ਨੂੰ ਲੈ ਕੇ ਕਿਸਾਨ ਅੱਜ ਕਰਨਗੇ ਵੱਡਾ ਐਲਾਨ! ਅੱਜ ਕਿਸਾਨਾਂ ਦੀ ਮੀਟਿੰਗ 
 

Trending news